ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ -19 ਵੈਕਸੀਨ ਦੀ ਉਪਲਬਧਤਾ ‘ਤੇ ਅੱਪਡੇਟ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੈਕਸੀਨ ਦੀਆਂ 137 ਕਰੋੜ ਤੋਂ ਅਧਿਕ ਖੁਰਾਕਾਂ ਉਪਲੱਬਧ ਕਰਵਾਈਆਂ ਗਈਆਂ
ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਵੈਕਸੀਨ ਦੀਆਂ 24.16 ਕਰੋੜ ਤੋਂ ਅਧਿਕ ਅਤਿਰਿਕਤ ਅਤੇ ਬਿਨਾ ਇਸਤੇਮਾਲ ਕੀਤੀਆਂ ਹੋਈਆਂ ਖੁਰਾਕਾਂ ਮੌਜੂਦ
Posted On:
01 DEC 2021 9:31AM by PIB Chandigarh
ਕੇਂਦਰ ਸਰਕਾਰ ਦੇਸ਼ਭਰ ਵਿੱਚ ਕੋਵਿਡ-19 ਟੀਕਾਕਰਣ ਦਾ ਦਾਇਰਾ ਵਧਾਉਣ ਅਤੇ ਟੀਕੇ ਲਗਾਉਣ ਦੀ ਗਤੀ ਨੂੰ ਤੇਜ਼ ਕਰਨ ਲਈ ਪ੍ਰਤੀਬੱਧ ਹੈ । ਕੋਵਿਡ - 19 ਦੇ ਟੀਕਿਆਂ ਦੀ ਸਰਬ-ਉਪਲਬਧਤਾ ਦਾ ਨਵਾਂ ਦੌਰ 21 ਜੂਨ , 2021 ਤੋਂ ਸ਼ੁਰੂ ਕੀਤਾ ਗਿਆ ਹੈ । ਟੀਕਾਕਰਣ ਮੁਹਿੰਮ ਨੂੰ ਅਧਿਕ ਤੋਂ ਅਧਿਕ ਵੈਕਸੀਨ ਦੀ ਉਪਲਬਧਤਾ ਦੇ ਜ਼ਰੀਏ ਵਧਾਇਆ ਗਿਆ । ਇਸ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵੈਕਸੀਨ ਦੀ ਉਪਲਬਧਤਾ ਬਾਰੇ ਪਹਿਲਾਂ ਸੂਚਨਾ ਪ੍ਰਦਾਨ ਕੀਤੀ ਗਈ , ਤਾਕਿ ਉਹ ਬਿਹਤਰ ਯੋਜਨਾ ਦੇ ਨਾਲ ਟੀਕੇ ਲਗਾਉਣ ਦਾ ਬੰਦੋਬਸਤ ਕਰ ਸਕਣ ਅਤੇ ਟੀਕੇ ਦੀ ਸਪਲਾਈ ਚੇਨ ਨੂੰ ਦਰੁਸਤ ਕੀਤਾ ਜਾ ਸਕੇ ।
ਦੇਸ਼ਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਦੇ ਰੂਪ ਵਿੱਚ, ਕੇਂਦਰ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਕੋਵਿਡ ਵੈਕਸੀਨ ਪ੍ਰਦਾਨ ਕਰਕੇ ਉਨ੍ਹਾਂ ਦਾ ਸਮਰਥਨ ਕਰ ਰਹੀ ਹੈ। ਟੀਕਿਆਂ ਦੀ ਸਰਬ-ਉਪਲਬਧਤਾ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਵੈਕਸੀਨ ਨਿਰਮਾਤਾਵਾਂ ਤੋਂ 75% ਟੀਕੇ ਖਰੀਦ ਕੇ ਉਨ੍ਹਾਂ ਨੂੰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਪ੍ਰਦਾਨ ਕਰੇਗੀ ।
ਟੀਕਿਆਂ ਦੀਆਂ ਖੁਰਾਕਾਂ
|
(1 ਅਕਤੂਬਰ 2021 ਤੱਕ)
|
ਹੁਣ ਤੱਕ ਹੋਈ ਸਪਲਾਈ
|
1,37,87,00,630
|
ਬਾਕੀ ਟੀਕੇ
|
24,16,48,086
|
ਕੇਂਦਰ ਸਰਕਾਰ ਦੁਆਰਾ ਸਭ ਤਰ੍ਹਾਂ ਦੇ ਸਰੋਤਾਂ ਤੋਂ ਹੁਣ ਤੱਕ ਵੈਕਸੀਨ ਦੀਆਂ 137 ਕਰੋੜ ਤੋਂ ਅਧਿਕ (1,37,87,00,630) ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਰਕਾਰੀ ਸਰੋਤ ( ਮੁਫ਼ਤ ) ਅਤੇ ਰਾਜਾਂ ਦੁਆਰਾ ਸਿੱਧੀ ਖਰੀਦ ਪ੍ਰਕਿਰਿਆ ਦੇ ਜ਼ਰੀਏ ਪ੍ਰਦਾਨ ਕੀਤੀਆਂ ਗਈਆਂ ਹਨ ।
ਰਾਜਾਂ ਦੇ ਪਾਸ ਵੈਕਸੀਨ ਦੀਆਂ 24.16 ਕਰੋੜ ਤੋਂ ਅਧਿਕ ( 24,16,48,086 ) ਅਤਿਰਿਕਤ ਅਤੇ ਬਿਨਾ ਇਸਤੇਮਾਲ ਕੀਤੀਆਂ ਖੁਰਾਕਾਂ ਮੌਜੂਦ ਹਨ , ਜਿਨ੍ਹਾਂ ਨੂੰ ਲਗਾਇਆ ਜਾਣਾ ਹੈ ।
****
ਐੱਮਵੀ
(Release ID: 1776776)
Visitor Counter : 127