ਸੈਰ ਸਪਾਟਾ ਮੰਤਰਾਲਾ

2017-19 ਦੌਰਾਨ ਦੇਸ਼ ਵਿੱਚ ਸਵਦੇਸ਼ ਦਰਸ਼ਨ ਯੋਜਨਾ ਦੇ ਰੂਰਲ ਸਰਕਟ ਥੀਮ ਦੇ ਤਹਿਤ ਟੂਰਿਜ਼ਮ ਮੰਤਰਾਲੇ ਦੁਆਰਾ ਲਗਭਗ 120 ਕਰੋੜ ਮਨਜ਼ੂਰ ਕੀਤੇ ਗਏ: ਸ਼੍ਰੀ ਜੀ. ਕਿਸ਼ਨ ਰੈੱਡੀ

Posted On: 06 DEC 2021 5:46PM by PIB Chandigarh

ਮੁੱਖ ਵਿਸ਼ੇਸ਼ਤਾ:

·         ਰੂਰਲ ਸਰਕਟ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਪੰਦਰਾਂ ਥੀਮੈਟਿਕ ਸਰਕਟਾਂ ਵਿੱਚੋਂ ਇੱਕ ਹੈ ਜਿਸਦਾ ਉਦੇਸ਼ ਗ੍ਰਾਮੀਣ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨਾ ਹੈ

·         ਗ੍ਰਾਮੀਣ ਸੈਰ-ਸਪਾਟੇ ਲਈ ਰਾਸ਼ਟਰੀ ਰਣਨੀਤੀ ਅਤੇ ਰੋਡਮੈਪ ਦਾ ਖਰੜਾ ਤਿਆਰ ਕੀਤਾ ਗਿਆ

ਟੂਰਿਜ਼ਮ ਮੰਤਰਾਲੇ ਦੁਆਰਾ ਦੇਸ਼ ਵਿੱਚ ਵਿਕਾਸ ਲਈ ਗ੍ਰਾਮੀਣ ਟੂਰਿਜ਼ਮ ਖੇਤਰ ਦੀ ਪਛਾਣ ਕੀਤੀ ਗਈ ਹੈ। ਮੰਤਰਾਲੇ ਨੇ ਗ੍ਰਾਮੀਣ ਸੈਰ-ਸਪਾਟੇ ਲਈ ਰਾਸ਼ਟਰੀ ਰਣਨੀਤੀ ਅਤੇ ਰੋਡਮੈਪ ਦਾ ਖਰੜਾ ਤਿਆਰ ਕੀਤਾ ਹੈ, ਜੋ ਹੋਰ ਗੱਲਾਂ ਦੇ ਨਾਲ-ਨਾਲ, ਸੈਰ-ਸਪਾਟੇ ਰਾਹੀਂ ਸਥਾਨਕ ਉਤਪਾਦਾਂ ਨੂੰ ਵਿਕਸਤ ਕਰਨ ਅਤੇ ਉਤਸ਼ਾਹਿਤ ਕਰਨ ’ਤੇ ਕੇਂਦ੍ਰਤ ਕਰਦਾ ਹੈ, ਜਿਸ ਦੇ ਨਤੀਜੇ ਵਜੋਂ ਗ੍ਰਾਮੀਣ ਖੇਤਰਾਂ ਵਿੱਚ ਆਮਦਨ ਅਤੇ ਨੌਕਰੀਆਂ ਪੈਦਾ ਹੁੰਦੀਆਂ ਹਨ ਅਤੇ ਆਤਮ ਨਿਰਭਰ ਭਾਰਤ ਦਾ ਦਰਸ਼ਨ ਸਥਾਨਕ ਭਾਈਚਾਰਿਆਂ, ਨੌਜਵਾਨਾਂ ਅਤੇ ਔਰਤਾਂ ਨੂੰ ਸਸ਼ਕਤ ਕਰਦਾ ਹੈ

ਦੇਸ਼ ਵਿੱਚ ਗ੍ਰਾਮੀਣ ਸੈਰ-ਸਪਾਟੇ ਦੀ ਸੰਭਾਵਨਾ ਨੂੰ ਪਛਾਣਦੇ ਹੋਏ, ਟੂਰਿਜ਼ਮ ਮੰਤਰਾਲੇ ਨੇ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ ਵਿਕਾਸ ਲਈ ਪੰਦਰਾਂ ਥੀਮੈਟਿਕ ਸਰਕਟਾਂ ਵਿੱਚੋਂ ਇੱਕ ਦੇ ਰੂਪ ਵਿੱਚ ਰੂਰਲ ਸਰਕਟ ਦੀ ਪਛਾਣ ਕੀਤੀ ਹੈ ਅਤੇ ਇਸਦਾ ਉਦੇਸ਼ ਸੈਰ-ਸਪਾਟੇ ਰਾਹੀਂ ਗ੍ਰਾਮੀਣ ਅਰਥਚਾਰੇ ਨੂੰ ਮੁੜ ਸੁਰਜੀਤ ਕਰਕੇ ਇੱਕ ਤਾਕਤ ਦੇ ਰੂਪ ਵਿੱਚ ਲਾਭ ਪਹੁੰਚਾਉਣਾ ਹੈ ਅਤੇ ਘਰੇਲੂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਨੂੰ ਦੇਸ਼ ਦੇ ਗ੍ਰਾਮੀਣ ਪਹਿਲੂ ਦੀ ਝਲਕ ਦਿਖਾਉਣਾ ਹੈ। ਗ੍ਰਾਮੀਣ ਸੈਰ-ਸਪਾਟੇ ਸਮੇਤ ਸੈਰ-ਸਪਾਟੇ ਨਾਲ ਸੰਬੰਧਿਤ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਪ੍ਰੋਜੈਕਟ/ਪ੍ਰਸਤਾਵ, ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ ਪ੍ਰਸ਼ਾਸਨ ਨਾਲ ਸਲਾਹ-ਮਸ਼ਵਰਾ ਕਰਕੇ ਸਰਕਟ ਦੇ ਅਧੀਨ ਵਿਕਾਸ ਲਈ ਪਛਾਣੇ ਜਾਂਦੇ ਹਨ ਅਤੇ ਫੰਡਾਂ ਦੀ ਉਪਲੱਬਧਤਾ, ਢੁੱਕਵੀਆਂ ਵਿਸਤ੍ਰਿਤ ਪ੍ਰੋਜੈਕਟ ਰਿਪੋਰਟਾਂ ਜਮ੍ਹਾਂ ਕਰਾਉਣ, ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਅਤੇ ਪਹਿਲਾਂ ਜਾਰੀ ਕੀਤੇ ਫੰਡਾਂ ਦੀ ਵਰਤੋਂ ਦੇ ਅਧੀਨ ਮਨਜ਼ੂਰ ਕੀਤੇ ਜਾਂਦੇ ਹਨ।

ਦੇਸ਼ ਵਿੱਚ ਸਵਦੇਸ਼ ਦਰਸ਼ਨ ਯੋਜਨਾ ਦੇ ਰੂਰਲ ਸਰਕਟ ਥੀਮ ਦੇ ਤਹਿਤ ਟੂਰਿਜ਼ਮ ਮੰਤਰਾਲੇ ਦੁਆਰਾ ਮਨਜ਼ੂਰ ਕੀਤੇ ਪ੍ਰੋਜੈਕਟਾਂ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ:

(ਰੁਪਏ ਕਰੋੜਾਂ ਵਿੱਚ)

 

 

ਰਾਜ/ਪ੍ਰਵਾਨਗੀ ਦਾ ਸਾਲ

ਵੇਰਵੇ

ਮਨਜ਼ੂਰ ਰਕਮ

 

ਬਿਹਾਰ

2017-18

ਗਾਂਧੀ ਸਰਕਟ ਦਾ ਵਿਕਾਸ: ਭੀਤਿਹਾਰਵਾ- ਚੰਦਰਹੀਆ- ਤੁਰਕੌਲੀਆ

44.65

ਕੇਰਲ

2018-19

ਮਲਾਨਾਡ ਮਾਲਾਬਾਰ ਕਰੂਜ਼ ਟੂਰਿਜ਼ਮ ਪ੍ਰੋਜੈਕਟ ਦਾ ਵਿਕਾਸ

80.37

       

ਇਹ ਜਾਣਕਾਰੀ ਟੂਰਿਜ਼ਮ ਮੰਤਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਅੱਜ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ

*******

ਐੱਨਬੀ/ ਓਏ/ ਯੂਡੀ



(Release ID: 1778793) Visitor Counter : 128


Read this release in: Telugu , English