ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਨਾਗਪੁਰ ਵਿੱਚ 720 ਕਰੋੜ ਰੁਪਏ ਦੀ ਲਾਗਤ ਨਾਲ ਰਾਸ਼ਟਰੀ ਰਾਜਮਾਰਗ 547-ਈ ਦੇ ਸਾਵਨੇਰ-ਧਾਪੇਵਾੜਾ-ਗੋਂਡਖੇਰੀ ਸੈਸ਼ਨ ਦਾ ਉਦਘਾਟਨ ਕੀਤਾ

Posted On: 24 JUL 2022 6:42PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਨਾਗਪੁਰ ਵਿੱਚ 720 ਕਰੋੜ ਰੁਪਏ ਦੀ ਲਾਗਤ ਵਾਲੇ 28.88 ਕਿਲੋਮੀਟਰ ਲੰਬੇ ਰਾਸ਼ਟਰੀ ਰਾਜਮਾਰਗ 547-ਈ ਦੇ ਸਾਵਨੇਰ-ਧਾਪੇਵਾੜਾ-ਗੋਂਡਖੈਰੀ ਸ਼ੈਸਨ ਦਾ ਉਦਘਾਟਨ ਕੀਤਾ।

 

https://ci4.googleusercontent.com/proxy/tGxMtYURUfJ3dG_bwd_-yGTwYm7d_-WsmdR9rZoYe0D2zStPUxgVdPJcY9OuYHxpkWa4-looNUsdSzsa4oQL48M8wpv4dYjrr1nJSiNrRs7zPjUgpK__YE9deg=s0-d-e1-ft#https://static.pib.gov.in/WriteReadData/userfiles/image/image001LYRS.jpg

 

ਇਸ ਅਵਸਰ ਤੇ ਆਪਣੇ ਸੰਬੋਧਨ ਵਿੱਚ ਸ਼੍ਰੀ ਗਡਕਰੀ ਨੇ ਕਿਹਾ ਕਿ ਗ੍ਰੀਨਫੀਲਡ ਬਾਈਪਾਸ, ਵੱਡੇ ਪੁਲ, ਰੇਲਵੇ ਫਲਾਈਓਵਰ ਦੇ ਨਾਲ-ਨਾਲ ਵਾਹਨਾਂ ਦੇ ਅੰਡਰਪਾਸ, ਓਵਰਪਾਸ, ਦੋਨਾਂ ਪਾਸੇ ਬਸ ਸ਼ੈਲਟਰ ਜਿਹੇ ਵੱਖ-ਵੱਖ ਵਿਸ਼ੇਸ਼ਤਾਵਾਂ ਨਾਲ ਸੰਪੂਰਣ ਇਹ ਰਾਜਮਾਰਗ ਸੈਕਸ਼ਨ ਇਸ ਖੇਤਰ ਵਿੱਚ ਆਵਾਜਾਈ ਦੀ ਸਮੱਸਿਆ ਨੂੰ ਦੂਰ ਕਰੇਗਾ ਅਤੇ ਨਾਗਰਿਕਾਂ ਲਈ ਸੁਗਮ ਅਤੇ ਸੁਰੱਖਿਅਤ ਆਵਾਜਾਈ ਸੁਨਿਸ਼ਚਿਤ ਕਰਨ ਵਿੱਚ ਮਹੱਤਵਪੂਰਨ ਸਾਬਿਤ ਹੋਵੇਗਾ।

https://ci4.googleusercontent.com/proxy/sfMRmNEHCjTCxmL-kOt4X9ozsgnqEFtdKey8h_fq_2Eq61hwVFil4sau8JWTeQGyBoBlrNi6_-ak11ZzniVc5Nwu8s1s5G3kB31fymXm0ZWh3UodO3vr7YCh7Q=s0-d-e1-ft#https://static.pib.gov.in/WriteReadData/userfiles/image/image002QV1E.jpg

 

ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਸਾਵਨੇਰ-ਧਾਪੇਵਾੜਾ-ਗੋਂਦਾਖੈਰੀ ਸ਼ੈਕਸਨ ਨੂੰ ਚਾਰ ਲੇਨ ਦਾ ਬਣਾਉਣ ਨਾਲ ਤੀਰਥ ਯਾਤਰੀਆਂ ਨੂੰ ਅਦਾਸਾ ਦੇ ਪ੍ਰਸਿੱਧ ਗਣੇਸ਼ ਮੰਦਿਰ ਅਤੇ ਖੇਤਰ ਦੇ ਧਾਪੇਵਾੜਾ ਵਿੱਚ ਵਿੱਠਲ-ਰੁਕਮਣੀ ਮੰਦਿਰ ਨਾਲ ਬਿਹਤਰ ਕਨੈਕਟਿਵਿਟੀ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਚੰਦ੍ਰਭਾਗਾ ਨਦੀ ਤੇ ਨਵੇਂ 4  ਲੇਨ ਦਾ ਪੁਲ ਧਾਪੇਵਾੜਾ ਵਿੱਚ ਟ੍ਰੈਫਿਕ ਜਾਮ ਤੋਂ ਰਾਹਤ ਦੇਵੇਗਾ ਅਤੇ ਯਾਤਰਾ ਨੂੰ ਸੁਰੱਖਿਅਤ ਬਣਾਏਗਾ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਖੇਤਰ ਦੇ ਕ੍ਰਿਸ਼ੀ ਅਤੇ ਸਥਾਨਿਕ ਉਤਪਾਦਾਂ ਦੀ ਵੱਡੇ ਬਜਾਰਾਂ ਤੱਕ ਪਹੁੰਚ ਕਾਇਮ ਕਰਨ ਵਿੱਚ ਆਸਾਨੀ ਹੋਵੇਗੀ।

https://ci5.googleusercontent.com/proxy/hJyXhekzeZh5t1o4qh2sHb-mWvR4kfOmZbEmjhqGi9U_lPLYpzwXPp25Lo97I3XZvJkKzPr2hrQ-ib-GFcJ9I-1pyXBJJs6n63C1n7liS2PSQUe_npQ1Dk61HQ=s0-d-e1-ft#https://static.pib.gov.in/WriteReadData/userfiles/image/image003F3UX.jpg

 

ਸ਼੍ਰੀ ਗਡਕਰੀ ਨੇ ਕਿਹਾ ਕਿ ਗੋਂਡਖੇਰੀ ਅਤੇ ਚਿੰਚਭਵਨ ਖੇਤਰਾਂ ਵਿੱਚ ਲੋਜਿਸਟਿਕਸ ਅਤੇ ਉਦਯੋਗਿਕ ਪਾਰਕਾਂ ਵਿੱਚ ਵਾਧਾ ਹੋਵੇਗੀ। ਨਾਲ ਹੀ ਨਾਗਪੁਰ ਸ਼ਹਿਰ ਨੂੰ ਭੋਪਾਲ, ਇੰਦੌਰ ਤੋਂ ਮੁੰਬਈ , ਹੈਦਰਾਬਾਦ ਆਉਣ ਜਾਣ ਵਾਲੇ ਭਾਰਤੀ ਟ੍ਰੈਫਿਕ ਤੋਂ ਰਾਹਤ ਮਿਲੇਗੀ।

***************

 

ਐੱਮਜੇਪੀਐੱਸ



(Release ID: 1844658) Visitor Counter : 109


Read this release in: English , Urdu , Hindi