ਸੈਰ ਸਪਾਟਾ ਮੰਤਰਾਲਾ
ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਆਈਆਈਟੀਐੱਫ/ਆਈਆਈਟੀਜੀ ਲਈ ਡਿਜ਼ੀਟਲ ਟੂਰਿਜ਼ਮ ਸਮਾਧਾਨ ਦੇ ਤਹਿਤ ਡਿਜ਼ੀਟਲ ਮੰਚ (ਈ-ਬਜ਼ਾਰ) ਦਾ ਸ਼ੁਭਾਰੰਭ ਕੀਤਾ
ਟੂਰਿਜ਼ਮ ਵਿੱਚ ਰੋਜ਼ਗਾਰ ਅਤੇ ਕਾਰੋਬਾਰ ਦੇ ਅਵਸਰ ਪੈਦਾ ਕਰਨ ਦੀ ਅਪਾਰ ਸਮਰੱਥਾ ਹੈ: ਸ਼੍ਰੀ ਜੀ. ਕਿਸ਼ਨ ਰੈੱਡੀ
प्रविष्टि तिथि:
08 MAR 2022 8:46PM by PIB Chandigarh
ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਅੱਜ ਇੰਡੀਅਨ ਇੰਸਟੀਟਿਊਟ ਆਵ੍ ਟੂਰਿਜ਼ਮ ਐਂਡ ਟਰੈਵਲ ਮੈਨੇਜਮੈਂਟ (ਆਈਆਈਟੀਟੀਐੱਮ) ਗਵਾਲਿਅਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਈ-ਬਜ਼ਾਰ ਮੰਚ ਦਾ ਸ਼ੁਭਾਰੰਭ ਕੀਤਾ। ਟੂਰਿਜ਼ਮ ਮੰਤਰਾਲੇ ਨੇ ਵੈਬ ਅਤੇ ਮੋਬਾਈਲ ਐਪ ਅਧਾਰਿਤ ਗੱਲਬਾਤ ਤੰਤਰ ਵਿਕਸਿਤ ਕਰਨ ਲਈ ਆਈਆਈਟੀਐੱਫ/ਆਈਆਈਟੀਜੀ ਲਈ ਡਿਜੀਟਲ ਟੂਰਿਜ਼ਮ ਸਮਾਧਾਨ ਦੇ ਤਹਿਤ ਡਿਜ਼ੀਟਲ ਮੰਚ (ਈ-ਬਜ਼ਾਰ) ਦੀ ਸ਼ੁਰੂਆਤ ਕੀਤੀ।
ਜਿਸ ਦਾ ਉਪਯੋਗ ਸੈਲਾਨੀਆਂ ਅਤੇ ਪ੍ਰਮਾਣਿਤ ਸੈਲਾਨੀ ਸੁਵਿਧਾ ਦੇਣ ਵਾਲੇ/ਸੈਲਾਨੀ ਗਾਈਡਾਂ ਦੁਆਰਾ ਕੀਤਾ ਜਾਣਾ ਹੈ। ਮੰਤਰਾਲੇ ਦੇ ਆਈਆਈਟੀਐੱਫਸੀ/ਆਈਆਈਟੀਜੀ ਪ੍ਰੋਗਰਾਮ ਦੇ ਤਹਿਤ ਈ-ਬਜ਼ਾਰ ਪੋਰਟਲ ਓਲ, ਓਵਰ ਆਦਿ ਪਲੈਟਫਾਰਮ ਦੀ ਤਰ੍ਹਾਂ ਹੋਵੇਗਾ, ਜੋ ਆਈਆਈਟੀਐੱਫ/ਆਈਆਈਟੀਜੀ ਨੂੰ ਕਾਰੋਬਾਰ ਦੇ ਅਵਸਰ ਪ੍ਰਾਪਤ ਕਰਨ ਵਿੱਚ ਮਦਦ ਕਰੇਗਾ ਅਤੇ ਗਾਹਕ ਅਤੇ ਸੇਵਾ ਪ੍ਰਦਾਤਾ ਦਰਮਿਆਨ ਇੱਕ ਪੁਲ ਦਾ ਕੰਮ ਕਰੇਗਾ।
ਖੇਤੀਬਾੜੀ ਅਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ (ਵਰਚੁਅਲ ਰੂਪ ਨਾਲ) ਨਾਗਰਿਕ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤੀਰਾਦਿਤਿਯਾ ਸਿੰਧੀਆ (ਵਰਚੁਅਲ ਰੂਪ ਨਾਲ) ਟੂਰਿਜ਼ਮ ਅਤੇ ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ, ਗਵਾਲੀਅਰ ਤੋਂ ਸਾਂਸਦ ਸ਼੍ਰੀ ਵਿਵੇਕ ਨਾਰਾਇਣ ਸ਼ੇਜਵਲਕਰ, ਮੱਧ ਪ੍ਰਦੇਸ਼ ਸਰਕਾਰ ਦੇ ਟੂਰਿਜ਼ਮ ਅਤੇ ਸੱਭਿਆਚਾਰ ਮੰਤਰੀ ਸ਼੍ਰੀਮਤੀ ਊਸ਼ਾ ਠਾਕੁਰ (ਵਰਚੁਅਲ ਰੂਪ ਨਾਲ) ਨੇ ਵੀ ਪ੍ਰੋਗਰਾਮ ਦੀ ਸ਼ੋਭਾ ਵਧਾਈ।
ਆਪਣੇ ਸੰਬੋਧਨ ਵਿੱਚ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਕਿਹਾ ਕਿ ਭਾਰਤ ਵਿੱਚ ਸੈਰ-ਸਪਾਟਾ ਸਥਾਨਾਂ ਦੀ ਵਿਵਿਧਤਾ ਹੈ ਅਤੇ ਟੂਰਿਜ਼ਮ ਵਿੱਚ ਰੋਜ਼ਗਾਰ ਅਤੇ ਵਪਾਰ ਦੇ ਅਵਸਰ ਪੈਦਾ ਕਰਨ ਦੀ ਅਪਾਰ ਸੰਭਾਵਨਾਵਾਂ ਹਨ। ਸ਼੍ਰੀ ਰੈੱਡੀ ਨੇ ਕਿਹਾ ਕਿ ਆਈਆਈਟੀਟੀਐੱਮ ਦੇ ਵਿਦਿਆਰਥੀਆਂ ਦੇ ਕੋਲ ਟੂਰਿਜ਼ਮ ਖੇਤਰ ਵਿੱਚ ਕਈ ਅਵਸਰ ਹਨ।
ਮੈਨੂੰ ਵਿਸ਼ਵਾਸ ਹੈ ਕਿ ਇਹ ਵਿਦਿਆਰਥੀ ਦੇਸ਼ ਵਿੱਚ ਟੂਰਿਜ਼ਮ ਖੇਤਰ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਮਾਰਗਦਰਸ਼ਨ ਅਤੇ ਅਗਵਾਈ ਹੇਠ ਵਿਕਾਸ ਹੀ ਸਾਡਾ ਇਕਮਾਤਰ ਮੰਤਰ ਹੈ ਅਤੇ ਇਹ ਵਿਕਾਸ ਹੀ ਸਾਨੂੰ ਹੋਰ ਅਧਿਕ ਟੂਰਿਜ਼ਮ ਦੇ ਅਵਸਰਾਂ ਦੇ ਵੱਲ ਲੈ ਜਾਵੇਗਾ। ਸਾਡੀ ਸਰਕਾਰ ਦੇਸ਼ ਵਿੱਚ ਟੂਰਿਜ਼ਮ ਨੂੰ ਵਿਕਸਿਤ ਕਰਨ ਲਈ ਸਾਰੇ ਰਾਜਾਂ ਦੇ ਨਾਲ ਮੋਢੇ ਨਾਲ ਮੋਢਾ ਮਿਲਾਕੇ ਕੰਮ ਕਰ ਰਹੀ ਹੈ।
ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਟੂਰਿਜ਼ਮ ਮੰਤਰਾਲੇ ਦੇ ਅਧਿਕਾਰੀਆਂ ਦੇ ਨਾਲ ਗਵਾਲੀਅਰ ਕਿਲ੍ਹੇ ਦਾ ਦੌਰਾ ਵੀ ਕੀਤਾ ਅਤੇ ਉੱਥੇ ‘ਤੇ ਸੈਲਾਨੀ ਸੁਵਿਧਾਵਾਂ ਦਾ ਨਿਰੀਖਣ ਕੀਤਾ। ਇਸ ਦੇ ਬਾਅਦ ਉਨ੍ਹਾਂ ਦੀ ਪ੍ਰਧਾਨਗੀ ਹੇਠ ਟੂਰਿਜ਼ਮ ਮੰਤਰਾਲੇ ਸੱਭਿਆਚਾਰ ਮੰਤਰਾਲੇ ਅਤੇ ਭਾਰਤੀ ਪੁਰਾਤਤਵ ਸਰਵੇਖਣ (ਏਐੱਸਆਈ) ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕੀਤੀ ਗਈ।
ਮੱਧ ਪ੍ਰਦੇਸ਼ ਸਰਕਾਰ ਨੇ ਟੂਰਿਜ਼ਮ ਅਤੇ ਸੱਭਿਆਚਾਰ ਦੇ ਪ੍ਰਮੁੱਖ ਸਕੱਤਰ ਦੁਆਰਾ ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੁਆਰਾ ਵਿੱਤ ਪੋਸ਼ਿਤ ਵੱਖ-ਵੱਖ ਟੂਰਿਜ਼ਮ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ ਪ੍ਰਗਤੀ ‘ਤੇ ਇੱਕ ਵਿਸਤ੍ਰਿਤ ਪ੍ਰਿਜੇਨਟੈਸ਼ਨ ਦਿੱਤੀ। ਆਈਆਈਟੀਟੀਐੱਮ ਗਵਾਲੀਅਰ ਪਰਿਸਰ ਵਿੱਚ ਨਵੇਂ ਬਣੇ ਅੰਤਰਰਾਸ਼ਟਰੀ ਪੱਧਰ ਦੇ ਐਕਾਜ਼ੀਕਿਊਟਿਵ ਗੈਸਟ ਹਾਊਸ ਦਾ ਉਦਘਾਟਨ ਕੀਤਾ ਗਿਆ।
‘ਭਾਰਤ ਦੀ ਮੰਦਿਰ ਵਿਰਾਸਤ ’ ਨਾਮਕ ਟੈਂਪਲ ਆਈਕੋਨੋਗ੍ਰਾਫੀ ਵਿਸ਼ੇ ‘ਤੇ ਇੱਕ ਕਾਫੀ ਟੇਬਲ ਬੁੱਕ ਜਾਰੀ ਕੀਤੀ ਗਈ। ਇਸ ਵਿੱਚ ਭਾਰਤ ਦੀ ਆਜ਼ਾਦੀ ਦੇ 75 ਸਾਲਾਂ ਵਿੱਚ ਭਾਰਤੀ ਮੰਦਿਰਾਂ ‘ਤੇ 75 ਪਲੈਟਸ ਨੂੰ ਸ਼ਾਮਲ ਕੀਤਾ ਗਿਆ। ਆਈਆਈਟੀਐੱਫਸੀ ਪ੍ਰੋਗਰਾਮ ਦੇ ਪ੍ਰਤੀਭਾਗੀਆਂ ਦੇ ਲਈ ਸਾਫਟ ਸਕਿੱਲ ਟ੍ਰੇਨਿੰਗ ਨੂੰ ਲੈਕੇ ਟੂਰਿਜ਼ਮ ਮੰਤਰਾਲੇ (ਐੱਮਓਟੀ) ਦੇ ਸਹਿਯੋਗ ਨਾਲ ਬਰਡ ਅਕਾਦਮੀ ਨੂੰ ਇਰਾਦਾ ਪੱਤਰ ਪ੍ਰਦਾਨ ਕੀਤਾ ਗਿਆ। ਆਈਆਈਟੀਐੱਫ/ਆਈਆਈਟੀਜੀ ਕੋਰਸ ਪੂਰਾ ਕਰਨ ਲਈ 3000 ਤੋਂ ਅਧਿਕ ਪ੍ਰਤਿਭਾਗੀਆਂ ਨੂੰ ਡਿਜੀਟਲ ਸਰਟੀਫਿਕੇਟ ਪ੍ਰਦਾਨ ਕੀਤੇ ਗਏ।
ਦੇਸ਼ ਦੇ ਗੌਰਵ ਨੂੰ ਵਧਾਉਣ ਵਾਲੀਆਂ ਮਹਿਲਾਵਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਭਾਵ ਦਾ ਜਸ਼ਨ ਮਨਾਉਣ ਵਾਲੇ 3 ਦਿਨਾ ਪ੍ਰੋਗਰਾਮ ਦਾ ਵੀ ਸ਼ੁਭਾਰੰਭ ਕੀਤਾ ਗਿਆ। ਆਈਆਈਟੀਟੀਐੱਮ ਦੇ ਵਿਦਿਆਰਥੀਆਂ ਦੁਆਰਾ ਮਨਮੋਹ ਲੈਣ ਵਾਲੀ ਸੱਭਿਆਚਾਰ ਪੇਸ਼ਕਾਰੀ ਅਤੇ ‘ਅਹਿਲਿਯਾ ਬਾਈ’ ’ਤੇ ਇੱਕ ਨਾਟਕ ਦੇ ਨਾਲ ਪ੍ਰੋਗਰਾਮ ਦਾ ਸਮਾਪਨ ਹੋਇਆ।
*******
NB/OA
(रिलीज़ आईडी: 1804424)
आगंतुक पटल : 168