ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

‘ਲਕਸ਼ਯ ਜ਼ੀਰੋ ਡੰਪਸਾਈਟ’: ਚੰਡੀਗੜ੍ਹ ਵਿੱਚ ਡੱਡੂਮਾਜਰਾ ਡੰਪਸਾਈਟ ਰੈਮੀਡੀਏਸ਼ਨ


ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਡੱਡੂਮਾਜਰਾ ਡੰਪਸਾਈਟ ਵਿੱਚ 7.7 ਲੱਖ ਮੀਟ੍ਰਿਕ ਟਨ ਕਚਰੇ ਨੂੰ ਟ੍ਰੀਟ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਪੇਸ਼ ਕੀਤੇ ਗਏ 28.5 ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ

Posted On: 23 FEB 2022 5:55PM by PIB Chandigarh

"...ਸਵੱਛ ਭਾਰਤ ਮਿਸ਼ਨ-ਅਰਬਨ 2.0 ਦਾ ਉਦੇਸ਼ ਇੱਕ ਕਚਰਾ ਮੁਕਤ ਸ਼ਹਿਰ ਬਣਾਉਣਾ, ਇੱਕ ਸ਼ਹਿਰ ਨੂੰ ਪੂਰੀ ਤਰ੍ਹਾਂ ਕਚਰਾ ਮੁਕਤ ਬਣਾਉਣਾ ਹੈ"

 -ਨਰੇਂਦਰ ਮੋਦੀ, ਪ੍ਰਧਾਨ ਮੰਤਰੀ

 

ਚੰਡੀਗੜ੍ਹ ਦਾ 'ਹੈਰੀਟੇਜ ਸਿਟੀ', ਜਿਸ ਦੀ ਸਥਾਪਨਾ 1953 ਵਿੱਚ ਕੀਤੀ ਗਈ ਸੀ ਅਤੇ ਜਿਸ ਦੀ ਯੋਜਨਾ ਮਕਬੂਲ ਸਵਿਸ-ਫ੍ਰੈਂਚ ਆਰਕੀਟੈਕਟ ਲੀ ਕਾਰਬੂਜ਼ੀਏ ( Le Corbusier) ਦੁਆਰਾ ਬਣਾਈ ਗਈ ਸੀ, ਆਪਣੀ ਬੇਮਿਸਾਲ ਸ਼ਹਿਰੀ ਯੋਜਨਾਬੰਦੀ ਅਤੇ ਡਿਜ਼ਾਈਨ ਲਈ ਖ਼ਾਸ ਹੈ। ਇਹ ਸ਼ਹਿਰ ਆਪਣੀਆਂ ਖੁੱਲ੍ਹੀਆਂ ਪਬਲਿਕ ਥਾਵਾਂ, ਢੁਕਵੇਂ ਗ੍ਰੀਨ ਕਵਰਾਂ, ਅਤੇ ਰਿਹਾਇਸ਼ੀ ਅਤੇ ਵਪਾਰਕ ਜ਼ੋਨਾਂ ਲਈ ਸਖ਼ਤ ਨਿਯਮਾਂ ਲਈ ਪ੍ਰਸਿਧ ਹੈ ਜਿਨ੍ਹਾਂ ਨੇ ਅੱਜ ਵੀ ਸ਼ਹਿਰ ਦੀ ਪਵਿੱਤਰਤਾ ਨੂੰ ਬਰਕਰਾਰ ਰੱਖਿਆ ਹੈ।

 

 

ਸ਼ਹਿਰ ਵਿੱਚ 2,500 ਤੋਂ ਵੱਧ ਕਮਿਊਨਿਟੀ ਅਤੇ ਪਬਲਿਕ ਟਾਇਲਟ ਸੀਟਾਂ ਮੁਹੱਈਆ ਕਰਵਾਈਆਂ ਗਈਆਂ ਹਨ ਜਿਨ੍ਹਾਂ ਨੇ ਪਬਲਿਕ ਥਾਵਾਂ 'ਤੇ ਲੋਕਾਂ ਦੀ ਜ਼ਿੰਦਗੀ ਨੂੰ ਸਵੱਛ ਅਤੇ ਸਨਮਾਨਜਨਕ ਬਣਾਇਆ ਹੈ। ਸ਼ਹਿਰ ਵਿੱਚ 100% ਡੋਰ-ਟੂ-ਡੋਰ ਕਚਰਾ ਇਕੱਠਾ ਕਰਨ ਲਈ 500 ਵਾਹਨਾਂ ਦਾ ਇੱਕ ਮਜ਼ਬੂਤ ਫਲੀਟ ਲਗਿਆ ਹੋਇਆ ਹੈ ਅਤੇ ਸਮਾਰਟ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਤੋਂ ਟਰੈਕ ਕੀਤਾ ਜਾ ਰਿਹਾ ਹੈ। ਸਰੋਤ 'ਤੇ ਕਚਰੇ ਨੂੰ ਵੱਖ ਕਰਨ ਵਾਲੇ 99% ਵਾਰਡਾਂ ਨਾਲ, ਕਚਰੇ ਨੂੰ ਵੱਖ ਕਰਨ ਦੀ ਪਿਰਤ ਨੂੰ ਉਤਸ਼ਾਹਿਤ ਕਰਨ ਲਈ ਵਿਭਿੰਨ ਨਾਗਰਿਕ ਸ਼ਮੂਲੀਅਤ ਅਤੇ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।

ਸ਼ਹਿਰ ਰੋਜ਼ਾਨਾ 521 ਮੀਟ੍ਰਿਕ ਟਨ (ਐੱਮਟੀ) ਰਹਿੰਦ-ਖੂੰਹਦ ਪੈਦਾ ਕਰਦਾ ਹੈ, ਜਿਸ ਵਿੱਚ ਜ਼ਿਆਦਾਤਰ 1,800 ਪਾਰਕਾਂ ਵਿੱਚ ਫੈਲੇ ਗ੍ਰੀਨ ਕਵਰ ਦੇ ਕਾਰਨ ਬਾਗਬਾਨੀ ਕਚਰਾ ਹੁੰਦਾ ਹੈ, ਅਤੇ ਇਸ ਨੂੰ ਸਲਾਨਾ 4,000 ਕੁਇੰਟਲ ਕੰਪੋਸਟ ਖਾਦ ਵਿੱਚ ਪ੍ਰੋਸੈੱਸ ਕਰਦਾ ਹੈ। ਸਵੱਛ ਭਾਰਤ ਮਿਸ਼ਨ-ਅਰਬਨ 2.0 ਦੇ ਤਹਿਤ, 2021 ਵਿੱਚ ਕਚਰਾ ਮੁਕਤ ਸ਼ਹਿਰਾਂ ਲਈ ਹਾਲ ਹੀ ਵਿੱਚ ਸਮਾਪਤ ਹੋਏ ਸਟਾਰ ਰੇਟਿੰਗ ਅਸੈੱਸਮੈਂਟ ਵਿੱਚ ਸ਼ਹਿਰ ਨੂੰ 1-ਸਟਾਰ ਕਚਰਾ ਮੁਕਤ ਵਜੋਂ ਪ੍ਰਮਾਣਿਤ ਕੀਤਾ ਗਿਆ ਹੈ। ਇਸ ਨੂੰ ਸਫ਼ਾਈਮਿੱਤ੍ਰ ਸੁਰਕਸ਼ਾ ਚੈਲੰਜ 2021 (Safai Mitra Suraksha Challenge 2021) ਵਿੱਚ 'ਬੈਸਟ ਪਰਫੌਰਮਿੰਗ ਯੂਟੀ' ਦਾ ਪੁਰਸਕਾਰ ਜਿੱਤਣ ਕਰਕੇ 'ਮੈਨਹੋਲ ਨੂੰ ਮਸ਼ੀਨ ਹੋਲ' ਵਿੱਚ ਬਦਲਣ ਦੀ ਆਪਣੀ ਪ੍ਰਤੀਬੱਧਤਾ ਲਈ ਵੀ ਮਾਨਤਾ ਦਿੱਤੀ ਗਈ ਸੀ।

 

 

ਦਹਾਕਿਆਂ ਤੋਂ, ਸ਼ਹਿਰ ਦਾ ਕਚਰਾ ਡੱਡੂਮਾਜਰਾ ਡੰਪਸਾਈਟ ਤੱਕ ਜਾਂਦਾ ਸੀ, ਜਿੱਥੇ ਹੁਣ ਤਕਰੀਬਨ 7.7 ਲੱਖ ਮੀਟ੍ਰਿਕ ਟਨ ਪੁਰਾਣਾ ਕਚਰਾ ਜਮ੍ਹਾਂ ਹੋਣ ਦਾ ਅਨੁਮਾਨ ਹੈ। ਸਵੱਛ ਭਾਰਤ ਮਿਸ਼ਨ-ਅਰਬਨ 2.0 ਦੇ ਹਿੱਸੇ ਵਜੋਂ, ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਮਿਸ਼ਨ ਦੀ ਮਿਆਦ ਦੇ ਅੰਦਰ 'ਲਕਸ਼ਯ ਜ਼ੀਰੋ ਡੰਪਸਾਈਟਸ' ਨੂੰ ਪ੍ਰਾਪਤ ਕਰਨ ਦਾ ਸੰਕਲਪ ਲਿਆ ਹੈ ਅਤੇ ਡੱਡੂਮਾਜਰਾ ਡੰਪਸਾਈਟ ‘ਤੇ 8 ਏਕੜ ਜ਼ਮੀਨ ਵਿੱਚ ਪਏ 7.7 ਲੱਖ ਮੀਟ੍ਰਿਕ ਟਨ ਪੁਰਾਣੇ ਕਚਰੇ ਦਾ ਉਪਚਾਰ ਕਰਨ ਦੀ ਚੁਣੌਤੀ ਦਾ ਕੰਮ ਹੱਥ ਵਿੱਚ ਲਿਆ ਹੈ। ਚੰਡੀਗੜ੍ਹ ਦੀ ਸਭ ਤੋਂ ਵੱਡੀ ਅਤੇ ਇਕਲੌਤੀ ਡੰਪਸਾਈਟ ਦੇ ਕਬਜ਼ੇ ਵਾਲੀ ਜ਼ਮੀਨ ਦੀ ਕੀਮਤ ਤਕਰੀਬਨ 80 ਕਰੋੜ ਰੁਪਏ ਹੈ ਅਤੇ ਹੁਣ ਡੰਪਸਾਈਟ ਨੂੰ ਪੂਰੀ ਤਰ੍ਹਾਂ ਠੀਕ ਕਰਨ ਅਤੇ ਸ਼ਹਿਰ ਦੇ ਵਸਨੀਕਾਂ ਨੂੰ ਇੱਕ ਸੁਅਸਥ ਭਵਿੱਖ ਪ੍ਰਦਾਨ ਕਰਨ ਲਈ ਪ੍ਰਯਤਨ ਕੀਤੇ ਜਾ ਰਹੇ ਹਨ।

 

ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਡੱਡੂਮਾਜਰਾ ਡੰਪਸਾਈਟ ਵਿੱਚ 7.7 ਲੱਖ ਮੀਟ੍ਰਿਕ ਟਨ ਰਹਿੰਦ-ਖੂੰਹਦ ਨੂੰ ਹਟਾਉਣ ਲਈ ਯੂਟੀ ਦੁਆਰਾ ਪੇਸ਼ ਕੀਤੇ ਗਏ 28.5 ਕਰੋੜ ਰੁਪਏ ਦੇ ਪ੍ਰਸਤਾਵਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਪਹਿਲ ਚੰਡੀਗੜ੍ਹ ਦੇ ਨਿਵਾਸੀਆਂ ਨੂੰ ਬਿਮਾਰੀਆਂ ਅਤੇ ਕਚਰੇ ਦੀ ਬਦਬੂ ਤੋਂ ਰਾਹਤ ਦੇਣ ਲਈ ਤਿਆਰ ਹੈ ਅਤੇ ਇਹ ਯਕੀਨੀ ਬਣਾਏਗੀ ਕਿ ਸ਼ਹਿਰ ਆਪਣੇ ਪੁਰਾਣੇ ਕਚਰੇ ਨੂੰ ਹਟਾਉਣ ਅਤੇ ਆਉਣ ਵਾਲੇ ਸਮੇਂ ਵਿੱਚ 5-ਸਟਾਰ ਕਚਰਾ ਮੁਕਤ ਬਣਨ ਦੇ ਰਾਹ 'ਤੇ ਹੈ।

 

ਹੋਰ ਅੱਪਡੇਟ ਅਤੇ ਨਵੀਨਤਮ ਜਾਣਕਾਰੀ ਲਈ, ਸਵੱਛ ਭਾਰਤ ਮਿਸ਼ਨ ਦੀ ਸਰਕਾਰੀ ਵੈੱਬਸਾਈਟ (https://sbmurban.org/) ਅਤੇ ਸੋਸ਼ਲ ਮੀਡੀਆ ਪ੍ਰਾਪਰਟੀਜ਼ ਨਾਲ ਜੁੜੇ ਰਹੋ:

 

ਫੇਸਬੁੱਕ: Swachh Bharat Mission - Urban | ਟਵਿੱਟਰ:  @SwachhBharatGov|

ਯੂਟਿਊਬ: Swachh Bharat Mission-Urban |  ਇੰਸਟਾਗ੍ਰਾਮ: sbm_urban


 

 ********

 

ਵਾਈਬੀ/ਬੀਕੇ



(Release ID: 1800661) Visitor Counter : 160


Read this release in: English , Hindi