ਖੇਤੀਬਾੜੀ ਮੰਤਰਾਲਾ

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਿੱਚ ਆਂਧਰ ਪ੍ਰਦੇਸ਼ ਦੀ ਵਾਪਸੀ, ਕਿਸਾਨਾਂ ਨੂੰ ਮਿਲੇਗਾ ਸੁਰੱਖਿਆ ਕਵਚ-ਸ਼੍ਰੀ ਤੋਮਰ


ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਅਤੇ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਦਰਮਿਆਨ ਵਰਚੁਅਲ ਮੀਟਿੰਗ ਵਿੱਚ ਕਿਸਾਨ ਹਿਤੈਸ਼ੀ ਫੈਸਲਾ

Posted On: 12 JUL 2022 2:45PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਦੁਆਰਾ ਆਂਧਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਵਾਈ.ਐੱਸ.ਜਗਨ ਮੋਹਨ ਰੈੱਡੀ ਦੀ ਚਰਚਾ ਦੇ ਬਾਅਦ ਆਂਧਰ ਪ੍ਰਦੇਸ਼ ਸਰਕਾਰ ਨੇ ਮਹੱਤਵਆਕਾਂਖੀ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਨਾਲ ਜੁੜਨ ਦਾ ਫੈਸਲਾ ਲਿਆ ਹੈ। ਸ਼੍ਰੀ ਤੋਮਰ ਨੇ ਰਾਜ ਸਰਕਾਰ ਦੇ ਇਸ ਕਦਮ ਦੀ ਸ਼ਲਾਘਾ ਕੀਤੀ ਹੈ। ਇਸ ਮਹੱਤਵਪੂਰਨ ਫੈਸਲੇ ਨਾਲ ਰਾਜ ਦੇ 40 ਲੱਖ ਤੋਂ ਅਧਿਕ ਕਿਸਾਨਾਂ ਦੀਆਂ ਫਸਲਾਂ ਨੂੰ ਕੁਦਰਤੀ ਆਪਦਾ ਦੀ ਸਥਿਤੀ ਵਿੱਚ ਬੀਮਾ ਰੂਪੀ ਸੁਰੱਖਿਆ ਕਵਚ ਮਿਲੇਗਾ।

https://static.pib.gov.in/WriteReadData/userfiles/image/image001WBI1.jpg

ਸ਼੍ਰੀ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਰਾਜਾਂ ਦੇ ਸੁਝਾਅ ਅਨੁਸਾਰ ਪੀਐੱਮਐੱਫਬੀਵਾਈ ਨੂੰ ਸਰਲ ਅਤੇ ਸੁਵਿਧਾਜਨਕ ਦੱਸਿਆ ਹੈ। ਕੇਂਦਰ ਸਰਕਾਰ ਰਾਜਾਂ ਦੇ ਨਾਲ ਮਿਲਕੇ ਕਿਸਾਨਾਂ ਦੀ ਸਥਿਤੀ ਸੁਧਾਰਦੇ ਹੋਏ ਉਨ੍ਹਾਂ ਨੂੰ ਖੁਸ਼ਹਾਲ ਬਣਾਉਣ ਅਤੇ ਖੇਤੀਬਾੜੀ ਨੂੰ ਉਨੰਤ ਖੇਤੀ ਦੇ ਰੂਪ ਵਿੱਚ ਬਦਲਣ ਲਈ ਨਿਰੰਤਰ ਕੰਮ ਕਰ ਰਹੀ ਹੈ।

ਮੀਟਿੰਗ ਵਿੱਚ ਸ਼੍ਰੀ ਰੈੱਡੀ ਨੇ ਰਾਜ ਵਿੱਚ ਪੀਐੱਮਐੱਫਬੀਵਾਈ ਨੂੰ ਫਿਰ ਤੋਂ ਲਾਗੂ ਕਰਨ ਤੋਂ ਲੈ ਕੇ ਕੇਂਦਰ ਸਰਕਾਰ ਨੂੰ ਧੰਨਵਾਦ ਦਿੱਤਾ। ਸ਼੍ਰੀ ਰੈੱਡੀ ਨੇ ਕਿਹਾ ਕਿ ਕੇਂਦਰ ਵਿੱਚ ਚਰਚਾ ਦੇ ਬਾਅਦ ਰਾਜ ਸਰਕਾਰ ਨੇ ਪ੍ਰਦੇਸ਼ ਦੇ ਕਿਸਾਨਾਂ ਨੂੰ ਪੀਐੱਮਐੱਫਬੀਵਾਈ ਨਾਲ ਜੋੜਣਾ ਤੈਅ ਕੀਤਾ ਹੈ। 

https://static.pib.gov.in/WriteReadData/userfiles/image/image0027QN5.jpg

ਆਂਧਰ ਪ੍ਰਦੇਸ਼ ਨੇ ਖਰੀਫ-2022 ਸੀਜਨ ਵਿੱਚ ਪੀਐੱਮਐੱਫਬੀਵਾਈ ਨੂੰ ਲਾਗੂ ਕਰਨ ਦਾ ਫੈਸਲਾ ਹੈ। ਕੇਂਦਰ ਸਰਕਾਰ ਆਂਧਰ ਪ੍ਰਦੇਸ਼ ਸਹਿਤ ਦੇਸ਼ਭਰ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਆਮਦਨ-ਆਜੀਵਿਕਾ ਸੁਰੱਖਿਅਤ ਕਰਕੇ ਸਸ਼ਕਤ ਬਣਾਉਣ ਲਈ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਅਤੇ ਆਤਮਨਿਰਭਰ ਕਿਸਾਨ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਪ੍ਰਤੀਬੱਧ ਹੈ। ਆਂਧਰ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ।

ਕੇਂਦਰ ਸਰਕਾਰ ਦੁਆਰਾ ਫਰਵਰੀ-2022 ਵਿੱਚ ਇਸ ਯੋਜਨਾ ਨੂੰ ਨਵਾਂ ਰੂਪ ਦਿੰਦੇ ਹੋਏ ਨਵੀਆਂ ਸੁਵਿਧਾਵਾਂ ਜਿਵੇਂ- ਸਾਰੇ ਕਿਸਾਨਾਂ ਲਈ ਸਵੈ-ਇੱਛਤ ਮੁਲਾਂਕਣ, ਉਪਜ ਅਨੁਮਾਨ ਵਿੱਚ ਵਿਆਪਕ ਉਪਯੋਗ, ਜੋਖਿਮ ਕਵਰੇਜ ਚੁਣਨ ਲਈ ਰਾਜਾਂ ਨੂੰ ਵਿਕਲਪ ਅਤੇ ਪ੍ਰਚਲਿਤ ਜੋਖਿਮ ਪ੍ਰੋਫਾਇਲ ਦੇ ਅਨੁਸਾਰ ਬੀਮਾ ਰਾਸ਼ੀ ਦਾ ਭੁਗਤਾਨ, ਪ੍ਰਸ਼ਾਸਨਿਕ ਖਰਚਿਆਂ ਲਈ 3% ਦਾ ਪ੍ਰਾਵਧਾਨ ਕੀਤਾ ਗਿਆ। 

7 ਜੁਲਾਈ ਨੂੰ ਕੇਂਦਰੀ ਖੇਤੀਬਾੜੀ ਸਕੱਤਰ ਸ਼੍ਰੀ ਮਨੋਜ ਅਹੂਜਾ ਦੀ ਪ੍ਰਧਾਨਗੀ ਹੇਠ ਇੱਕ ਟੀਮ ਨੇ ਮੁੱਖ ਮੰਤਰੀ ਦੇ ਸਮਰੱਥ ਯੋਜਨਾ ਨੂੰ ਲੈ ਕੇ ਇੱਕ ਪ੍ਰੇਜੈਂਟੇਸ਼ਨ ਵੀ ਦਿੱਤੀ ਸੀ।

ਆਂਧਰ ਪ੍ਰਦੇਸ਼ ਵਿੱਚ ਪੀਐੱਮਐੱਫਬੀਵਾਈ ਅਤੇ ਪੁਨਰਗਠਿਤ ਮੌਸਮ ਅਧਾਰਿਤ ਫਸਲ ਬੀਮਾ ਯੋਜਨਾ (ਆਰਡਬਲਿਊਬੀਸੀਆਈਐੱਸ) ਦਾ ਖਰੀਫ- 2016 ਤੋਂ ਖਰੀਫ-2019 ਤੱਕ ਸਫਲਤਾਪੂਰਵਕ ਲਾਗੂਕਰਨ ਹੋਇਆ ਹੈ।

ਅੱਜ ਦੀ ਮੀਟਿੰਗ ਵਿੱਚ ਆਂਧਰ ਪ੍ਰਦੇਸ਼ ਦੀ ਵਿਸ਼ੇਸ਼ ਮੁੱਖ ਸਕੱਤਰ ਸ਼੍ਰੀਮਤੀ ਪੁਨਮ ਮਲਕੋਂਦਈਆ, ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸ਼੍ਰੀ ਅਭਿਲਕਸ਼ ਲਿਖੀ ਨੇ ਵੀ ਸੰਬੋਧਿਤ ਕੀਤਾ। ਯੋਜਨਾ ਦੇ ਸੀਈਓ ਅਤੇ ਸੰਯੁਕਤ ਸਕੱਤਰ ਸ਼੍ਰੀ ਰਿਤੇਸ਼ ਚੌਹਾਨ ਨੇ ਸੁਆਗਤ ਭਾਸ਼ਣ ਅਤੇ ਪ੍ਰੇਜੈਂਟੇਸ਼ਨ ਦਿੱਤੀ। ਮੀਟਿੰਗ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।

*****

ਏਪੀਐੱਸ/ਪੀਕੇ



(Release ID: 1841027) Visitor Counter : 103


Read this release in: English , Urdu , Hindi , Telugu