ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਤੋਮਰ ਅਤੇ ਭੂਟਾਨ ਦੇ ਮੰਤਰੀ ਸ਼੍ਰੀ ਸ਼ਰਮਾ ਦਰਮਿਆਨ ਹੋਈ ਬੈਠਕ ਵਿੱਚ ਅਨੇਕ ਮੁੱਦਿਆਂ ‘ਤੇ ਚਰਚਾ


ਖੇਤੀਬਾੜੀ ਖੇਤਰ ਵਿੱਚ ਭੂਟਾਨ ਨੂੰ ਹਰ ਸੰਭਵ ਮਦਦ ਕਰਦਾ ਰਹੇਗਾ ਭਾਰਤ – ਸ਼੍ਰੀ ਤੋਮਰ

Posted On: 20 JUL 2022 6:10PM by PIB Chandigarh

ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ, ਸ਼੍ਰੀ ਨਰੇਂਦਰ ਸਿੰਘ ਤੋਮਰ ਤੇ ਭੂਟਾਨ ਦੇ ਆਰਥਿਕ ਮਾਮਲਿਆਂ ਦੇ ਮੰਤਰੀ ਸ਼੍ਰੀ ਲੋਕਨਾਥ ਸ਼ਰਮਾ ਦਰਮਿਆਨ ਅੱਜ ਨਵੀਂ ਦਿੱਲੀ ਵਿੱਚ ਮੀਟਿੰਗ ਵਿੱਚ ਅਨੇਕ ਮੁੱਦਿਆਂ ‘ਤੇ ਚਰਚਾ ਹੋਈ। ਇਸ ਦੌਰਾਨ ਸ਼੍ਰੀ ਤੋਮਰ ਨੇ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਭੂਟਾਨ ਨੂੰ ਭਾਰਤ ਨੇ ਬਹੁਤ ਸਹਿਯੋਗ ਕੀਤਾ ਹੈ ਅਤੇ ਅੱਗੇ ਵੀ ਹਰ ਸੰਭਵ ਮਦਦ ਕਰਦਾ ਰਹੇਗਾ।

https://static.pib.gov.in/WriteReadData/userfiles/image/image001EKJ3.jpg

ਸ਼੍ਰੀ ਤੋਮਰ ਨੇ ਭੂਟਾਨ ਦੇ ਮੰਤਰੀ ਸ਼੍ਰੀ ਸ਼ਰਮਾ ਸਹਿਤ ਪ੍ਰਤੀਨਿਧੀਮੰਡਲ ਦਾ ਸੁਆਗਤ ਕਰਦੇ ਹੋਏ ਦੋਵਾਂ ਦੇਸ਼ਾਂ ਦਰਮਿਆਨ ਲੰਬੇ ਸਮੇਂ ਤੋਂ ਚਲੇ ਆ ਰਹੇ ਦੋਸਤਾਨਾ ਸੰਬੰਧਾਂ ‘ਤੇ ਪ੍ਰਸੰਨਤਾ ਜਤਾਈ, ਨਾਲ ਹੀ ਕਿਹਾ ਕਿ ਸ਼੍ਰੀ ਨਰੇਂਦਰ ਮੋਦੀ ਨੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਵਿਦੇਸ਼ਾਂ ਵਿੱਚ ਸਭ ਤੋਂ ਪਹਿਲਾਂ ਭੂਟਾਨ ਦੀ ਹੀ ਯਾਤਰਾ ਕੀਤੀ, ਜਿਸ ਨਾਲ ਇਹ ਗੱਲ ਹੋਰ ਵੀ ਮਜ਼ਬੂਤੀ ਨਾਲ ਪ੍ਰਗਟ ਹੁੰਦੀ ਹੈ।

 

ਸ਼੍ਰੀ ਤੋਮਰ ਨੇ ਕਿਹਾ, “ਇਸ ਦੋਸਤੀ ਨੂੰ ਵਧਾਉਣ ਦੇ ਲਈ ਭਾਰਤ ਉਦਾਰਤਾਪੂਰਵਕ ਸਹਿਯੋਗ ਕਰਦਾ ਰਿਹਾ ਹੈ। ਦੋਵਾਂ ਦੇਸ਼ਾਂ ਦੇ ਵਿੱਚ ਵਪਾਰਕ ਸਾਂਝੇਦਾਰੀ ਵੀ ਵਧੀ ਹੈ ਤੇ ਭਾਰਤ ਇਸ ਗੱਲ-ਬਾਤ ਦਾ ਪੱਖ-ਪੂਰਦਾ ਹੈ ਕਿ ਇਸ ਨੂੰ ਹੋਰ ਮਜ਼ਬੂਤ ਹੋਣਾ ਚਾਹੀਦਾ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰਾਲਾ ਤੇ ਹੋਰ ਮੰਤਰਾਲਾ ਭੂਟਾਨ ਦੇ ਪ੍ਰਤੀ ਹਮਦਰਦੀ ਨਾਲ ਵਿਚਾਰ ਕਰਕੇ ਫੈਸਲੇ ਲੈਂਦੇ ਰਹੇ ਹਨ। ਅਸੀਂ ਭੂਟਾਨ ਤੋਂ ਵਿਭਿੰਨ ਖੇਤੀਬਾੜੀ ਉਤਪਾਦਾਂ ਦੇ ਲਈ ਭਾਰਤੀ ਬਜ਼ਾਰ ਖੋਲ੍ਹਣ ‘ਤੇ ਵੀ ਕੰਮ ਕਰ ਰਹੇ ਹਨ। ਭੂਟਾਨ ਦੀ ਬੇਨਤੀ ‘ਤੇ ਉਸ ਨੂੰ ਭਾਰਤ ਵਿੱਚ ਅਦਰਕ ਨਿਰਯਾਤ ਤੇ ਇੱਕ ਹੋਰ ਵਰ੍ਹੇ ਦੇ ਲਈ ਆਲੂ ਨਿਰਯਾਤ ਦੀ ਅਨੁਮਤੀ ਪ੍ਰਦਾਨ ਕੀਤੀ ਗਈ ਹੈ।”

 

ਉਨ੍ਹਾਂ ਨੇ ਭਰੋਸਾ ਦਿੱਤਾ ਕਿ ਦੋਵੇਂ ਦੇਸ਼ ਖੇਤੀਬਾੜੀ ਵਿੱਚ ਇਕੱਠੇ ਕੰਮ ਕਰਦੇ ਰਹਾਂਗੇ ਤੇ ਅੰਦਰੂਨੀ ਅਤੇ ਬਾਹਰੀ ਵਿਸ਼ਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ, ਅਸੀਂ ਭੂਟਾਨ ਦੇ ਬੇਨਤੀ ‘ਤੇ ਜਦੋਂ ਵੀ ਜ਼ਰੂਰਤ ਹੋਵੇ, ਸਕਾਰਾਤਮਕ ਦ੍ਰਿਸ਼ਟੀਕੋਣ ਰਖਾਂਗੇ।

https://static.pib.gov.in/WriteReadData/userfiles/image/image00223C9.jpg

 

 ਭੂਟਾਨ ਦੇ ਮੰਤਰੀ ਸ਼੍ਰੀ ਸ਼ਰਮਾ ਨੇ ਭੂਟਾਨ ਨੂੰ ਚੀਨੀ ਦੀ ਸਪਲਾਈ ਸਹਿਤ ਵਿਭਿੰਨ ਮਾਮਲਿਆਂ ਵਿੱਚ ਸਹਿਯੋਗ ਕਰਨ ਦੇ ਲਈ ਭਾਰਤ ਦਾ ਧੰਨਵਾਦ ਕੀਤਾ। ਸ਼੍ਰੀ ਸ਼ਰਮਾ ਨੇ ਕਿਹਾ ਕਿ ਖੇਤੀਬਾੜੀ ਦੇ ਮੁੱਦੇ ਸਾਡੇ ਲਈ ਮਹੱਤਵਪੂਰਨ ਹਨ ਉਹ ਦੋਵਾਂ ਦੇਸ਼ਾਂ ਦਰਮਿਆਨ ਦੋਸਤੀ ਵਧਾਉਣ ਦੇ ਲਈ ਭਾਰਤ ਆਏ ਹਨ। ਉਨ੍ਹਾਂ ਨੇ ਅਦਰਕ ਤੇ ਆਲੂ ਨਿਰਯਾਤ ਦੇ ਸੰਬੰਧ ਵਿੱਚ ਭੂਟਾਨ ਦੀ ਬੇਨਤੀ ‘ਤੇ ਭਾਰਤ ਦੁਆਰਾ ਸਮਰਥਨ ਦੇ ਲਈ ਧੰਨਵਾਦ ਵਿਅਕਤ ਕੀਤਾ। ਸ਼੍ਰੀ ਸ਼ਰਮਾ ਨੇ ਬੇਨਤੀ ਕੀਤੀ ਕਿ ਭਾਰਤ ਨੂੰ ਸੁਪਾਰੀ (arecanut) ਨਿਰਯਾਤ ਦੇ ਸੰਬੰਧ ਵਿੱਚ ਸਾਡੀ ਜ਼ਰੂਰਤ ‘ਤੇ ਜਲਦੀ ਤੋਂ ਜਲਦੀ ਵਿਚਾਰ ਕੀਤਾ ਜਾਵੇ ਤੇ ਫਲ-ਸਬਜ਼ੀਆਂ ਦੇ ਸੰਬੰਧ ਵਿੱਚ ਵਪਾਰ ਇੱਕ-ਦੂਸਰੇ ਦੇ ਲਈ ਵਰਤਮਾਨ ਰੂਪ ਵਿੱਚ ਜਾਰੀ ਰੱਖਿਆ ਜਾਵੇ ਤੇ ਮੁਫ਼ਤ ਵਪਾਰ ਦੇ ਜ਼ਰੀਏ ਇੱਕ-ਦੂਸਰੇ ਨੂੰ ਸਹਿਯੋਗ ਵਧਾਏ ਜਾਣ।

***

ਏਪੀਐੱਸ/ਪੀਪੀਜੀ/ਪੀਕੇ



(Release ID: 1843430) Visitor Counter : 95


Read this release in: Marathi , English , Urdu , Hindi