ਸੈਰ ਸਪਾਟਾ ਮੰਤਰਾਲਾ

ਉਪ-ਰਾਸ਼ਟਰਪਤੀ ਨੇ 'ਏਕ ਭਾਰਤ ਸ਼੍ਰੇਸ਼ਠ ਭਾਰਤ' ਪ੍ਰਦਰਸ਼ਨੀ ਦਾ ਉਦਘਾਟਨ ਕੀਤਾ; ਲੋਕਾਂ ਨੂੰ ਯੁਗਲ ਰਾਜਾਂ ਦੀ ਕਲਾ ਅਤੇ ਸੱਭਿਆਚਾਰ ਬਾਰੇ ਸਿੱਖਣ ਦੀ ਤਾਕੀਦ ਕੀਤੀ

Posted On: 12 DEC 2021 7:38PM by PIB Chandigarh

ਮਾਣਯੋਗ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਅੱਜ ਸ਼ਹਿਰ ਵਿੱਚ ਪੋਟੀ ਸ਼੍ਰੀਰਾਮੁਲੁ ਤੇਲੁਗੂ ਯੂਨੀਵਰਸਿਟੀ ਵਿੱਚ ‘ਏਕ ਭਾਰਤ ਸ਼੍ਰੇਸ਼ਠ ਭਾਰਤ’ (ਈਬੀਐੱਸਬੀ) ਬਾਰੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕੀਤਾ। ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਰੀਜਨਲ ਆਊਟਰੀਚ ਬਿਊਰੋ ਦੁਆਰਾ ਆਯੋਜਿਤ, ਇਹ ਪ੍ਰਦਰਸ਼ਨੀ ਹਰਿਆਣਾ ਅਤੇ ਤੇਲੰਗਾਨਾ ਯੁਗਲ ਰਾਜਾਂ (paired states) ਦੇ ਕਲਾ ਰੂਪਾਂ, ਪਕਵਾਨਾਂ, ਤਿਉਹਾਰਾਂ, ਸਮਾਰਕਾਂ, ਟੂਰਿਸਟ ਸਥਾਨਾਂ ਆਦਿ ਦੇ ਵਿਭਿੰਨ ਦਿਲਚਸਪ ਪਹਿਲੂਆਂ ਨੂੰ ਉਜਾਗਰ ਕਰਦੀ ਹੈ। ਇਹ ਪ੍ਰਦਰਸ਼ਨੀ ਦਰਸ਼ਕਾਂ ਦੁਆਰਾ ਦੇਖੇ ਜਾਣ ਲਈ 12 ਤੋਂ 14 ਦਸੰਬਰ, 2021 ਤੱਕ ਪੋਟੀ ਸ਼੍ਰੀਰਾਮੁਲੁ ਤੇਲੁਗੂ ਯੂਨੀਵਰਸਿਟੀ ਕੈਂਪਸ, ਨਾਮਪੱਲੀ, ਹੈਦਰਾਬਾਦ ਵਿਖੇ ਖੁੱਲ੍ਹੀ ਰਹੇਗੀ। ਪ੍ਰਦਰਸ਼ਨੀ ਵਿੱਚ ਪਬਲੀਕੇਸ਼ਨਸ ਡਿਵੀਜ਼ਨ ਦੁਆਰਾ ਕਲਾ ਅਤੇ ਸੱਭਿਆਚਾਰ ਦੇ ਵਿਸ਼ਿਆਂ ’ਤੇ ਲਿਆਂਦੀਆਂ ਪ੍ਰਸਿੱਧ ਪੁਸਤਕਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।


ਇਸ ਅਵਸਰ 'ਤੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਅਜਿਹੀਆਂ ਪਹਿਲਾਂ ਯੁਗਲ ਰਾਜਾਂ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਪ੍ਰਸਾਰਿਤ ਕਰਨ ਅਤੇ ਲੋਕਾਂ ਦੇ ਪਰਸਪਰ ਸੰਪਰਕ ਨੂੰ ਉਤਸ਼ਾਹਿਤ ਕਰਨ ਵਿੱਚ ਬਹੁਤ ਸਹਾਈ ਸਿੱਧ ਹੋਣਗੀਆਂ। ਉਨ੍ਹਾਂ ਇਸ ਪਹਿਲ ਲਈ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੀ ਸ਼ਲਾਘਾ ਕੀਤੀ, ਜੋ ਦੋਵਾਂ ਰਾਜਾਂ ਦੇ ਲੋਕਾਂ ਨੂੰ ਇਕੱਠੇ ਕਰਦੀ ਹੈ ਅਤੇ ਸਾਡੀ ਸਮ੍ਰਿੱਧ ਅਤੇ ਵਿਵਿਧ ਸੱਭਿਆਚਾਰਕ ਵਿਰਾਸਤ ਬਾਰੇ ਜਾਗਰੂਕਤਾ ਪੈਦਾ ਕਰਦੀ ਹੈ।








 

ਤੇਲੰਗਾਨਾ ਰਾਜ ਦੇ ਗ੍ਰਹਿ ਮੰਤਰੀ, ਸ਼੍ਰੀ ਮੁਹੰਮਦ ਮਹਿਮੂਦ ਅਲੀ, ਤੇਲੰਗਾਨਾ ਰਾਜ ਯੋਜਨਾ ਬੋਰਡ ਦੇ ਉਪ ਚੇਅਰਮੈਨ, ਸ਼੍ਰੀ ਬੀ ਵਿਨੋਦ ਕੁਮਾਰ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਇਸ ਅਵਸਰ 'ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਰੀਜਨਲ ਆਊਟਰੀਚ ਬਿਊਰੋ (ਆਰਓਬੀ), ਪੱਤਰ ਸੂਚਨਾ ਦਫ਼ਤਰ (ਪੀਆਈਬੀ), ਡੀਪੀਡੀ ਅਤੇ ਆਲ ਇੰਡੀਆ ਰੇਡੀਓ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ।


ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਸਾਡੇ ਦੇਸ਼ ਦੇ ਲੋਕਾਂ ਦਰਮਿਆਨ ਭਾਵਨਾਤਮਕ ਬੰਧਨ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੁਆਰਾ ਇੱਕ ਵਿਲੱਖਣ ਪਹਿਲ ਹੈ। ਏਕ ਭਾਰਤ ਸ਼੍ਰੇਸ਼ਠ ਭਾਰਤ (ਈਬੀਐੱਸਬੀ) ਪ੍ਰੋਗਰਾਮ ਦੀ ਸ਼ੁਰੂਆਤ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 31 ਅਕਤੂਬਰ, 2015 ਨੂੰ ਸਰਦਾਰ ਵੱਲਭ ਭਾਈ ਪਟੇਲ ਦੀ 140ਵੀਂ ਜਯੰਤੀ ਦੇ ਮੌਕੇ 'ਤੇ ਕੀਤੀ ਗਈ ਸੀ, ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੀ ਏਕਤਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।



 

 ***********



(Release ID: 1780767) Visitor Counter : 143


Read this release in: English , Urdu , Hindi