ਸੱਭਿਆਚਾਰ ਮੰਤਰਾਲਾ
ਕੇਂਦਰੀ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਸ਼ੁਰੂ ਕੀਤੇ ਆਪਣੇ ਪੌਡਕਾਸਟ “ ਭਾਰਤ ਕੀ ਕਹਾਣੀ, ਮੀਨਾਕਸ਼ੀ ਲੇਖੀ ਕੀ ਜੁਬਾਨੀ” ਦੇ 50 ਐਪੀਸੋਡ ਪੂਰੇ ਕੀਤੇ
ਸੰਸਕ੍ਰਿਤੀ ਅਤੇ ਵਿਦੇਸ਼ੀ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਅੱਜ “ ਭਾਰਤ ਕੀ ਕਹਾਣੀ, ਮੀਨਾਕਸ਼ੀ ਲੇਖੀ ਕੀ ਜੁਬਾਨੀ” ਨਾਮਕ ਪੌਡਕਾਸਟ ਸੀਰੀਜ਼ ਦਾ 50ਵਾਂ ਐਪੀਸੋਡ ਪੂਰਾ ਕਰ ਲਿਆ ਹੈ
Posted On:
20 JUL 2022 5:00PM by PIB Chandigarh
ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ “ ਭਾਰਤ ਕੀ ਕਹਾਣੀ, ਮੀਨਾਕਸ਼ੀ ਲੇਖੀ ਕੀ ਜੁਬਾਨੀ” ਨਾਮਕ ਪੌਡਕਾਸਟ ਸੀਰੀਜ਼ ਦੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਭਾਰਤ ਦੇ ਗੁਮਨਾਮ ਸੁਤੰਤਰਤਾ ਸੈਨਾਨੀਆਂ ਨਾਲ ਸੰਬੰਧਿਤ ਕਹਾਣੀਆਂ 75 ਦਿਨਾਂ ਦੀ ਮਿਆਦ ਵਿੱਚ ਸੁਣਾਈਆਂ ਜਾ ਰਹੀਆਂ ਹਨ ਜੋ 75ਵੇਂ ਸੁਤੰਤਰਤਾ ਦਿਵਸ ਤੇ ਪੂਰੀਆਂ ਹੋਣਗੀਆਂ।

ਇਹ ਪੌਡਕਾਸਟ 01 ਜੂਨ, 2022 ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਕੇਂਦਰੀ ਮੰਤਰੀ ਇਸ ਵਿੱਚ ਰੋਜ਼ ਭਾਰਤ ਦੇ ਅਲਗ ਅਲਗ ਕੋਨਿਆਂ ਦੇ ਅਲਗ –ਅਲਗ ਗੁੰਮਨਾਮ ਨਾਇਕਾਂ ਦੀ ਇੱਕ ਨਵੀਂ ਕਹਾਣੀ ਸੁਣਾਉਂਦੀ ਹੈ।
ਇਨ੍ਹਾਂ 75 ਕਹਾਣੀਆਂ ਨੂੰ ਅੰਮ੍ਰਿਤ ਮਹੋਤਸਵ ਦੀ ਅਧਿਕਾਰਿਕ ਵੈਬਸਾਈਟ ਦੇ ਨਾਲ-ਨਾਲ ਸਪੌਟੀਫਾਈ, ਗੂਗਲ ਪੌਡਕਾਸਟ,, ਸਾਉਂਡਕਲਾਇਡ ਅਤੇ ਖਬਰੀ ਜਿਹੇ ਪਲੈਟਫਾਰਮ ਤੇ ਉਨ੍ਹਾਂ ਦੇ ਅਧਿਕਾਰਕ ਹੈਂਡਲ ਤੇ ਉਪਲਬਧ ਕਰਵਾਇਆ ਜਾ ਰਿਹਾ ਹੈ।
ਹੁਣ ਤੱਕ ਜੋ ਕੜੀਆਂ ਆਈਆਂ ਹਨ ਉਨ੍ਹਾਂ ਵਿੱਚ ਨੀਰਾ ਆਰੀਯਾ ਜਿਹੇ ਗੁੰਮਨਾਮ ਨਾਇਕਾਂ ਦੀਆਂ ਕਹਾਣੀਆਂ ਹਨ ਜੋ ਭਾਰਤ ਦੀ ਪਹਿਲੀ ਮਹਿਲਾ ਜਾਸੂਸ ਸੀ। ਉਨ੍ਹਾਂ ਨੇ ਸੁਭਾਸ਼ ਚੰਦਰ ਬੋਸ ਦੀ ਰੱਖਿਆ ਦੇ ਲਈ ਪੂਰਾ ਦਮ ਲਗਾ ਦਿੱਤਾ ਸੀ। ਉਨ੍ਹਾਂ ਦੇ ਇਲਾਵਾ ਝਲਕਾਰੀ ਬਾਈ, ਰਾਨੀ ਅਬੱਕਾ, ਅਹਿਲਿਆ ਬਾਈ ਹੋਲਕਰ ਅਤੇ ਖੁਦੀਰਾਮ ਬੋਸ ਜਿਹੇ ਨਾਇਕਾਂ ਦੀਆਂ ਕਹਾਣੀਆਂ ਸ਼ਾਮਲ ਹਨ।
ਇਹ ਪਹਿਲ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇੰਨੇ ਦਹਾਕਿਆਂ ਵਿੱਚ ਇਹ ਮੰਨਿਆ ਜਾਂਦਾ ਰਿਹਾ ਹੈ ਕਿ ਭਾਰਤ ਦੇ ਸੁਤੰਤਰਤਾ ਸੰਗ੍ਰਾਮ ਵਿੱਚ ਸਿਰਫ ਕੁਝ ਹੀ ਲੋਕਾਂ ਦਾ ਯੋਗਦਾਨ ਰਿਹਾ ਹੈ।
ਇਹ ਪੌਡਕਾਸਟ ਸੀਰੀਜ ਇੰਨ੍ਹਾਂ ਹੀ ਗੁਮਨਾਮ ਨਾਇਕਾਂ ਦੇ ਜੀਵਨ ਅਤੇ ਯੋਗਦਾਨ ਤੇ ਪ੍ਰਕਾਸ਼ ਪਾਉਣ ਦੀ ਇੱਕ ਪਹਿਲ ਹੈ ਜੋ ਭਾਰਤ ਲਈ ਜੀਏ ਅਤੇ ਮਰ ਗਏ।
ਜਿਵੇਂ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਰਾਹੀਂ 20ਵੀਂ ਸਦੀ ਵਿੱਚ ਕੀਤੀਆਂ ਗਈਆਂ ਭੁੱਲਾਂ ਨੂੰ ਸੁਧਾਰ ਰਿਹਾ ਹੈ। ਇਹ ਪਹਿਲ ਇਸ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ ਉਨ੍ਹਾਂ ਅਣਸੁਣੇ ਅਤੇ ਅਗਿਆਤ ਨਾਇਕਾਂ ਦੇ ਜੀਵਨ ਨੂੰ ਸੈਲੀਬ੍ਰੇਟ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਹੀ ਹੈ।
ਇਸ ਸੀਰੀਜ਼ ਦੇ ਰਾਹੀਂ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਇਨ੍ਹਾਂ ਗੁੰਮਨਾਮ ਨਾਇਕਾਂ ਦੇ ਯੋਗਦਾਨ ਅਤੇ ਕਹਾਣੀਆਂ ਨੂੰ ਸਾਹਮਣੇ ਲਿਆਉਣਾ ਚਾਹੁੰਦਾ ਹੈ ਤਾਕਿ ਆਉਣ ਵਾਲੀ ਪੀੜ੍ਹੀ ਉਨ੍ਹਾਂ ਦੇ ਨਾਮ ਅਤੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿੱਚ ਉਨ੍ਹਾਂ ਦੇ ਮਹੱਤਵਪੂਰਨ ਯੋਗਦਾਨ ਨੂੰ ਨਾ ਭੁੱਲੇ।
ਇਹ ਪੌਡਕਾਸਟ ਸੀਰੀਜ਼ ਜਿਹੀਆਂ ਅਨੋਖੀਆਂ ਕਹਾਣੀਆਂ ਦਾ ਇੱਕ ਡਿਜੀਟਲ ਭੰਡਾਰ ਨਿਰਮਿਤ ਕਰਦੀ ਹੈ ਜੋ ਹਮੇਸ਼ਾ ਸਾਡੇ ਤਮਾਮ ਨਾਗਰਿਕਾਂ ਲਈ ਇੱਕ ਮਾਰਗਦਰਸ਼ਨ ਕਰਨ ਵਾਲਾ ਪ੍ਰਕਾਸ਼ ਸਾਬਿਤ ਹੋਵੇਗਾ, ਖਾਸ ਕਰਕੇ ਉਨ੍ਹਾਂ ਵਿਦਿਆਰਥੀਆਂ ਲਈ ਜੋ ਇਨ੍ਹਾਂ ਬਹਾਦੁਰਾਂ ਦੇ ਜੀਵਨ ਤੋਂ ਪ੍ਰੇਰਣਾ ਲੈ ਸਕਦੇ ਹਨ।
ਸਾਲ 2022 ਦਾ ਬੇਹੱਦ ਮਹੱਤਵ ਹੈ ਕਿਉਂਕਿ ਇਸ ਸਾਲ ਭਾਰਤ ਆਪਣੀ ਸੁਤੰਤਰਤਾ ਦੇ 75 ਸਾਲ ਪੂਰੇ ਕਰ ਰਿਹਾ ਹੈ। ਇਹ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਰਾਸ਼ਟਰ ਅਤੇ ਉਸ ਦੇ ਲੋਕਾਂ ਦੀਆਂ ਉਪਲਬਧੀਆਂ ਦੇ ਉਤਸਵ ਦੇ ਰੂਪ ਵਿੱਚ ਮਨਾ ਰਿਹਾ ਹੈ।
*****
ਐੱਨਬੀ/ਐੱਸਕੇ
(Release ID: 1843437)
ਵਿਜ਼ੀਟਰ ਕਾਊਂਟਰ : 156