ਰੇਲ ਮੰਤਰਾਲਾ

ਰੇਲ ਮਾਲ ਗਾਹਕਾਂ ਨੂੰ ਰੇਲ ਗ੍ਰੀਨ ਪੋਇੰਟਸ ਮਿਲਣਗੇ


ਫੋਇਸ ਕੇ ਈ-ਆਰਡੀ ਪੋਰਟਲ ‘ਤੇ ਰਜਿਸਟਰਡ ਮਾਲ ਗਾਹਕਾਂ ਦੇ ਲਈ ਲਾਗੂ

ਅਪ੍ਰੈਲ 2022 ਤੋਂ ਯੋਜਨਾ ਦੇ ਸ਼ੁਰੂ ਹੋਣ ਦੀ ਸੰਭਾਵਨਾ

Posted On: 24 MAR 2022 11:27AM by PIB Chandigarh

ਭਾਰਤੀ ਰੇਲ ਨੇ ਮਾਲ ਗਾਹਕਾਂ ਨੂੰ ਰੇਲ ਗ੍ਰੀਨ ਪੋਇੰਟਸ ਨਾਮਕ ਕਾਰਬਨ ਸੇਵਿੰਗ ਪੋਇੰਟਸ ਦੇਣ ਦੇ ਲਈ ਹਾਲ ਹੀ ਵਿੱਚ ਨੀਤੀ ਦਿਸ਼ਾ-ਨਿਰੇਦਸ਼ ਜਾਰੀ ਕੀਤੇ ਹਨ। ਇਹ ਸਿਰਫ ਉਨ੍ਹਾਂ ਮਾਲ ਗਾਹਕਾਂ ਦੇ ਲਈ ਲਾਗੂ ਹੋਣਗੇ, ਜੋ ਮਾਲ ਪਰਿਚਾਲਨ ਸੂਚਨਾ ਪ੍ਰਣਾਲੀ (ਐੱਫਓਆਈਐੱਸ-ਫੋਇਸ) ਦੇ ਈ-ਆਰਡੀ ਪੋਰਟਲ ‘ਤੇ ਰਜਿਸਟਰਡ ਹਨ।

 

ਮਾਲ ਸੇਵਾਵਾਂ ਦੇ ਲਈ ਜੋ ਵੀ ਗਾਹਕ ਔਨਲਾਈਨ (ਈ-ਡਿਮਾਂਡ ਮੋਡਿਊਲ) ‘ਤੇ ਮੰਗ ਦਰਜ ਕਰੇਗਾ, ਉਸ ਨੂੰ ਮਾਲ-ਯਾਤਾਯਾਤ ਦੇ ਲਈ ਭਾਰਤੀ ਰੇਲ ਨੂੰ ਚੁਨਣ ‘ਤੇ ਫੌਰਨ ਇੱਕ ‘ਪੋਪ-ਅਪ’ ਧੰਨਵਾਦ ਸੰਦੇਸ਼ ਮਿਲੇਗਾ। ਸੰਦੇਸ਼ ਵਿੱਚ ਰੇਲ ਗ੍ਰੀਨ ਪੋਇੰਟ ਨਾਮਕ ਕਾਰਬਨ ਉਤਸਿਰਜਣ ਦੀ ਸੰਭਾਵਿਤ ਬਚਤ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ। ਜਦੋਂ ਆਰਆਰ ਤਿਆਰ ਹੋ ਜਾਵੇਗਾ, ਤਾਂ ਕਾਰਬਨ ਉਤਸਿਰਜਣ ਵਿੱਚ ਬਚਾਵ ਬਾਰੇ ਜੋ ਪੋਇੰਟਸ ਹੋਣਗੇ, ਉਨ੍ਹਾਂ ਨੂੰ ਰੇਲ ਗ੍ਰੀਨ ਪੋਇੰਟਸ ਦੇ ਰੂਪ ਵਿੱਚ ਗਾਹਕ ਦੇ ਖਾਤੇ ਵਿੱਚ ਜਮਾਂ ਕਰ ਦਿੱਤਾ ਜਾਵੇਗਾ। ਸਮੱਗਰ  ਪੋਇੰਟਾਂ ਨੂੰ ਮਾਲ ਵਪਾਰ ਵਿਕਾਸ ਪੋਰਟਲ ‘ਤੇ ਮੌਜੂਦ ਗਾਹਕ ਦੇ ਖਾਤੇ ਵਿੱਚ ਵੀ ਦਰਸਾਇਆ ਜਾਵੇਗਾ। ਰੇਲ ਗ੍ਰੀਨ ਪੋਇੰਟ ਦਿਖਾਉਣ ਵਾਲੇ ਪ੍ਰਮਾਣ ਪੱਤਰ ਨੂੰ ਇਸ ਪ੍ਰਣਾਲੀ ਤੋਂ ਡਾਉਨਲੋਡ ਕੀਤਾ ਜਾ ਸਕਦਾ ਹੈ।

 

ਰੇਲ ਗ੍ਰੀਨ ਪੋਇੰਟਾਂ ਨੂੰ ਰੇਲ ਦੀ ਕਿਸੇ ਵੀ ਸੁਵਿਧਾ ਨੂੰ ਪ੍ਰਾਪਤ ਕਰਨ ਦੇ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਰੇਲ ਗ੍ਰੀਨ ਪੋਇੰਟ ਨੂੰ ਵਿੱਤੀ ਵਰ੍ਹੇ ਦੇ ਅਧਾਰ ‘ਤੇ ਦਰਜ ਕੀਤਾ ਜਾਵੇਗਾ। ਇਸ ਸੂਚਨਾ ਨਾਲ ਗਾਹਕਾਂ ਨੂੰ ਜੋ ‘ਫੀਲ ਗੁਡ ਫੈਕਟਰ’ ਦਾ ਅਨੁਭਵ ਹੋਵੇਗਾ, ਉਸ ਦੇ ਕਾਰਨ ਗਾਹਕ ਮਾਲ-ਯਾਤਾਯਾਤ ਦੇ ਲਈ ਰੇਲ ਦਾ ਵੱਧ ਤੋਂ ਵੱਧ ਉਪਯੋਗ ਕਰਨ ਨੂੰ ਪ੍ਰੇਰਿਤ ਹੋਣਗੇ। ਇਸ ਦੇ ਇਲਾਵਾ, ਕੋਰਪੋਰੇਟ ਗਾਹਕ ਵੀ ਆਪਣੀ ਵੈਬਸਾਈਟਾਂ, ਆਪਣਾ ਸਲਾਨਾ ਰਿਪੋਰਟਾਂ ਵਿੱਚ ਇਸ ਦਾ ਜ਼ਿਕਰ ਕਰ ਸਕਦੇ ਹਨ।

 

ਰੇਲ ਗ੍ਰੀਨ ਪੋਇੰਟ ਦਾ ਮੋਡਿਊਲ ਨੂੰ ਕ੍ਰਿਸ/ਫੋਇਸ ਨੇ ਵਿਕਸਿਤ ਕੀਤਾ ਹੈ। ਰੇਲਵੇ ਸੂਚਨਾ ਪ੍ਰਣਾਲੀ ਕੇਂਦਰ (ਸੀਆਰਆਈਐੱਸ-ਕ੍ਰਿਸ) ਵੀ ਗਾਹਕਾਂ ਦੇ ਲਈ ਕਤਿਪਯ ਗ੍ਰੀਨ ਸਟਾਰ ਰੇਟਿੰਗ ਦੀ ਅਵਧਾਰਣਾ ਵਿਕਸਿਤ ਕਰ ਰਿਹਾ ਹੈ, ਜਿਸ ਦੇ ਤਹਿਤ ਗਾਹਕਾਂ ਦੇ ਰੇਲ ਗ੍ਰੀਨ ਪੋਇੰਟਾਂ ਦੇ ਅਧਾਰ ‘ਤੇ ਪਹਿਚਾਣ ਹੋਵੇਗੀ। ਰੇਲ ਗ੍ਰੀਨ ਪੋਇੰਟਾਂ ਦੇ ਲਈ ਵੇਰਵਾ ਪੈਨਲ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਅਪ੍ਰੈਲ 2022 ਤੋਂ ਯੋਜਨਾ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ।

 

***

ਆਰਕੇਜੇ/ਐੱਮ



(Release ID: 1809241) Visitor Counter : 154