ਘੱਟ ਗਿਣਤੀ ਮਾਮਲੇ ਮੰਤਰਾਲਾ
azadi ka amrit mahotsav

ਚੰਡੀਗੜ੍ਹ ਵਿੱਚ "ਹੁਨਰ ਹਾਟ" ਵਿਖੇ ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਅਤੇ ਰਾਜ ਸਭਾ ਦੇ ਡਿਪਟੀ ਲੀਡਰ, ਸ਼੍ਰੀ ਮੁਖਤਾਰ ਅੱਬਾਸ ਨਕਵੀ ਦੀ ਪ੍ਰੈੱਸ ਕਾਨਫਰੰਸ ਦੇ ਮੁੱਖ ਨੁਕਤੇ

Posted On: 25 MAR 2022 5:31PM by PIB Chandigarh

 

 

ਕੇਂਦਰੀ ਘੱਟਗਿਣਤੀ ਮਾਮਲੇ ਮੰਤਰੀ ਅਤੇ ਰਾਜ ਸਭਾ ਦੇ ਡਿਪਟੀ ਲੀਡਰ, ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਇੱਥੇ ਕਿਹਾ ਕਿ “ਹੁਨਰ ਹਾਟ” “ਅਨੇਕਤਾ ਵਿੱਚ ਏਕਤਾ” ਅਤੇ “ਸਰਵ ਧਰਮ ਸੰਭਾਵ” ਦੀ ਇੱਕ "ਉੱਤਮ ਅਤੇ ਬੇਮਿਸਾਲ ਉਦਾਹਰਣ" ਹੈ।

 

ਅੱਜ ਚੰਡੀਗੜ੍ਹ ਵਿੱਚ ਆਯੋਜਿਤ 39ਵੇਂ "ਹੁਨਰ ਹਾਟ" ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਸ਼੍ਰੀ ਨਕਵੀ ਨੇ ਕਿਹਾ ਕਿ ਕਾਰੀਗਰਾਂ ਅਤੇ ਸ਼ਿਲਪਕਾਰਾਂ ਲਈ "ਹੁਨਰ ਧਰਮ ਹੈ", "ਕੌਸ਼ਲ ਇੱਕ ਕਰਮ ਹੈ"। "ਹੁਨਰ ਹਾਟ" "ਏਕ ਭਾਰਤ, ਸ਼੍ਰੇਸ਼ਠ ਭਾਰਤ" ਦੀ ਇੱਕ ਮਹਾਨ ਤਸਵੀਰ ਪੇਸ਼ ਕਰਦਾ ਹੈ।

 

ਚੰਡੀਗੜ੍ਹ ਵਿੱਚ ਆਯੋਜਿਤ ਕੀਤੇ ਜਾ ਰਹੇ "ਹੁਨਰ ਹਾਟ" ਦਾ ਉਦਘਾਟਨ ਪੰਜਾਬ ਦੇ ਮਾਣਯੋਗ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ, ਸ਼੍ਰੀ ਬਨਵਾਰੀਲਾਲ ਪੁਰੋਹਿਤ ਕੱਲ੍ਹ 26 ਮਾਰਚ ਨੂੰ ਸਵੇਰੇ 11 ਵਜੇ ਕਰਨਗੇ।

 

ਸ਼੍ਰੀ ਨਕਵੀ ਨੇ ਕਿਹਾ ਕਿ "ਹੁਨਰ ਹਾਟ" "ਮੁਹਾਰਤ ਨੂੰ ਉਤਸ਼ਾਹ", "ਪ੍ਰਤਿਭਾ ਦਾ ਬੈਕਅੱਪ" ਅਤੇ "ਬਜ਼ਾਰ ਤੋਂ ਚਮਤਕਾਰ" ਦੀ ਇੱਕ ਪ੍ਰਭਾਵੀ ਮੁਹਿੰਮ ਸਾਬਤ ਹੋਇਆ ਹੈ। “ਹੁਨਰ ਹਾਟ” ਨੇ ਪਿਛਲੇ ਤਕਰੀਬਨ 7 ਵਰ੍ਹਿਆਂ ਵਿੱਚ 8 ਲੱਖ 50,000 ਤੋਂ ਵੱਧ ਸਵਦੇਸ਼ੀ ਕਾਰੀਗਰਾਂ ਅਤੇ ਸ਼ਿਲਪਕਾਰਾਂ ਅਤੇ ਉਨ੍ਹਾਂ ਨਾਲ ਜੁੜੇ ਹੋਰਨਾਂ ਨੂੰ ਰੋਜ਼ਗਾਰ ਅਤੇ ਰੋਜ਼ਗਾਰ ਦੇ ਅਵਸਰ ਪ੍ਰਦਾਨ ਕੀਤੇ ਹਨ। ਇਨ੍ਹਾਂ ਵਿੱਚੋਂ 50 ਫੀਸਦੀ ਤੋਂ ਵੱਧ ਲਾਭਾਰਥੀ ਮਹਿਲਾ ਕਾਰੀਗਰ ਹਨ। ਇਹ "ਹੁਨਰ ਹਾਟ" ਦੀ ਨਿਰੰਤਰ ਜਾਰੀ ਸਫ਼ਲ ਯਾਤਰਾ ਦਾ ਪ੍ਰਮਾਣ ਹੈ।

 

ਸ਼੍ਰੀ ਨਕਵੀ ਨੇ ਕਿਹਾ ਕਿ "ਹੁਨਰ ਹਾਟ" ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ "ਵੋਕਲ ਫੌਰ ਲੋਕਲ" ਅਤੇ "ਆਤਮਨਿਰਭਰ ਭਾਰਤ" ਪ੍ਰਤੀ ਪ੍ਰਤੀਬੱਧਤਾ ਨੂੰ ਮਜ਼ਬੂਤ ਕਰਨ ਲਈ ਇੱਕ "ਸਹੀ ਪਲੈਟਫਾਰਮ" ਸਾਬਿਤ ਹੋਇਆ ਹੈ। "ਹੁਨਰਹਾਟ" ਨੇ ਦੇਸ਼ ਦੇ ਦੂਰ-ਦੁਰਾਡੇ ਦੇ ਖੇਤਰਾਂ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਨੂੰ ਆਰਥਿਕ ਵਿਕਾਸ ਦੀ ਮੁੱਖ ਧਾਰਾ ਵਿੱਚ ਲਿਆ ਕੇ ਉਨ੍ਹਾਂ ਦੇ ਜੀਵਨ ਵਿੱਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ ਹਨ।

 

ਸ਼੍ਰੀ ਨਕਵੀ ਨੇ ਕਿਹਾ ਕਿ “ਹੁਨਰ ਹਾਟ” ਸਵਦੇਸ਼ੀ ਪਰੰਪਰਾਗਤ ਕਲਾਵਾਂ ਅਤੇ ਸ਼ਿਲਪਕਾਰੀ ਦੀ “ਰੱਖਿਆ, ਸਾਂਭ-ਸੰਭਾਲ਼, ਪ੍ਰਮੋਸ਼ਨ” ਦਾ “ਭਰੋਸੇਯੋਗ ਬ੍ਰਾਂਡ” ਹੈ।

 

ਸ਼੍ਰੀ ਨਕਵੀ ਨੇ ਕਿਹਾ ਕਿ 25 ਮਾਰਚ ਤੋਂ 03 ਅਪ੍ਰੈਲ, 2022 ਤੱਕ ਸੈਕਟਰ-17, ਚੰਡੀਗੜ੍ਹ ਦੇ ਪ੍ਰੇਡ ਗ੍ਰਾਊਂਡ ਵਿੱਚ ਆਯੋਜਿਤ “ਹੁਨਰ ਹਾਟ” ਵਿੱਚ 31 ਤੋਂ ਵੱਧ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਮਹਿਲਾ ਕਾਰੀਗਰਾਂ ਸਮੇਤ 720 ਤੋਂ ਵੱਧ ਕਾਰੀਗਰ ਅਤੇ ਸ਼ਿਲਪਕਾਰ ਭਾਗ ਲੈ ਰਹੇ ਹਨ। ਉੱਤਰ ਪ੍ਰਦੇਸ਼, ਰਾਜਸਥਾਨ, ਦਿੱਲੀ, ਨਾਗਾਲੈਂਡ, ਮੱਧ ਪ੍ਰਦੇਸ਼, ਮਣੀਪੁਰ, ਬਿਹਾਰ, ਆਂਧਰ ਪ੍ਰਦੇਸ਼, ਝਾਰਖੰਡ, ਗੋਆ, ਪੰਜਾਬ, ਉੱਤਰਾਖੰਡ, ਲੱਦਾਖ, ਕਰਨਾਟਕ, ਗੁਜਰਾਤ, ਹਰਿਆਣਾ, ਜੰਮੂ ਤੇ ਕਸ਼ਮੀਰ, ਪੱਛਮ ਬੰਗਾਲ, ਮਹਾਰਾਸ਼ਟਰ, ਛੱਤੀਸਗੜ੍ਹ, ਤਮਿਲ ਨਾਡੂ, ਕੇਰਲ ਅਤੇ ਦੇਸ਼ ਦੇ ਹੋਰ ਸਥਾਨਾਂ ਤੋਂ ਆਏ ਇਹ ਕਾਰੀਗਰ ਅਤੇ ਸ਼ਿਲਪਕਾਰ ਚੰਡੀਗੜ੍ਹ "ਹੁਨਰ ਹਾਟ" ਵਿੱਚ ਆਪਣੇ ਨਾਲ ਸਵਦੇਸ਼ੀ ਉਤਪਾਦ ਲਿਆਏ ਹਨ।

 

ਉਨ੍ਹਾਂ ਕਿਹਾ ਕਿ "ਹੁਨਰ ਹਾਟ" ਵਿੱਚ ਸੈਲਾਨੀ "ਬਾਵਰਚੀਖਾਨਾ" ਭਾਗ ਵਿੱਚ ਦੇਸ਼ ਦੇ ਵਿਭਿੰਨ ਖੇਤਰਾਂ ਦੇ ਰਵਾਇਤੀ ਪਕਵਾਨਾਂ ਦਾ ਵੀ ਆਨੰਦ ਲੈਣਗੇ। ਇਸ ਤੋਂ ਇਲਾਵਾ “ਮੇਰਾ ਗਾਓਂ, ਮੇਰਾ ਦੇਸ਼”, “ਵਿਸ਼ਵਕਰਮਾ ਵਾਟਿਕਾ”, ਰੋਜ਼ਾਨਾ ਸਰਕਸ, “ਮਹਾਭਾਰਤ” ਸ਼ੋਅ, ਸੰਗੀਤਕ ਅਤੇ ਸੱਭਿਆਚਾਰਕ ਪ੍ਰੋਗਰਾਮ, ਸੈਲਫੀ ਪੁਆਇੰਟ ਆਦਿ ਚੰਡੀਗੜ੍ਹ “ਹੁਨਰ ਹਾਟ” ਦੇ ਪ੍ਰਮੁੱਖ ਆਕਰਸ਼ਣ ਹਨ। ਸ਼੍ਰੀ ਨਕਵੀ ਨੇ ਕਿਹਾ ਕਿ ਪੰਕਜ ਉਧਾਸ, ਸੁਰੇਸ਼ ਵਾਡਕਰ, ਅਮਿਤ ਕੁਮਾਰ, ਸੁਦੇਸ਼ ਭੌਂਸਲੇ, ਕਵਿਤਾ ਪੌਡਵਾਲ, ਅਲਤਾਫ ਰਾਜਾ, ਰੇਖਾ ਰਾਜ, ਭੁਪਿੰਦਰ ਸਿੰਘ ਭੂਪੀ, ਅੰਕਿਤਾ ਪਾਠਕ, ਭੂਮੀ ਤ੍ਰਿਵੇਦੀ, ਜਸਬੀਰ ਜੱਸੀ, ਉਪਾਸਨਾ ਸਿੰਘ, ਅਨਿਲ ਭੱਟ, ਸ਼ੈਲੇਂਦਰ ਸਿੰਘ, ਨੂਰਾਂ ਸਿਸਟਰਜ਼, ਭੂਮਿਕਾ ਮਲਿਕ, ਪ੍ਰਿਆ ਮਲਿਕ, ਸਾਇਰਾ ਖਾਨ, ਵਿਵੇਕ ਮਿਸ਼ਰਾ, ਸਿਧਾਂਤ ਭੌਂਸਲੇ ਜਿਹੇ ਮਕਬੂਲ ਕਲਾਕਾਰ ਹਰ ਸ਼ਾਮ ਚੰਡੀਗੜ੍ਹ ਵਿੱਚ "ਹੁਨਰ ਹਾਟ" ਵਿੱਚ ਆਪਣੇ ਪ੍ਰੋਗਰਾਮ ਪੇਸ਼ ਕਰਨਗੇ।

 

ਸ਼੍ਰੀ ਨਕਵੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ "ਹੁਨਰ ਹਾਟ" ਦਾ ਆਯੋਜਨ ਪੁਣੇ, ਅਹਿਮਦਾਬਾਦ, ਭੋਪਾਲ, ਪਟਨਾ, ਮੁੰਬਈ, ਜੰਮੂ, ਚੇਨਈ, ਆਗਰਾ, ਪ੍ਰਯਾਗਰਾਜ, ਗੋਆ, ਜੈਪੁਰ, ਬੰਗਲੁਰੂ, ਕੋਟਾ, ਸਿੱਕਮ, ਸ਼੍ਰੀਨਗਰ, ਲੇਹ, ਸ਼ਿਲੌਂਗ, ਰਾਂਚੀ, ਅਗਰਤਲਾ ਅਤੇ ਹੋਰ ਥਾਵਾਂ ‘ਤੇ ਵੀ ਕੀਤਾ ਜਾਵੇਗਾ।

 

************

 

 

ਪੀਐੱਸ/ਐੱਚਐੱਨ


(Release ID: 1809802) Visitor Counter : 121


Read this release in: English