ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਭਾਵਨਾ ਅਤੇ ਜੱਸੀ ਦੇ ਅੱਪਫਰੰਟ ਸੁਮੇਲ ਨਾਲ ਹਿਮਾਚਲ ਪ੍ਰਦੇਸ਼ ਦੀ ਜੇਤੂ ਸ਼ੁਰੂਆਤ ਹੋਈ
प्रविष्टि तिथि:
09 JUN 2022 3:33PM by PIB Chandigarh
ਹਿਮਾਚਲ ਪ੍ਰਦੇਸ਼ ਦੀ ਲੜਕੀਆਂ ਦੀ ਹੈਂਡਬਾਲ ਟੀਮ ਦੀ ਸ਼ੁੱਕਰਵਾਰ ਨੂੰ ਖੇਲੋ ਇੰਡੀਆ ਯੂਥ ਗੇਮਸ ਵਿੱਚ ਪੂਲ ਏ ਮੈਚ ਵਿੱਚ ਬੰਗਾਲ ਉੱਤੇ 43-12 ਦੀ ਜਿੱਤ ਦਾ ਮੁੱਖ ਕਾਰਨ, ਟੀਮ ਦੀ ਕਪਤਾਨ ਭਾਵਨਾ ਸ਼ਰਮਾ ਦਾ ਨਿਰਸਵਾਰਥ ਪਲੇਮੇਕਰ ਜੱਸੀ ਦੇ ਨਾਲ ਸੁਮੇਲ ਸੀ। ਇਹ ਜਿੱਤ ਟੀਮ ਦੇ ਦੂਰ ਮੁਕਾਮ ਤੱਕ ਜਾਣ ਦੇ ਮਜ਼ਬੂਤ ਇਰਾਦੇ ਦਾ ਇੱਕ ਪ੍ਰਮਾਣ ਵੀ ਸੀ।

ਇਸ ਐਡੀਸ਼ਨ ਵਿੱਚ ਹੁਣ ਤੱਕ ਹਿਮਾਚਲ ਪ੍ਰਦੇਸ਼ ਦਾ ਇੱਕਲੌਤਾ ਮੈਡਲ ਇੱਥੇ ਲੜਕਿਆਂ ਦੀ ਕਬੱਡੀ ਟੀਮ ਦੇ ਹਿੱਸੇ ਆਇਆ ਹੈ ਜਿਸ ਨੇ ਤਾਊ ਦੇਵੀ ਲਾਲ ਸਪੋਰਟਸ ਕੰਪਲੈਕਸ ਦੇ ਮਲਟੀ-ਪਰਪਜ਼ ਹਾਲ ਨੰਬਰ 1 ਵਿੱਚ ਫਾਈਨਲ ਵਿੱਚ ਘਰੇਲੂ ਟੀਮ ਅਤੇ ਦਰਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ। ਹੁਣ, ਲੜਕੀਆਂ ਦੀ ਹੈਂਡਬਾਲ ਟੀਮ, ਆਪਣੀ ਟੀਮ ਵਿੱਚ ਚਾਰ ਅੰਤਰਰਾਸ਼ਟਰੀ ਖਿਡਾਰੀਆਂ ਦੇ ਹੋਣ ਦਾ ਮਾਣ ਜਤਾਉਂਦੇ ਹੋਏ ਅਤੇ ਚੰਗੀ ਸ਼ੁਰੂਆਤ ਤੋਂ ਬਾਅਦ ਆਤਮ-ਵਿਸ਼ਵਾਸ ਨਾਲ ਭਰੀ ਹੋਈ ਹੈ, ਅਤੇ ਉਸੇ ਮੈਦਾਨ 'ਤੇ ਗੋਲਡ ਮੈਡਲ ਜਿੱਤਣ ਦੀ ਉਮੀਦ ਕਰ ਰਹੀ ਹੈ।
ਬੇਸ਼ੱਕ, ਇਸ ਨਾਲ ਮਦਦ ਮਿਲਦੀ ਹੈ ਕਿ ਸਾਥੀ-ਅੰਤਰਰਾਸ਼ਟਰੀ ਖਿਡਾਰੀ ਸੰਜਨਾ ਅਤੇ ਗੋਲਕੀਪਰ ਚੇਤਨਾ ਸ਼ਰਮਾ, ਭਾਵਨਾ ਅਤੇ ਜੱਸੀ ਅਤੇ ਕੁਝ ਹੋਰ ਖਿਡਾਰੀ ਵੀ, ਬਿਲਾਸਪੁਰ ਦੇ ਮੋਰਸਿੰਘੀ ਵਿੱਚ ਹੈਂਡਬਾਲ ਨਰਸਰੀ ਦੀ ਪੈਦਾਵਾਰ ਹਨ। ਭਾਵਨਾ ਨੇ ਕਿਹਾ, "ਇਹ ਕਿ ਅਸੀਂ ਕਰੀਬ ਤਿੰਨ ਵਰ੍ਹਿਆਂ ਤੋਂ ਇਕੱਠੇ ਹਾਂ, ਜਿਸ ਦਾ ਸਾਨੂੰ ਫਾਇਦਾ ਵੀ ਮਿਲਿਆ ਹੈ।"
ਸਟ੍ਰੈਪਿੰਗ ਭਾਵਨਾ ਟੀਮ ਦੀ ਸਭ ਤੋਂ ਵੱਧ ਸਕੋਰਰ ਰਹੀ ਪਰ ਉਸਨੇ ਅੱਪਫਰੰਟ ਲਈ ਮੌਕੇ ਪੈਦਾ ਕਰਨ ਵਿੱਚ ਪਲੇਮੇਕਰ ਦੁਆਰਾ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਭਾਵਨਾ ਨੇ ਕਿਹਾ “ਜੱਸੀ ਮੇਰੇ ਲਈ ਗੋਲ ਕਰਨ ਲਈ ਗੇਂਦ ਨੂੰ ਪਾਸ ਕਰਨ ਵਿੱਚ ਨਿਰਸਵਾਰਥ ਹੈ। ਉਸਦੀ ਟਾਈਮਿੰਗ ਦੀ ਸੈਂਸ ਸ੍ਰੇਸ਼ਠ ਹੈ, ਅਤੇ ਉਹ ਸ਼ਾਨਦਾਰ ਢੰਗ ਨਾਲ ਭੁਲੇਖਾ (feints) ਪਾਉਂਦੀ ਹੈ। ਮੈਨੂੰ ਸਾਡੀ ਆਪਸੀ ਇਹ ਸਮਝ ਪਸੰਦ ਹੈ ਜੋ ਅਸੀਂ ਕੋਰਟ (ਖੇਡ ਦਾ ਮੈਦਾਨ) ਦੇ ਅੰਦਰ ਅਤੇ ਬਾਹਰ ਸਾਂਝੀ ਕਰਦੀਆਂ ਹਾਂ। ਇਸ ਨਾਲ ਸਾਡੀ ਟੀਮ ਦੀ ਮਦਦ ਵੀ ਹੁੰਦੀ ਹੈ।”
ਏਰੀਨਾ ਵਿਚ ਮੌਜੂਦ ਪ੍ਰਸ਼ੰਸਕਾਂ ਨੂੰ ਉਸ ਸਮੇਂ ਦਾ ਕੁਝ ਜਾਦੂ ਦੇਖਣ ਨੂੰ ਮਿਲਿਆ ਜਦੋਂ ਜੱਸੀ ਨੇ ਗੇਂਦ ਨੂੰ ਅੱਗੇ ਕਰ ਦਿੱਤਾ, ਹਾਲਾਂਕਿ ਭਾਵਨਾ ਨਾਲ ਕੋਈ ਅੱਖ-ਸੰਪਰਕ ਨਹੀਂ ਸੀ ਹੋਇਆ। ਜੱਸੀ ਨੇ ਕਿਹਾ “ਮੈਂ ਸੁਭਾਵਕ ਤੌਰ 'ਤੇ ਜਾਣਦੀ ਸੀ ਕਿ ਭਾਵਨਾ ਗੇਂਦ ਨੂੰ ਪਕੜਨ ਅਤੇ ਬਿਨਾਂ ਕਿਸੇ ਗੜਬੜ ਦੇ ਸਕੋਰ ਕਰਨ ਲਈ ਤੱਤਪਰ ਹੋਵੇਗੀ। ਮੈਨੂੰ ਲੱਗਦਾ ਹੈ ਕਿ ਇਹ ਅਜਿਹੇ ਜਾਦੂ ਦੇ ਪਲ ਹਨ ਜੋ ਸਾਨੂੰ ਉਹ ਟੀਮ ਬਣਾਉਂਦੇ ਹਨ ਜੋ ਕਿ ਅਸੀਂ ਹਾਂ।”
ਜੱਸੀ ਨੇ ਕਿਹਾ “ਮੈਨੂੰ ਚੰਗਾ ਲੱਗਦਾ ਹੈ ਜਦੋਂ ਟੀਮ ਦੇ ਕਪਤਾਨ ਦੇ ਨਾਲ ਮੇਰਾ ਸੁਮੇਲ ਟੀਮ ਨੂੰ ਚੰਗੀ ਸਥਿਤੀ ਵਿੱਚ ਰੱਖਦਾ ਹੈ। ਉਸ ਨੂੰ ਅਤੇ ਸਾਡੇ ਦੂਸਰੇ ਸਟ੍ਰਾਈਕਰਾਂ ਨੂੰ ਸਾਡੇ ਸਕੋਰ ਨੂੰ ਵਧਾਉਣ ਵਿੱਚ ਗੋਲ ਕਰਨ ਦੇ ਮੌਕਿਆਂ ਦਾ ਵੱਧ ਤੋਂ ਵੱਧ ਫਾਇਦਾ ਉਠਾਉਂਦੇ ਹੋਏ ਦੇਖਣ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਹੈ। ਮੈਨੂੰ ਲਗਦਾ ਹੈ ਕਿ ਅਸੀਂ ਸਾਰੇ ਸਮਝਦੇ ਹਾਂ ਕਿ ਇਹ ਇੱਕ ਟੀਮ ਗੇਮ ਹੈ ਅਤੇ ਭਾਵੇਂ ਮੀਡੀਆ ਸਿਰਫ਼ ਸਕੋਰਰਾਂ ਦਾ ਜ਼ਿਕਰ ਕਰਦਾ ਹੈ, ਸਾਡੇ ਵਿੱਚੋਂ ਹਰ ਇੱਕ ਆਪਣੀ ਭੂਮਿਕਾ ਨੂੰ ਜਾਣਦੀ ਹੈ ਅਤੇ ਇਸਨੂੰ ਪੂਰੀ ਤਰ੍ਹਾਂ ਨਿਭਾਉਂਦੀ ਹੈ।”
ਭਾਵਨਾ ਨੇ ਕੁਝ ਠੰਡਾ ਮਹਿਸੂਸ ਹੋਣ ਤੋਂ ਬਾਅਦ ਟੀਮ ਨਾਲ ਵਾਪਸੀ ਕਰਦੇ ਹੋਏ ਕਿਹਾ “ਸਾਡੀ ਟੀਮ ਰਾਸ਼ਟਰੀ ਜੂਨੀਅਰ ਚੈਂਪੀਅਨਸ਼ਿਪ ਵਿੱਚ ਰਨਰ-ਅੱਪ ਰਹੀ, ਪਰ ਉਹ ਇੱਥੇ ਫਾਈਨਲ ਜਿੱਤਣ ਦਾ ਪੱਕਾ ਇਰਾਦਾ ਰੱਖਦੀ ਹੈ ਅਤੇ ਪੂਰੀ ਤਰ੍ਹਾਂ ਤਿਆਰ ਹੈ। ਹਾਲਾਂਕਿ, ਮੇਰੀ ਟੀਮ ਖੁਦ ਨੂੰ ਬਹੁਤ ਜ਼ਿਆਦਾ ਨਹੀਂ ਲੈ ਰਹੀ ਹੈ ਅਤੇ ਕਦਮ-ਦਰ-ਕਦਮ ਹੀ ਅੱਗੇ ਵਧੇਗੀ। ਅਸੀਂ ਰਾਜਸਥਾਨ ਦੇ ਖਿਲਾਫ ਸ਼ੁੱਕਰਵਾਰ ਦੇ ਮੈਚ ਨੂੰ ਜਿੱਤਣ ਦੀ ਉਮੀਦ ਕਰ ਰਹੇ ਹਾਂ।”
*****
ਐੱਨਬੀ/ਓਏ
(रिलीज़ आईडी: 1833062)
आगंतुक पटल : 142