ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਪਰਵਤਮਾਲਾ- ਇੱਕ ਕੁਸ਼ਲ ਅਤੇ ਸੁਰੱਖਿਅਤ ਵੈਕਲਪਿਕ ਟਰਾਂਸਪੋਰਟ ਨੈਟਵਰਕ

Posted On: 07 FEB 2022 6:35PM by PIB Chandigarh

ਪਹਾੜੀ ਖੇਤਰਾਂ ਵਿੱਚ ਇੱਕ ਕੁਸ਼ਲ ਟਰਾਂਸਪੋਰਟ ਨੈਟਵਰਕ ਵਿਕਸਿਤ ਕਰਨਾ ਇੱਕ ਵੱਡੀ ਚੁਣੌਤੀ ਹੈ। ਇਨ੍ਹਾਂ ਖੇਤਰਾਂ ਵਿੱਚ ਰੇਲ ਅਤੇ ਹਵਾਈ ਟਰਾਂਸਪੋਰਟ ਨੈਟਵਰਕ ਸੀਮਤ ਹਨ, ਜਦੋਂਕਿ ਸੜਕ ਨੈਟਵਰਕ ਦੇ ਵਿਕਾਸ ਵਿੱਚ ਤਕਨੀਕੀ ਚੁਣੌਤੀਆਂ ਹਨ। ਇਸ ਪਿਛੋਕੜ ਨੂੰ ਦੇਖਦੇ ਹੋਏ ਖੇਤਰ ਵਿੱਚ, ਰੋਪਵੇਅਜ਼ ਇੱਕ ਸੁਵਿਧਾਜਨਕ ਅਤੇ ਸੁਰੱਖਿਅਤ ਵੈਕਲਪਿਕ ਟਰਾਂਸਪੋਰਟ ਸਾਧਾਨ ਦੇ ਰੂਪ ਵਿੱਚ ਉਭਰਿਆ ਹੈ।

ਸਰਕਾਰ ਨੇ ਦੇਸ਼ ਦੇ ਪਹਾੜੀ ਖੇਤਰਾਂ ਵਿੱਚ ਰੋਪਵੇਅ ਵਿਕਸਿਤ ਕਰਨ ਦਾ ਫੈਸਲਾ ਲਿਆ ਹੈ। ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਦੀ ਪਹਿਚਾਣ ਹੁਣ ਤੱਕ ਦੇਸ਼ ਭਰ ਵਿੱਚ ਰਾਜਮਾਰਗਾਂ ਦੇ ਵਿਕਾਸ ਅਤੇ ਸੜਕ ਟਰਾਂਸਪੋਰਟ ਖੇਤਰ ਨੂੰ ਨਿਯਮਿਤ ਕਰਨ ਦੇ ਲਈ ਰਹੀ ਹੈ। ਹਾਲਾਂਕਿ, ਫਰਵਰੀ 2021 ਵਿੱਚ, ਭਾਰਤ ਸਰਕਾਰ (ਬਿਜ਼ਨਸ ਦੀ ਵੰਡ) ਨਿਯਮ 1961 ਵਿੱਚ ਸੰਸ਼ੋਧਨ ਕੀਤਾ ਗਿਆ ਸੀ, ਜੋ ਮੰਤਰਾਲੇ ਨੂੰ ਰੋਪਵੇਅਜ਼ ਅਤੇ ਵੈਕਲਪਿਕ ਟਰਾਂਸਪੋਰਟ ਦੇ ਵਿਕਾਸ ਦੀ ਦੇਖਭਾਲ ਕਰਨ ਵਿੱਚ ਸਮਰੱਥ ਬਣਾਉਂਦਾ ਹੈ। ਇਹ ਕਦਮ ਇੱਕ ਨਿਯਾਮਕ ਵਿਵਸਥਾ ਸਥਾਪਿਤ ਕਰਕੇ ਇਸ ਖੇਤਰ ਨੂੰ ਹੁਲਾਰਾ ਦੇਵੇਗਾ। ਮੰਤਰਾਲੇ ਦੇ ਕੋਲ ਰੋਪਵੇਅਜ਼ ਅਤੇ ਵੈਕਲਪਿਕ ਗਤੀਸ਼ੀਲਤਾ ਸਮਾਧਾਨ ਟੈਕਨੋਲੋਜੀ ਦੇ ਵਿਕਾਸ ਦੇ ਨਾਲ-ਨਾਲ ਨਿਰਮਾਣ, ਇਸ ਖੇਤਰ ਵਿੱਚ ਰਿਸਰਚ ਅਤੇ ਨੀਤੀ ਦੇ ਵਿਕਾਸ ਦੀ ਵੀ ਜ਼ਿੰਮੇਦਾਰੀ ਹੋਵੇਗੀ। ਟੈਕਨੋਲੋਜੀ ਦੇ ਲਈ ਸੰਸਥਾਗਤ, ਵਿੱਤੀ ਅਤੇ ਨਿਯਾਮਕ ਢਾਂਚਾ ਤਿਆਰ ਕਰਨਾ ਵੀ ਇਸ ਵੰਡ ਦੇ ਦਾਇਰੇ ਵਿੱਚ ਆਵੇਗਾ।

ਕੇਂਦਰੀ ਵਿੱਤ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਵਰ੍ਹੇ 2022-23 ਦੇ ਲਈ ਕੇਂਦਰੀ ਬਜਟ ਪੇਸ਼ ਕਰਦੇ ਹੋਏ ਇਹ ਐਲਾਨ ਕੀਤਾ ਸੀ ਕਿ ਸਰਕਾਰੀ-ਪ੍ਰਾਈਵੇਟ ਭਾਗੀਦਾਰੀ-ਪੀਪੀਪੀ ਦੇ ਅਧਾਰ ‘ਤੇ ਰਾਸ਼ਟਰੀ ਰੋਪਵੇਅਜ਼ ਵਿਕਾਸ ਪ੍ਰੋਗਰਾਮ – “ਪਰਵਤਮਾਲਾ” ਪ੍ਰੋਜੈਕਟ ਸ਼ੁਰੂ ਕੀਤਾ ਜਾਵੇਗਾ। ਇਹ ਪ੍ਰੋਜੈਕਟ ਦੁਰਗਮ ਪਹਾੜੀ ਖੇਤਰਾਂ ਵਿੱਚ ਪਾਰੰਪਰਿਕ ਸੜਕਾਂ ਦੇ ਸਥਾਨ ‘ਤੇ ਇੱਕ ਪਸੰਦੀਦਾ ਈਕੋਲੋਜੀਕਲ ਤੌਰ ‘ਤੇ ਸਥਾਈ ਵਿਕਲਪ ਹੋਵੇਗਾ। ਇਸ ਪ੍ਰੋਜੈਕਟ ਦਾ ਉਦੇਸ਼ ਦੁਰਗਮ ਪਹਾੜੀ ਖੇਤਰਾਂ ਵਿੱਚ ਟੂਰਿਜ਼ਮ ਨੂੰ ਹੁਲਾਰਾ ਦੇਣ ਦੇ ਇਲਾਵਾ, ਯਾਤਰੀਆਂ ਦੇ ਲਈ ਸੰਪਰਕ ਅਤੇ ਸੁਵਿਧਾ ਵਿੱਚ ਸੁਧਾਰ ਕਰਨਾ ਹੈ। ਇਸ ਪ੍ਰੋਜੈਕਟ ਵਿੱਚ ਭੀੜਭਾੜ ਵਾਲੇ ਸ਼ਹਿਰੀ ਖੇਤਰਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ, ਜਿੱਥੇ ਪਾਰੰਪਰਿਕ ਸਧਾਰਣ ਟਰਾਂਸਪੋਰਟ ਸਿਸਟਮ ਸੰਭਵ ਨਹੀਂ ਹੈ। ਵਿੱਤ ਮੰਤਰੀ ਨੇ ਐਲਾਨ ਕੀਤਾ ਕਿ ਵਰ੍ਹੇ 2022-23 ਵਿੱਚ 60 ਕਿਲੋਮੀਟਰ ਦੀ ਦੂਰੀ ਦੇ ਲਈ 8 ਰੋਪਵੇਅਜ਼ ਪ੍ਰੋਜੈਕਟਾਂ ਦੇ ਠੇਕੇ ਦਿੱਤੇ ਜਾਣਗੇ। ਇਹ ਪ੍ਰੋਜੈਕਟ ਵਰਤਮਾਨ ਵਿੱਚ ਉੱਤਰਾਖੰਡ, ਹਿਮਾਚਲ ਪ੍ਰਦੇਸ਼, ਮਣੀਪੁਰ, ਜੰਮੂ-ਕਸ਼ਮੀਰ ਅਤੇ ਹੋਰ ਉੱਤਰ-ਪੂਰਬ ਰਾਜਾਂ ਜਿਹੇ ਖੇਤਰਾਂ ਵਿੱਚ ਸ਼ੁਰੂ ਕੀਤੀ ਜਾ ਰਹੀ ਹੈ।

 

ਰੋਪਵੇਅਜ਼ ਦੇ ਬੁਨਿਆਦੀ ਢਾਂਚੇ ਨੂੰ ਸੰਚਾਲਿਤ ਕਰਨ ਵਾਲੇ ਪ੍ਰਮੁੱਖ ਕਾਰਕ

1.   ਟਰਾਂਸਪੋਰਟੇਸ਼ਨ ਦਾ ਕਿਫਾਇਤੀ ਮਾਧਿਅਮ: ਕਿਉਂਕਿ ਰੋਪਵੇਅ ਪ੍ਰੋਜੈਕਟ ਪਹਾੜੀ ਇਲਾਕੇ ਵਿੱਚ ਇੱਕ ਸਿੱਧੀ ਰੇਖਾ ਵਿੱਚ ਬਣਾਏ ਜਾਂਦੇ ਹੈ, ਇਸ ਲਈ ਇਸ ਪ੍ਰੋਜੈਕਟ ਵਿੱਚ ਭੂਮੀ ਅਧਿਗ੍ਰਹਿਣ ਦੀ ਲਾਗਤ ਵੀ ਘੱਟ ਆਉਂਦੀ ਹੈ। ਇਸ ਲਈ, ਸੜਕ ਟਰਾਂਸਪੋਰਟ ਦੀ ਤੁਲਨਾ ਵਿੱਚ ਪ੍ਰਤੀ ਕਿਲੋਮੀਟਰ ਰਸਤੇ ਦੇ ਨਿਰਮਾਣ ਦੀ ਅਧਿਕ ਲਾਗਤ ਹੋਣ ਦੇ ਬਾਵਜੂਦ, ਰੋਪਵੇਅ ਪ੍ਰੋਜੈਕਟਾਂ ਦੀ ਨਿਰਮਾਣ ਲਾਗਤ ਸੜਕ ਟਰਾਂਸਪੋਰਟ ਦੀ ਤੁਲਨਾ ਵਿੱਚ ਅਧਿਕ ਕਿਫਾਇਤੀ ਹੋ ਸਕਦੀ ਹੈ।

2.   ਟਰਾਂਸਪੋਰਟੇਸ਼ਨ ਦਾ ਤੇਜ਼ ਮਾਧਿਅਮ: ਟਰਾਂਸਪੋਰਟੇਸ਼ਨ ਦੇ ਹਵਾਈ ਮਾਧਿਅਮ ਦੇ ਕਾਰਨ, ਰੋਪਵੇਅ ਦਾ ਸੜਕ ਮਾਰਗ ਪ੍ਰੋਜੈਕਟ ਦੀ ਤੁਲਨਾ ਵਿੱਚ ਇੱਕ ਫਾਇਦਾ ਇਹ ਹੈ ਕਿ ਰੋਪਵੇਅ ਇੱਕ ਪਹਾੜੀ ਇਲਾਕੇ ਵਿੱਚ ਇੱਕ ਸਿੱਧੀ ਰੇਖਾ ਵਿੱਚ ਬਣਾਏ ਜਾ ਸਕਦੇ ਹਨ।

3.   ਵਾਤਾਵਰਣ ਦੇ ਅਨੁਕੂਲ: ਧੂੜ ਦੀ ਘੱਟ ਨਿਕਾਸੀ ਸਮੱਗਰੀ ਦੇ ਕੰਟੇਨਰਾਂ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਜਾ ਸਕਦਾ ਹੈ ਤਾਕਿ ਵਾਤਾਵਰਣ ਵਿੱਚ ਕਿਸੇ ਵੀ ਤਰ੍ਹਾਂ ਦੀ ਗੰਦਗੀ ਫੈਲਾਉਣ ਤੋਂ ਬਚਿਆ ਜਾ ਸਕੇ।

4.   ਲਾਸਟ ਮਾਈਲ ਕਨੈਕਟੀਵਿਟੀ: 3 ਐੱਸ (ਇੱਕ ਤਰ੍ਹਾਂ ਦੀ ਕੇਬਲ ਕਾਰ ਪ੍ਰਣਾਲੀ) ਜਾਂ ਬਰਾਬਰ ਤਕਨੀਕਾਂ ਨੂੰ ਅਪਣਾਉਣ ਵਾਲੇ ਰੋਪਵੇਅ ਪ੍ਰੋਜੈਕਟ ਪ੍ਰਤੀ ਘੰਟੇ 6000-8000 ਯਾਤਰੀਆਂ ਨੂੰ ਲੈ ਜਾ ਸਕਦੀ ਹੈ।

ਰੋਪਵੇਅ ਦੇ ਲਾਭ

1.  ਕਠਿਨ/ਚੁਣੌਤੀਪੂਰਨ/ਸੰਵੇਦਨਸ਼ੀਲ ਇਲਾਕੇ ਦੇ ਲਈ ਆਦਰਸ਼

          I.     ਲੰਬੀ ਰੱਸੀ ਸਪੈਨ: ਇਹ ਪ੍ਰਣਾਲੀ ਬਿਨਾ ਕਿਸੇ ਸਮੱਸਿਆ ਦੇ ਨਦੀਆਂ, ਇਮਾਰਤਾਂ, ਖੱਡਿਆਂ ਜਾਂ ਸੜਕਾਂ ਜਿਹੀਆਂ ਰੁਕਾਵਟਾਂ ਨੂੰ ਪਾਰ ਕਰ ਸਕਦੀ ਹੈ।

         II.     ਟਾਵਰਾਂ ‘ਤੇ ਬੰਨੀ ਰੱਸੀਆਂ: ਇਸ ਨੂੰ ਜ਼ਮੀਨ ‘ਤੇ ਘੱਟ ਜਗ੍ਹਾ ਦੀ ਜ਼ਰੂਰਤ ਹੁੰਦੀ ਹੈ ਅਤੇ ਮਾਨਵ ਜਾਂ ਜਾਨਵਰਾਂ ਦੇ ਲਈ ਕੋਈ ਰੁਕਾਵਟ ਵੀ ਨਹੀਂ ਆਉਂਦੀ।

ਟਰਾਂਸਪੋਰਟੇਸ਼ਨ ਦਾ ਇਹ ਮਾਧਿਅਮ ਕਠਿਨ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਲਈ ਆਵਾਜਾਈ ਪ੍ਰਦਾਨ ਕਰੇਗਾ ਅਤੇ ਉਨ੍ਹਾਂ ਨੂੰ ਮੁੱਖਧਾਰਾ ਦਾ ਹਿੱਸਾ ਬਣਨ ਵਿੱਚ ਮਦਦ ਕਰੇਗਾ। ਅਜਿਹੇ ਖੇਤਰਾਂ ਵਿੱਚ ਰਹਿਣ ਵਾਲੇ ਗ੍ਰਾਮੀਣ/ਕਿਸਾਨ ਆਪਣੀ ਉਪਜ ਨੂੰ ਹੋਰ ਖੇਤਰਾਂ ਵਿੱਚ ਵੇਚ ਸਕਣਗੇ, ਜਿਸ ਨਾਲ ਉਨ੍ਹਾਂ ਨੂੰ ਆਪਣੀ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ।

1.   ਅਰਥਵਿਵਸਥਾ: ਰੋਪਵੇਅ ਜਿਸ ਵਿੱਚ ਇੱਕ ਹੀ ਪਾਵਰ-ਪਲਾਂਟ ਅਤੇ ਡ੍ਰਾਈਵ ਮੈਕੇਨਿਜ਼ਮ ਦੁਆਰਾ ਸੰਚਾਲਿਤ ਕਈ ਕਾਰਾਂ ਹਨ। ਇਹ ਨਿਰਮਾਣ ਅਤੇ ਰੱਖ-ਰਖਾਅ ਲਾਗਤ, ਦੋਵਾਂ ਨੂੰ ਘੱਟ ਕਰਦਾ ਹੈ। ਪੂਰੇ ਰੋਪਵੇਅ ਦੇ ਲਈ ਇੱਕ ਹੀ ਅਪਰੇਟਰ ਦਾ ਉਪਯੋਗ ਕਿਰਤ ਲਾਗਤ ਵਿੱਚ ਇੱਕ ਹੋਰ ਬੱਚਤ ਕਰਦਾ ਹੈ। ਸਮਤਲ ਜ਼ਮੀਨ ‘ਤੇ, ਰੋਪਵੇਅ ਦੀ ਲਾਗਤ ਨੈਰੋ-ਗੇਜ ਰੇਲਮਾਰਗਾਂ ਦੇ ਨਾਲ ਪ੍ਰਤੀਯੋਗੀ ਹੈ ਅਤੇ ਪਹਾੜਾਂ ਵਿੱਚ ਰੋਪਵੇਅ ਕਿਤੇ ਬਿਹਤਰ ਹੈ। 

2.ਲਚੀਲਾ: ਵਿਭਿੰਨ ਸਮੱਗਰੀਆਂ ਦਾ ਟਰਾਂਸਪੋਰਟ- ਇੱਕ ਰੋਪਵੇਅ ਵਿਭਿੰਨ ਪ੍ਰਕਾਰ ਦੀ ਸਮੱਗਰੀ ਦਾ ਇਕੱਠੇ ਟਰਾਂਸਪੋਰਟ ਕਰ ਸਕਦਾ ਹੈ।

3.ਵੱਡੀਆਂ ਢਲਾਨਾਂ ਨੂੰ ਸੰਭਾਲਣ ਦੀ ਸਮਰੱਥਾ: ਰੋਪਵੇਅ ਅਤੇ ਕੇਬਲ-ਵੇਅ (ਕੇਬਲ ਕ੍ਰੇਨ) ਵੱਡੀਆਂ ਢਲਾਨਾਂ ਅਤੇ ਉਚਾਈ ਵਿੱਚ ਵੱਡੇ ਅੰਤਰ ਨੂੰ ਸੰਭਾਲ ਸਕਦੇ ਹਨ। ਜਿੱਥੇ ਕਿਸੇ ਸੜਕ ਜਾਂ ਰੇਲਮਾਰਗ ਨੂੰ ਸਵਿੱਚਬੈਕ ਜਾਂ ਸੁਰੰਗਾਂ ਦੀ ਜ਼ਰੂਰਤ ਹੁੰਦੀ ਹੈ, ਰੋਪਵੇਅ ਸਿੱਧਾ ਉੱਪਰ ਅਤੇ ਹੇਠਾਂ ਫਾਲ ਲਾਈਨ ਦੀ ਯਾਤਰਾ ਕਰਦਾ ਹੈ। ਇੰਗਲੈਂਡ ਵਿੱਚ ਪੁਰਾਣੇ ਕਲਿੱਫ ਰੇਲਵੇ ਅਤੇ ਪਹਾੜਾਂ ਵਿੱਚ ਸਕੀ ਰਿਜ਼ੋਰਟ ਇਸ ਸੁਵਿਧਾ ਦਾ ਲਾਭ ਉਠਾਉਂਦੇ ਹਨ।

4.   ਘੱਟ ਜ਼ਮੀਨ ਦੀ ਜ਼ਰੂਰਤ: ਤੱਥ ਇਹਾ ਹੈ ਕਿ ਅੰਤਰਾਲ ‘ਤੇ ਸਿਰਫ ਨੈਰੋ-ਬੇਸਡ ਵਰਟੀਕਲ ਸਪੋਰਟ ਦੀ ਜ਼ਰੂਰਤ ਹੁੰਦੀ ਹੈ, ਬਾਕੀ ਜ਼ਮੀਨ ਨੂੰ ਮੁਕਤ ਛੱਡ ਕੇ, ਨਿਰਮਿਤ ਖੇਤਰਾਂ ਵਿੱਚ ਅਤੇ ਉਨ੍ਹਾਂ ਥਾਵਾਂ ‘ਤੇ ਜਿੱਥੇ ਭੂਮੀ ਉਪਯੋਗ ਦੇ ਲਈ ਤੇਜ਼ ਮੁਕਾਬਲਾ ਹੁੰਦਾ ਹੈ, ਰੋਪਵੇਅ ਦੇ ਨਿਰਮਾਣ ਨੂੰ ਸੰਭਵ ਬਣਾਉਂਦਾ ਹੈ। 

ਉੱਤਰਾਖੰਡ ਦੇ ਨਾਲ ਸਹਿਮਤੀ ਪੱਥਰ

ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਦੇਸ਼ ਵਿੱਚ ਰੋਪਵੇਅਜ਼ ਦੇ ਵਿਕਾਸ ਦੇ ਲਈ ਮੈਸਰਜ਼ ਮਕੀਨਸੇ ਐਂਡ ਕੰਪਨੀ ਦੁਆਰਾ ਕੀਤੇ ਗਏ ਇੱਕ ਅਧਿਐਨ ਦੀ ਸ਼ੁਰੂਆਤ ਕੀਤੀ ਹੈ। ਅਧਿਐਨ ਨੇ ਸੁਝਾਅ ਦਿੱਤਾ ਹੈ ਕਿ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲਾ “ਭਾਰਤਮਾਲਾ” ਪ੍ਰੋਗਰਾਮ ਦੇ ਵਾਂਗ “ਪਰਵਤਮਾਲਾ” ਨਾਮਕ ਰਾਸ਼ਟਰੀ ਰੋਪਵੇਅ ਵਿਕਾਸ ਪ੍ਰੋਗਰਾਮ ਸ਼ੁਰੂ ਕਰ ਸਕਦਾ ਹੈ। ਉੱਤਰਾਖੰਡ ਟੂਰਿਜ਼ਮ ਡਿਵੈਲਪਮੈਂਟ ਬੋਰਡ (ਯੂਟੀਡੀਬੀ) ਨੇ ਉੱਤਰਾਖੰਡ ਰਾਜ ਵਿੱਚ ਰੋਪਵੇਅ ਦੇ ਵਿਕਾਸ ਦੇ ਲਈ, ਸਰਕਾਰ ਦੇ ਨਾਲ ਇੱਕ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ ਹਨ। ਸ਼ੁਰੂ ਵਿੱਚ ਉੱਤਰਾਖੰਡ ਵਿੱਚ ਸਥਾਪਿਤ, ਸੱਤ ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਗਈ ਹੈ। ਕੇਦਾਰਨਾਥ ਅਤੇ ਸ੍ਰੀ ਹੇਮਕੁੰਟ ਸਾਹਿਬ ਰੋਪਵੇਅ ਦੇ ਲਈ ਡੀਪੀਆਰ ਪ੍ਰਗਤੀ ‘ਤੇ ਹੈ ਅਤੇ ਇਸ ਦੇ ਲਈ ਐੱਨਆਈਟੀ ਨੂੰ ਸ਼ਾਮਲ ਕੀਤਾ ਗਿਆ ਹੈ। ਰੋਪਵੇਅ ਦੇ ਵਿਕਾਸ ਦੇ ਲਈ ਹਿਮਾਚਲ ਪ੍ਰਦੇਸ਼, ਮਣੀਪੁਰ, ਅਰੁਣਾਚਲ ਪ੍ਰਦੇਸ਼, ਸਿੱਕਮ, ਮਹਾਰਾਸ਼ਟਰ, ਜੰਮੂ-ਕਸ਼ਮੀਰ ਦੀਆਂ ਸਰਕਾਰਾਂ ਤੋਂ ਵੀ ਇਸੇ ਤਰ੍ਹਾਂ ਦੇ ਪ੍ਰਸਤਾਵ ਪ੍ਰਾਪਤ ਹੋਏ ਹਨ।

****

ਐੱਮਜੇਪੀਐੱਸ


(Release ID: 1796619) Visitor Counter : 188


Read this release in: English , Hindi