ਸੈਰ ਸਪਾਟਾ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਜੀ ਕਿਸ਼ਨ ਰੇੱਡੀ ਨੇ ਅੱਜ ਵਿਸ਼ਾਖਾਪੱਟਨਮ ਵਿੱਚ ਭਾਰਤ ਸਰਕਾਰ ਦੁਆਰਾ ਵਿੱਤ ਪੋਸ਼ਤ ਵਿਭਿੰਨ ਟੂਰਿਜ਼ਮ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ


ਟੂਰਿਜ਼ਮ ਸਥਲ ਦੇ ਰੂਪ ਵਿੱਚ ਵਾਈਜ਼ੈਗ (Vizag) ਦੀ ਸਮਰੱਥਾ ਨੂੰ ਸਾਕਾਰ ਕਰਨ ਦੇ ਲਈ ਅਸੀਂ ਮਿਸ਼ਨ ਮੋਡ ਵਿੱਚ ਕੰਮ ਕਰਾਂਗੇ: ਸ਼੍ਰੀ ਜੀ ਕਿਸ਼ਨ ਰੇੱਡੀ

ਅਸੀਂ ਇਸ ਖੂਬਸੂਰਤ ਤਟੀ ਸ਼ਹਿਰ ਵਾਈਜ਼ੈਗ (Vizag) ਨੂੰ ਨਾ ਕੇਵਲ ਵਿਸ਼ਵ ਟੂਰਿਜ਼ਮ ਸਥਲ ਦੇ ਰੂਪ ਵਿੱਚ ਬਲਕਿ ਵਪਾਰ ਅਤੇ ਵਣਜ ਦੇ ਕੇਂਦਰ ਦੇ ਰੂਪ ਵਿੱਚ ਵੀ ਵਿਕਸਿਤ ਕਰਨਗੇ: ਟੂਰਿਜ਼ਮ ਮੰਤਰੀ

Posted On: 23 NOV 2021 9:03PM by PIB Chandigarh

ਕੇਂਦਰੀ ਟੂਰਿਜ਼ਮ, ਸੱਭਿਆਚਾਰ ਅਤੇ ਉੱਤਰ-ਪੂਰਬ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੇੱਡੀ ਨੇ ਅੱਜ ਵਿਸ਼ਾਖਾਪੱਟਨਮ ਦੇ ਬਾਵਿਕੋਡਾ ਵਿੱਚ ਸਥਿਤ ਬੌਧ ਪਰਿਸਰ ਵਿੱਚ ਟੂਰਿਜ਼ਮ ਪ੍ਰੋਜੈਕਟ ਦਾ ਦੌਰਾ ਕੀਤਾ ਅਤੇ ਭਾਰਤ ਸਰਕਾਰ ਦੁਆਰਾ ਵਿੱਤ ਪੋਸ਼ਿਤ ਵਿਭਿੰਨ ਟੂਰਿਜ਼ਮ ਪ੍ਰੋਜੈਕਟਾਂ ਦੀ ਸਮੀਖਿਆ ਕੀਤੀ। ਹਵਾਈ ਅੱਡੇ ‘ਤੇ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ, ਮੰਤਰੀ ਮਹੋਦਯ ਨੇ ਕਿਹਾ ਕਿ, “ਵਿਭਿੰਨ ਕਾਰਕਾਂ ਜਿਵੇਂ ਕਿ ਕੋਵਿਡ-19 ਅਤੇ ਅਤੀਤ ਵਿੱਚ ਸਮੁੰਦਰੀ ਚਕ੍ਰਵਾਤਾਂ ਦੇ ਕਾਰਨ ਤੋਂ ਟੂਰਿਜ਼ਮ ਸਥਲ ਦੇ ਰੂਪ ਵਿੱਚ ਵਾਈਜ਼ੈਗ  ਦਾ ਵਿਕਾਸ ਨਹੀਂ ਹੋ ਸਕਿਆ। ਅਸੀਂ ਸਾਰੇ ਇੱਕ ਟੂਰਿਜ਼ਮ ਸਥਲ ਦੇ ਰੂਪ ਵਿੱਚ ਵਾਈਜ਼ੈਗ  ਦੀ ਸਮਰੱਥਾ ਦਾ ਅਨੁਭਵ ਕਰਾਉਣ ਦੇ ਲਈ ਮਿਸ਼ਨ ਮੋਡ ਵਿੱਚ ਕੰਮ ਕਰਾਂਗੇ।

ਕੇਂਦਰੀ ਮੰਤਰੀ ਨੇ ਰੂਸ਼ਿਕੋਂਡਾ-ਭੀਮਲੀ ਬੀਚ ਰੋਡ ਸਥਿਤ ਬਾਵਿਕੋਂਡਾ ਬੌਧ ਪਰਿਸਰ ਦਾ ਨਿਰੀਖਣ ਕੀਤਾ। ਪ੍ਰੋਜੈਕਟ ਨੂੰ ਸ਼ਾਲਿਹੁੰਡਮ-ਥੋਟਲਾਕੋਂਡਾ-ਬਾਵਿਕੋਂਡਾ-ਬੋੱਜਾਨਕੋਂਡਾ-ਅਮਰਾਵਤੀ-ਅਨੁਪੁ ਬੌਧ ਸਰਕਿਟ ਦੇ ਇੱਕ ਹਿੱਸੇ ਦੇ ਰੂਪ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਸਵਦੇਸ਼ 2.0 ਟੂਰਿਜ਼ਮ ਪ੍ਰੋਜੈਕਟ ਦੇ ਇੱਕ ਹਿੱਸੇ ਦੇ ਰੂਪ ਵਿੱਚ 26.17 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ। ਮੰਤਰੀ ਮਹੋਦਯ ਦੇ ਨਾਲ ਆਂਧਰਾ ਪ੍ਰਦੇਸ਼ ਦੇ ਟੂਰਿਜ਼ਮ ਮੰਤਰੀ ਸ਼੍ਰੀ ਅਵੰਤੀ ਸ਼੍ਰੀਨਿਵਾਸ ਵੀ ਸਨ। ਰਾਜ ਸਰਕਾਰ ਅਤੇ ਭਾਰਤ ਟੂਰਿਜ਼ਮ ਦੇ ਅਧਿਕਾਰੀ ਵੀ ਇਸ ਦੌਰੇ ਵਿੱਚ ਸ਼ਾਮਲ ਹੋਏ।

ਸ਼੍ਰੀ ਜੀ ਕਿਸ਼ਨ ਰੇੱਡੀ ਨੇ ਆਂਧਰਾ ਪ੍ਰਦੇਸ਼ ਦੇ ਟੂਰਿਜ਼ਮ ਮੰਤਰੀ ਸ਼੍ਰੀ ਅਵੰਤੀ ਸ਼੍ਰੀਨਿਵਾਸ ਦੇ ਨਾਲ ਵਿਸ਼ਾਖਾਪੱਟਨਮ ਪੋਰਟ ਟ੍ਰਸਟ, ਕ੍ਰੂਜ਼ ਟਰਮਿਨਲ ਅਤੇ ਕ੍ਰੂਜ਼ ਟੂਰਿਜ਼ਮ ਦੀ ਸਮੀਖਿਆ ਬੈਠਕ ਵੀ ਕੀਤੀ। ਵਿਸ਼ਾਖਾਪੱਟਨਮ ਦੇ ਬਾਹਰੀ ਬੰਦਰਗਾਹ ਵਿੱਚ ਚੈਨਲ ਬਰਥ ਖੇਤਰ ਵਿੱਚ ਕ੍ਰੂਜ਼ ਸਹਿ ਤਟੀ ਕਾਰਗਾਂ ਟਰਮਿਨਲ ਦਾ ਨਿਰਮਾਣ ਟੂਰਿਜ਼ਮ ਬੁਨਿਆਦੀ ਢਾਂਚਾ ਵਿਕਾਸ ਯੋਜਨਾ ਦੇ ਲਈ ਕੇਂਦਰੀ ਏਜੰਸੀਆਂ ਨੂੰ ਸਹਾਇਤਾ ਦੇ ਮਾਧਿਅਮ ਨਾਲ ਟੂਰਿਜ਼ਮ ਮੰਤਰਾਲੇ, ਭਾਰਤ ਸਰਕਾਰ ਦੁਆਰਾ ਪ੍ਰਦਾਨ ਕੀਤੇ ਜਾ ਰਹੇ ਵਿੱਤ ਪੋਸ਼ਣ ਦੇ 50% ਦੇ ਨਾਲ 77 ਕਰੋੜ ਰੁਪਏ ਦੀ ਲਾਗਤ ਨਾਲ ਲਾਗੂ ਕੀਤਾ ਜਾ ਰਿਹਾ ਹੈ।

ਸ਼੍ਰੀ ਜੀ ਕਿਸ਼ਨ ਰੇੱਡੀ ਨੇ ਕਿਹਾ, “ਅਸੀਂ ਵਾਈਜ਼ੈਗ  ਦੇ ਇਸ ਖੂਬਸੂਰਤ ਸਮੁੰਦਰ ਤਟੀ ਸ਼ਹਿਰ ਨੂੰ ਨਾ ਕੇਵਲ ਇੱਕ ਵਿਸ਼ਵ ਟੂਰਿਜ਼ਮ ਸਥਲ ਦੇ ਰੂਪ ਵਿੱਚ ਬਲਕਿ ਵਪਾਰ ਅਤੇ ਵਣਜ ਕੇਂਦਰ ਦੇ ਰੂਪ ਵਿੱਚ ਵੀ ਵਿਕਸਿਤ ਕਰਨਗੇ।” ਕੇਂਦਰੀ ਮੰਤਰੀ ਨੇ ਸਾਰੇ ਹਿਤਧਾਰਕਾਂ ਨੂੰ ਆਸ਼ਵਾਸਨ ਦਿੱਤਾ ਕਿ ਸਰਕਾਰ ਉਦਯੋਗ ਨੂੰ ਮੁੜ-ਜੀਵਤ ਕਰੇਗੀ ਅਤੇ ਟੂਰਿਜ਼ਮ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਸਮਰਥਣ ਕਰੇਗੀ।

 ਆਂਧਰਾ ਪ੍ਰਦੇਸ਼ ਰਾਜ ਦੇ ਟੂਰਿਜ਼ਮ ਮੰਤਰੀ ਸ਼੍ਰੀ ਅਵੰਤੀ ਸ਼੍ਰੀਨਿਵਾਸ ਸਹਿਤ ਸ਼੍ਰੀ ਜੀ ਕਿਸ਼ਨ ਰੇੱਡੀ ਦੇ ਨਾਲ ਅਨਾਕਾਪੱਲੀ ਦੀ ਸਾਂਸਦ ਸ਼੍ਰੀਮਤੀ ਬੀ ਵੀ ਸਤਿਆਵਤੀ, ਆਂਧਰਾ ਪ੍ਰਦੇਸ਼ ਰਾਜ ਟੂਰਿਜ਼ਮ ਨਿਗਮ ਦੇ ਚੇਅਰਪਰਸਨ ਅਤੇ ਮੈਨੇਜਿੰਗ ਡਾਇਰੈਕਟਰ, ਜ਼ਿਲ੍ਹਾ ਅਧਿਕਾਰੀ ਅਤੇ ਹੋਰ ਰਾਜ ਦੇ ਅਧਿਕਾਰੀ ਵੀ ਮੌਜੂਦ ਸਨ। ਬੰਦਰਗਾਹ ਦੇ ਚੇਅਰਮੈਨ ਅਤੇ ਬੰਦਰਗਾਹ ਦੇ ਅਧਿਕਾਰੀਆਂ, ਕਬਾਇਲੀ ਮਿਊਜ਼ੀਅਮ ਦੇ ਅਧਿਕਾਰੀਆਂ, ਭਾਰਤ ਟੂਰਿਜ਼ਮ ਅਧਿਕਾਰੀਆਂ, ਏਐੱਸਆਈ ਅਧਿਕਾਰੀਆਂ ਅਤੇ ਰਾਜ ਵਿੱਚ ਰੇਲਵੇ ਦੇ ਅਧਿਕਾਰੀਆਂ ਨੇ ਵੀ ਇਸ ਦੌਰੇ ਵਿੱਚ ਹਿੱਸਾ ਲਿਆ।

*******

ਐੱਨਬੀ/ਓਏ


(Release ID: 1774634)
Read this release in: English , Hindi