ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਸ਼੍ਰੀ ਅਨੁਰਾਗ ਠਾਕੁਰ ਦੇ ਨਾਲ ‘ਲੋਕਤੰਤਰ ਕੇ ਸਵਰ’ ਅਤੇ ‘ਦ ਰਿਪਬਲਿਕਨ ਐਥਿਕ’ ਨਾਮੀ ਕਿਤਾਬਾਂ ਰਿਲੀਜ਼ ਕੀਤੀਆਂ
ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਰਾਸ਼ਟਰਪਤੀ ਦੇ ਇਹ ਭਾਸ਼ਣ ਭਾਰਤ ਦੀ ਆਤਮਾ ਨੂੰ ਕੈਪਚਰ ਕਰਦੇ ਹਨ ਅਤੇ ਭਵਿੱਖ ਲਈ ਵਿਜ਼ਨ ਪੇਸ਼ ਕਰਦੇ ਹਨ
ਸ਼੍ਰੀ ਅਨੁਰਾਗ ਠਾਕੁਰ ਨੇ ਇਸ ਅਵਧੀ ਦੇ ਦੌਰਾਨ ਰਾਸ਼ਟਰਪਤੀ ਦੇ ਭਾਸ਼ਣਾਂ ਨੂੰ ਕਾਲ-ਰਹਿਤ ਅਤੇ ਭਾਰਤ ਦੀ ਯਾਤਰਾ ਲਈ ਵਿੰਡੋ ਦੱਸਿਆ
ਇਨ੍ਹਾਂ ਪੁਸਤਕਾਂ ਵਿੱਚ ਭਾਰਤ ਦੇ ਰਾਸ਼ਟਰਪਤੀ ਦੇ ਚੁਣੇ ਹੋਏ ਭਾਸ਼ਣ ਸ਼ਾਮਲ ਹਨ
Posted On:
08 JUN 2022 7:12PM by PIB Chandigarh
ਕੇਂਦਰੀ ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਖੇਡਾਂ ਦੇ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਦੇ ਨਾਲ ਅੱਜ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਚੋਣਵੇਂ ਭਾਸ਼ਣਾਂ ਵਾਲੀ ਇੱਕ ਕਿਤਾਬ ‘ਲੋਕਤੰਤਰ ਕੇ ਸਵਰ’ ਅਤੇ ‘ਦ ਰਿਪਬਲਿਕਨ ਐਥਿਕ’ ਰਿਲੀਜ਼ ਕੀਤੀ। ਇਹ ਸ਼੍ਰੀ ਰਾਮ ਨਾਥ ਕੋਵਿੰਦ ਦੇ ਰਾਸ਼ਟਰਪਤੀ ਦੇ ਚੌਥੇ ਵਰ੍ਹੇ ਦੀ ਵਿਸ਼ੇਸ਼ਤਾ ਵਾਲੀ ਲੜੀ ਦਾ ਚੌਥਾ ਭਾਗ ਹੈ। ਸੰਕਲਨ ਵਿੱਚ ਬਹੁਤ ਸਾਰੇ ਵਿਸ਼ਿਆਂ 'ਤੇ ਭਾਸ਼ਣ ਸ਼ਾਮਲ ਹਨ। ਇਸ ਮੌਕੇ ਈ-ਪੁਸਤਕਾਂ ਵੀ ਰਿਲੀਜ਼ ਕੀਤੀਆਂ ਗਈਆਂ।
ਸਿੱਖਿਆ ਰਾਜ ਮੰਤਰੀ, ਸ਼੍ਰੀ ਸੁਭਾਸ ਸਰਕਾਰ; ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਅਤੇ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ, ਡਾ. ਐੱਲ. ਮੁਰੂਗਨ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਮੌਕੇ ਰਾਸ਼ਟਰਪਤੀ ਦੇ ਸਕੱਤਰ, ਸ਼੍ਰੀ ਕੇ. ਡੀ. ਤ੍ਰਿਪਾਠੀ; ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦਰ, ਉੱਚ ਸਿੱਖਿਆ ਦੇ ਸਕੱਤਰ ਸ਼੍ਰੀ ਸੰਜੇ ਮੂਰਤੀ, ਰਾਸ਼ਟਰਪਤੀ ਸਕੱਤਰੇਤ, ਸਿੱਖਿਆ ਮੰਤਰਾਲੇ ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।




ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਦੁਆਰਾ ਆਪਣੇ ਚੌਥੇ ਸਾਲ ਦੇ ਕਾਰਜਕਾਲ ਵਿੱਚ ਭਾਸ਼ਣਾਂ ਦਾ ਸੰਕਲਨ ਰਾਸ਼ਟਰ ਦੇ ਹਾਲਾਤ ਬਾਰੇ ਇੱਕ ਵਧੀਆ ਬੈਰੋਮੀਟਰ ਹੈ। ਮੰਤਰੀ ਨੇ ਉਜਾਗਰ ਕੀਤਾ ਕਿ ਇਹ ਕਿਤਾਬ ਵਿਭਿੰਨ ਵਿਸ਼ਿਆਂ ਜਿਵੇਂ ਕਿ ਲੋਕ ਸੇਵਾ, ਨੈਤਿਕਤਾ, ਸਿੱਖਿਆ, ਸਾਡੇ ਨੌਜਵਾਨਾਂ ਦੀਆਂ ਇੱਛਾਵਾਂ, ਸਮਕਾਲੀ ਗਲੋਬਲ ਮੁੱਦਿਆਂ 'ਤੇ ਰਾਸ਼ਟਰਪਤੀ ਦੇ ਵਿਚਾਰਾਂ ਨੂੰ ਕੈਪਚਰ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਪੁਸਤਕ ਜਨਤਕ ਪਰਸੰਗ ਨੂੰ ਭਰਪੂਰ ਕਰੇਗੀ ਅਤੇ ਭਾਰਤ ਨੂੰ ਅੰਮ੍ਰਿਤ ਕਾਲ ਵਿੱਚ ਅੱਗੇ ਲਿਜਾਣ ਲਈ ਮਾਰਗ ਦਰਸ਼ਕ ਵਜੋਂ ਕੰਮ ਕਰੇਗੀ। ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਵਿਦਿਅਕ ਸੰਸਥਾਵਾਂ ਨੂੰ ਰਾਸ਼ਟਰਪਤੀ ਦੁਆਰਾ ਆਪਣੇ ਭਾਸ਼ਣਾਂ ਵਿੱਚ ਸਪਸ਼ਟ ਕੀਤੇ ਸਬੰਧਿਤ ਵਿਸ਼ਿਆਂ 'ਤੇ ਵਿਚਾਰ-ਵਟਾਂਦਰੇ ਅਤੇ ਬਹਿਸਾਂ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਭਾਸ਼ਣਾਂ ਵਿੱਚ, ਭਾਰਤ ਦੀ ਆਤਮਾ, ਇਸਦੀ ਸੱਭਿਅਤਾ ਦੀ ਸਮ੍ਰਿੱਧੀ ਅਤੇ ਸੰਸਕ੍ਰਿਤੀ ਨੂੰ ਢੁਕਵੇਂ ਢੰਗ ਨਾਲ ਕਵਰ ਕਰਦੇ ਹੋਏ, ਭਵਿੱਖ ਲਈ ਵਿਜ਼ਨ ਵੀ ਰੱਖਿਆ ਹੈ। ਰਾਸ਼ਟਰੀ ਸਿੱਖਿਆ ਨੀਤੀ (ਐੱਨਈਪੀ) 2020 ਬਾਰੇ ਬੋਲਦਿਆਂ, ਉਨ੍ਹਾਂ ਸਿੱਖਿਆ ਵਿੱਚ ਸਮਾਵੇਸ਼ ਅਤੇ ਉੱਤਮਤਾ ਦੇ ਦੋਹਰੇ ਵਿਜ਼ਨ ਨੂੰ ਪ੍ਰਾਪਤ ਕਰਨ ਦਾ ਸਹੀ ਸੱਦਾ ਦਿੱਤਾ ਹੈ। ਆਮ ਲੋਕਾਂ ਦੀਆਂ ਲੋੜਾਂ ਪ੍ਰਤੀ ਆਪਣੀ ਜਾਗਰੂਕਤਾ ਨੂੰ ਦਰਸਾਉਂਦੇ ਹੋਏ, ਰਾਸ਼ਟਰਪਤੀ ਨੇ ਰਾਸ਼ਟਰੀ ਸਿੱਖਿਆ ਨੀਤੀ 2020 ਦੀ ਇਨ੍ਹਾਂ ਸ਼ਬਦਾਂ ਨਾਲ ਸ਼ਲਾਘਾ ਕੀਤੀ: “ਐੱਨਈਪੀ ਦਾ ਉਦੇਸ਼ 21ਵੀਂ ਸਦੀ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਾਡੀ ਸਿੱਖਿਆ ਪ੍ਰਣਾਲੀ ਨੂੰ ਪੁਨਰ-ਨਿਰਮਿਤ ਕਰਨਾ ਹੈ। ਇਹ ਸਾਰਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਕੇ ਇੱਕ ਵਿਕਾਸਸ਼ੀਲ ਅਤੇ ਬਰਾਬਰੀ ਵਾਲੇ ਅਤੇ ਜੀਵੰਤ ਗਿਆਨ ਵਾਲੇ ਸਮਾਜ ਦਾ ਵਿਜ਼ਨ ਤੈਅ ਕਰਦੀ ਹੈ। ਇਹ ਸਮਾਵੇਸ਼ ਅਤੇ ਉੱਤਕ੍ਰਿਸ਼ਟਤਾ ਦੇ ਦੋਹਰੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਦਾ ਸੱਦਾ ਦਿੰਦੀ ਹੈ।
ਇਸ ਮੌਕੇ 'ਤੇ ਬੋਲਦੇ ਹੋਏ, ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਸਾਡਾ ਦੇਸ਼ ਇੱਕ ਮਹੱਤਵਪੂਰਨ ਤਬਦੀਲੀ ਅਤੇ ਪਰਿਵਰਤਨ ਵਿੱਚੋਂ ਗੁਜ਼ਰ ਰਿਹਾ ਹੈ ਜਿਵੇਂ ਕਿ ਅਸੀਂ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਮਨਾ ਰਹੇ ਹਾਂ ਅਤੇ ਭਾਰਤ ਦੇ 100ਵੇਂ ਸੁਤੰਤਰਤਾ ਦਿਵਸ ਵੱਲ ਸਾਡੀ ਯਾਤਰਾ ਦੀ ਕਲਪਨਾ ਕਰਦੇ ਹੋਏ ਭਵਿੱਖ ਵਿੱਚ ਛਲਾਂਗ ਮਾਰਨ ਦੀ ਕੋਸ਼ਿਸ਼ ਕਰਦੇ ਹਾਂ। ਉਨ੍ਹਾਂ ਕਿਹਾ ਕਿ ਭਾਰਤ ਦੇ ਰਾਸ਼ਟਰਪਤੀ ਦੇ ਭਾਸ਼ਣ ਸਾਡੀ ਵਿਰਾਸਤ ਦਾ ਹਿੱਸਾ ਹਨ - ਆਉਣ ਵਾਲੀਆਂ ਪੀੜ੍ਹੀਆਂ ਲਈ ਰਾਸ਼ਟਰ ਦੇ ਵਿਜ਼ਨ, ਅਕਾਂਖਿਆਵਾਂ ਅਤੇ ਪ੍ਰਾਪਤੀਆਂ ਨੂੰ ਸੁਰੱਖਿਅਤ ਰੱਖਣ ਲਈ, ਜੋ ਸਾਡੇ ਰਾਜ ਦੇ ਮੁਖੀ ਦੇ ਸੂਝਵਾਨ ਸ਼ਬਦਾਂ ਤੋਂ ਝਲਕਦਾ ਹੈ। ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਨੇ ਆਪਣੇ ਭਾਸ਼ਣਾਂ ਰਾਹੀਂ ਭਾਰਤ ਦੇ ਤੱਤ ਅਤੇ ਸਵਾਦ ਨੂੰ ਆਪਣੇ ਸਾਰੇ ਰੰਗਾਂ ਵਿੱਚ ਪਕੜਿਆ ਹੈ। ਉਨ੍ਹਾਂ ਇਸ ਅਵਧੀ ਦੌਰਾਨ ਰਾਸ਼ਟਰਪਤੀ ਦੇ ਭਾਸ਼ਣਾਂ ਨੂੰ ਸਦੀਵੀ ਅਤੇ ਭਾਰਤ ਦੀ ਯਾਤਰਾ ਦੀ ਵਿੰਡੋ ਦੱਸਿਆ।
ਸ਼੍ਰੀ ਠਾਕੁਰ ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਪਬਲੀਕੇਸ਼ਨ ਡਿਵੀਜ਼ਨ ਵੱਲੋਂ ਇਸ ਵੱਕਾਰੀ ਕਾਰਜ ਨੂੰ ਸਫ਼ਲਤਾਪੂਰਵਕ ਮੁਕੰਮਲ ਕਰਨ 'ਤੇ ਤਸੱਲੀ ਪ੍ਰਗਟ ਕੀਤੀ ਅਤੇ ਪ੍ਰਕਿਰਿਆ ਵਿੱਚ ਸ਼ਾਮਲ ਸਾਰੇ ਹਿਤਧਾਰਕਾਂ ਨੂੰ ਵਧਾਈਆਂ ਦਿੱਤੀਆਂ।
ਸ਼੍ਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਆਪਣੇ ਅਹੁਦੇ ਦੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ, ਰਾਸ਼ਟਰਪਤੀ ਨੇ ਆਪਣੇ ਸਾਥੀ ਨਾਗਰਿਕਾਂ ਦੀਆਂ ਭਾਵਨਾਵਾਂ, ਉਮੀਦਾਂ ਅਤੇ ਇੱਛਾਵਾਂ ਦੇ ਤਾਣੇ ਨੂੰ ਛੂਹ ਕੇ ਇਸ ਦੇਸ਼ ਦੇ ਆਮ ਨਾਗਰਿਕਾਂ ਤੱਕ ਪਹੁੰਚਣ ਦੇ ਤਰੀਕੇ ਵਿੱਚ ਇੱਕ ਵੱਖਰੀ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਇਨ੍ਹਾਂ ਪੁਸਤਕਾਂ ਵਿੱਚ ਦਰਸਾਏ ਗਏ ਵਿਭਿੰਨ ਵਿਸ਼ਿਆਂ ਦੀ ਰੂਪ ਰੇਖਾ ਦੱਸਦਿਆਂ ਕਿਹਾ ਕਿ ਇਹ ਪੁਸਤਕਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਦੀਵੀ ਹੋਣਗੀਆਂ ਜੋ ਇਸ ਸਮੇਂ ਦੌਰਾਨ ਰਾਸ਼ਟਰਪਤੀ ਅਤੇ ਭਾਰਤ ਦੀ ਯਾਤਰਾ ਨੂੰ ਸਮਝਣਾ ਚਾਹੁੰਦੀਆਂ ਹਨ।
ਇਸ ਜਿਲਦ ਵਿੱਚ ਰਾਸ਼ਟਰਪਤੀ ਦੁਆਰਾ ਆਪਣੇ ਰਾਸ਼ਟਰਪਤੀ ਕਾਰਜਕਾਲ ਦੇ ਚੌਥੇ ਸਾਲ ਦੌਰਾਨ ਕਈ ਮੌਕਿਆਂ 'ਤੇ ਦਿੱਤੇ ਗਏ ਭਾਸ਼ਣ ਸ਼ਾਮਲ ਹਨ। ਸੰਕਲਨ ਵਿੱਚ ਭਾਸ਼ਣਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਸ਼ਾਮਲ ਹੈ ਜੋ ਰਾਸ਼ਟਰ ਦੇ ਜੀਵਨ ਦੇ ਵਿਭਿੰਨ ਪਹਿਲੂਆਂ ਨੂੰ ਛੂੰਹਦੀ ਹੈ। ਕੁੱਲ 38 ਭਾਸ਼ਣਾਂ ਨੂੰ ਚੁਣਿਆ ਗਿਆ ਹੈ ਅਤੇ ਅੱਠ ਭਾਗਾਂ ਵਿੱਚ ਸ਼੍ਰੇਣੀਬੱਧ ਕੀਤਾ ਗਿਆ ਹੈ। ਇਹ ਹਨ: (i) ਰਾਸ਼ਟਰ ਨੂੰ ਸੰਬੋਧਨ ਕਰਨਾ, (ii) ਭਾਰਤ ਨੂੰ ਸਿੱਖਿਅਤ ਕਰਨਾ, ਭਾਰਤ ਨੂੰ ਤਿਆਰ ਕਰਨਾ, (iii) ਲੋਕ ਸੇਵਾ ਦਾ ਧਰਮ, (iv) ਸਾਡੇ ਸੈਨਿਕਾਂ ਦਾ ਸਨਮਾਨ ਕਰਨਾ, (v) ਸੰਵਿਧਾਨ ਅਤੇ ਕਾਨੂੰਨ ਦੀ ਭਾਵਨਾ, (vi) ਉੱਤਕ੍ਰਿਸ਼ਟਤਾ ਨੂੰ ਸਵੀਕਾਰ ਕਰਨਾ, (vii) ਨੈਤਿਕ ਉਦਾਹਰਣਾਂ, ਗਾਈਡਿੰਗ ਲਾਈਟਸ, ਅਤੇ (viii) ਦੁਨੀਆ ਲਈ ਵਿੰਡੋ।
ਇਸ ਜਿਲਦ ਵਿੱਚ, ਰਾਸ਼ਟਰਪਤੀ ਮੁੱਦਿਆਂ ਅਤੇ ਸ਼ਖਸੀਅਤਾਂ ਬਾਰੇ ਆਪਣੇ ਅੰਦਰੂਨੀ ਵਿਚਾਰ ਪ੍ਰਗਟ ਕਰਦੇ ਹਨ। ਜਦ ਕੋਵਿਡ-19 ਮਹਾਮਾਰੀ ਕਰ ਕੇ ਦੁਨੀਆ ਖੜ੍ਹ ਗਈ ਸੀ, ਉਸ ਸਮੇਂ ਰਾਸ਼ਟਰਪਤੀ ਕੋਵਿੰਦ ਨੇ ਦੇਸ਼ ਦੀ ਅਗਵਾਈ ਆਪਣੇ ਉਦਾਹਰਨ ਨਾਲ ਕੀਤੀ। ਉਨ੍ਹਾਂ ਨੇ ਜਨਤਕ ਭਾਸ਼ਣਾਂ ਨਾਲੋਂ ਵਧੇਰੇ ਭਾਸ਼ਣ ਵਰਚੁਅਲੀ ਦਿੱਤੇ। ਜੇਕਰ ਕਠਿਨ ਸਮੇਂ ਨੇ ਦ੍ਰਿੜ ਅਤੇ ਇੱਕਜੁਟ ਕਾਰਵਾਈ ਅਤੇ ਰਣਨੀਤੀ ਦੀ ਮੰਗ ਕੀਤੀ, ਤਾਂ ਰਾਸ਼ਟਰਪਤੀ ਨੇ ਨਿਰਧਾਰਿਤ ਨਿਯਮਾਂ ਦੀ ਪਾਲਣਾ ਕੀਤੀ। ਰਾਸ਼ਟਰਪਤੀ ਭਵਨ ਦੇ ਅੰਦਰ ਰਹਿ ਕੇ, ਉਨ੍ਹਾ ਦਿਖਾਇਆ ਕਿ ਕਿਵੇਂ ਕੁਦਰਤ ਨਾਲ ਤਾਲਮੇਲ ਕਰਕੇ 'ਨਵੇਂ ਆਮ' ਦੀਆਂ ਜ਼ਰੂਰਤਾਂ ਨਾਲ ਨਜਿੱਠਿਆ ਜਾ ਸਕਦਾ ਹੈ।
***********
ਐੱਮਜੇਪੀਐੱਸ/ਏਕੇ
(Release ID: 1832753)
ਵਿਜ਼ੀਟਰ ਕਾਊਂਟਰ : 133