ਨੀਤੀ ਆਯੋਗ
azadi ka amrit mahotsav g20-india-2023

ਏਆਈਐੱਮ, ਨੀਤੀ ਆਯੋਗ ਅਤੇ ਡੈਨਮਾਰਕ ਦੂਤਾਵਾਸ ਦੇ ਵੱਲੋਂ ਆਲਮੀ ਜਲ ਸੰਕਟ ਨਾਲ ਨਿਪਟਣ ਦੇ ਲਈ ਵਾਟਰ ਇਨੋਵੇਸ਼ਨ ਚੁਣੌਤੀਆਂ ਦਾ ਦੂਸਰਾ ਐਡੀਸ਼ਨ ਲਾਂਚ ਕੀਤਾ

Posted On: 13 DEC 2021 7:57PM by PIB Chandigarh

ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਅਤੇ ਭਾਰਤ ਵਿੱਚ ਡੈਨਮਾਰਕ ਦੇ ਦੂਤਾਵਾਸ ਨੇ ਭਾਰਤ-ਡੈਨਮਾਰਕ ਦੁਵੱਲੇ ਗ੍ਰੀਨ ਰਣਨੀਤੀ ਸਾਂਝੇਦਾਰੀ ਦੇ ਹਿੱਸੇ ਦੇ ਤਹਿਤ ਇਨੋਵੇਸ਼ਨ ਦੇ ਮਾਧਿਅਮ ਨਾਲ ਆਲਮੀ ਜਲ ਸੰਕਟ ਨਾਲ ਨਿਪਟਣ ਦੇ ਲਈ ਸੋਮਵਾਰ ਨੂੰ ਇੱਥੇ ਜਲ ਇਨੋਵੇਸ਼ਨ ਚੁਣੌਤੀਆਂ ਦੇ ਦੂਸਰੇ ਐਡੀਸ਼ਨ ਦਾ ਐਲਾਨ ਕੀਤਾ।

ਭਾਰਤ ਵਿੱਚ ਡੈਨਮਾਰਕ ਦੂਤਾਵਾਸ ਅਤੇ ਡੈਨਮਾਰਕ ਟੈਕਨੀਕਲ ਯੂਨੀਵਰਸਿਟੀ (ਡੀਟੀਯੂ) ਦੀ ਅਗਵਾਈ ਵਿੱਚ ਏਆਈਐੱਮ, ਨੀਤੀ ਆਯੋਗ ਅਤੇ ਇਨੋਵੇਸ਼ਨ ਸੈਂਟਰ ਡੈਨਮਾਰਕ (ਆਈਸੀਡੀਕੇ) ਦੀ ਸਾਲ ਭਰ ਪੁਰਾਣੀ ਅਭਿਲਾਸ਼ੀ ਸਾਂਝੇਦਾਰੀ ਦੇ ਅਧੀਨ ਜਲ ਖੇਤਰ ਵਿੱਚ ਇਨੋਵੇਸ਼ਨ ਵਧਾਉਣ ਦੇ ਪ੍ਰਯਤਨਾਂ ਨੂੰ ਦੁੱਗਣਾ ਕਰਦੇ ਹੋਏ ਏਆਈਐੱਮ-ਆਈਸੀਡੀਕੇ ਜਲ ਚੁਣੌਤੀ ਲਾਂਚ ਕੀਤੀ ਜਾ ਰਹੀ ਹੈ।

ਇਸ ਪਹਿਲ ਦਾ ਉਦੇਸ਼ ਕਾਰਪੋਰੇਟ ਅਤੇ ਜਨਤਕ ਸਾਂਝੇਦਾਰਾਂ ਦੇ ਸਹਿਯੋਗ ਨਾਲ ਪ੍ਰਸਤਾਵਿਤ ਚੁਣੌਤੀਆਂ ਨੂੰ ਸਮਾਧਾਨ ਕਰਨ ਦੇ ਲਈ ਇਨੋਵੇਟਿਵ ਅਤੇ ਅਗਲੀ ਪੀੜ੍ਹੀ ਦੇ ਸਮਾਧਾਨਾਂ ਦੀ ਪਹਿਚਾਣ ਕਰਨਾ ਹੈ। ਇਸ ਪਹਿਲ ਦੇ ਤਹਿਤ ਦੇਸ਼ ਭਰ ਦੇ ਮੋਹਰੀ ਯੂਨੀਵਰਸਿਟੀਆਂ ਅਤੇ ਇਨੋਵੇਸ਼ਨ ਕੇਂਦਰਾਂ ਦੀ ਯੁਵਾ ਪ੍ਰਤਿਭਾਵਾਂ ਨੂੰ ਨਾਲ ਜੋੜਿਆ ਜਾਵੇਗਾ, ਤਾਕਿ ਉਹ ਆਪਣੇ ਕੌਸ਼ਲਾਂ ਦਾ ਨਿਰਮਾਣ ਕਰ ਸਕਣ ਅਤੇ ਆਪਣੇ ਤਕਨੀਕੀ ਵਿਸ਼ਿਆਂ ਅਤੇ ਇਨੋਵੇਸ਼ਨ ਸਮਰੱਥਾ ਦਾ ਪ੍ਰਯੋਗ ਕਰ ਸਕਣ।

ਚੁਣੌਤੀਆਂ ਦੇ ਜੇਤੂ ਅੰਤਰਰਾਜੀ ਜਲ ਕਾਂਗਰਸ 2022 ਵਿੱਚ ਭਾਰਤ ਦਾ ਪ੍ਰਤੀਨਿਧੀਤਵ ਵੀ ਕਰਨਗੇ। ਭਾਰਤ ਵਿੱਚ ਡੈਨਮਾਰਕ ਦੂਤਾਵਾਸ ਅਤੇ ਡੀਟੀਯੂ ਗਲੋਬਲ ਨੈਕਸਟ ਜੈਨਰੇਸ਼ਨ ਵਾਟਰ ਐਕਸ਼ਨ (ਐੱਨਜੀਡਬਲਿਊਏ) ਪ੍ਰੋਗਰਾਮ ਦੇ ਲਈ ਭਾਰਤੀ ਪ੍ਰਤੀਭਾਗੀਆਂ ਨੂੰ ਤਿਆਰ ਕਰਨਗੇ। ਇਸ ਪ੍ਰੋਗਰਾਮ ਦੀ ਮੇਜ਼ਬਾਨੀ ਡੀਟੀਯੂ ਦੁਆਰਾ ਕੀਤੀ ਜਾਵੇਗੀ।

ਅਰਜ਼ੀਆਂ ਹਾਲੇ ਲਾਈਵ ਹਨ ਅਤੇ ਪ੍ਰਤਿਭਾਗੀ ਲਿੰਕ https://aimapp2.aim.gov.in/icdk2021/login.php ਦੇ ਮਾਧਿਅਮ ਨਾਲ ਆਵੇਦਨ ਕਰ ਸਕਦੇ ਹਨ। ਇਹ ਲਿੰਕ ਏਆਈਐੱਮ, ਨੀਤੀ ਆਯੋਗ ਦੀ ਅਧਿਕਾਰਿਕ ਵੈੱਬਸਾਈਟ ‘ਤੇ ਵੀ ਦਿੱਤਾ ਗਿਆ ਹੈ। ਪ੍ਰਤੀਭਾਗੀਆਂ ਨੂੰ ਵੱਖ-ਵੱਖ ਸ਼੍ਰੇਣੀਆਂ ਵਿੱਚ ਪੁਰਸਕਾਰ ਕੀਤੇ ਜਾਣਗੇ ਅਤੇ ਉਹ ਦੁਨੀਆ ਭਰ ਵਿੱਚ ਇਨੋਵੇਟਰਾਂ ਦੇ ਨਾਲ ਨੈਟਵਰਕ ਬਣਾਉਣ ਵਿੱਚ ਸਮਰੱਥ ਹੋ ਸਕਣਗੇ।

ਇਸ ਵਰਚੁਅਲ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ, ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ ਨੇ ਕਿਹਾ ਕਿ ਇਹ ਸਹਿਯੋਗ ਭਾਰਤ ਵਿੱਚ ਅਤੇ ਆਲਮੀ ਪੱਧਰ ‘ਤੇ ਨਿਰੰਤਰ ਜਲਸਪਲਾਈ ਵਿੱਚ ਸੁਧਾਰ ਲਿਆਉਣ ਦੇ ਲਈ ਸਮਾਧਾਨ ਮੁਹੱਈਆ ਕਰਾਵੇਗਾ।

ਉਨ੍ਹਾਂ ਨੇ ਦਾਅਵਾ ਕੀਤਾ, “ਇਹ ਆਲਮੀ ਪੱਧਰ ‘ਤੇ ਕ੍ਰੌਸ-ਸੈਕਟੋਰੀਅਲ ਸਿੱਖਣ ਦੇ ਵਾਤਾਵਰਣ, ਇਨੋਵੇਸ਼ਨ ਅਤੇ ਐੱਸਡੀਜੀਜ਼ ‘ਤੇ ਪੈਣ ਵਾਲੇ ਪ੍ਰਭਾਵ ਨੂੰ ਉਤਪ੍ਰੇਰਿਤ ਕਰਨ ਵਿੱਚ ਸਹਾਇਤਾ ਕਰੇਗਾ। ਸਾਨੂੰ ਸਪਲਾਈ ਵਧਾਉਣ, ਜਲ ਸੁਰੱਖਿਆ ਕਰਨ ਅਤੇ ਪਾਣੀ ਦੀ ਖਪਤ ਨੂੰ ਤਰਕਸੰਗਤ ਬਣਾਉਣ ਦੇ ਲਈ ਇਨੋਵੇਸ਼ਨ ਦੀ ਜ਼ਰੂਰਤ ਹੈ ਕਿਉਂਕਿ ਪਾਣੀ ਦੀ ਉਪਲੱਬਧਤਾ ਦੀ ਦ੍ਰਿਸ਼ਟੀ ਨਾਲ ਖੇਤਰੀ ਅਸਮਾਨਤਾ ਸਾਡੇ ਦੇਸ਼ ਦੀ ਸਭ ਤੋਂ ਵੱਡੀਆਂ ਸਮੱਸਿਆਵਾਂ ਵਿੱਚੋਂ ਇੱਕ ਹੈ।

ਭਾਰਤ ਵਿੱਚ ਡੈਨਮਾਰਕ ਦੇ ਰਾਜਦੂਤ ਮਹਾਮਹਿਮ ਫ੍ਰੇਡੀ ਸਵੇਨ ਨੇ ਇਸ ਅਵਸਰ ‘ਤੇ ਆਪਣੇ ਸੰਬੋਧਨ ਵਿੱਚ ਕਿਹਾ, “ਵਿਵਹਾਰਿਕ ਤੌਰ ‘ਤੇ, ਜਲਵਾਯੂ ਸੰਕਟ ਸਭ ਤੋਂ ਪਹਿਲਾ ਜਲ ਸੰਕਟ ਹੈ, ਖਾਸ ਤੌਰ ‘ਤੇ ਗ੍ਰਾਮੀਣ ਭਾਈਚਾਰਿਆਂ ਵਿੱਚ। ਮੈਨੂੰ ਉਮੀਦ ਹੈ ਕਿ ਸਾਡੇ 2022 ਏਆਈਐੱਮ-ਆਈਸੀਡੀਕੇ ਜਲ ਚੁਣੌਤੀ ਤੋਂ ਠੋਸ ਅਤੇ ਵਧਾਏ ਜਾ ਸਕਣ ਵਾਲੇ ਜਲ ਸੰਬੰਧੀ ਟੈਕਨੋਲੋਜੀ ਸਮਾਧਾਨ ਸਾਹਮਣੇ ਆਉਣਗੇ।”

 

ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਦੇ ਮਿਸ਼ਨ ਡਾਇਰੈਕਟਰ ਡਾ. ਚਿੰਤਨ ਵੈਸ਼ਣਵ ਨੇ ਚੁਣੌਤੀ ਲਾਂਚ ਕਰਦੇ ਹੋਏ ਕਿਹਾ, “ਏਆਈਐੱਮ ਅਤੇ ਆਈਸੀਡੀਕੇ ਦੇ ਵਿੱਚ ਸਹਿਯੋਗ, ਦੇਸ਼ ਅਤੇ ਦੁਨੀਆ ਦੇ ਸਾਹਮਣੇ ਮੌਜੂਦ ਜਲ ਸੰਬੰਧੀ ਮਸਲਿਆਂ ਦਾ ਸਮਾਧਾਨ ਕਰਨ ਅਤੇ ਉਨ੍ਹਾਂ ਦਾ ਸ਼ਮਨ (Mitigation) ਕਰਨ ਦੇ ਇਕਸਾਰ ਵਿਜ਼ਨ ਦੇ ਨਾਲ ਹਿਤਧਾਰਕਾਂ ਨੂੰ ਇਕੱਠੇ ਲਿਆਉਣ ਦੇ ਸਾਡੇ ਪ੍ਰਯਤਨਾਂ ਦੇ ਅਨੁਰੂਪ ਹੈ।”

 

ਉਨ੍ਹਾਂ ਨੇ ਕਿਹਾ ਕਿ ਭਾਰਤ-ਡੈਨਮਾਰਕ ਸਾਂਝੇਦਾਰੀ ਵਿੱਚ ਹੋਰ ਖੇਤਰਾਂ ਦੇ ਨਾਲ ਹੀ ਨਾਲ ਸਭ ਤੋਂ ਮਹੱਤਵਪੂਰਨ ਸਿਹਤ ਖੇਤਰ ਦੇ ਲਈ ਪ੍ਰਭਾਵਸ਼ਾਲੀ ਇਨੋਵੇਸ਼ਨਾਂ ਦੀਆਂ ਅਪਾਰ ਸੰਭਾਵਨਾਵਾਂ ਮੌਜੂਦ ਹਨ।

ਡੇਨਿਸ਼ ਏਜੰਸੀਆਂ ਫਾਰ ਸਾਇੰਸ ਐਂਡ ਹਾਇਰ ਐਜੁਕੇਸ਼ਨ ਦੀ ਡਿਪਟੀ ਡਾਇਰੈਕਟਰ ਡਾ. ਸਟੀਨ ਜੋਰਜੇਸਨ ਨੇ ਆਪਣੇ ਵਿਚਾਰ ਸਾਂਝਾ ਕਰਦੇ ਹੋਏ ਕਿਹਾ, “ਗ੍ਰੀਨ ਟ੍ਰਾਂਜ਼ੀਸ਼ਨ ਅਤੇ ਗ੍ਰੀਨ ਸਾਮਰਿਕ ਭਾਗੀਦਾਰੀ ਵਿੱਚ ਇੱਕ ਮਹੱਤਵਪੂਰਨ ਪ੍ਰੇਰਕ ਸ਼ਕਤੀ ਟੈਕਨੋਲੋਜੀ, ਵਿਸ਼ੇਸ਼ ਤੌਰ ‘ਤੇ ਉੱਦਮਤਾ ਦੁਆਰਾ ਸੰਚਾਲਿਤ ਟੈਕਨੋਲੋਜੀ ਹੈ। ਜਲ ਚੁਣੌਤੀ ਇਸ ਨੂੰ ਪ੍ਰੋਤਸਾਹਨ ਦੇਵੇਗੀ, ਲੇਕਿਨ ਇਸ ਨੂੰ ਵਿਵਹਾਰਿਕ ਤੌਰ ‘ਤੇ ਲਾਗੂ ਵੀ ਕਰੇਗੀ। ਮੈਂ ਦਸ ਸਾਲ ਇਸ ਪਹਿਲ ਨੂੰ ਅੱਗੇ ਵਧ ਦੇ ਦੇਖ ਕੇ ਰੋਮਾਂਚਿਤ ਹਾਂ।”

ਡੈਨਮਾਰਕ ਟੈਕਨੀਕਲ ਯੂਨੀਵਰਸਿਟੀ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਸ਼੍ਰੀ ਕਰਸਟਨ ਓਰਥ ਗਾਰਨ-ਲਾਰਸਨ ਨੇ ਵੀ ਵਰਚੁਅਲ ਲਾਂਚ ਦੌਰਾਨ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਦੋਵਾਂ ਦੇਸ਼ਾਂ ਦੇ ਵਿੱਚ ਗ੍ਰੀਨ ਰਣਨੀਤਕ ਸਾਂਝੇਦਾਰੀ ਦਾ ਸਮਰਥਨ ਕਰਦੇ ਹੋਏ ਰਿਸਰਚ ਅਤੇ ਉੱਦਮਤਾ ਦੋਵਾਂ ਖੇਤਰਾਂ ਵਿੱਚ ਭਾਰਤ ਦੇ ਨਾਲ ਅਤੇ ਮਜ਼ਬੂਤ ਸੰਬੰਧਾਂ ਦੇ ਪ੍ਰਤੀ ਗਹਿਰੀ ਦਿਲਚਸਪੀ ਵਿਅਕਤ ਕੀਤੀ।

ਉਨ੍ਹਾਂ ਨੇ ਕਿਹਾ, “ਨੈਕਸਟ ਜੈਨਰੇਸ਼ਨ ਵਾਟਰ ਐਕਸ਼ਨ ਯੂਨੀਵਰਸਿਟੀ ਦੁਆਰਾ ਸੰਚਾਲਿਤ ਇੱਕ ਪਹਿਲ ਹੈ ਜੋ ਦੁਨੀਆ ਭਰ ਵਿੱਚ ਯੁਵਾ ਪ੍ਰਤਿਭਾਵਾਂ ਦੀ ਅਗਲੀ ਪੀੜ੍ਹੀ ਨੂੰ ਪ੍ਰੇਰਿਤ ਕਰਨ, ਮਜ਼ਬੂਤ ਬਣਾਉਣ ਅਤੇ ਜੋੜਣ ਦੇ ਲਈ ਅੰਤਰਰਾਸ਼ਟਰੀ ਪੱਧਰ ‘ਤੇ ਕ੍ਰੌਸ-ਸੈਕਟੋਰਲ ਇਨੋਵੇਸ਼ਨਾਂ ਨੂੰ ਹੁਲਾਰਾ ਦਿੰਦੀ ਹੈ। ਮੈਂ ਇਹ ਦੇਖ ਕੇ ਰੋਮਾਂਚਿਤ ਹਾਂ ਕਿ ਭਾਰਤ ਸਰਕਾਰ ਅਤੇ ਭਾਰਤ ਵਿੱਚ ਸਾਡੇ ਇਨੋਵੇਸ਼ਨ ਸੈਂਟਰ ਡੈਨਮਾਰਕ ਨੇ ਇਸ ਪ੍ਰੋਜੈਕਟ ਵਿੱਚ ਸਾਡੇ ਨਾਲ ਸਾਂਝੇਦਾਰੀ ਕਰਨ ਦਾ ਫੈਸਲਾ ਲਿਆ ਹੈ। ਮੈਂ ਅਗਲੇ ਸਾਲ ਸੰਤਬਰ ਵਿੱਚ ਕੋਪੇਨਹੇਗਨ ਵਿੱਚ ਆਈਡਬਲਿਊਏ ਵਰਲਡ ਵਾਟਰ ਕਾਂਗਰਸ ਦੇ ਹਿੱਸੇ ਦੇ ਰੂਪ ਵਿੱਚ ਭਾਰਤੀ ਵਿਦਿਆਰਥੀਆਂ ਅਤੇ ਉੱਦਮੀਆਂ ਦਾ ਸੁਆਗਤ ਕਰਨ ਦੇ ਲਈ ਉਤਸੁਕ ਹਾਂ ਅਤੇ ਮੈਨੂੰ ਉਮੀਦ ਹੈ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਅਨੇਕ ਸੰਯੁਕਤ ਪ੍ਰੋਜੈਕਟਾਂ ‘ਤੇ ਕੰਮ ਕੀਤਾ ਜਾਵੇਗਾ।”

ਨੀਤੀ ਆਯੋਗ ਦੇ ਮੈਂਬਰ ਰਮੇਸ਼ ਚੰਦ ਨੇ ਜਲ ਸੰਕਟ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਨੋਵੇਸ਼ਨਾਂ ਦੀ ਜ਼ਰੂਰਤ ਦੀ ਦ੍ਰਿਸ਼ਟੀ ਨਾਲ ਜਲ ਸੰਕਟ ਸਭ ਤੋਂ ਸਿਖਰ ‘ਤੇ ਹੈ।

ਉਨ੍ਹਾਂ ਨੇ ਕਿਹਾ, “ਮੈਂ ਇਨੋਵੇਸ਼ਨ ਵਿਕਸਿਤ ਕਰਨ ਦੇ ਲਈ ਜਲ ਖੇਤਰ ਨੂੰ ਸਿਖਰ ‘ਤੇ ਰੱਖਣ ਦੇ ਕਈ ਕਾਰਨ ਗਿਨਾ ਸਕਦਾ ਹਾਂ, ਸਭ ਤੋਂ ਮਹੱਤਵਪੂਰਨ ਕਾਰਨ ਜੋ ਮੇਰੇ ਜ਼ਹਿਨ ਵਿੱਚ ਆਉਂਦਾ ਹੈ, ਉਹ ਇਹ ਹੈ ਕਿ ਭਾਰਤੀ ਸਮੇਤ ਅਨੇਕ ਵਿਕਾਸਸ਼ੀਲ ਦੇਸ਼ਾਂ ਵਿੱਚ ਪਾਣੀ ਦੀ ਉਪਲੱਬਧਤਾ ਅਤੇ ਗੁਣਵੱਤਾ ਦੋਵਾਂ ਤਰਫ ਦਾ ਜਲ ਸੰਕਟ ਮੌਜੂਦ ਹੈ।”

ਚੁਣੌਤੀਆਂ ਲਾਂਚ ਕੀਤੇ ਜਾਣ ਦੇ ਅਵਸਰ ‘ਤੇ ਨੀਤੀ ਆਯੋਗ ਦੇ ਵਾਈਸ ਚੇਅਰਮੈਨ ਡਾ. ਰਾਜੀਵ ਕੁਮਾਰ, ਭਾਰਤ ਵਿੱਚ ਡੈਨਮਾਰਕ ਦੇ ਰਾਜਦੂਤ ਮਹਾਮਹਿਮ ਫ੍ਰੇਡੀ ਸਵੇਨ, ਏਆਈਐੱਮ, ਨੀਤੀ ਆਯੋਗ ਵਿੱਚ ਮਿਸ਼ਨ ਡਾਇਰੈਕਟਰ ਡਾ. ਚਿੰਤਨ ਵੈਸ਼ਣਵ, ਨੀਤੀ ਆਯੋਗ ਦੇ ਮੈਂਬਰ ਪ੍ਰੋ. ਰਮੇਸ਼ ਚੰਦ, ਪ੍ਰੋਗਰਾਮ ਡਾਇਰੈਕਟਰ, ਏਆਈਐੱਮ ਇਸ਼ਿਤਾ ਅਗ੍ਰਵਾਲ, ਸਲਾਹਕਾਰ ਵਾਟਰ ਵਰਟੀਕਲ, ਨੀਤੀ ਆਯੋਗ, ਸ਼੍ਰੀ ਅਵਿਨਾਸ ਮਿਸ਼ਰਾ, ਪ੍ਰੋਗਰਾਮ ਪ੍ਰਬੰਧਕ, ਅੰਤਰਰਾਜੀ ਸਹਿਯੋਗ, ਡੇਨਿਸ਼ ਇਨਵਾਇਰਮੈਂਟਲ ਪ੍ਰੋਟੈਕਸ਼ਨ ਏਜੰਸੀ, ਸ਼੍ਰੀ ਟੋਬਿਯਾਸ ਕੁਆਰਨਿੰਗ, ਡੇਨਿਸ਼ ਏਜੰਸੀ ਵਿੱਚ ਡਿਪਟੀ ਡਾਇਰੈਕਟਰ ਜਨਰਲ ਡਾ. ਸਟੀਨ ਜੋਰਜੇਸਨ, ਡੈਨਮਾਰਕ ਟੈਕਨੀਕਲ ਯੂਨੀਵਰਸਿਟੀ ਦੇ ਸੀਨੀਅਰ ਵਾਈਸ ਪ੍ਰੈਸੀਡੈਂਟ ਸ਼੍ਰੀ ਕਰਸਟਨ ਓਰਥ ਗਾਰਨ-ਲਾਰਸਨ ਸਮੇਤ ਹੋਰ ਪਤਵੰਤੇ ਮੌਜੂਦ ਸਨ।

ਪਿਛਲੇ ਸਾਲ, ਚੁਣੌਤੀ ਵਿੱਚ ਚੁਣੀ ਗਈ ਦਸ ਇਨੋਵੇਸ਼ਨ ਟੀਮਾਂ ਨੂੰ ਭਾਗੀਦਾਰਾਂ ਦੇ ਮਾਧਿਅਮ ਨਾਲ ਵਿਸ਼ੇਸ਼ ਤੌਰ ‘ਤੇ ਇਸ ਉਦੇਸ਼ ਦੇ ਲਈ ਆਪਣੇ ਉਤਪਾਦ ਵਿਕਸਿਤ ਕਰਨ ਵਿੱਚ ਸਹਾਇਤਾ ਪ੍ਰਦਾਨ ਕੀਤੀ ਗਈ ਸੀ। ਭਾਰਤੀ ਟੀਮਾਂ ਨੇ 5 ਦੇਸ਼ਾਂ ਦੇ ਆਪਣੇ ਹਿੱਸੇਦਾਰਾਂ ਦੇ ਨਾਲ ਵੀ ਇਸ ਸਾਲ ਮਈ ਵਿੱਚ ਆਯੋਜਿਤ ਆਲਮੀ ਪੱਧਰ ‘ਤੇ ਫਾਈਨਲ ਮੁਕਾਬਲੇ ਵਿੱਚ ਹਿੱਸਾ ਲਿਆ ਅਤੇ ਚੁਣੀ ਗਈ 10 ਟੀਮਾਂ ਵਿੱਚੋਂ 5 ਟੀਮਾਂ ਨੇ ਆਲਮੀ ਪੱਧਰ ‘ਤੇ ਫਾਈਨਲ ਮੁਕਾਬਲੇ ਵਿੱਚ 6 ਪੁਰਸਕਾਰ ਜਿੱਤੇ। 

***

ਡੀਐੱਸ/ਏਕੇਜੇ/ਏਕੇ(Release ID: 1781524) Visitor Counter : 134


Read this release in: English , Hindi