ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਨਵਾਂ ਅਧਿਐਨ ਦਰਸਾਉਂਦਾ ਹੈ ਕਿ ਪਾਣੀ ਦੀ ਵਾਸ਼ਪ ਕਾਰਨ ਹਾਈ ਆਲਟੀਟਿਊਡ ਵਾਲੇ ਹਿਮਾਲਿਆ ਵਿੱਚ ਤਪਸ਼ ਵਿੱਚ ਵਾਧਾ ਹੋਇਆ ਹੈ
Posted On:
10 FEB 2022 2:30PM by PIB Chandigarh
ਇੱਕ ਤਾਜ਼ਾ ਅਧਿਐਨ ਨੇ ਦਿਖਾਇਆ ਹੈ ਕਿ ਜਲ ਵਾਸ਼ਪ ਵਾਯੂਮੰਡਲ ਦੇ ਸਿਖਰ (ਟੀਓਏ) 'ਤੇ ਇੱਕ ਸਕਾਰਾਤਮਕ ਰੇਡੀਏਟਿਵ ਪ੍ਰਭਾਵ ਪ੍ਰਦਰਸ਼ਿਤ ਕਰਦਾ ਹੈ, ਇਹ ਇਸ ਕਾਰਨ ਹਾਈ ਆਲਟੀਟਿਊਡ ਵਾਲੇ ਹਿਮਾਲਿਆ ਵਿੱਚ ਸਮੁੱਚੀ ਤਪਸ਼ ਵਿੱਚ ਵਾਧੇ ਦਾ ਸੁਝਾਅ ਦੇ ਰਿਹਾ ਹੈ।
ਪਾਣੀ ਦੀ ਵਾਸ਼ਪ (ਪ੍ਰਿਸੀਪੀਟੇਟਿਡ ਵਾਟਰ ਵੇਪਰ - ਪੀਡਬਲਿਊਵੀ) ਵਾਯੂਮੰਡਲ ਵਿੱਚ ਸਭ ਤੋਂ ਤੇਜ਼ੀ ਨਾਲ ਬਦਲ ਰਹੇ ਹਿੱਸਿਆਂ ਵਿੱਚੋਂ ਇੱਕ ਹੈ ਅਤੇ ਮੁੱਖ ਤੌਰ 'ਤੇ ਹੇਠਲੇ ਟ੍ਰੋਪੋਸਫੀਅਰ ਵਿੱਚ ਇਕੱਠਾ ਹੁੰਦਾ ਹੈ। ਸਪੇਸ ਅਤੇ ਸਮੇਂ ਵਿੱਚ ਵੱਡੀ ਪਰਿਵਰਤਨਸ਼ੀਲਤਾ ਦੇ ਕਾਰਨ, ਮਿਸ਼ਰਿਤ ਪ੍ਰਕਿਰਿਆਵਾਂ ਅਤੇ ਵਿਭਿੰਨ ਰਸਾਇਣਕ ਪ੍ਰਤੀਕ੍ਰਿਆਵਾਂ ਦੀ ਇੱਕ ਲੜੀ ਦਾ ਯੋਗਦਾਨ, ਅਤੇ ਨਾਲ ਹੀ ਸਪਾਰਸ ਮਾਪ ਨੈੱਟਵਰਕ, ਖ਼ਾਸ ਤੌਰ 'ਤੇ ਹਿਮਾਲੀਅਨ ਖੇਤਰ ਵਿੱਚ, ਸਪੇਸ ਅਤੇ ਸਮੇਂ ਦੇ ਨਾਲ ਪੀਡਬਲਿਊਵੀ ਦੇ ਜਲਵਾਯੂ ਪ੍ਰਭਾਵ ਨੂੰ ਸਹੀ ਢੰਗ ਨਾਲ ਮਾਪਣਾ ਕਠਿਨ ਬਣਾਉਂਦਾ ਹੈ। ਇਸ ਤੋਂ ਇਲਾਵਾ, ਇਸ ਖੇਤਰ 'ਤੇ ਏਰੋਸੋਲ-ਬਦਲ-ਵਰਖਾ ਪਰਸਪਰ ਪ੍ਰਭਾਵ, ਜੋ ਕਿ ਸਭ ਤੋਂ ਵੱਧ ਜਲਵਾਯੂ-ਸੰਵੇਦਨਸ਼ੀਲ ਖੇਤਰਾਂ ਵਿੱਚੋਂ ਇੱਕ ਹਨ, ਬਾਰੇ ਸਪੱਸ਼ਟ ਤੌਰ 'ਤੇ ਸਹੀ ਨਿਰੀਖਣ ਡੇਟਾ ਦੀ ਘਾਟ ਕਾਰਨ ਬਹੁਤ ਘੱਟ ਜਾਣਕਾਰੀ ਹਾਸਲ ਕੀਤੀ ਗਈ ਹੈ।
ਭਾਰਤ ਸਰਕਾਰ ਦੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰ ਖੋਜ ਸੰਸਥਾ, ਆਰੀਆਭੱਟ ਰਿਸਰਚ ਇੰਸਟੀਟਿਊਟ ਆਵ੍ ਓਬਜ਼ਰਵੇਸ਼ਨਲ ਸਾਇੰਸਜ਼ (ਏਆਰਆਈਈਐੱਸ), ਨੈਨੀਤਾਲ ਤੋਂ ਡਾ. ਉਮੇਸ਼ ਚੰਦਰ ਦੁਮਕਾ ਦੀ ਅਗਵਾਈ ਵਾਲੀ ਤਾਜ਼ਾ ਖੋਜ ਨੇ ਦਿਖਾਇਆ ਹੈ ਕਿ ਨੈਨੀਤਾਲ (ਉੱਚਾਈ -2200 ਮੀਟਰ ; ਸੈਂਟਰਲ ਹਿਮਾਲਿਆ) ਵਿੱਚ ਤਕਰੀਬਨ 10 ਵਾਟ ਪ੍ਰਤੀ ਵਰਗ ਮੀਟਰ (ਡਬਲਿਊ ਐੱਮ-2) ਅਤੇ ਹੈਨਲੇ (ਉਚਾਈ-4500 ਮੀਟਰ; ਪੱਛਮੀ ਟ੍ਰਾਂਸ ਹਿਮਾਲਿਆ) ਵਿਖੇ 7.4 ਡਬਲਿਊ ਐੱਮ-2 ਦੀ ਉੱਚਾਈ 'ਤੇ ਦੂਰ-ਦੁਰਾਡੇ ਦੇ ਸਥਾਨਾਂ ਵਿੱਚ ਮੀਂਹ ਦੇ ਪਾਣੀ ਦੀ ਵਾਸ਼ਪ (ਪੀਡਬਲਿਊਵੀ) ਨੇ ਵਾਯੂਮੰਡਲ ਦੇ ਸਿਖਰ (ਟੀਓਏ) 'ਤੇ ਇੱਕ ਸਕਾਰਾਤਮਕ ਰੇਡੀਏਟਿਵ ਪ੍ਰਭਾਵ ਪ੍ਰਦਰਸ਼ਿਤ ਕੀਤਾ ਹੈ।
ਨੈਸ਼ਨਲ ਓਬਜ਼ਰਵੇਟਰੀ ਆਵ੍ ਐਥਨਜ਼ (ਐੱਨਓਏ), ਗ੍ਰੀਸ; ਤੋਹੋਕੂ ਯੂਨੀਵਰਸਿਟੀ, ਜਪਾਨ; ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ (ਆਈਆਈਏ) ਅਤੇ ਸੀਐੱਸਆਈਆਰ ਫੋਰਥ ਪੈਰਾਡਿਗਮ ਇੰਸਟੀਟਿਊਟ (ਸੀਐੱਸਆਈਆਰ-4ਪੀਆਈ), ਬੈਂਗਲੁਰੂ ਅਤੇ ਇੰਸਟੀਟਿਊਟ ਫਾਰ ਐਡਵਾਂਸਡ ਸਸਟੇਨੇਬਿਲਟੀ ਸਟੱਡੀਜ਼, ਜਰਮਨੀ ਤੋਂ ਟੀਮ ਦੇ ਮੈਂਬਰਾਂ ਨੇ ਵੀ ਅਧਿਐਨ ਵਿੱਚ ਯੋਗਦਾਨ ਪਾਇਆ। ਜਰਨਲ ਆਵ੍ ਐਟਮੌਸਫੇਰਿਕ ਪੋਲਿਊਸ਼ਨ ਰਿਸਰਚ, ਐਲਸੇਵੀਅਰ ਵਿੱਚ ਪ੍ਰਕਾਸ਼ਿਤ ਖੋਜ ਦਰਸਾਉਂਦੀ ਹੈ ਕਿ ਪੀਡਬਲਿਊਵੀ ਦੇ ਕਾਰਨ ਵਾਯੂਮੰਡਲ ਰੇਡੀਏਟਿਵ ਪ੍ਰਭਾਵ ਏਰੋਸੋਲ ਦੀ ਤੁਲਨਾ ਵਿੱਚ ਲਗਭਗ 3-4 ਗੁਣਾ ਵੱਧ ਹੈ, ਜਿਸਦੇ ਨਤੀਜੇ ਵਜੋਂ ਨੈਨੀਤਾਲ ਅਤੇ ਹੈਨਲੇ ਵਿਖੇ ਵਾਯੂਮੰਡਲ ਦੀ ਤਾਪ ਦਰ ਕ੍ਰਮਵਾਰ 0.94 ਅਤੇ 0.96 ਕੇ ਡੇ-1 ਦੀ ਹੈ। ਇਹ ਨਤੀਜੇ ਜਲਵਾਯੂ-ਸੰਵੇਦਨਸ਼ੀਲ ਹਿਮਾਲੀਅਨ ਖੇਤਰ ਵਿੱਚ ਪੀਡਬਲਿਊਵੀ ਅਤੇ ਐਰੋਸੋਲ ਰੇਡੀਏਟਿਵ ਪ੍ਰਭਾਵਾਂ ਦੇ ਮਹੱਤਵ ਨੂੰ ਉਜਾਗਰ ਕਰਦੇ ਹਨ।
ਖੋਜਕਰਤਾਵਾਂ ਨੇ ਹਿਮਾਲੀਅਨ ਰੇਂਜ ਉੱਤੇ ਏਰੋਸੋਲ ਅਤੇ ਜਲ ਵਾਸ਼ਪ ਰੇਡੀਏਟਿਵ ਪ੍ਰਭਾਵਾਂ ਦੇ ਸੁਮੇਲ ਦਾ ਮੁਲਾਂਕਣ ਕੀਤਾ ਜੋ ਖੇਤਰੀ ਜਲਵਾਯੂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ ਅਤੇ ਹਿਮਾਲੀਅਨ ਖੇਤਰ ਵਿੱਚ ਇੱਕ ਮੁੱਖ ਗ੍ਰੀਨਹਾਊਸ ਗੈਸ ਅਤੇ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਏਜੰਟ ਵਜੋਂ ਜਲ ਵਾਸ਼ਪ ਦੇ ਮਹੱਤਵ ਨੂੰ ਉਜਾਗਰ ਕੀਤਾ।
ਟੀਮ ਦਾ ਮੰਨਣਾ ਹੈ ਕਿ ਇਹ ਕੰਮ ਰੇਡੀਏਸ਼ਨ ਬਜਟ 'ਤੇ ਏਰੋਸੋਲ ਅਤੇ ਜਲ ਵਾਸ਼ਪ ਦੇ ਸੰਯੁਕਤ ਪ੍ਰਭਾਵ ਦੀ ਇੱਕ ਵਿਆਪਕ ਜਾਂਚ ਪ੍ਰਦਾਨ ਕਰੇਗਾ।
ਪ੍ਰਕਾਸ਼ਨ ਲਿੰਕ: https://doi.org/10.1016/j.apr.2021.101303
ਹੋਰ ਵੇਰਵਿਆਂ ਲਈ, ਡਾ. ਉਮੇਸ਼ ਚੰਦਰ ਦੁਮਕਾ aries.res.in, 09897559451) ਅਤੇ ਡਾ. ਸ਼ਾਂਤੀ ਕੁਮਾਰ ਐੱਸ. ਨਿੰਗੋਂਬਮ (ਈਮੇਲ: iiap.res.in; 097410 01220) ਨਾਲ ਸੰਪਰਕ ਕਰੋ।
ਚਿੱਤਰ 1: ਜੂਨ 2011 ਤੋਂ ਮਾਰਚ 2012 ਦੇ ਦੌਰਾਨ ਮੱਧ ਹਿਮਾਲਿਆ ਖੇਤਰ ਵਿੱਚ ਇੱਕ ਹਾਈ ਆਲਟੀਟਿਊਡ ਰਿਮੋਟ-ਸਥਾਨ, ਨੈਨੀਤਾਲ ਉੱਤੇ ਪਾਣੀ ਦੀ ਵਾਸ਼ਪ ਰੇਡੀਏਟਿਵ ਪ੍ਰਭਾਵਾਂ (ਏ), (ਬੀ) ਦੇ ਨਾਲ ਅਤੇ ਪਾਣੀ ਦੀ ਭਾਫ਼ (ਸੀ) ਤੋਂ ਬਿਨਾਂ ਹੀਟਿੰਗ ਰੇਟ ਪ੍ਰੋਫਾਈਲਾਂ ਦੇ ਮਾਸਿਕ ਲੰਬਕਾਰੀ ਪ੍ਰੋਫਾਈਲ।
ਚਿੱਤਰ 2: ਸਤ੍ਹਾ, ਵਾਯੂਮੰਡਲ ਅਤੇ ਵਾਯੂਮੰਡਲ ਦੇ ਸਿਖਰ 'ਤੇ ਪਾਣੀ ਦੀ ਭਾਫ਼ ਦੇ ਰੇਡੀਏਟਿਵ ਪ੍ਰਭਾਵਾਂ (ਏ) ਮੱਧ ਹਿਮਾਲੀਅਨ ਖੇਤਰ ਵਿੱਚ ਨੈਨੀਤਾਲ ਅਤੇ (ਬੀ) ਟ੍ਰਾਂਸ-ਹਿਮਾਲੀਅਨ ਖੇਤਰ ਵਿੱਚ ਹੈਨਲੇ।
|
ਚਿੱਤਰ 3: (ਏ) ਨੈਨੀਤਾਲ ਅਤੇ (ਬੀ) ਹੈਨਲੇ ਤੋਂ ਵੱਧ ਏਰੋਸੋਲ ਅਤੇ ਪਾਣੀ ਦੀ ਵਾਸ਼ਪ ਸਮੱਗਰੀ ਦੇ ਕਾਰਨ ਹੀਟਿੰਗ ਰੇਟ (ਕੇ ਡੇ-1) ਵੈਲਿਯੂ।
|
**********
ਐੱਸਐੱਨਸੀ/ਆਰਆਰ
(Release ID: 1797441)
Visitor Counter : 176