ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਅਲਿਮਕੋ ਦਾ ਦੌਰਾ ਕਰਕੇ ਨਿਗਮ ਦੇ ਕੰਮਕਾਜ, ਕਾਰਜ-ਪ੍ਰਦਰਸ਼ਨ ਅਤੇ ਆਧੁਨਿਕੀਕਰਣ ਪ੍ਰੋਜੈਕਟ ਦੀ ਸਮੀਖਿਆ ਕੀਤੀ
ਦਿਵਿਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਦੇ ਸ਼ਿਕਾਇਤ ਨਿਵਾਰਣ ਅਤੇ ਨਵੇਂ ਰਜਿਸ਼ਟ੍ਰੇਸ਼ਨ ਲਈ ਐਂਡਰਾਇਡ ਅਧਾਰਿਤ ਮੋਬਾਈਲ ਐਪਲੀਕੇਸ਼ਨ ਅਲਿਮਕੋ ਮਿੱਤਰ' ਦਾ ਸ਼ੁਭਾਰੰਭ
ਡਾ. ਵੀਰੇਂਦਰ ਕੁਮਾਰ ਨੇ ਦਿਵਿਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਦੀ ਮਾਣ-ਮਰਿਆਦਾ ਬਣਾਏ ਰੱਖਣ ਲਈ ਅਲਿਮਕੋ ਦੀ ਸਰਾਹਨਾ ਕੀਤੀ
ਅਲਿਮਕੋ ਦੇ ਆਧੁਨਿਕੀਕਰਣ ਤੋਂ ਮੌਜੂਦਾ ਉਤਪਾਦਨ ਸਮਰੱਥਾ 2.5 ਗੁਣਾ ਤੱਕ ਵਧੇਗੀ: ਡਾ. ਵੀਰੇਂਦਰ ਕੁਮਾਰ
Posted On:
31 OCT 2021 5:58PM by PIB Chandigarh
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਭਾਰਤੀ ਪ੍ਰੋਸਥੇਸਿਸ ਨਿਰਮਾਣ ਨਿਗਮ (ਅਲਿਮਕੋ) ਦਾ ਦੌਰਾ ਕੀਤਾ ਅਤੇ ਨਿਗਮ ਦੇ ਕੰਮਕਾਜ ਅਤੇ ਕਾਰਜ-ਪ੍ਰਦਰਸ਼ਨ ਦੀ ਸਮੀਖਿਆ ਕਰਨ ਦੇ ਨਾਲ-ਨਾਲ ਆਧੁਨਿਕੀਕਰਣ ਪ੍ਰੋਜੈਕਟ ਦੇ ਤਹਿਤ ਚਲ ਰਹੇ ਕਾਰਜਾਂ ਦੀ ਪ੍ਰਗਤੀ ਦਾ ਜਾਇਜਾ ਲਿਆ।
ਸਰਦਾਰ ਵੱਲਭ ਭਾਈ ਪਟੇਲ ਜਯੰਤੀ ਦੇ ਮੌਕੇ ‘ਤੇ ਅਲਿਮਕੋ ਦੇ ਕਰਮਚਾਰੀਆਂ ਦੁਆਰਾ ਲਈ ਗਈ ਪ੍ਰਤਿਗਿਆ ਵਿੱਚ ਸ਼ਾਮਿਲ ਹੋਣ ਦੇ ਨਾਲ ਮੰਤਰੀ ਦਾ ਦੌਰਾ ਸ਼ੁਰੂ ਹੋਇਆ। ਇਸ ਦੌਰਾਨ ਅਲਿਮਕੋ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਡੀ. ਆਰ. ਸਰੀਨ ਨੇ ਕੇਂਦਰੀ ਮੰਤਰੀ ਨੂੰ ਵੱਖ-ਵੱਖ ਵਿਭਾਗਾਂ ਦੇ ਕੰਮਕਾਜ ਅਤੇ ਅਲਿਮਕੋ ਦੀ ਆਧੁਨਿਕੀਕਰਣ ਪ੍ਰੋਜੈਕਟ ਦੇ ਤਹਿਤ ਚਲ ਰਹੇ ਸਿਵਿਲ ਅਤੇ ਮਸ਼ੀਨਰੀ ਕਾਰਜਾਂ ਦੇ ਬਾਰੇ ਵਿੱਚ ਵਿਸਤ੍ਰਿਤ ਜਾਣਕਾਰੀ ਦਿੱਤੀ। ਅਲਿਮਕੋ ਦੇ ਸੀਐੱਮਡੀ ਦੁਆਰਾ ਮੰਤਰੀ ਦੇ ਸਮਰੱਥ ਇੱਕ ਪ੍ਰਸਤੁਤੀ ਵੀ ਦਿੱਤੀ ਗਈ ਜਿਸ ਵਿੱਚ ਨਿਗਮ ਦੁਆਰਾ ਹਰ ਪਹਿਲੂ ਵਿੱਚ ਪਾਰਦਰਸ਼ੀ ਅਤੇ ਨਿਰਪੱਖ ਤਰੀਕੇ ਨਾਲ ਕਾਰਜ ਸੰਚਾਲਨ ਲਈ ਅਪਨਾਈ ਗਈ ਪੂਰੀ ਪ੍ਰਕਿਰਿਆ ਦਰਸਾਈ ਗਈ ਸੀ।
ਇਸ ਮੌਕੇ ‘ਤੇ ਕੇਂਦਰੀ ਮੰਤਰੀ ਨੇ ਅਲਿਮਕੋ ਦੇ ਲਾਭਾਰਥੀ ਦਿਵਿਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਦੇ ਲਈ ਸ਼ਿਕਾਇਤ ਨਿਵਾਰਣ ਅਤੇ ਨਵੇਂ ਰਜਿਸਟ੍ਰੇਸ਼ਨ ਦੀ ਸੇਵਾ ਮੁੱਹਈਆ ਕਰਨ ਲਈ ਵਿਕਸਿਤ ਐਂਡਰਾਇਡ ਅਧਾਰਿਤ ‘ਅਲਿਮਕੋ ਮਿੱਤਰ' ਮੋਬਾਈਲ ਐਪਲੀਕੇਸ਼ਨ ਲਾਂਚ ਕੀਤਾ। ਕਿਸ ਵੀ ਐਂਡਰਾਇਡ ਫੋਨ ‘ਤੇ ਗੂਗਲ ਪਲੇਸਟੋਰ ਤੋਂ ਅਲਿਮਕੋ ਮਿੱਤਰ ਆਸਾਨੀ ਨਾਲ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।
ਅਲਿਮਕੋ ਤੋਂ ਪਹਿਲਾਂ ਹੀ ਕਈ ਐਡ ਸਾਧਨ ਉਹ ਉਪਕਰਣ ਲੈ ਚੁੱਕੇ ਲਾਭਾਰਥੀ ਜਿਨ੍ਹਾਂ ਨੂੰ ਇਨ੍ਹਾਂ ਉਪਕਰਣਾਂ ਨੂੰ ਲੈ ਕੇ ਕਿਸੇ ਵੀ ਪ੍ਰਕਾਰ ਦੀ ਦਿੱਕਤਾਂ ਆ ਰਹੀਆਂ ਉਹ ਵੀ ਮੋਬਾਈਲ ਐਪਲੀਕੇਸ਼ਨ ਵਿੱਚ ਉਦੇਸ਼ ਸ਼ਿਕਾਇਤ ਪ੍ਰਣਾਲੀ ਦੇ ਵਿਕਲਪ ‘ਤੇ ਲੌਗਿਨ ਕਰ ਸਕਦੇ ਹਨ। ਐਪਲੀਕੇਸ਼ਨ ਵਿੱਚ ਲਾਭਾਰਥੀਆਂ ਦੁਆਰਾ ਪ੍ਰਾਪਤ ਸਹਾਇਕ ਸਾਧਨ ਅਤੇ ਉਪਕਰਣਾਂ ਦਾ ਵੇਰਵਾ ਜਾਣਨ ਦੀ ਵੀ ਸੁਵਿਧਾ ਹੈ। ਲਾਭਾਰਥੀ ਪ੍ਰਾਪਤ ਸੀਨੀਅਰ ਸਹਾਇਤਾ ਸਾਧਨ/ਉਪਕਰਣ ਨੂੰ ਲੈ ਕੇ ਸ਼ਿਕਾਇਤ ਦਰਜ਼ ਕਰ ਸਕਦੇ ਹਨ। ਲਾਭਾਰਥੀ ਨੂੰ ਉਸ ਦੀ ਸ਼ਿਕਾਇਤ ਨਾਲ ਜੁੜੀ ਹਰ ਸਮੱਸਿਆ ਦੇ ਸਮਾਧਾਨ ਲਈ ਅੱਗੇ ਹਰ ਕਦਮ ‘ਤੇ ਐੱਸਐੱਮਐੱਸ ਅਪਡੇਟ ਮਿਲੇਗਾ।
ਪ੍ਰੈਸਾਵਰਤਾ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੇਸ਼ਭਰ ਵਿੱਚ ਦਿਵਿਯਾਂਗਜਨਾਂ ਦੇ ਵਿਕਾਸ ਅਤੇ ਸਸ਼ਕਤੀਕਰਣ ਲਈ ਪ੍ਰਤਿਬੱਧ ਹੈ। ਦਿਵਿਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਦੀ ਮਾਨ-ਮਰਿਆਦਾ ਬਣਾਏ ਰੱਖਣ ਵਿੱਚ ਅਲਿਮਕੋ ਦੁਆਰਾ ਕੀਤੇ ਗਏ ਕਾਰਜਾਂ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਅਲਿਮਕੋ ਦੇ ਕਰਮਚਾਰੀਆਂ ਦੀ ਸਮਰਪਿਤ ਸੇਵਾ ਦੇ ਬਿਨਾ ਦਿਵਿਯਾਂਗਜਨਾਂ ਦੇ ਫਾਇਦੇ ਲਈ ਕੀਤਾ ਗਿਆ ਕਾਰਜ ਸੰਭਵ ਨਹੀਂ ਸੀ।
ਉਨ੍ਹਾਂ ਨੇ ਉਮੀਦ ਜਤਾਈ ਕਿ ਅਲਿਮਕੋ ਦੀ ਪ੍ਰਗਤੀ ਦੀ ਮੌਜੂਦਾ ਰਫਤਾਰ ਨਾਲ ਇਹ ਜਲਦ ਹੀ ਦੇਸ਼ ਦਾ ਇੱਕ ਗੌਰਵਸ਼ਾਲੀ ਪੀਐੱਸਯੂ ਬਣੇਗੀ ਅਤੇ ਨਿਕਟ ਭਵਿੱਖ ਵਿੱਚ ਨਵਰਤਨ ਕੰਪਨੀ ਦਾ ਦਰਜਾ ਹਾਸਿਲ ਕਰੇਗੀ।
ਆਪਣੇ ਦੌਰੇ ਦੇ ਦੌਰਾਨ ਕੇਂਦਰੀ ਮੰਤਰੀ ਨੇ ਉਨ੍ਹਾਂ ਬੱਚਿਆਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਦੀ ਅਲਿਮਕੋ ਦੁਆਰਾ ਭਾਰਤ ਸਰਕਾਰ ਦੀ ਏਡੀਆਈਪੀ ਯੋਜਨਾ ਦੇ ਤਹਿਤ ਕੋਕਲੀਅਰ ਇੰਪਲਾਂਟ ਸਰਜਰੀ ਅਤੇ ਭਾਰਤੀ ਏਅਰਪੋਰਟ ਅਥਾਰਿਟੀ ਦੀ ਸੀਐੱਸਆਰ ਪਹਿਲਾਂ ਦੇ ਤਹਿਤ ਪ੍ਰਾਯੋਜਿਤ ਸਰਜਰੀ ਕਰਵਾਈ ਗਈ ਹੈ।
ਕੇਂਦਰੀ ਮੰਤਰੀ ਨੇ ਫੈਕਟ੍ਰੀ ਪਰਿਸਰ ਦੇ ਅੰਦਰ ਸਥਿਤ ਅਲਿਮਕੋ ਦੇ ਆਰਥੋਟਿਕਸ ਅਤੇ ਪ੍ਰੋਸਥੇਟਿਕਸ ਸੈਂਟਰ ਨਾਲ ਐਂਡ ਅਤੇ ਸਹਾਇਕਤ ਉਪਕਰਣ ਵੰਡ ਕੀਤੇ ਅਤੇ ਭਾਰਤ ਸਰਕਾਰ ਦੀ ਏਡੀਆਈਪੀ ਅਤੇ ‘ਰਾਸ਼ਟਰੀ ਵਯੋਸ਼੍ਰੀ ਯੋਜਨਾ’ ਜਿਹੀਆਂ ਸਕੀਮਾਂ ਦੇ ਤਹਿਤ ਅਲਿਮਕੋ ਦੁਆਰਾ ਦਿੱਤੀ ਜਾ ਰਹੀ ਸੇਵਾ ਦਾ ਲਾਭ ਚੁੱਕਣ ਵਾਲੇ ਦਿਵਿਯਾਂਗਜਨਾਂ ਅਤੇ ਸੀਨੀਅਰ ਨਾਗਰਿਕਾਂ ਨਾਲ ਵੀ ਗੱਲਬਾਤ ਕੀਤੀ। ਇਹ ਲਾਭਾਰਥੀ ਅਲਿਮਕੋ ਸਥਿਤ ਅਤਿਅਧੁਨਿਕ ਆਰਥੋਟਿਕਸ ਅਤੇ ਪ੍ਰੋਸਥੇਟਿਕਸ ਸੈਂਟਰ ਵਿੱਚ ਸੇਵਾ ਕਰਦੇ ਸਨ। ਮੰਤਰੀ ਨੇ ਅਲਿਮਕੋ ਦੇ ਪਰਿਸਰ ਵਿੱਚ ਪੌਦੇ ਲਗਾਉਣ ਵੀ ਕੀਤਾ।
ਅਲਿਮਕੋ ਦੇ ਪੁਰਾਣੇ ਪਲਾਂਟ ਅਤੇ ਮਸ਼ੀਨਰੀ, ਪ੍ਰਕਿਰਿਆ, ਟੈਕਨੌਲੋਜੀ ਅਤੇ ਸਿਵਿਲ ਇਨਫ੍ਰਾਸਟ੍ਰਕਚਰ ਨੂੰ ਉਨੰਤ ਅਤੇ ਪ੍ਰਰਿਸਥਾਪਿਤ ਕਰਕੇ ਇਸ ਦੇ ਆਧੁਨਿਕੀਕਰਣ ਦਾ ਕੰਮ 2015 ਵਿੱਚ ਸ਼ੁਰੂ ਕੀਤਾ ਗਿਆ ਸੀ ਅਤੇ ਹੁਣ ਇਹ ਕੰਮ ਪੂਰਾ ਹੋਣ ਵਾਲਾ ਹੈ। ਅਨੁਮਾਨਿਤ ਪ੍ਰੋਜੈਕਟ ਲਾਗਤ ਦੇ ਰੂਪ ਵਿੱਚ 338.4 ਕਰੋੜ ਰੁਪਏ ਸਵੀਕ੍ਰਿਤ ਹੈ ਜਿਸ ਵਿੱਚੋਂ 200 ਕਰੋੜ ਰੁਪਏ ਕੇਂਦਰ ਸਰਕਾਰ ਦੁਆਰਾ ਸਹਾਇਤਾ ਅਨੁਦਾਨ ਦੇ ਰੂਪ ਵਿੱਚ ਦਿੱਤਾ ਗਿਆ ਹੈ ਅਤੇ ਬਕਾਇਆ ਰਾਸ਼ੀ 138.04 ਕਰੋੜ ਰੁਪਏ ਅਲਿਮਕੋ ਦੁਆਰਾ ਆਪਣੇ ਆਂਤਰਿਕ ਸ੍ਰੋਤਾਂ ਤੋਂ ਵਹਨ ਕੀਤੀ ਜਾ ਰਹੀ ਹੈ।
ਇਸ ਮੌਕੇ ‘ਤੇ ਦਿਵਿਯਾਂਗਜਨ ਅਧਿਕਾਰਿਤਾ ਵਿਭਾਗ (ਦਿਵਿਯਾਂਜਨ) ਸਕੱਤਰ ਸੁਸ਼੍ਰੀ ਅੰਜਲੀ ਭਾਵਰਾ, ਡਾ. ਪ੍ਰਬੋਧ ਸੇਠ, ਸੰਯੁਕਤ ਸਕੱਤਰ, ਡੀਈਪੀਡਬਲਿਊਡੀ, ਭਾਰਤ ਸਰਕਾਰ, ਲੈਫਟਿਨੈਂਟ ਕਰਨਲ ਪੀਕੇ ਦੁਬੇ, ਜਨਰਲ ਮੈਨੇਜਰ (ਮਾਰਕੀਟਿੰਗ), ਸ਼੍ਰੀ ਪ੍ਰਵੀਣ ਕੁਮਾਰ, ਜਨਰਲ ਮੈਨੇਜਰ (ਪ੍ਰੋਜੈਕਟ ਅਤੇ ਵਣਜਿਕ), ਸ਼੍ਰੀ ਅਤੁਲ ਰੁਸਤਗੀ, ਜਨਰਲ ਮੈਨੇਜਰ (ਪ੍ਰਸ਼ਾਸਨਿਕ ਅਤੇ ਵਿੱਤ) ਸਹਿਤ ਹੋਰ ਸੀਨੀਅਰ ਅਧਿਕਾਰੀ ਮੌਜੂਦ ਸਨ।
******
ਐੱਮਜੀ/ਆਰਐੱਨਐੱਮ
(Release ID: 1768718)