ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਲਗਭਗ 3,500 ਕਰੋੜ ਰੁਪਏ ਦੀ ਲਾਗਤ ਨਾਲ ਜੇਐੱਨਪੀਟੀ ਨੂੰ ਅੰਤਰਿਕ ਰੋਡ ਨੈਟਵਰਕ ਨਾਲ ਜੋੜਣ ਵਾਲੀ ਪੋਰਟ ਅਧਾਰਿਤ ਕਈ ਵਿਕਾਸ ਰੋਡ ਸੰਪਰਕ ਪ੍ਰੋਜੈਕਟਾਂ ਦਾ ਅੱਪਗ੍ਰੇਡ ਅਤੇ ਸੁਧਾਰ ਕਾਰਜ ਕੀਤਾ ਗਿਆ
प्रविष्टि तिथि:
04 MAY 2022 1:17PM by PIB Chandigarh
ਕੇਂਦਰੀ ਰੋਡ ਟ੍ਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸੋਚ ਦੇ ਅਨੁਰੂਪ ਪੂਰੇ ਦੇਸ਼ ਵਿੱਚ ਪੋਰਟ ਅਤੇ ਘਰੇਲੂ ਉਤਪਾਦਨ ਅਤੇ ਖਪਤ ਕੇਂਦਰਾਂ ਦਰਮਿਆਨ ਬਿਹਤਰ ਕਨੈਕਟੀਵਿਟੀ ਪ੍ਰਦਾਨ ਕਰਨ ਲਈ ਸਾਡੀ ਸਰਕਾਰ ਵਿਸ਼ਵ ਪੱਧਰੀ ਸੜਕ ਨੈੱਟਵਰਕ ਦੇ ਨਿਰਮਾਣ ਦੇ ਜ਼ਰੀਏ ਪੋਰਟ ਅਧਾਰਿਤ ਵਿਕਾਸ ਲਈ ਪ੍ਰਤੀਬੱਧ ਹੈ।

ਸ਼੍ਰੀ ਗਡਕਰੀ ਨੇ ਲਗਾਤਾਰ ਕਈ ਟਵੀਟ ਕਰਕੇ ਇਹ ਦੱਸਿਆ ਕਿ ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਿਟੀ ਨੇ ਜੇਐੱਨਪੀਟੀ (ਜਵਾਹਰਲਾਲ ਨਹਿਰੂ ਪੋਰਟ ਟਰੱਸਟ) ਨੂੰ ਅੰਤਰਿਕ ਸੜਕ ਨੈੱਟਵਰਕ ਨਾਲ ਜੁੜਣ ਵਾਲੇ ਕਈ ਸੜਕ ਸੰਪਰਕ ਪ੍ਰੋਜੈਕਟਾਂ ਦੇ ਜ਼ਰੀਏ ਲਗਭਗ 3,500 ਕਰੋੜ ਰੁਪਏ ਦੀ ਲਾਗਤ ਨਾਲ ਐੱਨਐੱਚ-4ਬੀ (ਨਵਾਂ ਐੱਨਐੱਚ-348,548) ਅਤੇ ਐੱਨਐੱਚ-54 (ਨਵਾਂ ਐੱਨਐੱਚ-348ਏ) ਦੇ ਅੱਪਗ੍ਰੇਡ ਅਤੇ ਸੁਧਾਰ ਦਾ ਕਾਰਜ ਕੀਤਾ ਹੈ।

ਮੰਤਰੀ ਨੇ ਅੱਗੇ ਕਿਹਾ ਕਿ ਲਗਭਗ 48 ਲੱਖ ਦੀ ਭਾਰੀ ਆਵਾਜਾਈ ਪਰਿਮਾਣ (ਵਿਸਤਾਰ) ਨੂੰ ਪੂਰਾ ਕਰਨ ਵਾਲੇ ਪ੍ਰੋਜੈਕਟਾਂ ਨਾਲ ਯਾਤਰਾ ਸਮੇਂ ਦੇ ਨਾਲ-ਨਾਲ ਵਾਹਨ ਪਰਿਚਾਲਨ ਲਾਗਤ ਵਿੱਚ ਵੀ ਕਾਫੀ ਕਮੀ ਆਏਗੀ। ਉਨ੍ਹਾਂ ਨੇ ਕਿਹਾ ਕਿ ਇਹ ਨਵੀਂ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਨਿਰਯਾਤ ਅਤੇ ਕਨੈਕਟੀਵਿਟੀ ਦੇ ਵਿਕਾਸ ਦੇ ਕਾਰਨ ਖੇਤਰ ਦੇ ਅਰਥਿਕ ਵਿਕਾਸ ਨੂੰ ਹੁਲਾਰਾ ਦੇਵੇਗਾ। ਮੰਤਰੀ ਨੇ ਅੱਗੇ ਕਿਹਾ ਕਿ ਕਰਾਲ ਫਾਟਾ ਅਤੇ ਗਵਨ ਫਾਟਾ ਵਿੱਚ ਦੋ ਗ੍ਰੇਡ ਵਿਭਾਜਕ ਵੀ ਲੇਨ ਇੰਟਰਚੇਂਜ ਨੂੰ ਗਤੀ ਦੇਣਗੇ ਅਤੇ ਰਾਸ਼ਟਰੀ ਅਤੇ ਰਾਜ ਦੀਆਂ ਸੜਕਾਂ ਨੂੰ ਜੋੜਣਗੇ।
*********
ਐੱਮਜੇਪੀਐੱਸ
(रिलीज़ आईडी: 1822744)
आगंतुक पटल : 142