ਯੁਵਾ ਮਾਮਲੇ ਤੇ ਖੇਡ ਮੰਤਰਾਲਾ

ਖੇਲੋ ਇੰਡੀਆ ਯੂਥ ਗੇਮਸ : ਪਹਿਲਵਾਨਾਂ ਨੇ ਹਰਿਆਣਾ ਨੂੰ ਮਹਾਰਾਸ਼ਟਰ ਤੋਂ ਅੱਗੇ ਪਹੁੰਚਾਇਆ ਖੇਲੋ ਇੰਡੀਆ ਯੂਥ ਗੇਮਸ ਵਿੱਚ ਸੋਮਵਾਰ ਨੂੰ ਹਰਿਆਣਾ ਨੇ ਮਹਾਰਾਸ਼ਟਰ ਤੋਂ ਅੱਗੇ ਨਿਕਲਣ ਦੇ ਲਈ ਗੋਲਡ ਮੈਡਲਾਂ ਦੀ ਝੜੀ ਲਗਾ ਦਿੱਤੀ

Posted On: 06 JUN 2022 9:30PM by PIB Chandigarh



 

https://ci6.googleusercontent.com/proxy/5VJs8GdOjPLGEUdU6NJdqNqP_7y4Q4uZrDFA9EQrolwPquJxCKFUvjIfKIZP-onBLgAZYmVdIfyabqKEBfe8tYCU6vO7qiqp7of3cY5b36gMqHmdyuiZgRCEMA=s0-d-e1-ft#https://static.pib.gov.in/WriteReadData/userfiles/image/image001Z45N.jpg

 

ਕੁਸ਼ਤੀ ਦੇ ਖੇਡ ਵਿੱਚ ਆਪਣੇ ਪ੍ਰਭੁਤਵ ਨੂੰ ਅੱਗੇ ਵਧਾਉਂਦੇ ਹੋਏ ਹਰਿਆਣਾ ਦੇ ਪਹਿਲਵਾਨਾਂ ਨੇ ਚਾਰ ਹੋਰ ਗੋਲਡ ਮੈਡਲ ਜਿੱਤੇ। ਇਸ ਦੇ ਨਾਲ ਹੀ ਉਨ੍ਹਾਂ ਦੇ ਮੈਡਲਾਂ ਦੀ ਸੰਖਿਆ 16 ਗੋਲਡ, 8 ਸਿਲਵਰ, 16 ਕਾਂਸੀ ਤੱਕ ਪਹੁੰਚ ਗਈ। ਇਸ ਵਿੱਚ ਵੇਟਲਿਫਟਿੰਗ ਵਿੱਚ ਹਾਸਲ ਕੀਤੇ ਗਏ ਕੁਝ ਮਹੱਤਵਪੂਰਨ ਗੋਲਡ ਮੈਡਲ ਅਤੇ ਨਿਸ਼ਾਨੇਬਾਜ਼ੀ, ਯੋਗ, ਸਾਈਕਲਿੰਗ ਅਤੇ ਗਟਕਾ ਵਿੱਚ ਇੱਕ-ਇੱਕ ਗੋਲਡ ਮੈਡਲ ਵੀ ਸ਼ਾਮਲ ਸੀ।

ਡਿਫੈਂਡਿੰਗ ਚੈਂਪੀਅਨ ਮਹਾਰਾਸ਼ਟਰ ਨੇ ਖੇਡਾਂ ਦੇ ਪਹਿਲੇ ਦਿਨ ਹੀ ਚੜ੍ਹਤ ਬਣਾ ਲਈ ਸੀ, ਉਹ ਹੁਣ 13 ਗੋਲਡ, 6 ਸਿਲਵਰ ਅਤੇ 7 ਕਾਂਸੀ ਦੇ ਨਾਲ ਦੂਸਰੇ ਸਥਾਨ ‘ਤੇ ਆ ਗਿਆ ਸੀ।

ਦੋ ਦਿਨਾਂ ਵਿੱਚ ਥਾਂਗ-ਤਾਂ ਵਿੱਚ 6 ਗੋਲਡ ਜਿੱਤਣ ਵਾਲਾ ਮਣੀਪੁਰ ਸਾਈਕਲਿੰਗ ਵਿੱਚ ਇੱਕ ਹੋਰ ਗੋਲਡ ਪਾਉਣ ਦੇ ਬਾਅਦ ਤੀਸਰੇ ਸਥਾਨ ‘ਤੇ ਰਿਹਾ।

ਜੰਮੂ ਅਤੇ ਕਸ਼ਮੀਰ ਨੇ ਪਾਰੰਪਰਿਕ ਮਾਰਸ਼ਲ ਆਰਟ ਸ਼ੈਲੀ ਵਿੱਚ ਆਪਣਾ ਪਹਿਲਾ ਗੋਲਡ ਜਿੱਤ ਕੇ ਸਨਸਨੀ ਮਚਾ ਦਿੱਤੀ, ਸੁਮਿਤ ਨੇ ਫੁਨਾਬਾ ਅਨਿਸ਼ੁਬਾ ਦੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਮੱਧ ਪ੍ਰਦੇਸ਼ ਦੇ ਆਸ਼ੀਸ਼ ਤੋਂ ਬਿਹਤਰ ਪ੍ਰਦਰਸ਼ਨ ਕੀਤਾ।

ਘਰੇਲੂ ਮੈਦਾਨ ‘ਤੇ ਹਰਿਆਣਾ ਦੇ ਪਹਿਲਵਾਨਾਂ ਦੇ ਸ਼ਾਨਦਾਰ ਫੌਮ ਵਿੱਚ ਰਹਿਣ ਦੀ ਉਮੀਦ ਹੈ। ਉਨ੍ਹਾਂ ਨੇ ਪ੍ਰਤੀਯੋਗਿਤਾ ਦੇ ਸ਼ੁਰੂਆਤੀ ਦਿਨ ਸਾਰੇ 5 ਗੋਲਡ ਜਿੱਤੇ ਸਨ ਅਤੇ ਦੂਸਰੇ ਦਿਨ ਵੀ ਇੱਕ ਇੱਕ ਹੋਰ ਕਲੀਨ ਸਵੀਪ ਦੇ ਲਈ ਤਿਆਰ ਲਗ ਰਹੇ ਸਨ, ਖਾਸ ਤੌਰ ‘ਤੇ ਪੰਜ ਵਿੱਚੋਂ ਦੋ ਅੰਤਿਮ ਮੁਕਾਬਲੇ ਹਰਿਆਣਾ ਦੇ ਹਕ ਵਿੱਚ ਸਨ।

 

ਲੇਕਿਨ ਚੰਡੀਗੜ੍ਹ ਦੇ ਯਸ਼ਵੀਰ ਮਲਿਕ ਦੀ ਯੋਜਨਾ ਕੁਝ ਹੋਰ ਹੀ ਸੀ। ਮਜ਼ਬੂਤ ਰੱਖਿਆਤਮਕ ਕੌਸ਼ਲ ਦਾ ਪ੍ਰਦਰਸ਼ਨ ਕਰਦੇ ਹੋਏ, ਉਨ੍ਹਾਂ ਨੇ ਗ੍ਰੀਕੋ ਰੋਮਨ 65 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਨਿਸ਼ਾਂਤ ਨੂੰ 6-2 ਨਾਲ ਹਰਾਇਆ।

 

ਸਫਲਤਾ ਦੀ ਸ਼ੁਰੂਆਤ ਸੂਰਜ ਨੇ ਤਕਨੀਕੀ ਸ਼੍ਰੇਸ਼ਠਤਾ ਨਾਲ ਮਹਾਰਾਸ਼ਟਰ ਦੇ ਵਿਸ਼ਵਜੀਤ ਮੋਰੇ ਨੂੰ ਹਰਾ ਕੇ ਕੀਤੀ। ਫ੍ਰੀਸਟਾਈਲ ਵਿੱਚ 60 ਕਿਲੋਗ੍ਰਾਮ ਦੇ ਫਾਈਨਲ ਵਿੱਚ ਰਵਿੰਦਰ ਦਾ ਸਾਹਮਣਾ ਮਹਾਰਾਸ਼ਟਰ ਦੇ ਕੜੇ ਵਿਪੱਖੀ ਅਜੈ ਕਪਾੜੇ ਨਾਲ ਵੀ ਹੋਇਆ। ਲੇਕਿਨ ਉਨ੍ਹਾਂ ਨੇ 11-8 ਨਾਲ ਜਿੱਤ ਦੇ ਲਈ ਦਬਾਵ ਵਿੱਚ ਵੀ ਆਪਣਾ ਸੰਯਮ ਬਣਾਈ ਰੱਖਿਆ।

https://ci3.googleusercontent.com/proxy/1YrGN_mp3LNQCVAZEdXLzGgud1tfUm-tP31bOyTXEXtoVOKzGutzmkvOOCu5z3GNedoiyPf_wGqR1ZUrBuhJQEWPoYzI_JDAo8V6gWo0iXSN4b_DKgOuovf4BA=s0-d-e1-ft#https://static.pib.gov.in/WriteReadData/userfiles/image/image002EJG9.jpg

 

ਵੇਟਲਿਫਟਿੰਗ ਦੇ ਮੁਕਾਬਲੇ ਵਿੱਚ ਬੇਂਗਈ ਤਾਨੀ ਨੇ ਲੜਕਿਆਂ ਦੇ 67 ਕਿਲੋਗ੍ਰਾਮ ਭਾਰ ਵਰਗ ਵਿੱਚ ਕੁੱਲ 264 ਕਿਲੋਗ੍ਰਾਮ ਵਜਨ ਉਠਾ ਕੇ ਅਰੁਣਾਚਲ ਪ੍ਰਦੇਸ਼ ਦੇ ਲਈ ਗੋਲਡ ਮੈਡਲ ਦਾ ਖਾਤਾ ਖੋਲਿਆ। ਤਮਿਲਨਾਡੂ ਦੇ ਟੀ ਮਾਧਵਨ (ਲੜਕਿਆਂ 61 ਕਿਲੋਗ੍ਰਾਮ) ਅਤੇ ਹਰਿਆਣਾ ਦੀ ਊਸ਼ਾ (55 ਕਿਲੋਗ੍ਰਾਮ) ਆਪਣੇ-ਆਪਣੇ ਭਾਰ ਵਰਗ ਵਿੱਚ ਪੋਡੀਅਮ ਟੌਪਰਸ ਵਿੱਚ ਸ਼ਾਮਲ ਸਨ।

 

ਹਰਿਆਣਾ ਨੇ ਦਿੱਲੀ ਵਿੱਚ ਕਰਣੀ ਸਿੰਘ ਸ਼ੂਟਿੰਗ ਰੇਂਜ ਵਿੱਚ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਵੀ 1-2 ਤੋਂ ਸਥਾਨ ਹਾਸਲ ਕੀਤਾ, ਜਿਸ ਵਿੱਚ ਸ਼ਿਵ ਨਰਵਾਲ ਨੇ ਗੋਲਡ, ਸਮਰਾਟ ਰਾਣਾ ਨੇ ਰਜਤ ਅਤੇ ਉੱਤਰ ਪ੍ਰਦੇਸ਼ ਦੇ ਸਾਹਿਲ ਨੇ ਕਾਂਸੀ ਦਾ ਮੈਡਲ ਜਿੱਤਿਆ।

 

https://ci6.googleusercontent.com/proxy/c_S_W17ayY3ljg-zk_HaXw-1ku9YlJ5u2MPNUUqDlPWPHbwGNbqCWslRPo1wV6dYNy-5Erbn8H0ZovIqVQHRYNJRDIrJAEOEcgwJ6r19OFyCSzodejPAoNr9ZA=s0-d-e1-ft#https://static.pib.gov.in/WriteReadData/userfiles/image/image00311C8.jpg

https://ci3.googleusercontent.com/proxy/5Aju5DIjBrPScVLFWUqDK1oZ-s2bVoNF-uSyFDl3PHnTw7f7P-9FVhc9eDQJZTftshyfUvSHmwqruZ8V_5pApZRXCJgDDR1o60gyt6K6_RcLApmM_teYRKLHTg=s0-d-e1-ft#https://static.pib.gov.in/WriteReadData/userfiles/image/image00477TN.jpg

 

ਪਰਿਣਾਮ (ਸਾਰੇ ਫਾਈਨਲ)

ਸਾਈਕਲਿੰਗ

ਲੜਕਿਆਂ 

 

ਇੰਡੀਵਿਜੁਅਲ ਪਰਸੂਟ 3000 ਮੀਟਰ: ਗੋਲਡ: ਨੀਰਜ ਕੁਮਾਰ (ਹਰਿਆਣਾ), ਸਿਲਵਰ: ਮੁਕੇਸ਼ ਕਸਵਾਂ (ਰਾਜਸਥਾਨ), ਕਾਂਸੀ: ਵਿਵਾਨ ਸਪ੍ਰੂ (ਮਹਾਰਾਸ਼ਟਰ)

ਸਪ੍ਰਿੰਟ 200 ਮੀਟਰ: ਗੋਲਡ: ਖਵੈਰਾਕਪਨ (ਮਣੀਪੁਰ), ਸਿਲਵਰ: ਵਾਰਿਸ਼ਦੀਪ ਸਿੰਘ (ਪੰਜਾਬ), ਕਾਂਸੀ: ਲਵ ਕੁਮਾਰ ਯਾਦਵ (ਰਾਜਸਥਾਨ)

 

ਲੜਕੀਆਂ 

 

ਇੰਡੀਵਿਜੁਅਲ ਪਰਸੂਟ 2000 ਮੀਟਰ: ਗੋਲਡ: ਪੂਜਾ ਦਾਨੋਲੇ (ਮਹਾਰਾਸ਼ਟਰ), ਸਿਲਵਰ: ਜਸਮੀਕ ਸੇਖੋਂ (ਪੰਜਾਬ), ਕਾਂਸੀ: ਹਿਮਾਂਸ਼ੀ ਸਿੰਘ (ਹਰਿਆਣਾ)

ਸਪ੍ਰਿੰਟ 200 ਮੀਟਰ: ਗੋਲਡ:ਸੇਲੇਸਟਿਨਾ (ਅੰਡੇਮਾਨ ਅਤੇ ਨਿਕੋਬਾਰ), ਸਿਲਵਰ: ਸਦਾਨਯਾ ਕੋਕਾਟੇ (ਮਹਾਰਾਸ਼ਟਰ), ਕਾਂਸੀ: ਟੀਨਾ ਮਾਇਆ (ਅੰਡੇਮਾਨ ਅਤੇ ਨਿਕੋਬਾਰ)

 

ਗਟਕਾ

ਲੜਕਿਆਂ 

 

ਸਿੰਗਲ ਸੋਤੀ ਇੰਡੀਵਿਜੁਅਲ: ਗੋਲਡ: ਗੁਰਸਾਗਰ (ਪੰਜਾਬ), ਸਿਲਵਰ: ਵਰਿਸਪ੍ਰੀਤ (ਹਰਿਆਣਾ), ਕਾਂਸੀ: ਇਕਮੀਤ (ਜੰਮੂ ਅਤੇ ਕਸ਼ਮੀਰ), ਕਾਂਸੀ: ਤੇਜਪ੍ਰਤਾਪ (ਚੰਡੀਗੜ)

ਸਿੰਗਲ ਸੋਟੀ ਟੀਮ: ਗੋਲਡ: ਹਰਿਆਣਾ, ਸਿਲਵਰ: ਚੰਡੀਗੜ੍ਹ, ਕਾਂਸੀ: ਆਂਧਰਾ ਪ੍ਰਦੇਸ਼, ਕਾਂਸੀ: ਦਿੱਲੀ

ਫੱਰੀ ਸੋਤੀ ਇੰਡੀਵਿਜੁਅਲ: ਗਲੋਡ: ਵੀਰੂ (ਪੰਜਾਬ), ਸਿਲਵਰ: ਰਣਬੀਰ (ਛੱਤੀਸਗੜ੍ਹ), ਕਾਂਸੀ: ਮੰਜੋਸ਼ (ਦਿੱਲੀ), ਯੁਵਰਾਜ (ਗੁਜਰਾਤ)

ਫੱਰੀ ਸੋਤੀ ਟੀਮ: ਗੋਲਡ: ਪੰਜਾਬ, ਸਿਲਵਰ: ਦਿੱਲੀ, ਕਾਂਸੀ: ਜੰਮੂ ਅਤੇ ਕਸ਼ਮੀਰ, ਕਾਂਸੀ: ਛੱਤੀਸਗੜ੍ਹ

 

ਨਿਸ਼ਾਨੇਬਾਜ਼ੀ

ਲੜਕਿਆਂ 

 

10 ਮੀਟਰ ਏਅਰ ਪਿਸਟਲ: ਗੋਲਡ: ਸ਼ਿਵ ਨਰਵਾਲ (ਹਰਿਆਣਾ), ਸਿਲਵਰ: ਸਮਰਾਟ ਰਾਣਾ (ਹਰਿਆਣਾ), ਕਾਂਸੀ: ਸਾਹਿਲ (ਉੱਤਰ ਪ੍ਰਦੇਸ਼)

 

ਥਾਂਗ-ਤਾ

ਲੜਕਿਆਂ 

 

ਫੁਨਾਬਾ ਅਨਿਸ਼ੁਬਾ – 60 ਕਿਲੋਗ੍ਰਾਮ: ਗੋਲਡ: ਸੁਮਿਤ ਭਗਤ (ਜੰਮੂ ਅਤੇ ਕਸ਼ਮੀਰ),

ਸਿਲਵਰ: ਆਸ਼ੀਸ਼ ਯਾਦਵ (ਮੱਧ ਪ੍ਰਦੇਸ਼), ਕਾਂਸੀ: ਐੱਮ ਸਾਂਤਾ ਸਿੰਘਾ (ਅਸਾਮ)

ਫੁਨਾਬਾ ਅਨਿਸ਼ੁਬਾ – 56 ਕਿਲੋਗ੍ਰਾਮ: ਗੋਲਡ: ਮੁਤੁਮ ਸਿੰਘ (ਮਣੀਪੁਰ), ਸਿਲਵਰ: ਈ. ਯਾਈਖੋਂਬਾ (ਅਸਾਮ), ਕਾਂਸੀ: ਪਪਈ ਸਰਕਾਰ (ਦਿੱਲੀ)

 

ਲੜਕੀਆਂ

 

ਫੁਨਾਬਾ ਅਨਿਸ਼ਬਾ- 56 ਕਿਲੋਗ੍ਰਾਮ: ਗੋਲਡ: ਰਾਧਿਕਾ (ਦਿੱਲੀ), ਸਿਲਵਰ: ਕੋਲੋਮ ਦੇਵੀ (ਮਣੀਪੁਰ), ਕਾਂਸੀ: ਕੇਨਿਜਾ ਸਿੰਗਾ (ਤ੍ਰਿਪੁਰਾ)

ਫੁਨਾਬਾ ਅਨਿਸ਼ੁਬਾ – 52 ਕਿਲੋਗ੍ਰਾਮ: ਗੋਲਡ: ਕੋਂਜੇਂਗਬਾਮ ਚਾਨੂ (ਮਣੀਪੁਰ), ਸਿਲਵਰ: ਸਾਯਰਾ ਜਹੂਰ (ਜੰਮੂ ਅਤੇ ਕਸ਼ਮੀਰ), ਕਾਂਸੀ: ਪ੍ਰੀਤੀ (ਹਰਿਆਣਾ)

 

ਵੇਟਲਿਫਟਿੰਗ

ਲੜਕਿਆਂ 

 

61 ਕਿਲੋਗ੍ਰਾਮ: ਗੋਲਡ: ਟੀ. ਮਾਧਵਨ (ਤਮਿਲਨਾਡੂ), ਸਿਲਵਰ: ਸੰਕਰ ਲਾਪੁੰਗ (ਅਰੁਣਾਚਲ ਪ੍ਰਦੇਸ਼), ਕਾਂਸੀ: ਗੋਲਕ ਟਿੰਕੂ (ਅਰੁਣਾਚਲ ਪ੍ਰਦੇਸ਼)

67 ਕਿਲੋਗ੍ਰਾਮ: ਗੋਲਡ: ਬੇਂਗੀਆ ਤਾਨੀ (ਅਰੁਣਾਚਲ ਪ੍ਰਦੇਸ਼), ਸਿਲਵਰ: ਐੱਸ ਲੋਗੇਸ਼ਵਰਨ (ਤਮਿਲਨਾਡੂ), ਕਾਂਸੀ: ਸਿਲਵਾਨ ਬੇਹ੍ਰੋਥਾਟਲੋ (ਮਿਜ਼ੋਰਮ)

ਲੜਕੀਆਂ 

 

55 ਕਿਲੋਗ੍ਰਾਮ: ਗੋਲਡ: ਊਸ਼ਾ (ਹਰਿਆਣਾ), ਸਿਲਵਰ: ਬੋਨੀ ਮੰਗਖਯਾ (ਅਰੁਣਾਚਲ ਪ੍ਰਦੇਸ਼), ਕਾਂਸੀ: ਸਾਕਸ਼ੀ ਰਣਮਾਲੇ (ਮਹਾਰਾਸ਼ਟਰ)

59 ਕਿਲੋਗ੍ਰਾਮ: ਗੋਲਡ: ਭਾਵਨਾ (ਹਰਿਆਣਾ) 81 ਐੱਨਆਰ * (ਸਨੈਚ), ਸਿਲਵਰ: ਸੋਨਮ ਸਿੰਘ (ਉੱਤਰ ਪ੍ਰਦੇਸ਼), ਕਾਂਸੀ: ਬਾਲੋ ਯਲਮ (ਅਰੁਣਾਚਲ ਪ੍ਰਦੇਸ਼)

 

ਕੁਸ਼ਤੀ

ਲੜਕਿਆਂ

 

ਫ੍ਰੀ ਸਟਾਈਲ:  60 ਕਿਲੋਗ੍ਰਾਮ: ਗੋਲਡ: ਰਵਿੰਦਰ (ਹਰਿਆਣਾ), ਸਿਲਵਰ: ਅਜੈ (ਮਹਾਰਾਸ਼ਟਰ), ਕਾਂਸੀ: ਨਿਖਿਲ ਯਾਦਵ (ਤੇਲੰਗਾਨਾ), ਕਾਂਸੀ: ਅਮਿਤ ਕੁਮਾਰ (ਦਿੱਲੀ)

ਫ੍ਰੀ ਸਟਾਈਲ: 71 ਕਿਲੋਗ੍ਰਾਮ : ਗੋਲਡ: ਨਰੇਂਦਰ (ਹਰਿਆਣਾ), ਸਿਲਵਰ: ਅਮਿਤ (ਹਰਿਆਣਾ), ਕਾਂਸੀ: ਸੰਦੀਪ (ਮਹਾਰਾਸ਼ਟਰ), ਕਾਂਸੀ: ਸਾਹਿਲ (ਹਰਿਆਣਾ)

ਗ੍ਰੀਕੋ ਰੋਮਨ 55 ਕਿਲੋਗ੍ਰਾਮ : ਗੋਲਡ: ਸੂਰਜ (ਹਰਿਆਣਾ), ਸਿਲਵਰ: ਵਿਸ਼ਵਜੀਤ ਮੋਰੇ (ਮਹਾਰਾਸ਼ਟਰ), ਕਾਂਸੀ: ਅੰਜੀਤ ਮੁੰਡਾ (ਝਾਰਖੰਡ), ਕਾਂਸੀ: ਦੀਪਕ (ਹਰਿਆਣਾ)

ਗ੍ਰੀਕੋ ਰੋਮਨ 65 ਕਿਲੋਗ੍ਰਾਮ: ਗੋਲਡ: ਯਸ਼ਵੀਰ ਮਲਿਕ (ਚੰਡੀਗੜ੍ਹ) : ਸਿਲਵਰ: ਨਿਸ਼ਾਂਤ (ਹਰਿਆਣਾ) : ਕਾਂਸੀ: ਵਾਈ ਵਿਕਟਰ ਸਿੰਘ (ਮਣੀਪੁਰ), ਕਾਂਸੀ:ਹਰਿਓਮ ਪੁਰੀ (ਮੱਧ ਪ੍ਰਦੇਸ਼)

 

ਲੜਕੀਆਂ

 

61 ਕਿਲੋਗ੍ਰਾਮ: ਗੋਲਡ: ਸਵਿਤਾ (ਹਰਿਆਣਾ), ਸਿਲਵਰ: ਸ਼ਿਖਾ (ਹਰਿਆਣਾ), ਕਾਂਸੀ: ਨੀਤਿਕਾ (ਦਿੱਲੀ, ਕਾਂਸੀ: ਰੇਖਾਜਾਤ (ਮੱਧ ਪ੍ਰਦੇਸ਼)

 

ਯੋਗਾਸਨ

ਲੜਕਿਆਂ 

 

ਆਰਟਿਸਟਿਕ ਸਿੰਗਲ: ਗੋਲਡ: ਜੈ ਕਾਲੇਕਰ (ਮਹਾਰਾਸ਼ਟਰ), ਸਿਲਵਰ: ਪ੍ਰਕਾਸ਼ ਸਾਹੂ (ਛੱਤੀਸਗੜ੍ਹ), ਕਾਂਸੀ: ਰੂਪੇਸ਼ ਸਾਂਗੇ (ਮਹਾਰਾਸ਼ਟਰ)

ਆਰਟਿਸਟਿਕ ਗਰੁੱਪ: ਗੋਲਡ : ਹਰਿਆਣਾ, ਸਿਲਵਰ: ਮਹਾਰਾਸ਼ਟਰ, ਕਾਂਸੀ : ਪੱਛਮ ਬੰਗਾਲ

 

ਲੜਕੀਆਂ

 

ਆਰਟਿਸਟਿਕ ਸਿੰਘਲ: ਗੋਲਡ: ਪ੍ਰਾਂਜਲ ਵੰਨਾ (ਮਹਾਰਾਸ਼ਟਰ), ਸਿਲਵਰ: ਨਿਰਾਲ ਵਾਡੇਕਰ (ਗੋਆ), ਕਾਂਸੀ: ਫਰਜ਼ੀਨ ਜ਼ਕਾਤੀ (ਗੋਆ)

ਆਰਟਿਸਟਿਕ ਗਰੁੱਪ: ਗੋਲਡ: ਮਹਾਰਾਸ਼ਟਰ, ਸਿਲਵਰ: ਝਾਰਕੰਡ, ਕਾਂਸੀ: ਤਮਿਲਨਾਡੂ 

****

ਐੱਨਬੀ/ਓਏ



(Release ID: 1831836) Visitor Counter : 110


Read this release in: English , Urdu , Hindi