ਜਲ ਸ਼ਕਤੀ ਮੰਤਰਾਲਾ
azadi ka amrit mahotsav

ਕੇਂਦਰੀ ਜਲ ਸ਼ਕਤੀ ਮੰਤਰੀ ਨੇ ‘ਜ਼ਿਲ੍ਹਾ ਗੰਗਾ ਕਮੇਟੀ ਦੀ ਕਾਰਜਗੁਜ਼ਾਰੀ ਨਿਗਰਾਨੀ ਪ੍ਰਣਾਲੀ ਲਈ ਡਿਜੀਟਲ ਡੈਸ਼ਬੋਰਡ’ ਦਾ ਸ਼ੁਭਾਰੰਭ ਕੀਤਾ


ਸ਼੍ਰੀ ਸ਼ੇਖਾਵਤ ਨੇ ਗੰਗਾ ਨਦੀ ਦੇ ਆਸਪਾਸ ਇੱਕ ਸਥਾਈ ਆਰਥਿਕ ਮਾਡਲ ਵਿਕਸਿਤ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰਿਕਲਪਿਤ ‘ਅਰਥ ਗੰਗਾ ਮਾਡਲ ’ ‘ਤੇ ਜ਼ੋਰ ਦਿੱਤਾ

“ਡਿਜੀਟਲ ਡੈਸ਼ਬੋਰਡ ਲੋਕਾਂ ਅਤੇ ਨਦੀ ਦਰਮਿਆਨ ਸੰਬੰਧ ਸਥਾਪਿਤ ਕਰਨ ਵਿੱਚ ਬੇਹਦ ਸਫਲ ਹੋਵੇਗਾ”
“ਜ਼ਿਲ੍ਹਾ ਮਜਿਸਟ੍ਰੇਟ ਗੰਗਾ ਦੀ ਸਫਾਈ ਦੀ ਪ੍ਰਾਥਮਿਕਤਾ ਸੁਨਿਸ਼ਚਿਤ ਕਰੇਗਾ”

Posted On: 06 APR 2022 6:52PM by PIB Chandigarh

ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਅੱਜ ਉੱਤਰ ਪ੍ਰਦੇਸ਼ ਦੇ ਜਲ ਸ਼ਕਤੀ ਕੈਬਨਿਟ ਮੰਤਰੀ ਸ਼੍ਰੀ ਸਵਤੰਤਰ ਦੇਵ ਸਿੰਘ ਦੀ ਵਰਚੁਅਲ ਮੌਜੂਦਗੀ ਵਿੱਚ ਜ਼ਿਲ੍ਹਾ ਗੰਗਾ ਕਮੇਟੀਆਂ (ਡੀਜੀਸੀ) ਦੀ ਕਾਰਗੁਜ਼ਾਰੀ ਨਿਗਰਾਨੀ ਪ੍ਰਣਾਲੀ (ਜੀਡੀਪੀਐੱਮਐੱਸ) ਲਈ ਡਿਜੀਟਲ ਡੈਸ਼ਬੋਰਡ ਦਾ ਸ਼ੁਭਾਰੰਭ ਕੀਤਾ। ਇਸ ਅਵਸਰ ‘ਤੇ ਰਾਸ਼ਟਰੀ ਸਵੱਛ ਗੰਗਾ ਮਿਸ਼ਨ (ਐੱਨਐੱਮਸੀਜੀ) ਦੇ ਡਾਇਰੈਕਟਰ ਜਨਰਲ ਸ਼੍ਰੀ ਜੀ. ਅਸ਼ੋਕ ਕੁਮਾਰ ਵੀ ਮੌਜੂਦ ਸਨ। ਮੀਟਿੰਗ ਵਿੱਚ ਗੰਗਾ ਬੇਸਿਨ ਦੀ 100 ਤੋਂ ਅਧਿਕ ਜ਼ਿਲ੍ਹਾ ਗੰਗਾ ਕਮੇਟੀਆਂ ਦੇ ਪ੍ਰਤੀਨਿਧੀਆਂ ਨੇ ਵੀ ਹਿੱਸਾ ਲਿਆ।

ਡੈਸ਼ਬੋਰਡ ਦੀ ਸ਼ੁਰੂਆਤ ਕਰਨ ਦੇ ਬਾਅਦ ਸਭਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਜਲ ਸ਼ਕਤੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ 4ਪੀ ਸਿਧਾਂਤ-ਰਾਜਨੀਤਿਕ ਇੱਛਾ ਸ਼ਕਤੀ ਜਨਤਕ ਖਰਚ ਸਾਂਝੇਦਾਰੀ ਅਤੇ ਲੋਕਾਂ ਦੀ ਭਾਗੀਦਾਰੀ ਬਾਰੇ ਗੱਲ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਈ ਅਵਸਰਾਂ ‘ਤੇ ਨਮਾਮਿ ਗੰਗੇ ਨੂੰ ਸਫਲ ਬਣਾਉਣ ਵਿੱਚ ਲੋਕਾਂ ਦੀ ਭਾਗੀਦਾਰੀ ਦੇ ਮਹੱਤਵ ‘ਤੇ ਜ਼ੋਰ ਦਿੱਤਾ।

 

ਸ਼੍ਰੀ ਸ਼ੇਖਾਵਤ ਨੇ ਕਿਹਾ ਕਿ ਸੀਵਰੇਜ ਪ੍ਰਬੰਧਨ , ਘਾਟ ਦੇ ਵਿਕਾਸ, ਜੈਵ ਵਿਵਿਧਤਾ, ਵਣੀਕਰਣ, ਜਲ ਸ੍ਰੋਤ ਕਾਇਆਕਲਪ, ਦਲਦਲੀ ਸੁਰੱਖਿਆ ਅਤੇ ਨਹਿਰੂ ਯੁਵਾ ਕੇਂਦਰ ਸੰਗਠਨ, ਗੰਗਾ ਪ੍ਰਹਰੀ ਆਦਿ ਜਿਹੇ ਵਲੰਟੀਅਰ ਸੰਗਠਨਾਂ ਦੀ ਭਾਗੀਦਾਰੀ ਪ੍ਰੇਰਣਾਦਾਈ ਰਹੀ ਹੈ। ਲੇਕਿਨ, ਹੁਣ ਵੀ ਇੱਕ ਲੰਬਾ ਰਾਸਤਾ ਤੈਅ ਕਰਨਾ ਹੈ ਅਤੇ ਜੋ ਕੰਮ ਕੀਤਾ ਗਿਆ ਹੈ ਉਸ ਨੂੰ ਬਣਾਏ ਰੱਖਣ ਦੇ ਯਤਨ ਵੀ ਕੀਤੇ ਜਾਣੇ ਚਾਹੀਦੇ ਹਨ

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਗੰਗਾ ਅਵਿਰਲ ਅਤੇ ਨਿਰਮਲ ਬਣਾਉਣ ਲਈ ਲੋਕਾਂ ਵਿੱਚ ਮਲਕੀਅਤ ਅਤੇ ਕਰੱਤਵ ਦੀ ਭਾਵਨਾ ਪੈਦਾ ਕਰਨ ਲਈ ਵੱਖ-ਵੱਖ ਸੰਗਠਨਾਂ ਦੇ ਨਾਲ ਸਾਂਝੇਦਾਰੀ ਵਿੱਚ ਡੀਜੀਸੀ ਦੀ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਕਿਹਾ ਇਹ ਸੁਨਿਸ਼ਚਿਤ ਕਰਨਾ ਡੀਜੀਸੀ ਦੀ ਜਿੰਮੇਦਾਰੀ ਹੈ ਕਿ ਤਿਆਰ ਸੰਪਤੀ ਦਾ ਠੀਕ ਨਾਲ ਉਪਯੋਗ ਹੋ ਰਿਹਾ ਹੈ ਅਤੇ ਉਹ ਕਾਰਜ ਕਰ ਰਹੀ ਹੈ ਕੋਈ ਵੀ ਅਣਉਪਚਾਰਿਤ ਪਾਣੀ/ਠੋਸ ਕਚਰਾ ਗੰਗਾ ਵਿੱਚ ਨਹੀਂ ਜਾ ਰਿਹਾ ਹੈ ਜਲਵਾਯੂ ਪਰਿਵਤਰਨ ਦੇ ਪ੍ਰਭਾਵਾਂ ਨੂੰ ਘੱਟ ਕਰਨ ਲਈ ਵਣੀਕਰਣ ਜੈਵ ਵਿਵਿਧਤਾ ਦੀ ਸੁਰੱਖਿਆ ਅਤੇ ਦਲਦਲੀ ਭੂਮੀ ਦੀ ਉੱਚਿਤ ਨਿਗਰਾਨੀ ਕੀਤੀ ਜਾ ਰਹੀ ਹੈ।

https://ci6.googleusercontent.com/proxy/8SAPD7Ed8CFjiMeLRawQT1ZGSsYxZnfRvwjYlkYE6YkmrEg2SIoeqmaDymr9SeEjtRmq3krnm1OfHyUI_FvQePmDSm5rZyyRDEy2K2WFluOZSUNSuN6ixxjHUA=s0-d-e1-ft#https://static.pib.gov.in/WriteReadData/userfiles/image/image001UOEF.jpg

ਸ਼੍ਰੀ ਸ਼ੇਖਾਵਤ ਨੇ ਕਿਹਾ ਕਿ ਅੱਜ ਸ਼ੁਰੂ ਕੀਤਾ ਗਿਆ ਡਿਜੀਟਲ ਡੈਸ਼ਬੋਰਡ ਲੋਕਾਂ ਅਤੇ ਨਦੀ ਦਰਮਿਆਨ ਸੰਬੰਧ ਸਥਾਪਿਤ ਕਰਨ ਵਿੱਚ ਡੀਜੀਸੀ ਦੀ ਮਦਦ ਕਰੇਗਾ। ਇਹ ਦੱਸਦੇ ਹੋਏ ਕਿ ਕੁਝ ਡੀਜੀਸੀ ਨਿਯਮਿਤ ਮੀਟਿੰਗ ਨਹੀਂ ਕਰ ਰਹੇ ਹਨ ਉਨ੍ਹਾਂ ਨੇ ਜ਼ਿਲ੍ਹਾ ਅਧਿਕਾਰੀਆਂ ਨੂੰ ਇਹ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ ਕਿ ਗੰਗਾ ਦੀ ਸਫਾਈ ਇੱਕ ਪ੍ਰਾਥਮਿਕਤਾ ਬਣੇ ਅਤੇ ਜ਼ਿਲ੍ਹਾ ਅਧਿਕਾਰੀਆਂ ਦੀ ਪ੍ਰਧਾਨਗੀ ਹੇਠ ਗੰਗਾ ਨਦੀ ਵਿੱਚ ਸਫਾਈ ਸੁਨਿਸ਼ਚਿਤ ਕੀਤੀ ਜਾਵੇ।

ਕੇਂਦਰੀ ਮੰਤਰੀ ਨੇ ਕਿਹਾ ਕਿ ਗੰਗਾ ਦੀ ਸਫਾਈ ਦਾ ਮਤਲਬ ਉਸ ਦੀ ਸਾਰੇ ਸਹਾਇਕ ਨਦੀਆਂ ਦੀ ਸਫਾਈ ਹੈ ਅਤੇ ਇਹ ਮਹੱਤਵਪੂਰਨ ਹੈ ਕਿ ਜ਼ਿਲ੍ਹਾ ਅਧਿਕਾਰੀ ਗੰਗਾ ਬੇਸਿਨ ਵਿੱਚ ਨਮਾਮਿ ਗੰਗੇ ਪ੍ਰੋਗਰਾਮ ਦੇ ਤਹਿਤ ਤਿਆਰ ਸੰਪਤੀ ਦਾ ਮਲਕੀਅਤ ਲਏ ਅਤੇ ਉਨ੍ਹਾਂ ਦਾ ਸੁਚਾਰੂ ਸੰਚਾਲਨ ਸੁਨਿਸ਼ਚਿਤ ਕਰੇ।

ਮੰਤਰੀ ਨੇ ਡੀਜੀਸੀ 4ਐੱਮ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਮਾਸਿਕ ਮੀਟਿੰਗਾਂ ਨਿਰਧਾਰਿਤ ਸਮੇਂ (ਹਰ ਮਹੀਨੇ ਦੇ ਦੂਜੇ ਸ਼ੁੱਕਰਵਾਰ) ‘ਤੇ ਆਯੋਜਿਤ ਕੀਤੀ ਜਾਵੇਉਨ੍ਹਾਂ ਨੇ ਮਾਸਿਕ ਮੀਟਿੰਗਾਂ ਸਹਿਤ ਵੱਖ-ਵੱਖ ਮਾਪਦੰਡਾਂ ਦੇ ਅਧਾਰ ‘ਤੇ ਡੀਜੀਸੀ ਦੀ ਕਾਰਜ ਢੰਗ ਦੇ ਵਿਸ਼ਲੇਸ਼ਣ ਬਾਰੇ ਚਰਚਾ ਕੀਤੀ ਅਤੇ ਮੁਕਾਬਲਾ ਪੈਦਾ ਕਰਨ ਲਈ ਵਧੀਆ ਕੰਮ ਕਰਨ ਵਾਲਿਆਂ ਨੂੰ ਧੰਨਵਾਦ ਕੀਤਾ।

https://ci5.googleusercontent.com/proxy/1tzFnwZHv21cKqQCP-Mhy7qrmcrUJYsJ4LvXGgrX-YIU0WqEMjCeHP3DUl3mbqFXt1xROX0AcJDE7bT9OHC3jip9we8vEkogRUHhxhKw4qB2fW-onCMWXIyCEw=s0-d-e1-ft#https://static.pib.gov.in/WriteReadData/userfiles/image/image002DO59.jpg

ਅਰਥ ਗੰਗਾ ਦੀ ਚਰਚਾ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਸਥਾਨਕ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਨਦੀ ਦੇ ਚਾਰੇ ਪਾਸੇ ਇੱਕ ਸਥਾਈ ਆਰਥਿਕ ਮਾਡਲ ਵਿਕਸਿਤ ਕਰਨ ਦੇ ਉਦੇਸ਼ ਨਾਲ ਗੰਗਾ ਦੇ ਵਿਸ਼ਵ ਪ੍ਰਸਿੱਧ ਬ੍ਰਾਂਡ ਦਾ ਉਪਯੋਗ ਕਰਨਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਹੈ। ਉਨ੍ਹਾਂ ਨੇ ਕਿਹਾ ਟੂਰਿਜ਼ਮ ਸਰਕਿਟ, ਯੋਗ, ਏਕੇਏਐੱਮ, ਵਾਸਤੁਕਲਾ, ਜੈਵ ਵਿਵਿਧਤਾ ਆਦਿ ਜਿਹੇ ਆਰਥਿਕ ਕਾਰਜਾਂ ਨੂੰ ਗੰਗਾ ਨਦੀ ਦੇ ਕਿਨਾਰੇ ਵਿਕਸਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਗੰਗਾ ਯਾਤਰਾ ਇੱਕ ਹੋਰ ਕਾਰਜ ਹੈ ਜਿਸ ‘ਤੇ ਪ੍ਰਧਾਨ ਮੰਤਰੀ ਨੇ ਜੋਰ ਦਿੱਤਾ ਅਤੇ ਮੈਨੂੰ ਖੁਸ਼ੀ ਹੈ ਕਿ ਉੱਤਰ ਪ੍ਰਦੇਸ਼ ਨੇ ਯਾਤਰਾ ਦਾ ਸੰਚਾਲਨ ਕੀਤਾ।

ਸ਼੍ਰੀ ਸਵਤੰਤਰ ਦੇਵ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਨਵੇਂ ਜੋਸ਼ ਅਤੇ ਦ੍ਰਿਸ਼ਟੀਕੋਣ ਦੇ ਨਾਲ ਕਾਰਜ ਕੀਤਾ ਜਾ ਰਿਹਾ ਹੈ ਜਿਸ ਵਿੱਚ ਲੋਕਾਂ ਦੇ ਚਿਹਰੇ ‘ਤੇ ਮੁਸਕਾਨ ਆ ਰਹੀ ਹੈ। ਉਨ੍ਹਾਂ ਨੇ ਨਮਾਮਿ ਗੰਗੇ ਦੇ ਯਤਨਾਂ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਡੀਜੀਸੀ ਮਾਂ ਗੰਗਾ ਨੂੰ ਸਾਫ ਕਰਨ ਵਿੱਚ ਮਿਲੀ ਸਫਲਤਾ ਦਾ ਉਦਾਹਰਣ ਹਨ। ਉਨ੍ਹਾਂ ਨੇ ਅੱਜ ਡੀਜੀਸੀ ਡਿਜੀਟਲ ਡੈਸ਼ਬੋਰਡ ਦੇ ਸ਼ੁਭਾਰੰਭ ਦਾ ਹਿੱਸਾ ਬਣਨ ‘ਤੇ ਪ੍ਰਸਨੰਤਾ ਵਿਅਕਤੀ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਲੋਕਾਂ ਵਿੱਚ ਇੱਕ ਵਧੀਆ ਸੰਦੇਸ਼ ਭੇਜਦੇ ਹਨ।

ਕੇਂਦਰੀ ਜਲ ਸ਼ਕਤੀ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਜਲ ਸ਼ਕਤੀ ਮੰਤਰੀ ਦਾ ਸੁਆਗਤ ਕਰਦੇ ਹੋਏ ਐੱਨਐੱਸਸੀਜੀ ਦੇ ਡਾਇਰੈਕਟਰ ਜਨਰਲ ਦਾ ਭਾਵ ਗੰਗਾ ਦੀ ਮਾਨਤਾ ਦੀ ਸਮੀਖਿਆ ਕੀਤੀ ਜਿਸ ਵਿੱਚ ਗੰਗਾ ਨਦੀ ਦੇ ਆਸਪਾਸ ਇੱਕ ਸਥਾਈ ਆਰਥਿਕ ਮਾਡਲ ਦੇ ਵਿਕਾਸ ਦੀ ਪਰਿਕਲਪਨਾ ਕੀਤੀ ਗਈ ਹੈ ਅਤੇ ਉਸ ਵਿੱਚ ਡੀਜੀਸੀ ਨੂੰ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ।

ਜ਼ਿਲ੍ਹਾ ਗੰਗਾ ਕਮੇਟੀ ਫੋਰਸ (ਡੀਜੀਸੀ-4ਐੱਮ(ਮਾਸਿਕ, ਨਿਯਮਿਤ ਵਾਲੇ, ਨਿਰੀਖਣ ਦੇ ਨਾਲ ਅਤੇ ਵਿਸਤਾਰ ਨਾਲ) ਦੀਆਂ ਮੀਟਿਗਾਂ ਨੂੰ ਸ਼ੁਰੂ ਕਰਨ ਲਈ ਨਵੇਂ ਪ੍ਰਯੋਗ ਦੀ ਮਾਨਤਾ ਨੂੰ ਸਮਝਦੇ ਹੋਏ ਐੱਨਐੱਮਸੀਜੀ ਡਾਇਰੈਕਟਰ ਜਨਰਲ ਦੇ ਜ਼ਿਲ੍ਹਾ ਅਧਿਕਾਰੀਆਂ ਨਾਲ ਇਸ ਨੂੰ ਆਪਣੇ ਮਾਸਿਕ ਮੀਟਿੰਗ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਏਜੰਡਾ ਮੀਟਿੰਗਾਂ ਲਈ ਤਿੰਨ ਸਮੂਹਾਂ ਵਿੱਚ ਤਿੰਨ ਗੁਣਾ ਹੋ ਸਕਦਾ ਹੈ।

ਜ਼ਿਲੇ ਵਿੱਚ ਐੱਨਐੱਮਸੀਜੀ ਪ੍ਰੋਜੈਕਟਾਂ ਦਾ ਨਿਯਮਿਤ ਏਜੰਡਾ ਠੋਸ ਅਤੇ ਤਰਲ ਕਚਰਾ ਲਿਆਉਣ ਵਿਸ਼ੇਸ਼ ਨਾਲਿਆਂ ਦੀ ਨਿਗਰਾਨੀ ਘਾਟਾਂ ਅਤੇ ਸ਼ਮਸ਼ਾਨ ਦਾ ਕੰਮਕਾਜ, ਕੁਦਰਤੀ/ਜੈਵਿਕ ਖੇਤੀ ਨੂੰ ਹੁਲਾਰਾ ਦੇਣਾ ਅਤੇ ਦਲਦਲੀ ਭੂਮੀ ਦਾ ਵਿਕਾਸ ਆਦਿ ਹੋ ਸਕਦਾ ਹੈ। ਰਾਜ ਅਤੇ ਸਥਾਨਿਕ ਵਿਸ਼ੇਸ਼ ਏਜੰਡਾ ਰੇਤ ਮਾਈਨਿੰਗ, ਸਥਾਨਕ ਪੂਜਾ, ਡਾਲਫਿਨ ਦੀ ਸੁਰੱਖਿਆ ਆਦਿ ਜਿਹੇ ਜੈਵ ਵਿਵਿਧਤਾ ਗਤੀਵਿਧੀ ਵਾਲੇ ਮੁੱਦੇ ਤੇ ਮੌਸਮੀ ਏਜੰਡਾ ਜਲ ਸੁਰੱਖਿਆ ਅਭਿਯਾਨ ਹੋ ਸਕਦੇ ਹਨ।

ਜਿਵੇਂ ਮਾਨਸੂਨ ਦੇ ਦੌਰਾਨ ਬਾਰਿਸ਼ ਦਾ ਪਾਣੀ ਇਕੱਠਾ ਕਰਨ ਦਾ ਅਭਿਯਾਨ, ਸਵੱਛਤਾ ਪਖਵਾੜਾ, ਵਨੀਕਰਣ ਅਭਿਯਾਨ, ਆਜ਼ਾਦੀ ਕਾ ਅਮ੍ਰਿੰਤ ਮਹੋਤਸਵ ਆਦਿ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਡੀਜੀਸੀ ਡਿਜੀਟਲ ਡੈਸ਼ਬੋਰਡ ਦਾ ਸ਼ੁਭਾਰੰਭ ਲੋਕਾਂ ਅਤੇ ਨਦੀ ਦਰਮਿਆਨ ਸੰਬੰਧ ਸਥਾਪਿਤ ਕਰਨ ਵਿੱਚ ਇੱਕ ਲੰਬਾ ਸਫਰ ਤੈਅ ਕਰੇਗਾ ਅਤੇ ਨਮਾਮਿ ਗੰਗੇ ਪ੍ਰੋਗਰਾਮ ਦੀ ਸਫਲਤਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।

ਗੰਗਾ ਨਦੀ ਅਤੇ ਉਸ ਦੀ ਸਹਾਇਕ ਨਦੀਆਂ ਦੇ ਮੇਨਜਮੈਂਟ ਅਤੇ ਪ੍ਰਦੂਸ਼ਣ ਘਟਾਉ ਵਿੱਚ ਲੋਕਾਂ ਦੀ ਭਾਗੀਦਾਰੀ ਸੁਨਿਸ਼ਚਿਤ ਕਰਨ ਲਈ ਜ਼ਿਲ੍ਹਾ ਪੱਧਰ ‘ਤੇ ਇੱਕ ਤੰਤਰ ਸਥਾਪਤ ਕਰਨ ਲਈ ਗੰਗਾ ਨਦੀ ਬੇਸਿਨ ‘ਤੇ ਜ਼ਿਲ੍ਹਿਆਂ ਵਿੱਚ ਜ਼ਿਲ੍ਹਾ ਗੰਗਾ ਕਮੇਟੀਆਂ ਦਾ ਗਠਨ ਕੀਤਾ ਗਿਆ ਸੀ। ਡੀਜੀਸੀ ਨੂੰ ਇਹ ਸੁਨਿਸ਼ਚਿਤ ਕਰਨ ਦਾ ਆਦੇਸ਼ ਦਿੱਤਾ ਗਿਆ ਹੈ ਕਿ ਨਮਾਮਿ ਗੰਗੇ ਦੇ ਤਹਿਤ ਬਣਾਈ ਗਈ ਸੰਪਤੀ ਦਾ ਉੱਚਿਤ ਉਪਯੋਗ ਸੁਨਿਸ਼ਚਿਤ ਹੋਵੇ, ਗੰਗਾ ਨਦੀ ਅਤੇ ਉਸ ਦੀਆਂ ਸਹਾਇਕ ਨਦੀਆਂ ਵਿੱਚ ਡਿੱਗਣ ਵਾਲੇ ਨਾਲੇ/ਸੀਵਰੇਜ ਦੀ ਨਿਗਰਾਨੀ ਹੋਵੇ ਅਤੇ ਗੰਗਾ ਦੀ ਕਾਇਆਕਲਪ ਦੇ ਨਾਲ ਉਸ ਦਾ ਲੋਕਾਂ ਨਾਲ ਮਜ਼ਬੂਤ ਸੰਬੰਧ ਸਥਾਪਿਤ ਹੋਵੇ।

 

*******

BY/AS


 


(Release ID: 1814566) Visitor Counter : 162


Read this release in: English , Urdu , Hindi