ਇਸਪਾਤ ਮੰਤਰਾਲਾ
ਸੰਸਾਧਨ ਕੁਸ਼ਲਤਾ, ਟਿਕਾਊ ਇਸਪਾਤ ਉਦਯੋਗ ਅਤੇ ਆਤਮਨਿਰਭਰ ਲਈ ਕੋਕਿੰਗ ਕੋਇਲਾ ਮਾਈਨਿੰਗ ਅਤੇ ਵਾਸ਼ਿੰਗ ਟੈਕਨੋਲੋਜੀ ਦੇ ਖੇਤਰ ਵਿੱਚ ਵਿਕਾਸ ਅਤੇ ਨਿਵੇਸ਼ ਦੀ ਜ਼ਰੂਰਤ, ਸ਼੍ਰੀ ਫੱਗਨ ਸਿੰਘ ਕੁਲਸਤੇ
Posted On:
26 JUL 2022 6:48PM by PIB Chandigarh
ਇਸਪਾਤ ਅਤੇ ਗ੍ਰਾਮੀਣ ਵਿਕਾਸ ਰਾਜ ਮੰਤਰੀ ਸ਼੍ਰੀ ਫੱਗਨ ਸਿੰਘ ਕੁਲਸਤੇ ਨੇ ਕਿਹਾ ਕਿ ਬੀਐੱਫ-ਬੀਓਐੱਫ ਰੂਟ ਨਾਲ ਇਸਪਾਤ ਉਤਪਾਦਨ ਲਈ ਜ਼ਰੂਰੀ ਦੋ ਮਹੱਤਵਪੂਰਨ ਕੱਚੇ ਮਾਲ ਕੱਚਾ ਲੋਹਾ ਅਤੇ ਕੋਕਿੰਗ ਕੋਇਲਾ ਵਿੱਚੋਂ ਭਾਰਤ ਕੱਚੇ ਲੋਹੇ ਦੇ ਮਾਮਲੇ ਵਿੱਚ ਆਤਮਨਿਰਭਰ ਹੈ ਜਦਕਿ ਸਾਡੇ ਦੇਸ਼ ਨੇ 120 ਮਿਲੀਅਨ ਟਨ ਸਟੀਲ ਦੇ ਹਿੱਸੇ ਦੇ ਉਤਪਾਦਨ ਲਈ ਇਸਪਾਤ ਉਦਯੋਗ ਦੇ ਬੀਐੱਫ-ਬੀਓਐੱਫ ਦੇ ਹਿੱਸਿਆਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਵਿੱਤ ਸਾਲ 2021-22 ਵਿੱਚ ਲਗਭਗ 57 ਮਿਲੀਅਨ ਟਨ ਕੋਕਿੰਗ ਕੋਇਲ ਦਾ ਆਯਾਤ ਕੀਤਾ।
ਮੈਟਾਲੌਜਿਕ ਪੀਐੱਮਐੱਸ ਦੁਆਰਾ ਅੱਜ ਇੱਥੇ ਆਯੋਜਿਤ “ਮੇਟਲੌਜੀਕਲ ਕੋਇਲਾ, ਕੋਕ ਤੇ ਬਲਾਸਟ ਫਰਨੈਸ” ਦੇ ਵਿਸ਼ਿਆ ਤੇ ਆਯੋਜਿਤ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਫੱਗਨ ਸਿੰਘ ਕੁਲਸਤੇ ਨੇ ਕਿਹਾ ਕਿ ਦੇਸ਼ ਵਿੱਚ ਕੋਕਿੰਗ ਕੋਇਲਾ ਦੇ ਮਾਈਨਿੰਗ ਅਤੇ ਵਾਸ਼ਿੰਗ ਟੈਕਨੋਲੋਜੀ ਦੇ ਵਿਕਾਸ ਅਤੇ ਇਸਪਾਤ ਉਦਯੋਗ ਦੀਆਂ ਜ਼ਰੂਰਤਾਂ ਦੇ ਨਾਲ ਤਾਲਮੇਲ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਦੇਸ਼ ਵਿੱਚ ਘੱਟ ਮਾਤਰਾ ਵਿੱਚ ਕੋਕਿੰਗ ਕੋਇਲਾ ਦੀ ਉਪਲਬਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ , ਕੋਕਿੰਗ ਕੋਇਲ ਦੇ ਆਯਾਤ ਦੀ ਮਾਤਰਾ ਵਿੱਚ ਵਾਧਾ ਜਾਰੀ ਰਹੇਗੀ ਕਿਉਂਕਿ ਦੇਸ਼ ਦੀ ਇਸਪਾਤ ਉਤਪਾਦਨ ਸਮਰੱਥਾ 2030-31 ਤੱਕ 30 ਕਰੋੜ ਟਨ ਤੱਕ ਪਹੁੰਚਣ ਦਾ ਟੀਚਾ ਹੈ।
ਇਹ ਮਹੱਤਵਪੂਰਨ ਹੈ ਕਿ ਸਾਰੀਆਂ ਸੰਬੰਧਿਤ ਏਜੰਸੀਆਂ ਨਵੀਨਤਮ ਤਕਨੀਕਾਂ ਨੂੰ ਅਪਣਾਕੇ ਘਰੇਲੂ ਉਤਪਾਦਨ ਨੂੰ ਅਧਿਕਤਮ ਕਰਨ ਤੇ ਧਿਆਨ ਦਿੱਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕੋਲ ਲਗਭਗ 34 ਬਿਲੀਅਨ ਟਨ ਕੋਕਿੰਗ ਕੋਇਲ ਦਾ ਸੰਸਾਧਨ ਹੈ ਜਿਸ ਵਿੱਚੋਂ ਲਗਭਗ 18 ਬਿਲੀਅਨ ਟਨ ਪਹਿਲੇ ਹੀ ਪ੍ਰਮਾਣਿਤ ਹੋ ਚੁੱਕਿਆ ਹੈ ਮਾਈਨਿੰਗ ਅਤੇ ਵਾਸ਼ਿੰਗ ਦੇ ਸੰਦਰਭ ਵਿੱਚ ਟੈਕਨੋਲੋਜੀ ਦਾ ਵਿਕਾਸ ਹੋਣ ਨਾਲ ਦੇਸ਼ ਨੂੰ ਆਤਮਨਿਰਭਰ ਬਣਾਉਣ ਦੇ ਇਲਾਵਾ ਰੋਜ਼ਗਾਰ ਦੇ ਵਿਸ਼ਾਲ ਅਵਸਰ ਵੀ ਪੈਦਾ ਕਰਨ ਅਤੇ ਸ਼ਹਿਰੀ ਅਰਧ-ਸ਼ਹਿਰੀ ਅਤੇ ਗ੍ਰਾਮੀਣ ਖੇਤਰਾ ਦੇ ਵਿਕਾਸ ਦੀ ਪ੍ਰਕਿਰਿਆ ਨੂੰ ਤੇਜ ਕਰਨ ਵਿੱਚ ਵੀ ਮਦਦ ਮਿਲ ਸਕਦੀ ਹੈ।

ਸ਼੍ਰੀ ਕੁਲਸਤੇ ਨੇ ਕਿਹਾ ਕਿ ਹਾਲਾਂਕਿ ਭਾਰਤ 51 ਮਿਲੀਅਨ ਟਨ ਤੋਂ ਅਧਿਕ ਕੋਕਿੰਗ ਕੋਇਲ ਦਾ ਉਤਪਾਦਨ ਕਰ ਰਿਹਾ ਹੈ ਲੇਕਿਨ ਰਾਖ ਦੀ ਅਧਿਕ ਮਾਤਰਾ ਹੋਣ ਨਾਲ ਉਤਪੰਨ ਤਕਨੀਕੀ ਰੁਕਾਵਟਾਂ ਦੇ ਕਾਰਨ ਮੌਜੂਦਾ ਕੋਲ ਵਾਸ਼ਰੀਜ ਵਿੱਚ ਘੱਟ ਉਤਪਾਦਨ ਹੋਣ ਨਾਲ ਇਸਪਾਤ ਉਦਯੋਗ ਦੁਆਰਾ ਧੁਲੇ ਹੋਏ ਕੋਕਿੰਗ ਕੋਇਲ ਦੇ ਰੂਪ ਵਿੱਚ ਇਸ ਦਾ ਇਸਤੇਮਾਲ ਕਾਫੀ ਸੀਮਿਤ ਹੈ। ਬਿਜਲੀ ਪਲਾਂਟਾਂ ਦੁਆਰਾ ਇਸ ਕੋਕਿੰਗ ਕੋਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਤਾਕਿ ਕੋਕਿੰਗ ਕੋਇਲ ਵਿੱਚ ਰਾਖ ਦੀ ਮਾਤਰਾ ਦੀ ਮਾਈਨਿੰਗ ਅਤੇ ਬਲਾਸਟ ਫਰਨੈਸ ਦੇ ਪ੍ਰਦਰਸ਼ਨ ਤੇ ਸਿੱਧਾ ਪ੍ਰਭਾਵ ਪੈਦਾ ਹੈ ਇਸ ਲਈ ਅਸੀਂ ਟੈਕਨੋਲੋਜੀ ਨੂੰ ਉਨੱਤ ਕਰਨ ਦੀ ਜ਼ਰੂਰਤ ਹੈ।
ਦੇਸ਼ ਦੇ ਲਈ ਇਸਪਾਤ ਦੀਆਂ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਵਦੇਸ਼ੀ ਕੋਕਿੰਗ ਕੋਇਲਾ ਮਾਈਨਿੰਗ ਅਤੇ ਵਾਸ਼ਿੰਗ ਟੈਕਨੋਲੋਜੀ ਦੇ ਵਿਕਾਸ ਵਿੱਚ ਨਿਵੇਸ਼ ਕਰਨਾ ਸਮੇਂ ਦੀ ਜ਼ਰੂਰਤ ਹੈ ਕਿਉਂਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਧਦੀ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ ਅਤੇ ਬੁਨਿਆਦੀ ਢਾਂਚੇ, ਮਸ਼ੀਨਰੀ, ਰੇਲਵੇ, ਆਵਾਸ ਅਤੇ ਕਈ ਹੋਰ ਖੇਤਰਾਂ ਵਿੱਚ ਨਿਰੰਤਰ ਨਿਵੇਸ਼ ਕੀਤਾ ਜਾ ਰਿਹਾ ਹੈ।
ਰਾਸ਼ਟਰੀ ਇਸਪਾਤ ਨੀਤੀ 2017 ਵਿੱਚ ਵਾਤਾਵਰਣ ਅਤੇ ਸਥਿਰਤਾ ਤੇ ਵਿਸ਼ਵ ਦੇ ਸਭ ਤੋਂ ਉੱਤਮ ਤੌਰ-ਤਰੀਕਿਆਂ ਦੇ ਅਨੁਪਾਲਨ ਵਿੱਚ ਵਿਸ਼ਵ ਪੱਧਰ ਤੇ ਮੁਕਾਬਲੇ ਭਾਰਤੀ ਇਸਪਾਤ ਉਦਯੋਗ ਦੀ ਪਰਿਕਲਪਨਾ ਕੀਤੀ ਗਈ ਹੈ। ਸ਼੍ਰੀ ਕੁਲਸਤੇ ਨੇ ਕਿਹਾ ਕਿ ਅਸੀਂ ਇਹ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਸਟੀਲ ਹੁਣ ਤੱਕ ਸਭ ਤੋਂ ਮਹੱਤੁਵਪੂਰਨ ਅਨੇਕ ਰੂਪਾਂ ਵਿੱਚ ਇਸਤੇਮਾਲ ਹੋਣ ਵਾਲੀ ਅਤੇ ਸਭ ਤੋਂ ਅਧਿਕ ਅਪਣਾਉਣ ਯੋਗ ਮੈਟੀਰੀਅਲ ਹੈ।
ਵਿਕਾਸ ਦੇ ਨਾਲ-ਨਾਲ ਵਾਤਾਵਰਣੀ ਸਥਿਰਤਾ ਦੀਆਂ ਚੁਣੌਤੀਆਂ ਵੀ ਬਣੀਆਂ ਹੋਈਆ ਹਨ ਅਤੇ ਇਸ ਲਈ ਕਾਰਬਨ ਤੋਂ ਮੁਕਤ ਅਤੇ ਵਾਤਾਵਰਣ ਪ੍ਰਬੰਧਨ ਦੀ ਦਿਸ਼ਾ ਵਿੱਚ ਸਮਾਧਾਨ ਅਤੇ ਯਤਨ ਉਦਯੋਗ ਨੂੰ ਅੱਗੇ ਵਧਣ ਵਾਲੀ ਪਹਿਲ ਦੇ ਪ੍ਰਮੁੱਖ ਕਾਰਨ ਹੋਣਗੇ। ਉਨ੍ਹਾਂ ਨੇ ਉਦਯੋਗ ਖੋਜ ਸੰਸਥਾਨਾਂ ਦਰਮਿਆਨ ਮਜਬੂਤ ਸਾਂਝੇਦਾਰੀ ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਸਿੱਖਿਆ ਸ਼ਾਸਤਰੀ ਇਸ ਦਿਸ਼ਾ ਵਿੱਚ ਮਦਦ ਕਰ ਸਕਦੇ ਹਨ।
ਸ਼੍ਰੀ ਫੱਗਨ ਸਿੰਘ ਕੁਲਸਤੇ ਨੇ ਸੁਝਾਵ ਦਿੰਦੇ ਹੋਏ ਕਿਹਾ ਕਿ ਕੋਕਿੰਗ ਕੋਇਲ ਦੇ ਘਰੇਲੂ ਭੰਡਾਰ ਦੇ ਦੋਹਨ ਲਈ ਉਪਯੁਕਤ ਟੈਕਨੋਲੋਜੀਆਂ ਨੂੰ ਵਿਕਸਿਤ ਕਰਨਾ ਸਾਰੇ ਹਿਤਧਾਰਕਾਂ ਦੀ ਦੋਹਰੀ ਜ਼ਿੰਮੇਦਾਰੀ ਹੈ ਅਤੇ ਨਾਲ ਹੀ ਸੰਸਾਧਨ ਦੀ ਕੁਸ਼ਲਤਾ ਤੇ ਧਿਆਨ ਦੇਣਾ ਮਹੱਤਵਪੂਰਨ ਹੈ ਇਸ ਦੇ ਲਈ ਪ੍ਰਭਾਵੀ ਸੰਸਾਧਨ ਦਾ ਇਸਤੇਮਾਲ ਸੁਨਿਸ਼ਚਿਤ ਕਰਨ ਕੁਦਰਤੀ ਤੇ ਬੋਝ ਨੂੰ ਘੱਟ ਕਰਨਾ ਇੱਕ ਟਿਕਾਊ ਅਰਥਵਿਵਸਥਾ ਅਤੇ ਇਸ ਪ੍ਰਕਾਰ ਕਾਰਬਨ ਨਿਕਾਸੀ ਨੂੰ ਘੱਟ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਨੇ ਇਹ ਵੀ ਭਰੋਸਾ ਦਿਲਾਇਆ ਕਿ ਇਸਪਾਤ ਮੰਤਰਾਲਾ ਇਸ ਯਤਨ ਵਿੱਚ ਉਦਯੋਗ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ।
****
AKN/SK
(Release ID: 1845607)
ਵਿਜ਼ੀਟਰ ਕਾਊਂਟਰ : 135