ਕਾਨੂੰਨ ਤੇ ਨਿਆਂ ਮੰਤਰਾਲਾ
ਸ਼੍ਰੀ ਕਿਰੇਨ ਰਿਜਿਜੂ ਨੇ ਨੌਜਵਾਨ ਪ੍ਰਤਿਭਾ ਨੂੰ ਲਾਅ ਦੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਗਏ ਇੰਟਰਨਸ਼ਿਪ ਪ੍ਰੋਗਰਾਮ ਲਈ ਅਰਜ਼ੀ ਦੇਣ ਦੀ ਸਿਫ਼ਾਰਿਸ਼ ਕੀਤੀ
ਕਾਨੂੰਨੀ ਮਾਮਲਿਆਂ ਦੇ ਵਿਭਾਗ ਨੇ ਦਿੱਲੀ, ਮੁੰਬਈ, ਬੈਂਗਲੁਰੂ, ਕੋਲਕਾਤਾ ਅਤੇ ਚੇਨਈ ਵਿੱਚ ਆਪਣੇ ਦਫ਼ਤਰਾਂ ਅਧੀਨ ਲਾਅ ਦੇ ਵਿਦਿਆਰਥੀਆਂ ਲਈ ਇੰਟਰਨਸ਼ਿਪ ਦੇ ਮੌਕੇ ਸ਼ੁਰੂ ਕੀਤੇ
ਇੰਟਰਨਸ਼ਿਪ ਪ੍ਰੋਗਰਾਮ ਦਾ ਉਦੇਸ਼ ਲਾਅ ਦੇ ਨੌਜਵਾਨ ਵਿਦਿਆਰਥੀਆਂ ਨੂੰ ਵਿਭਿੰਨ ਸਬੰਧਿਤ ਖੇਤਰਾਂ ਵਿੱਚ ਟ੍ਰੇਨਿੰਗ ਦੇ ਕੇ ਕਾਨੂੰਨੀ ਮਾਮਲਿਆਂ ਦੇ ਵਿਭਾਗ ਦੇ ਕੰਮਕਾਜ ਨਾਲ ਜਾਣੂ ਕਰਵਾਉਣਾ ਹੈ ਚੁਣੇ ਗਏ ਇੰਟਰਨਜ਼ ਨੂੰ ਟੋਕਨ ਮਿਹਨਤਾਨਾ ਦਿੱਤਾ ਜਾਵੇਗਾ
Posted On:
01 JUN 2022 5:56PM by PIB Chandigarh
1 ਜੂਨ, 2022 ਨੂੰ, ਕਾਨੂੰਨੀ ਮਾਮਲਿਆਂ ਬਾਰੇ ਵਿਭਾਗ ਨੇ, ਲਾਅ ਅਤੇ ਨਿਆਂ ਮੰਤਰੀ, ਸ਼੍ਰੀ ਕਿਰੇਨ ਰਿਜਿਜੂ ਦੇ ਆਦੇਸ਼ਾਂ 'ਤੇ, ਰਾਜ ਮੰਤਰੀ, ਪ੍ਰੋ. ਐੱਸ ਪੀ ਸਿੰਘ ਬਘੇਲ, ਲਾਅ ਸਕੱਤਰ ਡਾ. ਨਿਤਿਨ ਚੰਦਰ ਅਤੇ ਐਡੀਸ਼ਨਲ ਸਕੱਤਰ ਡਾ. ਅੰਜੂ ਰਾਠੀ ਰਾਣਾ ਦੀ ਯੋਗ ਅਗਵਾਈ ਹੇਠ, ਲਾਅ ਦੇ ਵਿਦਿਆਰਥੀਆਂ ਲਈ ਇੰਟਰਨਸ਼ਿਪ ਪ੍ਰੋਗਰਾਮ ਲਈ ਆਪਣੇ ਫਾਰਮ ਖੋਲ੍ਹੇ ਹਨ। ਉਕਤ ਇੰਟਰਨਸ਼ਿਪ ਪ੍ਰੋਗਰਾਮ ਦਾ ਉਦੇਸ਼ ਲਾਅ ਦੇ ਨੌਜਵਾਨ ਵਿਦਿਆਰਥੀਆਂ ਨੂੰ ਖੋਜ ਅਤੇ ਸੰਦਰਭ ਦੇ ਕੰਮ ਵਿਚ ਟ੍ਰੇਨਿੰਗ ਦੇ ਕੇ, ਲਾਅ ਦੇ ਵਿਭਿੰਨ ਵਿਸ਼ੇਸ਼ ਖੇਤਰਾਂ ਜਿਵੇਂ ਕਿ ਸੰਵਿਧਾਨਕ ਅਤੇ ਪ੍ਰਸ਼ਾਸਨਿਕ ਲਾਅ, ਵਿੱਤ ਲਾਅ, ਬੁਨਿਆਦੀ ਢਾਂਚਾ ਲਾਅ, ਆਰਥਿਕ ਲਾਅ, ਕਿਰਤ ਲਾਅ, ਦਸਤਾਵੇਜ਼ਾਂ ਦੀ ਤਿਆਰੀ ਅਤੇ ਸੰਚਾਰ (conveyancing), ਸਾਲਸੀ ਅਤੇ ਇਕਰਾਰਨਾਮਾ ਲਾਅ, ਆਦਿ ਵਿੱਚ ਕਾਨੂੰਨੀ ਸਲਾਹ ਦੇ ਕੇ ਕਾਨੂੰਨੀ ਮਾਮਲਿਆਂ ਦੇ ਵਿਭਾਗ ਦੇ ਕੰਮਕਾਜ ਤੋਂ ਜਾਣੂ ਕਰਵਾਉਣਾ ਹੈ।
ਸ਼੍ਰੀ ਕਿਰੇਨ ਰਿਜਿਜੂ, ਲਾਅ ਅਤੇ ਨਿਆਂ ਮੰਤਰੀ, ਨੇ ਦੇਸ਼ ਦੀ ਨੌਜਵਾਨ ਪ੍ਰਤਿਭਾ ਨੂੰ ਇਸ ਇੰਟਰਨਸ਼ਿਪ ਪ੍ਰੋਗਰਾਮ ਲਈ ਆਵੇਦਨ ਕਰਨ ਦੀ ਸਿਫਾਰਸ਼ ਕੀਤੀ ਹੈ।
ਸ਼੍ਰੀ ਕਿਰੇਨ ਰਿਜਿਜੂ ਨੇ ਟਵੀਟ ਕੀਤਾ:
“ਕਾਨੂੰਨੀ ਮਾਮਲਿਆਂ ਦੇ ਵਿਭਾਗ ਵਿੱਚ ਕੰਮ ਕਰਨ ਦਾ ਇੱਕ ਵਧੀਆ ਮੌਕਾ ਹੈ, ਜਿਵੇਂ ਕਿ ਇਹ ਦਿੱਲੀ, ਮੁੰਬਈ, ਬੇਂਗਲੁਰੂ, ਕੋਲਕਾਤਾ ਅਤੇ ਚੇਨਈ ਵਿੱਚ ਦਫ਼ਤਰਾਂ ਲਈ ਲਾਅ ਦੇ ਵਿਦਿਆਰਥੀਆਂ ਲਈ #internships ਦੀ ਸ਼ੁਰੂਆਤ ਕਰ ਰਿਹਾ ਹੈ।
ਮੈਂ ਨੌਜਵਾਨ ਪ੍ਰਤਿਭਾ ਨੂੰ ਇਸ ਇੰਟਰਨਸ਼ਿਪ ਲਈ https://legalaffairs.gov.in/internship 'ਤੇ ਅਪਲਾਈ ਕਰਨ ਦੀ ਸਿਫ਼ਾਰਸ਼ ਕਰਦਾ ਹਾਂ”
ਇਸ ਇੰਟਰਨਸ਼ਿਪਸ ਪ੍ਰੋਗਰਾਮ ਲਈ ਯੋਗਤਾ ਦੇ ਮਾਪਦੰਡ ਵਿੱਚ ਇਹ ਸ਼ਾਮਲ ਹੈ ਕਿ ਬਿਨੈਕਾਰ ਲਾਜ਼ਮੀ ਤੌਰ 'ਤੇ ਭਾਰਤੀ ਵਿਦਿਆਰਥੀ ਹੋਣੇ ਚਾਹੀਦੇ ਹਨ ਜੋ ਤਿੰਨ ਸਾਲਾਂ ਦੇ ਡਿਗਰੀ ਕੋਰਸ ਦੇ ਦੂਸਰੇ ਅਤੇ ਤੀਸਰੇ ਸਾਲ ਵਿੱਚ, ਅਤੇ ਪੰਜ-ਸਾਲਾ ਡਿਗਰੀ ਕੋਰਸ ਦੇ ਆਪਣੇ ਤੀਸਰੇ ਤੋਂ 5ਵੇਂ ਸਾਲ ਵਿੱਚ, ਜਾਂ ਉਹ ਵਿਦਿਆਰਥੀ ਜਿਨ੍ਹਾਂ ਨੇ ਕਿਸੇ ਮਾਨਤਾ ਪ੍ਰਾਪਤ ਕਾਲਜ/ਲਾਅ ਸਕੂਲ/ਯੂਨੀਵਰਸਿਟੀ ਤੋਂ ਆਪਣਾ ਐੱਲਐੱਲਬੀ ਕੋਰਸ ਪੂਰਾ ਕੀਤਾ ਹੈ। ਇਸ ਇੰਟਰਨਸ਼ਿਪ ਦੀ ਮਿਆਦ ਆਮ ਤੌਰ 'ਤੇ ਇੱਕ ਮਹੀਨੇ ਦੀ ਅਵਧੀ ਲਈ ਰਹੇਗੀ, ਜੋ ਹਰ ਮਹੀਨੇ ਦੇ ਪਹਿਲੇ ਕੰਮਕਾਜੀ ਦਿਨ ਤੋਂ ਸ਼ੁਰੂ ਹੋਵੇਗੀ, ਜਦੋਂ ਤੱਕ ਕਿ ਹੋਰ ਨਿਰਧਾਰਿਤ ਨਾ ਕੀਤਾ ਗਿਆ ਹੋਵੇ। ਮਾਸਿਕ ਇੰਟਰਨਸ਼ਿਪਾਂ ਆਰਜ਼ੀ ਤੌਰ 'ਤੇ ਜੂਨ, 2022 ਤੋਂ ਮਈ, 2023 ਤੱਕ ਸ਼ੁਰੂ ਹੋਣਗੀਆਂ।
ਕਿਸੇ ਇੱਕ ਮਹੀਨੇ ਵਿੱਚ, ਅਧਿਕਤਮ ਇੰਟਰਨਾਂ ਦੀ ਸੰਖਿਆ 10-30 ਹੋਵੇਗੀ। ਕਾਨੂੰਨੀ ਮਾਮਲਿਆਂ ਦੇ ਵਿਭਾਗ ਦੇ ਅਧੀਨ ਇੰਟਰਨਸ਼ਿਪ ਪ੍ਰੋਗਰਾਮ ਵਿੱਚ ਭਾਗ ਲੈਣ ਦੇ ਚਾਹਵਾਨ ਵਿਦਿਆਰਥੀ ਆਪਣੇ ਕਾਲਜ/ਲਾਅ ਸਕੂਲ/ਯੂਨੀਵਰਸਿਟੀ ਤੋਂ ਸੰਬੰਧਿਤ ਦਸਤਾਵੇਜ਼ਾਂ/ਐੱਨਓਸੀ ਦੇ ਨਾਲ ਆਪਣੀ ਅਰਜ਼ੀ ਭਰ ਸਕਦੇ ਹਨ। ਅਰਜ਼ੀ ਫਾਰਮ ਤੱਕ ਵੈੱਬਸਾਈਟ https://legalaffairs.gov.in/internship 'ਤੇ ਪਹੁੰਚ ਕੀਤੀ ਜਾ ਸਕਦੀ ਹੈ। ਸਾਰੇ ਬਿਨੈਕਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫਾਰਮ ਔਨਲਾਈਨ ਭਰਨ ਅਤੇ ਵੈੱਬਸਾਈਟ 'ਤੇ ਦੱਸੇ ਅਨੁਸਾਰ ਆਖਰੀ ਮਿਤੀ ਤੋਂ ਪਹਿਲਾਂ ਸਾਰੇ ਦਸਤਾਵੇਜ਼ ਅਪਲੋਡ ਕਰਨ।
ਪ੍ਰੋਗਰਾਮ ਲਈ ਇੰਟਰਨਜ਼ ਦੀ ਚੋਣ, ਸਲੌਟਾਂ ਦੀ ਉਪਲਬਧਤਾ ਅਤੇ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਦੇ ਅਧੀਨ ਪਹਿਲਾਂ ਆਓ, ਪਹਿਲਾਂ ਪਾਓ ਦੇ ਅਧਾਰ 'ਤੇ ਕੀਤੀ ਜਾਵੇਗੀ। ਇਸ ਸਬੰਧੀ ਹੋਰ ਸਾਰੀਆਂ ਸੂਚਨਾਵਾਂ ਬਿਨੈਕਾਰਾਂ ਨੂੰ ਐੱਸਐੱਮਐੱਸ ਅਤੇ ਈਮੇਲਾਂ ਰਾਹੀਂ ਭੇਜੀਆਂ ਜਾਣਗੀਆਂ। ਚੁਣੇ ਗਏ ਇੰਟਰਨਜ਼ ਨੂੰ ਨਵੀਂ ਦਿੱਲੀ, ਮੁੰਬਈ, ਚੇਨਈ, ਬੈਂਗਲੁਰੂ ਅਤੇ ਕੋਲਕਾਤਾ ਸ਼ਹਿਰਾਂ ਵਿੱਚ ਕਾਨੂੰਨੀ ਮਾਮਲਿਆਂ ਦੇ ਵਿਭਾਗ ਵਿੱਚ ਉੱਚਿਤ ਪੱਧਰ ਦੇ ਅਧਿਕਾਰੀ ਨਾਲ ਜੋੜਿਆ ਜਾਵੇਗਾ।
ਇੰਟਰਨਸ਼ਿਪ ਪ੍ਰੋਗਰਾਮ ਦੇ ਅੰਤ 'ਤੇ, ਸਾਰੇ ਇੰਟਰਨਜ਼ ਨੂੰ ਕਾਨੂੰਨੀ ਮਾਮਲਿਆਂ ਦੇ ਵਿਭਾਗ ਵਿੱਚ ਉਨ੍ਹਾਂ ਦੁਆਰਾ ਕੀਤੇ ਗਏ ਕੰਮ ਬਾਰੇ ਇੱਕ ਰਿਪੋਰਟ ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ ਅਤੇ ਇੰਟਰਨਸ਼ਿਪ ਦੇ ਤਸੱਲੀਬਖਸ਼ ਮੁਕੰਮਲ ਹੋਣ 'ਤੇ, ਇੰਟਰਨਸ਼ਿਪ ਦਾ ਇੱਕ ਸਰਟੀਫਿਕੇਟ, 5000/- ਰੁਪਏ ਦੇ ਮਾਣਭੱਤੇ ਦੇ ਨਾਲ ਦਿੱਤਾ ਜਾਵੇਗਾ। ਇੰਟਰਨਸ਼ਿਪ ਦੀ ਤਸੱਲੀਬਖਸ਼ ਪੂਰਤੀ ਲਈ, ਹੋਰ ਗੱਲਾਂ ਦੇ ਨਾਲ-ਨਾਲ 90% ਹਾਜ਼ਰੀ ਲਾਜ਼ਮੀ ਹੈ। ਉਕਤ ਇੰਟਰਨਸ਼ਿਪ ਇੱਕ ਫੁੱਲ-ਟਾਈਮ ਇੰਟਰਨਸ਼ਿਪ ਹੈ, ਜਿਸ ਵਿੱਚ ਸਰੀਰਕ ਤੌਰ 'ਤੇ ਹਾਜ਼ਰ ਹੋਣਾ ਹੋਵੇਗਾ, ਜਿੱਥੇ ਇੰਟਰਨਸ਼ਿਪ ਦੇ ਕਾਰਜਕਾਲ ਦੌਰਾਨ ਇੰਟਰਨਰਾਂ ਤੋਂ ਕੋਈ ਹੋਰ ਕੋਰਸ/ਕੰਮ ਨਾ ਕਰਨ ਦੀ ਉਮੀਦ ਕੀਤੀ ਜਾਂਦੀ ਹੈ।
ਹੋਰ ਸਾਰੀ ਜਾਣਕਾਰੀ ਅਤੇ ਸਪਸ਼ਟੀਕਰਨ ਸੈਕਸ਼ਨ ਅਫਸਰ, Admin.I (LA) admn1-la[at]nic[dot]in (011-23387914) ਨਾਲ ਸੰਪਰਕ ਕਰਕੇ ਪ੍ਰਾਪਤ ਕੀਤੇ ਜਾ ਸਕਦੇ ਹਨ।
*** *** *** *** ***
ਆਰਕੇਜੇ/ਐੱਮ
(Release ID: 1830422)