ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਲੋਂਗ ਜੰਪਰ ਸ਼ੈਲੀ ਸਿੰਘ, ਬੈਕਸਟ੍ਰੋਕ ਸਵਿੱਮਰ ਰਿਧੀਮਾ ਵੀ ਕੁਮਾਰ ਨੂੰ ਟੌਪਸ ਸਮਰਥਨ ਦੇ ਲਈ ਚੁਣਿਆ ਗਿਆ
Posted On:
24 DEC 2021 6:23PM by PIB Chandigarh
ਇਸ ਸਾਲ ਦੀ ਸ਼ੁਰੂਆਤ ਵਿੱਚ ਵਰਲਡ ਯੂ20 ਐਥਲੈਟਿਕਸ ਚੈਂਪੀਅਨਸ਼ਿਪਸ ਵਿੱਚ ਲੋਂਗ ਜੰਪ ਵਿੱਚ ਸਿਲਵਰ ਮੈਡਲ ਜੇਤੂ ਰਹੀ 17 ਸਾਲਾਂ ਸ਼ੈਲੀ ਸਿੰਘ ਦਾ ਵੀਰਵਾਰ ਨੂੰ ਹੋਈ ਇੱਕ ਬੈਠਕ ਵਿੱਚ ਯੁਵਾ ਪ੍ਰੋਗਰਾਮ ਤੇ ਖੇਡ ਮੰਤਰਾਲੇ ਦੀ ਟਾਰਗੇਟ ਓਲੰਪਿਕਸ ਪੋਡੀਅਮ ਸਕੀਮ (ਟੌਪਸ) ਦੇ ਤਹਿਤ ਸਮਰਥਨ ਦੇ ਲਈ ਐਥਲੀਟਸ ਦੇ ਕੋਰ ਗਰੁੱਪ ਵਿੱਚ ਚੋਣ ਕੀਤੀ ਗਈ ਹੈ।
ਕੋਰ ਗਰੁੱਪ ਵਿੱਚ 50 ਐਥਲੀਟਸ ਅਤੇ ਅੱਠ ਖੇਡਾਂ ਦੇ ਡਿਵੈਲਪਮੈਂਟ ਗਰੁੱਪ ਦੀ ਦੂਸਰੀ ਸੂਚੀ ਵਿੱਚ 143 ਖਿਡਾਰੀਆਂ ਦੀ ਚੋਣ ਕਰਕੇ, ਐੱਮਓਸੀ ਨੇ ਇਸ ਸੰਖਿਆ ਨੂੰ ਵਧਾ ਕੇ 291 ਕਰ ਲਿਆ ਹੈ, ਜਿਸ ਵਿੱਚ ਕੋਰ ਗਰੁੱਪ ਦੇ 102 ਖਿਡਾਰੀ ਸ਼ਾਮਲ ਹਨ। 2024 ਖੇਡਾਂ ਦੇ ਲਈ ਉਨ੍ਹਾਂ ਦੀਆਂ ਤਿਆਰੀਆਂ ਵਿੱਚ ਸਮਰਥਨ ਦੇਣ ਦੇ ਲਈ ਹੁਣ ਤੱਕ 13 ਓਲੰਪਿਕ ਖੇਡਾਂ ਅਤੇ 6 ਪੈਰਾਲੰਪਿਕ ਖੇਡਾਂ ਦੇ ਐਥਲੀਟਾਂ ਦੀ ਪਹਿਚਾਣ ਕੀਤੀ ਗਈ ਹੈ।
ਇਨ੍ਹਾਂ ਵਿੱਚ ਸੱਭ ਤੋਂ ਯੰਗੈਸਟ ਸਵਿੱਮਰ ਰਿਧੀਮਾ ਵੀਰੇਂਦ੍ਰ ਕੁਮਾਰ ਹੈ। ਇਸ 14 ਸਾਲਾਂ ਖਿਡਾਰੀ ਨੇ ਅਕਤੂਬਰ ਵਿੱਚ ਹੋਈ ਨੈਸ਼ਨਲ ਜੂਨੀਅਰ ਚੈਂਪੀਅਨਸ਼ਿਪ ਵਿੱਚ ਕਈ ਮੈਡਲ ਜਿੱਤੇ ਸਨ ਅਤੇ ਉਸ ਦੇ ਇੱਕ ਸਪਤਾਹ ਬਾਅਦ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਸੀ। ਕੋਰ ਗਰੁੱਪ ਵਿੱਚ ਚੁਣੇ ਦੋ ਖਿਡਾਰੀਆਂ ਦੇ ਨਾਲ ਹੀ ਡਿਵੈਲਪਮੈਂਟ ਗਰੁੱਪ ਵਿੱਚ ਸ਼ਾਮਲ 17 ਸਵਿੱਮਰਾਂ ਵਿੱਚ ਉਸ ਦਾ ਨਾਮ ਸ਼ਾਮਲ ਹੈ।
ਐੱਮਓਸੀ ਨੇ ਸਬ-ਕਮੇਟੀ ਦੀ ਉਸ ਸਿਫਾਰਿਸ਼ ਨੂੰ ਪ੍ਰਵਾਨ ਕਰ ਲਿਆ ਹੈ, ਜਿਸ ਵਿੱਚ ਉਨ੍ਹਾਂ ਨੇ ਸਵਿੱਮਰਾਂ ਦੀ ਸੂਚੀ ਦੀ ਅਗਲੇ ਸਾਲ ਜੂਨ ਵਿੱਚ ਹੋਣ ਵਾਲੀ ਵਰਲਡ ਚੈਂਪੀਅਨਸ਼ਿਪ ਦੇ ਬਾਅਦ ਅਤੇ ਤੀਰਅੰਦਾਜ਼ਾਂ ਦੀ ਸੂਚੀ ਦੀ ਅਗਲੇ ਮਹੀਨੇ ਨੈਸ਼ਨਲ ਰੈਂਕਿੰਗ ਟੂਰਨਾਮੈਂਟ ਦੇ ਬਾਅਦ ਸਮੀਖਿਆ ਕਰਨ ਦੀ ਗੱਲ ਕਹੀ ਸੀ। ਇਕਵਿਸਟ੍ਰਾਯਨ, ਗੋਲਫ, ਜਿਮਨਾਸਟਿਕਸ, ਜੁਡੋ ਅਤੇ ਟੈਨਿਸ ਜਿਹੇ ਕੁਝ ਹੋਰ ਖੇਡਾਂ ‘ਤੇ ਬਾਅਦ ਵਿੱਚ ਵਿਚਾਰ ਕੀਤਾ ਜਾਵੇਗਾ।
ਟੌਪਸ ਕੋਰ ਅਤੇ ਡਿਵੈਲਮਮੈਂਟ ਗਰੁੱਪਸ ਵਿੱਚ ਚੋਣੇ ਹੋਏ ਐਥਲੀਟਾਂ ਦੀ ਸੂਚੀ:
ਤੀਰਅੰਦਾਜੀ- ਕੋਰ ਗਰੁੱਪ: ਅਤਨੁ ਦਾਸ ਅਤੇ ਦੀਪਿਕਾ ਕੁਮਾਰੀ। ਡਿਵੈਲਪਮੈਂਟ ਗਰੁੱਪ: ਪ੍ਰਵੀਨ ਜਾਧਵ, ਬੋੱਮਰਾਵੇਰਾ ਧੀਰਜ, ਪਾਰਥ ਸੁਸ਼ਾਂਤ ਸੋਲੁੰਖੇ, ਆਦਿੱਤਿਆ ਚੌਧਰੀ, ਯਸ਼ਦੀਪ ਭੋਗੇ, ਦਿਵਯਾਂਸ਼ ਕੁਮਾਰ ਪੰਵਾਰ, ਕਪੀਸ਼ ਸਿੰਘ, ਵਿੱਕੀ ਰੁਹਲ, ਨੀਰਜ ਚੌਹਾਨ, ਅਮਿਤ ਕੁਮਾਰ, ਸੁਦਾਂਸ਼ੂ ਬਿਸ਼ਠ, ਬਿਸ਼ਾਲ ਚਾਂਗਮਈ, ਕੋਮਾਲਿਕਾ ਬਾਰੀ, ਅੰਕੀਤਾ ਜਾਧਵ, ਮਧੁ ਵੇਦਵਾਨ, ਸਿਮਰਨਜੀਤ ਕੌਰ, ਰਿਧੀ, ਦੀਪਤੀ ਕੁਮਾਰੀ, ਤਮਨਾ, ਸੋਨੀਆ ਠਾਕੁਰ, ਅਵਨੀ, ਮੰਜਰੀ ਅਲੋਨੇ ਅਤੇ ਤੀਸ਼ਾ ਪੂਨੀਆ।
ਐਥਲੈਟਿਕਸ - ਕੋਰ ਗਰੁੱਪ: ਮੋਹੰਮਦ ਅਨਸ ਯਾਹੀਆ, ਧਾਰੁਨ ਅੱਯਾਸਾਮੀ, ਨਾਗਨਾਥਨ ਪਾਂਡੀ, ਅਰੋਕੀਆ ਰਾਜੀਵ, ਅਮੋਜ ਜੈਕਬ, ਨੋਹ ਨਿਰਮਲ ਟੋਮ, ਅਵਿਨਾਸ਼ ਸਾਬਲੇ, ਮੁਰਲੀ ਸ਼੍ਰੀਸ਼ੰਕਰ, ਨੀਰਜ ਚੋਪੜਾ, ਤਜਿੰਦਰਪਾਲ ਸਿੰਘ ਤੂਰ, ਸੰਦੀਪ ਕੁਮਾਰ, ਦੁਤੀ ਚੰਦ, ਹਿਮਾ ਦਾਸ, ਰੇਵਾਥੀ ਵੀਰਮਣੀ, ਵੀਕੇ ਵਿਸਮਾਇਆ, ਜਿਸਨਾ ਮੈਥਿਊ, ਸੁਭਾ ਵੈਂਕਟੇਸਨ, ਐੱਸ ਧਨਲਕਸ਼ਮੀ, ਪ੍ਰਿਅੰਕਾ ਗੋਸਵਾਮੀ, ਭਾਵਨਾ ਜਾਟ, ਸ਼ੈਲੀ ਸਿੰਘ, ਕਮਲਪ੍ਰੀਤ ਕੌਰ, ਸੀਮਾ ਪੂਨੀਆ ਅਤੇ ਅੰਨੂ ਰਾਣੀ। ਡਿਵੈਲਪਮੈਂਟ ਗਰੁੱਪ: ਵਿਕਰਾਂਤ ਪੰਚਾਲ, ਆਯੁਸ਼ ਡਬਾਸ, ਕਪਿਲ, ਅਜੇ ਕੁਮਾਰ ਸਰੋਜ, ਤੇਜਸਵਿਨ ਸ਼ੰਕਰ, ਪ੍ਰਵੀਨ ਚਿਤਰਾਵੇਲ, ਰੋਹਿਤ ਯਾਦਵ, ਸਾਹਿਲ ਸਿਲਵਾਲ, ਜੇਸਵਿਨ ਐਲਡਰਿਨ, ਮੁਹੰਮਦ ਅਜਮਲ, ਕਰਨਵੀਰ ਸਿੰਘ, ਯਸ਼ਵੀਰ ਸਿੰਘ, ਅਮਿਤ ਖੱਤਰੀ, ਏਟੀ ਦਾਨੇਸ਼ਵਰੀ, ਅੰਜਲੀ ਦੇਵੀ, ਪ੍ਰਿਯਾ ਮੋਹਨ, ਜਯੋਤਿਕਾ ਡਾਂਡੀ, ਕਾਵੇਰੀ, ਆਰ ਵਿਥਿਆ, ਐੱਨਐੱਸ ਸਿਮੀ, ਪੀਡੀ ਅੰਜਲੀ, ਸੈਂਡਰਾ ਬਾਬੂ, ਐਂਸੀ ਸੋਜਨ ਅਤੇ ਸ਼ੇਰੀਨ ਅਬਦੁਲ ਗਫੂਰ।
ਬੈਡਮਿੰਟਨ - ਕੋਰ ਗਰੁੱਪ: ਲਕਸ਼ਯ ਸੇਨ, ਕਿਦਾਂਬੀ, ਸ਼੍ਰੀਕਾਂਤ, ਬੀ ਸਾਈ ਪ੍ਰਣੀਤ, ਸਾਤਵਿਕ ਸਾਈਰਾਜ ਰੈਂਕੀਰੈੱਡੀ, ਚਿਰਾਗ ਸ਼ੈੱਟੀ, ਪੀਵੀ ਸਿੰਧੁ, ਸਾਇਨਾ ਨੇਹਵਾਲ, ਸਿੱਕੀ ਰੈੱਡੀ ਅਤੇ ਅਸ਼ਵਿਨੀ ਪੋਨੱਪਾ। ਡਿਵੈਲਪਮੈਂਟ ਗਰੁੱਪ: ਸ਼ੰਕਰ ਮੁਥੁਸਾਮੀ, ਪ੍ਰਣਵ ਰਾਓ ਗੰਧਮ, ਮੈਸਨਾਮ ਮੇਈਰਾਬਾ, ਕੇ ਸਤੀਸ਼ ਕੁਮਾਰ, ਰੋਹਨ ਗੁਰਬਾਨੀ, ਸਾਈ ਚਰਨ ਕੋਯਾ, ਕਿਰਨ ਜੌਰਜ, ਪ੍ਰਿਯਾਂਸ਼ੁ ਰਾਜਵਤ, ਈਸ਼ਾਨ ਭਟਨਾਗਰ, ਪੀ ਵਿਸ਼ਨੂੰਵਰਧਨ ਗੌੜ, ਕ੍ਰਿਸ਼ਨਾ ਪ੍ਰਸਾਦ ਜੀ, ਧ੍ਰੁਵ ਕਪਿਲ, ਐੱਮਆਰ ਅਰਜੁਨ, ਸਾਈ ਪ੍ਰਤੀਕ ਕ੍ਰਿਸ਼ਨ ਪ੍ਰਸਾਦ, ਤਸਨੀਮ ਮੀਰ, ਪੁਲੇਲਾ ਗਾਇਤਰੀ ਗੋਪੀਚੰਦ, ਸਾਮੀਆ ਇਮਾਰ ਫਾਰੂਕੀ, ਆਕਰਸ਼ੀ ਕਸ਼ਯਪ, ਮਾਲਵਿਕਾ ਬਾਂਸੋਡ, ਅਸ਼ਮਿਤਾ ਚਾਲੀਹਾ, ਅਦਿਤੀ ਭੱਟ, ਤਨੀਸ਼ਾ ਕ੍ਰਾਸਟੋ, ਤ੍ਰੀਸਾ ਜੌਲੀ, ਅਸ਼ਵਿਨੀ ਭੱਟ, ਰੁਤੁਪਰਨਾ ਪਾਂਡਾ ਅਤੇ ਸ਼ਿਖਾ ਗੌਤਮ।
ਮੁੱਕੇਬਾਜ਼ੀ - ਕੋਰ ਗਰੁੱਪ: ਅਮਿਤ ਪੰਗਲ, ਦੀਪਕ ਕੁਮਾਰ, ਮਨੀਸ਼ ਕੌਸ਼ਿਕ, ਸੰਜੀਤ, ਸਤੀਸ਼ ਕੁਮਾਰ, ਐੱਮਸੀ ਮੈਰੀ ਕੌਮ, ਲਵਲੀਨਾ ਬੋਰਗੋਹੇਨ ਅਤੇ ਪੂਜਾ ਰਾਣੀ। ਡਿਵੈਲਪਮੈਂਟ ਗਰੁੱਪ: ਕਵਿੰਦਰ ਬਿਸ਼ਟ, ਅਸ਼ੀਸ਼ ਕੁਮਾਰ, ਬਿਹਸਵਾਮਿਤਰਾ ਚੋਂਗਥਮ, ਆਕਾਸ਼ ਕੁਮਾਰ, ਸਚਿਨ ਸਿਵਾਚ, ਮੋਹੰਮਦ ਹੁਸਾਮੁਦੀਨ, ਰੋਹਿਤ ਮੋਰੇ, ਸਚਿਨ, ਅੰਕਿਤ ਨਰਵਾਲ, ਮੁਹੰਮਦ ਇਤਸ਼ ਖਾਨ, ਵਰਿੰਦਰ, ਸ਼ਿਵ ਥਾਪਾ, ਆਕਾਸ਼ ਸਾਂਗਵਾਨ, ਨਵੀਨ ਬੂਰਾ, ਨਿਸ਼ਾਂਤ ਦੇਵ, ਹੇਮੰਤ ਯਾਦਵ, ਸੁਮਿਤ, ਸਚਿਨ ਕੁਮਾਰ, ਲਕਸ਼ਯ ਚਾਹਰ, ਨਮਨ ਤੰਵਰ, ਨਵੀਨ ਕੁਮਾਰ, ਵਿਸ਼ਾਲ ਗੁਪਤਾ, ਅਮਨ ਸਿੰਘ, ਨਰੇਂਦਰ, ਨੀਟੂ, ਰਾਣੀ ਮੰਜੂ, ਨਿਖਤ ਜ਼ਰੀਨ, ਅਨਾਮਿਕਾ, ਬੇਬੀਰੋਜਿਸਨਾ ਨੈਰੋਇਮ ਚਾਨੂ, ਜਮੁਨਾ ਬੋਰੋ, ਪੂਨਮ ਪੂਨੀਆ, ਸਾਕਸ਼ੀ, ਜੈਸਮੀਨ, ਸਿਮਰਨਜੀਤ ਕੌਰ, ਪ੍ਰਵੀਨ ਹੁੱਡਾ, ਅੰਕੁਸ਼ਿਤਾ ਬੋਰੋ, ਵਿੰਕਾ, ਅਰੁੰਧਤੀ ਚੌਧਰੀ ਅਤੇ ਸਾਨਾਮਾਚਾ ਚਾਨੂ।
ਫੇਂਸਿੰਗ - ਕੋਰ ਗਰੁੱਪ: ਭਵਾਨੀ ਦੇਵੀ। ਡਿਵੈਲਪਮੈਂਟ ਗਰੁੱਪ: ਕਰਨ ਸਿੰਘ, ਅਭੈ ਸ਼ਿੰਦੇ, ਸੀ ਜੇਟਲੀ, ਆਰਐੱਸ ਸ਼ੇਰਜਿਨ, ਐੱਸਐੱਨ ਸਿਵਾ ਮੰਗੇਸ਼, ਬੇਨੇਟ ਜੋਸੇਫ, ਲੈਸ਼ਰਾਮ ਮੋਰੰਬਾ, ਓਈਨਮ ਜੁਬਰਾਜ, ਤਨਿਸ਼ਕਾ ਖੱਤਰੀ, ਸ਼ੀਤਲ ਦਲਾਲ, ਵੇਦਿਕਾ ਖੁਸ਼ੀ ਅਤੇ ਸ਼੍ਰੇਆ ਗੁਪਤਾ।
ਰੋਇੰਗ- ਕੋਰ ਗਰੁੱਪ: ਅਰਜੁਨ ਲਾਲ ਜੱਟ, ਅਰਵਿੰਦ ਸਿੰਘ, ਸੁਖਮੀਤ ਸਿੰਘ, ਬਿੱਟੂ ਸਿੰਘ, ਜਾਖਰ ਖਾਨ ਅਤੇ ਰਵੀ। ਡਿਵੈਲਪਮੈਂਟ ਗਰੁੱਪ: ਪਰਮਿੰਦਰ ਸਿੰਘ।
ਸਵੀਮਿੰਗ ਡਿਵੈਲਪਮੈਂਟ ਸਮੂਹ: ਅਦਵੇਤ ਪੇਜ, ਕੁਸ਼ਾਗ੍ਰ ਰਾਵਤ, ਆਰੇਯਨ ਨੇਹਰਾ, ਨੀਲ ਰੋਏ, ਸ਼ੌਆਨ ਗਾਂਗੁਲੀ, ਤਨਿਸ਼ ਜੌਰਜ ਮੈਥਿਊ, ਅਨੀਸ਼ ਐੱਸ ਗੌੜਾ, ਸਵਦੇਸ਼ ਮੋਂਡਲ, ਆਰੇਯਨ ਪੰਚਾਲ, ਆਰ ਸੰਭਵ, ਮਾਨਾ ਪਟੇਲ, ਕੇਨੀਸ਼ਾ ਗੁਪਤਾ, ਆਨਿਆ ਵਾਲਾ, ਅਪੇਕਸ਼ਾ ਫਰਨਾਂਡੀਜ਼, ਭੱਵਿਆ ਸਚਦੇਵਾ , ਸੁਵਾਨਾ ਸੀ ਭਾਸਕਰ ਅਤੇ ਰਿਧੀਮਾ ਵੀਰੇਂਦ੍ਰ ਕੁਮਾਰ।
ਟੇਬਲ ਟੈਨਿਸ - ਡਿਵੈਲਪਮੈਂਟ ਸਮੂਹ: ਯਸ਼ਸਵਿਨੀ ਘੋਰਪੜੇ ਅਤੇ ਪ੍ਰਾਪਤਿ ਸੇਨ।
*******
ਐੱਨਬੀ/ਓਏ
(Release ID: 1785124)
Visitor Counter : 152