ਉਪ ਰਾਸ਼ਟਰਪਤੀ ਸਕੱਤਰੇਤ

ਉਪ ਰਾਸ਼ਟਰਪਤੀ ਨੇ ਅਕਾਦਮਿਕ ਜਗਤ ਨੂੰ ਕਿਹਾ - ਸਾਨੂੰ ਸਾਧਾਰਨਤਾ (mediocrity) ਤੋਂ ਦੂਰ ਜਾਣਾ ਚਾਹੀਦਾ ਹੈ ਅਤੇ ਗਲੋਬਲ ਪੱਧਰ 'ਤੇ ਸਰਬੋਤਮ ਸੰਸਥਾਵਾਂ ਵਿੱਚੋਂ ਇੱਕ ਬਣਨ ਦੀ ਇੱਛਾ ਰੱਖਣੀ ਚਾਹੀਦੀ ਹੈ



ਯੂਨੀਵਰਸਿਟੀਆਂ ਨੂੰ ਅਰਥਵਿਵਸਥਾ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਬੌਧਿਕ ਸੰਪਤੀ ਅਧਿਕਾਰਾਂ ਦੇ ਤਹਿਤ ਲਾਗੂ ਹੋਣ ਯੋਗ ਪੇਟੈਂਟਾਂ 'ਤੇ ਧਿਆਨ ਦੇਣਾ ਚਾਹੀਦਾ ਹੈ - ਸ਼੍ਰੀ ਨਾਇਡੂ



ਉਪ ਰਾਸ਼ਟਰਪਤੀ ਨੇ ਹੋਰ ਮਜ਼ਬੂਤ ਨੀਤੀਆਂ ਬਣਾਉਣ ਲਈ ਯੂਨੀਵਰਸਿਟੀਆਂ ਅਤੇ ਸਰਕਾਰ ਦੇ ਦਰਮਿਆਨ ਨਜ਼ਦੀਕੀ ਤਾਲਮੇਲ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਯੂਨੀਵਰਸਿਟੀ ਕੈਂਪਸਾਂ ਵਿੱਚ ਅਮਨ-ਸ਼ਾਂਤੀ ਬਣਾਈ ਰੱਖਣ ਅਤੇ ਅਕਾਦਮਿਕ ਉਤਕ੍ਰਿਸ਼ਟਤਾ 'ਤੇ ਧਿਆਨ ਦੇਣ ਦਾ ਸੱਦਾ ਦਿੱਤਾ



21ਵੀਂ ਸਦੀ ਵਿੱਚ ਜਾਤ, ਨਸਲ, ਧਰਮ ਅਤੇ ਲਿੰਗ ਦੀਆਂ ਵੰਡੀਆਂ ਨਹੀਂ ਹੋਣੀਆਂ ਚਾਹੀਦੀਆਂ: ਸ਼੍ਰੀ ਨਾਇਡੂ



ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਸਾਨੂੰ ਬਿਹਤਰ ਇਨਸਾਨ ਬਣਨ ਦੀ ਪ੍ਰੇਰਣਾ ਦਿੰਦੀਆਂ ਹਨ - ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੀ 69ਵੀਂ ਕਨਵੋਕੇਸ਼ਨ ਨੂੰ ਸੰਬੋਧਨ ਕੀਤਾ



ਉਪ ਰਾਸ਼ਟਰਪਤੀ ਨੇ ਉੱਘੀਆਂ ਸ਼ਖ਼ਸੀਅਤਾਂ ਨੂੰ ਆਨਰੇਰੀ ਉਪਾਧੀਆਂ ਅਤੇ ਪੰਜਾਬ ਯੂਨੀਵਰਸਿਟੀ ਰਤਨ ਅਵਾਰਡ ਪ੍ਰਦਾਨ ਕੀਤੇ

Posted On: 06 MAY 2022 2:15PM by PIB Chandigarh

ਉਪ ਰਾਸ਼ਟਰਪਤੀਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਅਰਥਵਿਵਸਥਾ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਯੂਨੀਵਰਸਿਟੀਆਂ ਨੂੰ ਬੌਧਿਕ ਸੰਪਤੀ ਅਧਿਕਾਰਾਂ ਦੇ ਤਹਿਤ ਲਾਗੂ ਹੋਣ ਯੋਗ ਪੇਟੈਂਟਾਂ ਨੂੰ ਵਧੇਰੇ ਮਹੱਤਵ ਦੇਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਬਿਹਤਰ ਖੋਜ ਨਤੀਜਿਆਂ ਦੀ ਪ੍ਰਾਪਤੀ ਲਈ ਉਦਯੋਗ-ਸੰਸਥਾ ਦੇ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਦੱਸਿਆ।

ਅੱਜ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੇ 69ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਨੂੰ ਸਾਧਾਰਨਤਾ ਤੋਂ ਦੂਰ ਜਾਣਾ ਚਾਹੀਦਾ ਹੈ ਅਤੇ ਜੋ ਅਸੀਂ ਪ੍ਰਾਪਤ ਕੀਤਾ ਹੈ ਉਸ ਤੋਂ ਸੰਤੁਸ਼ਟ ਨਹੀਂ ਹੋਣਾ ਚਾਹੀਦਾ। ਉਨ੍ਹਾਂ ਪੰਜਾਬ ਯੂਨੀਵਰਸਿਟੀ ਨੂੰ ਆਲਮੀ ਪੱਧਰ 'ਤੇ ਚੋਟੀ ਦੀਆਂ ਦਸ ਯੂਨੀਵਰਸਿਟੀਆਂ ਵਿੱਚ ਸਥਾਨ ਹਾਸਲ ਕਰਨ ਲਈ ਕੰਮ ਕਰਨ ਲਈ ਵੀ ਪ੍ਰੇਰਿਤ ਕੀਤਾ।

 

 

ਸ਼੍ਰੀ ਨਾਇਡੂ ਨੇ ਯੂਨੀਵਰਸਿਟੀਆਂ ਨੂੰ ਅਧਿਆਪਕਾਂ ਲਈ ਨਿਰੰਤਰ ਪ੍ਰੋਫੈਸ਼ਨਲ ਵਿਕਾਸ ਦਾ ਮਾਹੌਲ ਤਿਆਰ ਕਰਨਅਤੇ ਫੈਕਲਟੀ ਮੈਂਬਰਾਂ ਨੂੰ ਮਹੱਤਵਪੂਰਨ ਖੋਜ 'ਤੇ ਧਿਆਨ ਕੇਂਦ੍ਰਿਤ ਕਰਨ ਲਈ ਕਿਹਾ। ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਯੂਨੀਵਰਸਿਟੀਆਂ ਨੂੰ ਇਨੋਵੇਸ਼ਨ ਅਤੇ ਅਤਿ ਆਧੁਨਿਕ ਖੋਜਾਂ ਜ਼ਰੀਏ ਗਿਆਨ ਕ੍ਰਾਂਤੀ ਵਿੱਚ ਸਭ ਤੋਂ ਅੱਗੇ ਹੋਣਾ ਚਾਹੀਦਾ ਹੈਉਪ ਰਾਸ਼ਟਰਪਤੀ ਨੇ ਯੂਨੀਵਰਸਿਟੀਆਂ ਅਤੇ ਸਰਕਾਰ ਦੇ ਦਰਮਿਆਨ ਨਜ਼ਦੀਕੀ ਆਪਸੀ ਤਾਲਮੇਲ ਲਈ ਕਿਹਾ ਤਾਂ ਜੋ ਹੋਰ ਮਜ਼ਬੂਤ ਨੀਤੀਆਂ ਤਿਆਰ ਕੀਤੀਆਂ ਜਾ ਸਕਣ।

ਚੰਗੀ ਗੁਣਵੱਤਾ ਵਾਲੀ ਸਿੱਖਿਆ ਨੂੰ ਸਭ ਲਈ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦਾ ਸੱਦਾ ਦਿੰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਅਜਿਹੀ ਸਿੱਖਿਆ ਵਿਅਕਤੀ ਦੇ ਨਜ਼ਰੀਏਸਮਾਜਿਕ ਏਕਤਾ ਅਤੇ ਸਮਾਵੇਸ਼ੀ ਰਾਸ਼ਟਰੀ ਵਿਕਾਸ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਵਾਲੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ "ਸਾਡੇ ਸੁਪਨਿਆਂ ਦਾ ਨਵਾਂ ਭਾਰਤ ਆਕਾਂਖਿਆਵਾਂ ਅਤੇ ਨਵੀਆਂ ਯੋਗਤਾਵਾਂ 'ਤੇ ਬਣਾਇਆ ਜਾਵੇਗਾ। ਇਹ ਉਸ ਗਿਆਨਕੌਸ਼ਲ ਅਤੇ ਰਵੱਈਏ 'ਤੇ ਉਸਾਰਿਆ ਜਾਵੇਗਾ ਜੋ ਅਸੀਂ ਆਪਣੀਆਂ ਕਲਾਸਰੂਮਾਂ ਵਿੱਚ ਦਿੰਦੇ ਹਾਂ ਅਤੇ ਜੋ ਇਨੋਵੇਸ਼ਨ ਅਸੀਂ ਆਪਣੀਆਂ ਵਰਕਸ਼ਾਪਾਂ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਉਤਸ਼ਾਹਿਤ ਕਰਦੇ ਹਾਂ।"

ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਸਿੱਖਿਆ ਨੂੰ ਸਾਡੇ ਗ੍ਰਹਿ ਨੂੰ ਦੇਖਣ ਅਤੇ ਸਾਡੇ ਸਾਥੀ ਬਾਸ਼ਿੰਦਿਆਂ ਨਾਲ ਗੱਲਬਾਤ ਕਰਨ ਦੇ ਤਰੀਕੇ ਨੂੰ ਬਦਲਣਾ ਚਾਹੀਦਾ ਹੈਉਪ ਰਾਸ਼ਟਰਪਤੀ ਨੇ ਕਿਹਾ ਕਿ ਸਾਡਾ ਜੀਵਨ ਗੁਰੂ ਨਾਨਕ ਦੇਵ ਜੀ ਦੇ ਪੰਜ ਗੁਣਾਂਯਾਨੀ - ਸਤਿ (ਇਮਾਨਦਾਰੀਸੱਚਾ ਵਿਵਹਾਰ)ਸੰਤੋਖ (ਸੰਤੁਸ਼ਟੀ)ਦਇਆ (ਦਿਆਲਤਾ)ਨਿਮਰਤਾ (ਹਲੀਮੀ) ਅਤੇ ਪਿਆਰ (ਸਨੇਹ) ਦੁਆਰਾ ਪ੍ਰਕਾਸ਼ਮਾਨ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੈਨੂੰ ਉਮੀਦ ਹੈ ਕਿ ਇਹ ਸਿਧਾਂਤ ਸਾਨੂੰ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਤ ਕਰਦੇ ਰਹਿਣਗੇ।

ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਗਿਆਨ ਦੀ ਵਰਤੋਂ ਦੁਨੀਆ ਨੂੰ ਬਦਲਣ ਲਈ ਕਰਨ ਅਤੇ ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੇ ਸਾਹਮਣੇ ਆਉਣ ਵਾਲੀਆਂ ਬਹੁਤ ਸਾਰੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਸਰਗਰਮੀ ਨਾਲ ਕੰਮ ਕਰਨ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ “ਲਕਸ਼ ਉੱਚਾ ਰੱਖੋਆਪਣੇ ਲਈ ਅਤੇ ਵੱਡੇ ਪੱਧਰ 'ਤੇ ਦੇਸ਼ ਲਈ ਉੱਜਵਲ ਭਵਿੱਖ ਬਣਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰੋ। ਸਫ਼ਲਤਾ ਅਤੇ ਪੂਰਤੀ ਤਦ ਹੀ ਸੰਭਵ ਹੋਵੇਗੀ।” ਭਾਰਤੀ ਸਿੱਖਿਆ ਦੇ 'ਭਾਰਤੀਕਰਨਲਈ ਰਾਸ਼ਟਰੀ ਸਿੱਖਿਆ ਨੀਤੀ-2020 ਦੀ ਸ਼ਲਾਘਾ ਕਰਦੇ ਹੋਏਸ਼੍ਰੀ ਨਾਇਡੂ ਨੇ ਮਾਤ ਭਾਸ਼ਾ ਵਿੱਚ ਪ੍ਰਾਇਮਰੀ ਸਿੱਖਿਆ ਪ੍ਰਦਾਨ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਲੋਕਾਂ ਦੀਆਂ ਭਾਸ਼ਾਵਾਂ ਨੂੰ ਪ੍ਰਸ਼ਾਸਨਅਦਾਲਤਾਂ ਅਤੇ ਵਿਧਾਨਕਾਂ ਦੀ ਭਾਸ਼ਾ ਵਜੋਂ ਵਰਤਿਆ ਜਾਵੇ।

ਭਾਰਤ ਦੇ ਜਨਸੰਖਿਅਕ ਲਾਭਅੰਸ਼ ਦਾ ਜ਼ਿਕਰ ਕਰਦੇ ਹੋਏਉਪ ਰਾਸ਼ਟਰਪਤੀ ਨੇ ਕਿਹਾ ਕਿ ਸਹੀ ਸਿੱਖਿਆ ਅਤੇ ਉਤਸ਼ਾਹ ਨਾਲਸਾਡੇ ਨੌਜਵਾਨ ਕਿਸੇ ਵੀ ਖੇਤਰ ਵਿੱਚ ਉਤਕ੍ਰਿਸ਼ਟਤਾ ਹਾਸਲ ਕਰ ਸਕਦੇ ਹਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਸਕਦੇ ਹਨ। ਉਨ੍ਹਾਂ ਨੌਜਵਾਨਾਂ ਨੂੰ ਇੱਕ ਨਵੇਂ ਭਾਰਤਇੱਕ ਸਮ੍ਰਿਧ ਭਾਰਤਇੱਕ ਖੁਸ਼ਹਾਲ ਅਤੇ ਸ਼ਾਂਤੀਪੂਰਨ ਭਾਰਤ ਦੇ ਨਿਰਮਾਣ ਲਈ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਜ਼ੋਰ ਦਿੰਦਿਆ ਕਿਹਾ “ਇਹ ਸਾਡਾ ਉਦੇਸ਼ ਹੋਣਾ ਚਾਹੀਦਾ ਹੈ।”

ਅਮਨ-ਸ਼ਾਂਤੀ ਨੂੰ ਤਰੱਕੀ ਲਈ ਜ਼ਰੂਰੀ ਦੱਸਦਿਆਂਸ਼੍ਰੀ ਨਾਇਡੂ ਨੇ ਸਾਰੀਆਂ ਯੂਨੀਵਰਸਿਟੀਆਂ ਨੂੰ ਸੱਦਾ ਦਿੱਤਾ ਕਿ ਉਹ ਇਹ ਦੇਖਣ ਕਿ ਕੈਂਪਸ ਵਿੱਚ ਸ਼ਾਂਤੀ ਬਣਾਈ ਰੱਖੀ ਜਾਵੇ ਅਤੇ ਆਪਣਾ ਧਿਆਨ ਅਕਾਦਮਿਕ ਉੱਤਮਤਾ ਲਿਆਉਣ 'ਤੇ ਕੇਂਦ੍ਰਿਤ ਕੀਤਾ ਜਾਵੇ। ਸਮਾਜ ਵਿੱਚ ਏਕਤਾ ਅਤੇ ਸਦਭਾਵਨਾ ਦੀ ਮਹੱਤਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਹ ਕਦਰਾਂ-ਕੀਮਤਾਂ ਸਾਡੇ ਸਕੂਲਾਂ ਵਿੱਚ ਛੋਟੀ ਉਮਰ ਤੋਂ ਹੀ ਵਿਦਿਆਰਥੀਆਂ ਵਿੱਚ ਪੈਦਾ ਕਰਨੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ “21ਵੀਂ ਸਦੀ ਵਿੱਚ ਜਾਤਨਸਲਧਰਮ ਅਤੇ ਲਿੰਗ ਦੀ ਵੰਡ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਅਸੀਂ ਸਾਰੇ ਇੱਕ ਦੇਸ਼ਭਾਰਤ ਦੇ ਨਾਗਰਿਕ ਹਾਂ।”

ਦੇਸ਼ ਦੇ ਉੱਚ ਸਿੱਖਿਆ ਦੇ ਖੇਤਰ ਵਿੱਚ ਆਪਣੇ ਆਪ ਨੂੰ ਮਾਣ ਦਾ ਸਥਾਨ ਹਾਸਲ ਕਰਨ ਲਈ ਪੰਜਾਬ ਯੂਨੀਵਰਸਿਟੀ ਦੀ ਪ੍ਰਸ਼ੰਸਾ ਕਰਦੇ ਹੋਏਸ਼੍ਰੀ ਨਾਇਡੂ ਨੇ ਇਸ ਨੂੰ ਸ਼ਾਨਦਾਰ ਅਤੀਤਬਹੁਤ ਪ੍ਰਭਾਵਸ਼ਾਲੀ ਵਰਤਮਾਨ ਅਤੇ ਉੱਜਵਲ ਭਵਿੱਖ ਵਾਲੀ ਯੂਨੀਵਰਸਿਟੀ ਕਿਹਾ। ਉਨ੍ਹਾਂ ਵਿਦਿਆਰਥੀਆਂ ਦੇ ਖੇਡਾਂ ਵਿੱਚ ਲਗਾਤਾਰ ਚੰਗੇ ਪ੍ਰਦਰਸ਼ਨ ਲਈ ਵੀ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ।

ਪੰਜਾਬ ਯੂਨੀਵਰਸਿਟੀ ਦੁਆਰਾ ਉੱਚ ਸਿੱਖਿਆ ਦੇ ਸਾਰੇ ਪਹਿਲੂਆਂ ਵਿੱਚ ਕੀਤੀ ਤਰੱਕੀ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼੍ਰੀ ਨਾਇਡੂ ਨੇ ਯੂਨੀਵਰਸਿਟੀ ਦੇ ਵਾਈਸ ਚਾਂਸਲਰਫੈਕਲਟੀ ਮੈਂਬਰਾਂ ਅਤੇ ਸੈਨੇਟ ਮੈਂਬਰਾਂ ਦੀ ਯੂਨੀਵਰਸਿਟੀ ਨੂੰ ਇੰਨੇ ਵਧੀਆ ਢੰਗ ਨਾਲ ਚਲਾਉਣ ਲਈ ਸ਼ਲਾਘਾ ਕੀਤੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਯੂਨੀਵਰਸਿਟੀ ਸਹਿਯੋਗੀ ਖੋਜਫੈਕਲਟੀ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਪ੍ਰੋਗਰਾਮਾਂ ਸਮੇਤ ਹੋਰਾਂ ਲਈ ਵਿਧੀ-ਵਿਧਾਨ ਤਿਆਰ ਕਰਕੇ ਸਿੱਖਿਆ ਦੇ ਅੰਤਰਰਾਸ਼ਟਰੀਕਰਣ ਲਈ ਮੋਹਰੀ ਬਣ ਕੇ ਉੱਭਰੇਗੀ।

 

 

ਇਸ ਮੌਕੇ 'ਤੇ ਉਪ ਰਾਸ਼ਟਰਪਤੀ ਨੇ ਪ੍ਰਮੁੱਖ ਵਿਗਿਆਨਕ ਸਲਾਹਕਾਰਪ੍ਰੋਫੈਸਰ ਅਜੈ ਕੁਮਾਰ ਸੂਦ ਅਤੇ ਸਵਦੇਸ਼ੀ ਵੈਕਸੀਨ ਨਿਰਮਾਣ ਦੇ ਮੋਢੀਡਾਕਟਰ ਕ੍ਰਿਸ਼ਨਾ ਐਲਾ ਅਤੇ ਸੁਸ਼੍ਰੀ ਸੁਚਿਤਰਾ ਐਲਾ ਨੂੰ ਸਨਮਾਨ ਚਿੰਨ੍ਹ ਵੀ ਪ੍ਰਦਾਨ ਕੀਤਾ। ਇਨ੍ਹਾਂ ਤੋਂ ਇਲਾਵਾ ਸਿਖਿਆ ਵਿੱਚ ਪ੍ਰੋ. ਜੇਐੱਸ ਰਾਜਪੂਤਭਾਰਤੀ ਚਿਕਿਤਸਾ ਵਿੱਚ ਆਚਾਰੀਆ ਕੋਟੇਚਾਖੇਡਾਂ ਵਿੱਚ ਸੁਸ਼੍ਰੀ ਰਾਣੀ ਰਾਮਪਾਲਸਾਹਿਤ ਵਿੱਚ ਪ੍ਰੋ.  ਜਗਬੀਰ ਸਿੰਘਉਦਯੋਗ ਵਿੱਚ ਓਂਕਾਰ ਸਿੰਘ ਪਾਹਵਾ ਅਤੇ ਸ਼੍ਰੀ ਖਾਂਡੂ ਵਾਂਗਚੁਕ ਭੂਟੀਆ ਨੂੰ ਲਲਿਤ ਕਲਾ ਸ਼੍ਰੇਣੀ ਵਿੱਚ ਪੰਜਾਬ ਯੂਨੀਵਰਸਿਟੀ ਰਤਨ ਅਵਾਰਡਾਂ ਨਾਲ ਸਨਮਾਨਿਤ ਕੀਤਾ ਗਿਆ।

ਉਪ ਰਾਸ਼ਟਰਪਤੀ ਨੇ ਭਾਰਤ ਦੇ ਕੋਨੇ-ਕੋਨੇ ਤੋਂ ਅਸਾਧਾਰਣ ਪ੍ਰਤਿਭਾ ਨੂੰ ਸਨਮਾਨਿਤ ਕਰਨ ਲਈ ਯੂਨੀਵਰਸਿਟੀ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਹੋਰ ਯੂਨੀਵਰਸਿਟੀਆਂ ਵੀ ਇਸ ਮਿਸਾਲ ਦਾ ਅਨੁਸਰਣ ਕਰਨਗੀਆਂ।

ਆਪਣੇ ਸੰਬੋਧਨ ਵਿੱਚ ਸ਼੍ਰੀ ਨਾਇਡੂ ਨੇ ਵਿਦਿਆਰਥੀਆਂ ਨੂੰ ਤੰਦਰੁਸਤ ਰਹਿਣ ਲਈ ਨਿਯਮਿਤ ਤੌਰ 'ਤੇ ਯੋਗ ਜਾਂ ਖੇਡਾਂ ਵਿੱਚ ਹਿੱਸਾ ਲੈਣ ਦੀ ਸਲਾਹ ਦਿੱਤੀ। ਉਨ੍ਹਾਂ ਨੇ ਉਨ੍ਹਾਂ ਨੂੰ ਆਪਣੀਆਂ ਸਰੀਰਕ ਜ਼ਰੂਰਤਾਂ ਅਤੇ ਮੌਸਮੀ ਸਥਿਤੀਆਂ ਦੇ ਅਨੁਸਾਰ ਸਾਡੇ ਪੁਰਖਿਆਂ ਦੁਆਰਾ ਦੱਸੇ ਅਨੁਸਾਰ ਸਹੀ ਢੰਗ ਨਾਲ ਪਕਾਇਆ ਹੋਇਆ ਰਵਾਇਤੀ ਭੋਜਨ ਖਾਣ ਲਈ ਵੀ ਕਿਹਾ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ “ਜੇਕਰ ਤੁਸੀਂ ਕੁਦਰਤ ਦੇ ਨਾਲ ਦੋਸਤਾਨਾ ਹੋ ਅਤੇ ਆਪਣੇ ਸੱਭਿਆਚਾਰ ਦੀ ਪਾਲਣਾ ਕਰਦੇ ਹੋਤਾਂ ਤੁਹਾਡਾ ਭਵਿੱਖ ਉੱਜਵਲ ਹੋਵੇਗਾ।”

ਪੰਜਾਬ ਦੇ ਰਾਜਪਾਲ ਸ਼੍ਰੀ ਬਨਵਾਰੀਲਾਲ ਪੁਰੋਹਿਤਹਰਿਆਣਾ ਦੇ ਰਾਜਪਾਲ ਸ਼੍ਰੀ ਬੰਡਾਰੂ ਦੱਤਾਤ੍ਰੇਯਸ਼੍ਰੀ ਭਗਵੰਤ ਮਾਨਪੰਜਾਬ ਦੇ ਮੁੱਖ ਮੰਤਰੀਸ਼੍ਰੀ ਮਨੋਹਰ ਲਾਲਹਰਿਆਣਾ ਦੇ ਮੁੱਖ ਮੰਤਰੀਸ਼੍ਰੀ ਸੋਮ ਪ੍ਰਕਾਸ਼ਵਣਜ ਅਤੇ ਉਦਯੋਗ ਰਾਜ ਮੰਤਰੀਪ੍ਰੋ. ਰਾਜ ਕੁਮਾਰਵਾਈਸ ਚਾਂਸਲਰਪੰਜਾਬ ਯੂਨੀਵਰਸਿਟੀਸੀ ਏ ਵਿਕਰਮ ਨਈਯਰਰਜਿਸਟਰਾਰਪੰਜਾਬ ਯੂਨੀਵਰਸਿਟੀਆਨਰੇਰੀ ਡਾਕਟਰੇਟ ਡਿਗਰੀ ਪ੍ਰਾਪਤਕਰਤਾਸ਼੍ਰੀ ਅਜੈ ਕੁਮਾਰ ਸੂਦਭਾਰਤ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰਫੈਕਲਟੀ ਮੈਂਬਰਵਿਦਿਆਰਥੀ ਅਤੇ ਹੋਰ ਉੱਘੀਆਂ ਸ਼ਖਸੀਅਤਾਂ ਇਸ ਮੌਕੇ ਹਾਜ਼ਰ ਸਨ।

 

ਭਾਸ਼ਣ ਦੇ ਅੰਸ਼ ਨਿਮਨਲਿਖਤ ਹਨ-

 

ਮੈਨੂੰ ਪੰਜਾਬ ਯੂਨੀਵਰਸਿਟੀ ਦੇ ਇਸ 69ਵੇਂ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਨ ਲਈ ਤੁਹਾਡੇ ਸਾਰਿਆਂ ਦਰਮਿਆਨ ਇੱਥੇ ਆ ਕੇ ਖੁਸ਼ੀ ਹੋ ਰਹੀ ਹੈ। ਜਿਵੇਂ ਕਿ ਸਾਡਾ ਦੇਸ਼ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਮਨਾ ਰਿਹਾ ਹੈ ਅਤੇ ਆਪਣੀਆਂ ਪ੍ਰਾਪਤੀਆਂ ਦਾ ਵਰਣਨ ਕਰ ਰਿਹਾ ਹੈਮੈਂ ਇਸ ਗੱਲ 'ਤੇ ਜ਼ੋਰ ਦੇਣਾ ਚਾਹਾਂਗਾ ਕਿ ਸਿੱਖਿਆ ਨੇ ਰਾਸ਼ਟਰੀ ਵਿਕਾਸ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਕਰਦੀ ਰਹੇਗੀ। ਇਹ ਸੱਚਮੁੱਚ ਸਭ ਤੋਂ ਸ਼ਕਤੀਸ਼ਾਲੀ ਉਤਪ੍ਰੇਰਕ ਹੈ ਜੋ ਦੇਸ਼ ਦੇ ਵਿਕਾਸ ਦੀ ਗਤੀ ਅਤੇ ਗੁਣਵੱਤਾ ਨੂੰ ਬਦਲ ਸਕਦਾ ਹੈ।

ਮੈਨੂੰ ਇਸ ਯੂਨੀਵਰਸਿਟੀ ਦੀ ਪ੍ਰਧਾਨਗੀ ਕਰਦਿਆਂ ਖੁਸ਼ੀ ਹੋ ਰਹੀ ਹੈ- ਇੱਕ ਅਜਿਹੀ ਯੂਨੀਵਰਸਿਟੀ ਜਿਸ ਦਾ ਇੱਕ ਸ਼ਾਨਦਾਰ ਅਤੀਤਬਹੁਤ ਪ੍ਰਭਾਵਸ਼ਾਲੀ ਵਰਤਮਾਨ ਅਤੇ ਇੱਕ ਉੱਜਵਲ ਭਵਿੱਖ ਹੈ। ਇਹ ਇੱਕ ਅਜਿਹੀ ਯੂਨੀਵਰਸਿਟੀ ਹੈ ਜਿਸ ਨੇ ਦੇਸ਼ ਦੇ ਉੱਚ ਸਿੱਖਿਆ ਦੇ ਦ੍ਰਿਸ਼ ਵਿੱਚ ਆਪਣੇ ਲਈ ਇੱਕ ਮਾਣ ਦਾ ਸਥਾਨ ਹਾਸਲ ਕੀਤਾ ਹੈ। ਵਾਈਸ ਚਾਂਸਲਰ ਅਤੇ ਫੈਕਲਟੀ ਮੈਂਬਰਾਂ ਦੀ ਨਿਰੰਤਰ ਦੂਰਅੰਦੇਸ਼ੀ ਵਾਲੀ ਲੀਡਰਸ਼ਿਪ ਲਈ ਧੰਨਵਾਦਯੂਨੀਵਰਸਿਟੀ ਨੇ ਬਹੁਤ ਸਾਰੇ ਨੌਜਵਾਨਾਂ ਅਤੇ ਮਹਿਲਾਵਾਂ ਦੇ ਜੀਵਨ ਨੂੰ ਆਕਾਰ ਦਿੱਤਾ ਹੈ ਜੋ ਵਿਭਿੰਨ ਖੇਤਰਾਂ ਵਿੱਚ ਆਗੂ ਬਣੇ ਹਨ ਅਤੇ ਦੇਸ਼ ਦਾ ਮਾਣ ਵਧਾਇਆ ਹੈ।

ਸਭ ਤੋਂ ਪਹਿਲਾਂਮੈਂ ਸਾਰੇ ਗ੍ਰੈਜੂਏਟ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਜੀਵਨ ਅਤੇ ਕਰੀਅਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ 'ਤੇ ਪਹੁੰਚਣ ਲਈ ਵਧਾਈਆਂ ਦੇਣਾ ਚਾਹਾਂਗਾ। 

ਦਰਅਸਲਇਹ ਤੁਹਾਡੀ ਲਗਨ ਹੈ ਜੋ ਤੁਹਾਡੇ ਮਾਤਾ-ਪਿਤਾ ਦੇ ਮਜ਼ਬੂਤ ਸਮਰਥਨ ਅਤੇ ਤੁਹਾਡੇ ਗੁਰੂਆਂ ਦੇ ਸਮਰਪਣ ਦੁਆਰਾ ਪੂਰਕ ਹੈ ਜਿਸ ਨੇ ਇਸ ਪ੍ਰਾਪਤੀ ਲਈ ਰਾਹ ਪੱਧਰਾ ਕੀਤਾ ਹੈ। ਇਹ ਗ੍ਰੈਜੂਏਸ਼ਨ ਸਮਾਰੋਹ ਵਿਦਿਆਰਥੀਆਂ ਲਈ ਸਿੱਖਣਾ ਜਾਰੀ ਰੱਖਣ ਅਤੇ ਫੈਕਲਟੀ ਲਈ ਵਿੱਦਿਅਕ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਲਈ ਇੱਕ ਸ਼ੁਰੂਆਤੀ ਕਦਮ ਹੋਣਾ ਚਾਹੀਦਾ ਹੈ। 

ਯੂਨੀਵਰਸਿਟੀਆਂਖ਼ਾਸ ਕਰਕੇ ਤੁਹਾਡੀ ਯੂਨੀਵਰਸਿਟੀ ਜਿਹੀਆਂਨੂੰ ਇਨੋਵੇਸ਼ਨਾਂ ਅਤੇ ਅਤਿ ਆਧੁਨਿਕ ਖੋਜਾਂ ਜ਼ਰੀਏ ਗਿਆਨ ਕ੍ਰਾਂਤੀ ਵਿੱਚ ਸਭ ਤੋਂ ਅੱਗੇ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀਆਂ ਅਤੇ ਸਰਕਾਰ ਦਰਮਿਆਨ ਨਜ਼ਦੀਕੀ ਆਪਸੀ ਤਾਲਮੇਲ ਹੋਣਾ ਚਾਹੀਦਾ ਹੈ ਤਾਂ ਜੋ ਹੋਰ ਜ਼ਿਆਦਾ ਮਜ਼ਬੂਤ ਨੀਤੀਆਂ ਬਣਾਈਆਂ ਜਾ ਸਕਣ।

ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਯੂਨੀਵਰਸਿਟੀ ਨੇ ਸਰਕਾਰ ਦੇ ਪ੍ਰਮੁੱਖ ਵਿਗਿਆਨਕ ਸਲਾਹਕਾਰ ਪ੍ਰੋ. ਅਜੈ ਕੁਮਾਰ ਸੂਦ ਜੀ ਨੂੰ ਸਨਮਾਨਿਤ ਕੀਤਾ ਹੈਜੋ ਇਸ ਯੂਨੀਵਰਸਿਟੀ ਦੁਆਰਾ ਪੈਦਾ ਕੀਤੇ ਗਏ ਸਭ ਤੋਂ ਉੱਘੇ ਸਾਬਕਾ ਵਿਦਿਆਰਥੀਆਂ ਵਿੱਚੋਂ ਇੱਕ ਹਨ। ਉਨ੍ਹਾਂ ਨੂੰ ਆਨਰੇਰੀ ਡਾਕਟਰੇਟ ਪ੍ਰਦਾਨ ਕਰਕੇਤੁਸੀਂ ਸਮੁੱਚੇ ਅਕਾਦਮਿਕ ਭਾਈਚਾਰੇ ਨੂੰ ਉਤਕ੍ਰਿਸ਼ਟਤਾ ਦੀ ਜ਼ਰੂਰੀ ਭਾਵਨਾ ਦਾ ਪ੍ਰਦਰਸ਼ਨ ਕੀਤਾ ਹੈ ਜਿਸ ਲਈ ਯੂਨੀਵਰਸਿਟੀ ਖੜ੍ਹੀ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਸਵਦੇਸ਼ੀ ਵੈਕਸੀਨ ਨਿਰਮਾਣ ਦੇ ਮੋਢੀ ਡਾਕਟਰ ਕ੍ਰਿਸ਼ਨਾ ਐਲਾ (Dr Krishna Ella) ਅਤੇ ਸੁਸ਼੍ਰੀ ਸੁਚਿਤਰਾ ਐਲਾ ਨੂੰ ਪੁਰਸਕਾਰ ਲਈ ਚੁਣਿਆ ਗਿਆ ਹੈ। ਇਹ ਖੁਸ਼ੀ ਦੀ ਗੱਲ ਹੈ ਕਿ ਡਾ. ਕ੍ਰਿਸ਼ਨਾ ਏਲਾ ਨੇ ਇੱਕ ਗੱਲਬਾਤ ਦੌਰਾਨ ਇਸ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੁਆਰਾ ਕੀਤੇ ਜਾ ਰਹੇ ਸ਼ਾਨਦਾਰ ਕੰਮਾਂ ਦਾ ਜ਼ਿਕਰ ਕੀਤਾ ਸੀ।

ਮੈਨੂੰ ਖੁਸ਼ੀ ਹੈ ਕਿ ਅੱਜ ਪ੍ਰਤਿਸ਼ਠਿਤ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਦੀ ਚੋਣ ਕਰਨ ਵਿੱਚ ਉਤਕ੍ਰਿਸ਼ਟਤਾ ਦੀ ਕਸੌਟੀ ਰਹੀ ਹੈਜਿਨ੍ਹਾਂ ਵਿੱਚੋਂ ਹਰ ਇੱਕ ਨੇ ਆਪੋ-ਆਪਣੇ ਖੇਤਰਾਂ ਵਿੱਚ ਉੱਤਮ ਪ੍ਰਦਰਸ਼ਨ ਕੀਤਾ ਹੈ ਭਾਵੇਂ ਉਹ ਸਿੱਖਿਆ ਵਿੱਚ ਪ੍ਰੋ. ਰਾਜਪੂਤਭਾਰਤੀ ਚਿਕਿਤਸਾ ਵਿੱਚ ਅਚਾਰੀਯਾ ਕੋਟੇਚਾਖੇਡਾਂ ਵਿੱਚ ਸੁਸ਼੍ਰੀ ਰਾਣੀ ਰਾਮਪਾਲਸਾਹਿਤ ਵਿੱਚ ਪ੍ਰੋ. ਜਗਬੀਰ ਸਿੰਘਉਦਯੋਗ ਵਿੱਚ ਸ਼੍ਰੀ ਓਂਕਾਰ ਸਿੰਘ ਪਾਹਵਾ ਅਤੇ ਲਲਿਤ ਕਲਾ ਵਿੱਚ ਸ਼੍ਰੀ ਖਾਂਡੂ ਵਾਂਗਚੁਕ ਭੂਟੀਆ ਸ਼ਾਮਲ ਹਨ। ਤੁਸੀਂ ਜਿਸ ਚੀਜ਼ ਦਾ ਸਨਮਾਨ ਕੀਤਾ ਹੈ ਉਹ ਹੈ ਸਾਡੀ ਮਾਤਭੂਮੀ ਦੇ ਹਰ ਕੋਨੇ ਤੋਂ ਅਸਾਧਾਰਨ ਪ੍ਰਤਿਭਾ ਅਤੇ ਇੱਕ ਨਵੇਂ ਜੀਵੰਤ ਭਾਰਤ ਦੇ ਨਿਰਮਾਣ ਲਈ ਸਮਰਪਿਤ ਉਤਕ੍ਰਿਸ਼ਟਤਾ ਦੀ ਨਿਰੰਤਰ ਖੋਜ। ਇਹ ਸਭ ਤੋਂ ਵੱਧ ਉਚਿਤ ਹੈ ਕਿ ਅਸੀਂ ਇੱਕ ਅਜਿਹੀ ਯੂਨੀਵਰਸਿਟੀ ਦੀ ਕਨਵੋਕੇਸ਼ਨ ਵਿੱਚ ਉਤਕ੍ਰਿਸ਼ਟਤਾ ਦਾ ਜਸ਼ਨ ਮਨਾਈਏ ਜਿਸ ਨੇ ਉੱਚ ਬੈਂਚਮਾਰਕ ਸਥਾਪਿਤ ਕੀਤੇ ਹਨ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਨਿਰੰਤਰ ਪ੍ਰਯਤਨ ਕਰ ਰਹੀ ਹੈ।

ਪਿਆਰੇ ਭੈਣੋਂ ਅਤੇ ਭਾਈਓ,

ਇੱਕ ਚੰਗੀ ਗੁਣਵੱਤਾ ਵਾਲੀ ਸਿੱਖਿਆ ਸਭ ਲਈ ਪਹੁੰਚਯੋਗ ਹੋਣੀ ਚਾਹੀਦੀ ਹੈਕਿਫ਼ਾਇਤੀ ਹੋਣੀ ਚਾਹੀਦੀ ਹੈ ਅਤੇ ਵਿਅਕਤੀ ਦੇ ਰਵੱਈਏਸਮਾਜਿਕ ਏਕਤਾ ਅਤੇ ਸਮਾਵੇਸ਼ੀ ਰਾਸ਼ਟਰੀ ਵਿਕਾਸ ਵਿੱਚ ਸਕਾਰਾਤਮਕ ਤਬਦੀਲੀ ਲਿਆਉਣ ਵਾਲੀ ਹੋਣੀ ਚਾਹੀਦੀ ਹੈ। ਸਾਨੂੰ ਸਿੱਖਿਆ ਦੀ ਇਸ ਸ਼ਕਤੀ ਨੂੰ ਵਰਤਣਾ ਚਾਹੀਦਾ ਹੈਅਤੇ ਨੌਜਵਾਨ ਦਿਮਾਗਾਂਹੱਥਾਂ ਅਤੇ ਦਿਲਾਂ ਦੀ ਰਚਨਾਤਮਕ ਊਰਜਾ ਨੂੰ ਖੋਲ੍ਹਣਾ ਚਾਹੀਦਾ ਹੈ।

ਨਵਾਂ ਭਾਰਤ ਜਿਸ ਦਾ ਸੁਪਨਾ ਦੇਖ ਰਿਹਾ ਹੈਉਸ ਦਾ ਨਿਰਮਾਣ ਇੱਛਾਵਾਂ ਅਤੇ ਨਵੀਆਂ ਯੋਗਤਾਵਾਂ 'ਤੇ ਹੋਵੇਗਾ। ਇਹ ਉਸ ਗਿਆਨਕੌਸ਼ਲ ਅਤੇ ਰਵੱਈਏ 'ਤੇ ਬਣਾਇਆ ਜਾਵੇਗਾ ਜੋ ਅਸੀਂ ਆਪਣੀਆਂ ਕਲਾਸਰੂਮਾਂ ਵਿੱਚ ਦਿੰਦੇ ਹਾਂ ਅਤੇ ਜੋ ਇਨੋਵੇਸ਼ਨ ਅਸੀਂ ਆਪਣੀਆਂ ਵਰਕਸ਼ਾਪਾਂ ਅਤੇ ਪ੍ਰਯੋਗਸ਼ਾਲਾਵਾਂ ਵਿੱਚ ਉਤਸ਼ਾਹਿਤ ਕਰਦੇ ਹਾਂ।  ਇੱਥੇ ਹੀ ਸਾਡੀ ਕੌਮ ਦਾ ਭਵਿੱਖ ਘੜਿਆ ਜਾ ਰਿਹਾ ਹੈ।

ਸਿੱਖਿਆ ਨੂੰ ਸਾਡੇ ਗ੍ਰਹਿ ਨੂੰ ਦੇਖਣ ਦੇ ਤਰੀਕੇ ਨੂੰ ਬਦਲਣਾ ਚਾਹੀਦਾ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ ਅਤੇ ਅਸੀਂ ਇਸ 'ਤੇ ਰਹਿਣ ਵਾਲੇ ਲੋਕਾਂ ਨਾਲ ਕਿਵੇਂ ਗੱਲਬਾਤ ਕਰਦੇ ਹਾਂ। ਇਹ ਯੂਨੀਵਰਸਿਟੀ ਇੱਕ ਪਵਿੱਤਰ ਧਰਤੀ ‘ਤੇ ਸਥਿਤ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਅਤੇ ਹੋਰ ਗੁਰੂਆਂ ਨੇ ਦਿਖਾਇਆ ਕਿ ਅਸੀਂ ਜੋ ਜੀਵਨ ਜੀਉਂਦੇ ਹਾਂ ਉਹ ਪੰਜ ਗੁਣਾਂ, "ਸਤਿ" ਜਾਂ ਇਮਾਨਦਾਰਖਰਾ ਵਿਵਹਾਰ, "ਸੰਤੋਖ" ਜਾਂ ਸੰਤੁਸ਼ਟੀਲਾਲਚੀ ਨਾ ਹੋਣਾ, "ਦਇਆ" ਜਾਂ ਦਿਆਲਤਾ, “ਨਿਮਰਤਾ” ਜਾਂ ਹਲੀਮੀ ਅਤੇ “ਪਿਆਰ” ਜਾਂ ਸਨੇਹਇਨਸਾਨੀਅਤ ਦਾ ਪਿਆਰਬ੍ਰਹਮਤਾ ਦਾ ਪਿਆਰ ਦੁਆਰਾ ਪ੍ਰਕਾਸ਼ਿਤ ਹੋਣਾ ਚਾਹੀਦਾ ਹੈ। ਮੈਨੂੰ ਉਮੀਦ ਹੈ ਕਿ ਇਹ ਸਿਧਾਂਤ ਸਾਨੂੰ ਬਿਹਤਰ ਇਨਸਾਨ ਬਣਨ ਲਈ ਪ੍ਰੇਰਿਤ ਕਰਦੇ ਰਹਿਣਗੇ।

ਮੇਰੇ ਪਿਆਰੇ ਵਿਦਿਆਰਥੀਓ,

ਅੱਜ ਤੁਹਾਡੇ ਜੀਵਨ ਵਿੱਚ ਸੱਚਮੁੱਚ ਇੱਕ ਖ਼ਾਸ ਦਿਨ ਹੈ ਜਦੋਂ ਤੁਸੀਂ ਇੱਕ ਵੱਡੇ ਪਰਿਵਰਤਨ ਦੇ ਸਿਰੇ 'ਤੇ ਖੜ੍ਹੇ ਹੋ - ਅਤੀਤ ਦੀ ਰਸਮੀ ਸਿੱਖਿਆ ਦੇ ਸੰਚਿਤ ਗਿਆਨ ਅਤੇ ਅੱਗੇ ਆਉਣ ਵਾਲੇ ਇੱਕ ਸ਼ਾਨਦਾਰ ਭਵਿੱਖ ਦੀ ਆਸ ਦੇ ਚੌਰਾਹੇ ਦਾ ਇੱਕ ਬਿੰਦੂ।

ਜਿਵੇਂ ਕਿ ਤੁਸੀਂ ਜਾਣਦੇ ਹੋਗਿਆਨ ਦੀ ਕੋਈ ਸੀਮਾ ਨਹੀਂ ਹੈ। ਲੋੜੀਂਦੇ ਕੌਸ਼ਲ ਅਤੇ ਗਿਆਨ ਨਾਲ ਲੈਸਇੱਕ ਮਾਇਨੇ ਵਿੱਚਤੁਸੀਂ ਹੁਣ ਆਪਣੇ ਚੁਣੇ ਹੋਏ ਡੋਮੇਨਾਂ ਵਿੱਚ ਉੱਚ ਪੱਧਰੀ ਮੁਹਾਰਤ ਦੇ ਖੋਜਕਰਤਾ ਵਜੋਂ ਖੋਜ ਸ਼ੁਰੂ ਕਰ ਰਹੇ ਹੋ। ਲਕਸ਼ ਉੱਚਾ ਰੱਖੋਆਪਣੇ ਲਈ ਅਤੇ ਵੱਡੇ ਪੱਧਰ 'ਤੇ ਦੇਸ਼ ਲਈ ਇੱਕ ਉੱਜਵਲ ਭਵਿੱਖ ਬਣਾਉਣ ਲਈ ਆਪਣੇ ਆਪ ਨੂੰ ਸਮਰਪਿਤ ਕਰੋ। ਉਸ ਤੋਂ ਬਾਅਦ ਸਫ਼ਲਤਾ ਅਤੇ ਪੂਰਨਤਾ ਪਿੱਛੇ ਆਵੇਗੀ।

ਯਾਦ ਰੱਖੋ ਕਿ ਜੋ ਗਿਆਨ ਤੁਸੀਂ ਹਾਸਲ ਕੀਤਾ ਹੈਉਸ ਵਿੱਚ ਦੁਨੀਆ ਨੂੰ ਬਦਲਣ ਦੀ ਤਾਕਤ ਹੈ।  ਪੰਜਾਬ ਯੂਨੀਵਰਸਿਟੀ ਉੱਚ ਸਿੱਖਿਆ ਦੇ ਅਦਾਰਿਆਂ ਵਿੱਚ ਪ੍ਰਮੁੱਖ ਸਥਾਨ ਰੱਖਦੀ ਹੈ। ਤੁਸੀਂ ਸਭ ਅੱਜ- ਖੋਜਸੰਚਾਰ ਅਤੇ ਗਿਆਨ ਦੀ ਵਰਤੋਂ ਲਈ ਸਮਰਪਿਤ ਉਤਕ੍ਰਿਸ਼ਟਤਾ ਦੀ ਸੰਸਥਾ ਨਾਲ ਸਬੰਧਿਤ ਹੋਣ 'ਤੇ ਮਾਣ ਕਰਕੇਆਪਣਾ ਸਿਰ ਉੱਚਾ ਕਰ ਕੇ ਬਾਹਰ ਨਿਕਲ ਰਹੇ ਹੋ। ਇੱਕ ਸੰਸਥਾ ਜਿਸ ਵਿੱਚ ਅਕਾਦਮਿਕ ਵਾਤਾਵਰਣ ਸੰਪੂਰਨ ਲਰਨਿੰਗ ਅਤੇ ਵਿਅਕਤੀਗਤ ਵਿਕਾਸ ਦੋਹਾਂ ਨੂੰ ਉਤਸ਼ਾਹਿਤ ਕਰਦਾ ਹੈ।

ਭੈਣੋਂ ਅਤੇ ਭਾਈਓ,

ਰਾਸ਼ਟਰੀ ਸਿੱਖਿਆ ਨੀਤੀ-2020 ਵਿੱਦਿਅਕ ਸੰਸਥਾਵਾਂ ਨੂੰ ਰਾਸ਼ਟਰੀ ਵਿਕਾਸ ਵਿੱਚ ਪ੍ਰਤੱਖ ਤੌਰ 'ਤੇ ਸ਼ਾਮਲ ਕਰਨ ਲਈ ਇੱਕ ਰੋਡਮੈਪ ਪ੍ਰਦਾਨ ਕਰਦੀ ਹੈ। ਐੱਨਈਪੀ ਦੇਸ਼ ਦੇ ਉੱਚ ਵਿੱਦਿਅਕ ਅਦਾਰਿਆਂ ਨੂੰ ਨੌਲੇਜ ਇਕੌਨਮੀ ਦੀਆਂ ਚੁਣੌਤੀਆਂ ਵੱਲ ਪੁਨਰਗਠਿਤ ਕਰਨ ਦੀ ਕੋਸ਼ਿਸ਼ ਕਰਦੀ ਹੈ।  ਇਹ ਅੰਤਰ-ਅਨੁਸ਼ਾਸਨੀ ਸਿੱਖਿਆਖੋਜ ਅਤੇ ਗਿਆਨ ਪੈਦਾ ਕਰਨ ਅਤੇ ਬਹੁ-ਭਾਸ਼ਾਈ ਸਿੱਖਿਆ 'ਤੇ ਜ਼ੋਰ ਦੇਣ ਦੇ ਨਾਲ ਸਿੱਖਿਆ ਖੇਤਰ ਵਿੱਚ ਇੱਕ ਵੱਡੀ ਤਬਦੀਲੀ ਲਿਆਉਣ ਲਈ ਤਿਆਰ ਹੈ। ਖਾਸ ਤੌਰ 'ਤੇਐੱਨਈਪੀ ਦਸਤਾਵੇਜ਼ ਸਹੀ ਤੌਰ 'ਤੇ ਕਿਸੇ ਦੀ ਮਾਂ-ਬੋਲੀ ਵਿੱਚ ਸਿੱਖਿਆ ਪ੍ਰਦਾਨ ਕਰਨ ਦੀ ਭੂਮਿਕਾ 'ਤੇ ਜ਼ੋਰ ਦਿੰਦੀ ਹੈ। ਮੈਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਐੱਨਈਪੀ-2020 ਨੂੰ ਇਸ ਯੂਨੀਵਰਸਿਟੀ ਦੁਆਰਾ ਸਹੀ ਮਾਅਨਿਆਂ ਵਿੱਚ ਲਾਗੂ ਕੀਤਾ ਜਾ ਰਿਹਾ ਹੈ।

ਮਿੱਤਰੋ,

ਯੂਨੀਵਰਸਿਟੀਆਂ ਨੂੰ ਅਧਿਆਪਕਾਂ ਲਈ ਨਿਰੰਤਰ ਪ੍ਰੋਫੈਸ਼ਨਲ ਵਿਕਾਸ ਦਾ ਮਾਹੌਲ ਬਣਾਉਣਾ ਚਾਹੀਦਾ ਹੈਜਦੋਂ ਕਿ ਫੈਕਲਟੀ ਮੈਂਬਰਾਂ ਨੂੰ ਮਹੱਤਵਪੂਰਨ ਖੋਜ 'ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ ਅਤੇ ਆਪਣੇ ਖੋਜ ਪੱਤਰਾਂ ਨੂੰ ਨਾਮਵਰ ਅੰਤਰਰਾਸ਼ਟਰੀ ਰਸਾਲਿਆਂ ਵਿੱਚ ਪ੍ਰਕਾਸ਼ਿਤ ਕਰਵਾਉਣਾ ਚਾਹੀਦਾ ਹੈ। ਯੂਨੀਵਰਸਿਟੀਆਂ ਨੂੰ ਅਰਥਵਿਵਸਥਾ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਬੌਧਿਕ ਸੰਪਤੀ ਅਧਿਕਾਰ (ਆਈਪੀਆਰ) ਦੇ ਤਹਿਤ ਲਾਗੂ ਹੋਣ ਯੋਗ ਪੇਟੈਂਟਾਂ ਨੂੰ ਵਧੇਰੇ ਮਹੱਤਵ ਦੇਣਾ ਚਾਹੀਦਾ ਹੈ। ਬਿਹਤਰ ਖੋਜ ਨਤੀਜਿਆਂ ਲਈ ਉਦਯੋਗ-ਸੰਸਥਾ ਦੇ ਸਬੰਧਾਂ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ।

ਪਿਆਰੇ ਫੈਕਲਟੀ ਮੈਂਬਰ ਅਤੇ ਵਿਦਿਆਰਥੀ,

ਸਾਨੂੰ ਮੱਧਮਤਾ ਤੋਂ ਦੂਰ ਜਾਣਾ ਚਾਹੀਦਾ ਹੈ ਅਤੇ ਜੋ ਅਸੀਂ ਪ੍ਰਾਪਤ ਕੀਤਾ ਹੈ ਉਸ ਤੋਂ ਸੰਤੁਸ਼ਟ ਨਹੀਂ ਹੋਣਾ ਚਾਹੀਦਾ ਹੈ। ਮੈਂ ਤੁਹਾਨੂੰ ਭਵਿੱਖ ਦੇ ਸੁਧਾਰਾਂ ਲਈ ਕੰਮ ਕਰਨ ਦੀ ਕਾਮਨਾ ਕਰਦਾ ਹਾਂ ਤਾਂ ਜੋ ਅਗਲੇ ਦਹਾਕੇ ਦੌਰਾਨਪੰਜਾਬ ਯੂਨੀਵਰਸਿਟੀ ਦੁਨੀਆ ਭਰ ਦੀਆਂ ਯੂਨੀਵਰਸਿਟੀਆਂ ਵਿੱਚ ਪਹਿਲੇ 10 ਵਿੱਚ ਆ ਜਾਵੇ।

ਮੈਨੂੰ ਯਕੀਨ ਹੈ ਕਿ ਪੰਜਾਬ ਯੂਨੀਵਰਸਿਟੀ ਮਜ਼ਬੂਤੀ ਨਾਲ ਅੱਗੇ ਵਧੇਗੀ ਅਤੇ ਸਹਿਯੋਗੀ ਖੋਜ ਵਿੱਚ ਮੋਹਰੀ ਬਣੇਗੀ।

ਮੈਨੂੰ ਇਹ ਵੀ ਉਮੀਦ ਹੈ ਕਿ ਪੰਜਾਬ ਯੂਨੀਵਰਸਿਟੀ ਆਉਣ ਵਾਲੇ ਦਿਨਾਂ ਵਿੱਚ ਸਹਿਯੋਗੀ ਖੋਜਫੈਕਲਟੀ ਅਤੇ ਸੱਭਿਆਚਾਰਕ ਵਟਾਂਦਰਾ ਪ੍ਰੋਗਰਾਮਾਂਦੋਹਰੀ ਡਿਗਰੀ ਪ੍ਰੋਗਰਾਮਾਂ ਅਤੇ ਔਫ-ਸ਼ੋਰ ਯੂਨੀਵਰਸਿਟੀ ਕੈਂਪਸ ਸਮੇਤ ਹੋਰਾਂ ਲਈ ਵਿਧੀ ਤਿਆਰ ਕਰਕੇ ਸਿੱਖਿਆ ਦੇ ਅੰਤਰਰਾਸ਼ਟਰੀਕਰਣ ਲਈ ਇੱਕ ਮੋਹਰੀ ਬਣ ਕੇ ਉੱਭਰੇਗੀ।

ਮੈਨੂੰ ਖੁਸ਼ੀ ਹੈ ਕਿ ਇਹ ਯੂਨੀਵਰਸਿਟੀ ਵਾਈਸ ਚਾਂਸਲਰਪ੍ਰੋ. ਰਾਜ ਕੁਮਾਰ ਦੀ ਯੋਗ ਅਗਵਾਈ ਹੇਠ ਉੱਚ ਸਿੱਖਿਆ ਦੇ ਸਾਰੇ ਪਹਿਲੂਆਂ ਵਿੱਚ ਪ੍ਰਗਤੀ ਕਰ ਰਹੀ ਹੈ।

ਮੈਨੂੰ ਆਸ ਹੈ ਕਿ ਸੈਨੇਟ ਦੇ ਮੈਂਬਰ ਪੰਜਾਬ ਯੂਨੀਵਰਸਿਟੀ ਨੂੰ ਦੁਨੀਆ ਦੀਆਂ ਸਰਵੋਤਮ ਯੂਨੀਵਰਸਿਟੀਆਂ ਵਿੱਚੋਂ ਇੱਕ ਬਣਾਉਣ ਲਈ ਆਪਣਾ ਸਮਾਂ ਦੇ ਕੇ ਅਤੇ ਆਪਣੀ ਮਾਹਿਰ ਸਲਾਹ ਸਾਂਝੀ ਕਰਕੇ ਇਸ ਇਤਿਹਾਸਿਕ ਯੂਨੀਵਰਸਿਟੀ ਦੇ ਵਿਕਾਸ ਵਿੱਚ ਸਹਿਯੋਗ ਦੇਣਗੇ।

ਮੈਂ ਯੂਨੀਵਰਸਿਟੀ ਨੂੰ ਇੰਨੇ ਵਧੀਆ ਢੰਗ ਨਾਲ ਚਲਾਉਣ ਲਈ ਵਾਈਸ ਚਾਂਸਲਰਫੈਕਲਟੀ ਮੈਂਬਰਾਂ ਅਤੇ ਸੈਨੇਟ ਮੈਂਬਰਾਂ ਦੀ ਸ਼ਲਾਘਾ ਕਰਦਾ ਹਾਂ।  ਮੈਂ ਤੁਹਾਡੇ ਸਾਰਿਆਂ ਨੂੰ ਤੁਹਾਡੇ ਭਵਿੱਖ ਦੇ ਪ੍ਰਯਤਨਾਂ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।

 ਤੁਹਾਡਾ ਧੰਨਵਾਦ।

 ਜੈ ਹਿੰਦ!”

 

******

 

ਐੱਮਐੱਸ/ਆਰਕੇ/ਡੀਪੀ



(Release ID: 1823259) Visitor Counter : 233