ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਦੇਸ਼ ਭਰ ਵਿੱਚ ਪੈਨਸ਼ਨਰਾਂ ਦੀ ਭਲਾਈ ਲਈ ਜਨਤਕ ਜਾਗਰੂਕਤਾ ਪਹਿਲਾਂ

Posted On: 16 DEC 2021 3:39PM by PIB Chandigarh

 ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ;  ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ;  ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਪਬਲਿਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਪਿਛਲੇ ਚਾਰ ਵਰ੍ਹਿਆਂ ਦੌਰਾਨ, ਪੈਨਸ਼ਨ ਅਤੇ ਪੈਨਸ਼ਨਰਜ਼ ਵੈਲਫੇਅਰ ਵਿਭਾਗ ਨੇ ਦੇਸ਼ ਭਰ ਵਿੱਚ ਪੈਨਸ਼ਨਰਾਂ ਦੀ ਭਲਾਈ ਦੇ ਉਦੇਸ਼ ਨਾਲ ਯੋਜਨਾਵਾਂ ਬਾਰੇ ਪੰਜ ਪੈਨਸ਼ਨਰ ਜਾਗਰੂਕਤਾ ਵਰਕਸ਼ਾਪਾਂ ਦਾ ਆਯੋਜਨ ਕੀਤਾ ਹੈ।

 

 ਅੱਜ ਰਾਜ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਪੰਜ ਵਰਕਸ਼ਾਪਾਂ ਤੋਂ ਇਲਾਵਾ, 15 ਪ੍ਰੀ-ਰਿਟਾਇਰਮੈਂਟ ਕਾਉਂਸਲਿੰਗ (ਪੀਆਰਸੀ) ਵਰਕਸ਼ਾਪਾਂ ਅਤੇ ਟਰੇਨਰਾਂ ਦੀ ਟ੍ਰੇਨਿੰਗ ਲਈ ਅੱਠ ਵਰਕਸ਼ਾਪਾਂ (ਟੀਓਟੀ) ਵੀ ਆਯੋਜਿਤ ਕੀਤੀਆਂ ਗਈਆਂ।

 

 ਵਿਭਾਗ ਸੋਸ਼ਲ ਮੀਡੀਆ ਪਲੈਟਫਾਰਮਾਂ ਜਿਵੇਂ ਕਿ ਫੇਸਬੁੱਕ, ਟਵਿੱਟਰ ਅਤੇ ਯੂਟਿਊਬ ਦੀ ਵੀ ਵਰਤੋਂ ਕਰਦਾ ਹੈ। ਪੈਨਸ਼ਨਰਾਂ ਦੇ ਲਾਭ ਲਈ ਸੋਸ਼ਲ ਮੀਡੀਆ ਜ਼ਰੀਏ ਜ਼ਰੂਰੀ ਹੁਕਮਾਂ ਦੇ ਨਾਲ-ਨਾਲ ਪੈਨਸ਼ਨ ਨਿਯਮਾਂ ਸਬੰਧੀ ਜਾਗਰੂਕਤਾ ਵੀ ਪ੍ਰਸਾਰਿਤ ਕੀਤੀ ਜਾਂਦੀ ਹੈ। ਯੂਟਿਊਬ ‘ਤੇ 'ਪਰਿਵਾਰਕ ਪੈਨਸ਼ਨ' ਨਿਯਮਾਂ, ਰਿਟਾਇਰਮੈਂਟ ਲਾਭਾਂ, ਲਾਈਫ਼ ਸਰਟੀਫਿਕੇਟ ਨਿਯਮਾਂ ਆਦਿ ਬਾਰੇ ਸਵਾਲ-ਜਵਾਬ (Q & A) ਦੇ ਰੂਪ ਵਿੱਚ ਟਵੀਟਾਂ ਦੀ ਇੱਕ ਥੀਮ-ਅਧਾਰਿਤ ਲੜੀ ਚਲਾਈ ਗਈ ਸੀ, ਜਿਸ ਵਿੱਚ ਛੋਟੇ ਐਨੀਮੇਟਡ ਵੀਡੀਓਜ਼ ਜ਼ਰੀਏ ਫੈਮਲੀ ਪੈਨਸ਼ਨ ਇੰਟਾਇਟਲਮਿੰਟ ਅਤੇ ਡਿਜੀਟਲ ਲਾਈਫ਼ ਸਰਟੀਫਿਕੇਟ (ਡੀਐੱਲਸੀ) ਲਈ ਡੋਰਸਟੈਪ ਸਰਵਿਸ ਸਬੰਧੀ ਜਾਣਕਾਰੀ ਦਿੱਤੀ ਗਈ।

 

 ਮੰਤਰੀ ਨੇ ਇਹ ਵੀ ਦੱਸਿਆ ਕਿ ਪੈਨਸ਼ਨ ਅਤੇ ਪੈਨਸ਼ਨਰਜ਼ ਕਲਿਆਣ ਵਿਭਾਗ ਵੱਲੋਂ ਪੈਨਸ਼ਨਰਾਂ ਲਈ ਔਨਲਾਈਨ ਕਾਨਫ਼ਰੰਸਾਂ/ਸੰਵਾਦਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਕਾਨਫਰੰਸਾਂ ਵਿੱਚ ਹੇਠ ਲਿਖੇ ਸ਼ਾਮਲ ਸਨ:

 

 • 07.09.2021 ਨੂੰ ਉੱਤਰੀ ਖੇਤਰ ਦੇ ਦਸ (10) ਵਿਭਿੰਨ ਸ਼ਹਿਰਾਂ ਦੇ ਪੈਨਸ਼ਨਰਾਂ ਨੂੰ ਕਵਰ ਕਰਨ ਵਾਲੀ ਇੱਕ ਔਨਲਾਈਨ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇੱਕ ਹੋਰ ਵਰਕਸ਼ਾਪ 28.10.2021 ਨੂੰ ਆਯੋਜਿਤ ਕੀਤੀ ਗਈ ਸੀ ਜਿਸ ਵਿੱਚ ਭਾਰਤ ਦੇ ਵਿਭਿੰਨ ਸ਼ਹਿਰਾਂ ਦੇ ਪੈਨਸ਼ਨਰਾਂ ਨੂੰ ਸ਼ਾਮਲ ਕੀਤਾ ਗਿਆ ਸੀ।

 

 • ਦੋਵਾਂ ਵਰਕਸ਼ਾਪਾਂ ਦੌਰਾਨ ਪੈਨਸ਼ਨ ਨਿਯਮ ਅਤੇ ਡਿਜੀਟਲ ਲਾਈਫ਼ ਸਰਟੀਫਿਕੇਟ (ਜੀਵਨ ਪ੍ਰਮਾਣ) ਦੀ ਵਰਤੋਂ ਦਾ ਪ੍ਰਦਰਸ਼ਨ ਕੀਤਾ ਗਿਆ।

 

 • ਵੀਡੀਓ ਕਾਨਫਰੰਸਿੰਗ ਜ਼ਰੀਏ ਟੈਕਨੋਲੋਜੀ ਦੀ ਵਰਤੋਂ ਕਰਕੇ ਦਸੰਬਰ 2020 ਵਿੱਚ ਪਹਿਲੀ ਵਾਰ ਔਨਲਾਈਨ ਆਲ ਇੰਡੀਆ ਪੈਨਸ਼ਨ ਅਦਾਲਤ ਦਾ ਆਯੋਜਨ ਕੀਤਾ ਗਿਆ।

 

 • ਭਾਰਤ ਦੇ 20 ਸ਼ਹਿਰਾਂ ਵਿੱਚ ਰਹਿ ਰਹੇ ਪੈਨਸ਼ਨਰਾਂ ਦੀ ਨਿਵਾਰਕ ਸਿਹਤ ਸੰਭਾਲ ਨੂੰ ਯਕੀਨੀ ਬਣਾਉਣ ਲਈ, ਇੱਕ ਔਨਲਾਈਨ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਸ ਦੌਰਾਨ ਯੋਗਾ ਪੇਸ਼ੇਵਰਾਂ ਨੇ ਲੌਕਡਾਊਨ ਦੌਰਾਨ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਅਤੇ ਫਿੱਟ ਰਹਿਣ ਲਈ ਪੈਨਸ਼ਨਰਾਂ ਨੂੰ ਇੱਕ ਪ੍ਰਦਰਸ਼ਨ ਦਿੱਤਾ।

 

 • ਪੈਨਸ਼ਨਰਾਂ ਦੀ ਮਨੋਵਿਗਿਆਨਕ ਸਿਹਤ ਨੂੰ ਸੰਬੋਧਿਤ ਕਰਨ ਲਈ, ਇਸ ਵਿਭਾਗ ਨੇ "ਕੋਵਿਡ-19 ਮਹਾਮਾਰੀ ਦੌਰਾਨ ਵਿਚਾਰਾਂ ਅਤੇ ਧਿਆਨ ਦੀ ਸ਼ਕਤੀ" ਵਿਸ਼ੇ 'ਤੇ ਇੱਕ ਇੰਟਰਐਕਟਿਵ ਸੈਸ਼ਨ ਨਿਰਧਾਰਿਤ ਕੀਤਾ ਸੀ।

 

 ਪੈਨਸ਼ਨ ਅਤੇ ਪੈਨਸ਼ਨਰਜ਼ ਕਲਿਆਣ ਵਿਭਾਗ ਨੇ ਪੈਨਸ਼ਨਰਾਂ ਦੀ ਸੁਵਿਧਾ ਲਈ ਹੇਠ ਲਿਖੇ ਈ-ਪ੍ਰਕਾਸ਼ਨ ਜਾਰੀ ਕੀਤੇ ਹਨ:

 

 i.  ਫੈਮਲੀ ਪੈਨਸ਼ਨ 'ਤੇ ਇੱਕ ਹੈਂਡਬੁੱਕ

 

 ii.  2019 ਅਤੇ 2020 ਸੰਗ੍ਰਹਿ

 

 iii.  7ਵੇਂ ਸੀਪੀਸੀ ਨਾਲ ਸਬੰਧਿਤ ਆਦੇਸ਼ਾਂ 'ਤੇ ਕੰਸੋਲੀਡੇਟਿਡ ਹਦਾਇਤਾਂ

 

 iv.  ਰਿਟਾਇਰਮੈਂਟ ਲਾਭਾਂ 'ਤੇ ਕਲਿੱਕ ਕਰਨ ਯੋਗ ਈ-ਕਿਤਾਬ।

 

 v.       ਪੈਨਸ਼ਨਰਾਂ ਲਈ ਈਜ਼ ਆਵ੍ ਲਿਵਿੰਗ -ਡਿਜੀਟਲ ਲਾਈਫ ਸਰਟੀਫਿਕੇਟ।

 

 

 

    

 

 ************

 

ਐੱਸਐੱਨਸੀ/ਆਰਆਰ


(Release ID: 1782463) Visitor Counter : 150


Read this release in: English