ਸੈਰ ਸਪਾਟਾ ਮੰਤਰਾਲਾ

ਭਾਰਤੀ ਪੁਰਾਤੱਤਵ ਸਰਵੇਖਣ ਨੇ ਕੋਵਿਡ-19 ਟੀਕੇ ਦੀਆਂ 100 ਕਰੋੜ ਡੋਜ਼ ਦਿੱਤੇ ਜਾਣ ਦੀ ਇਤਿਹਾਸਿਕ ਉਪਲੱਬਧੀ ਦਾ ਜਸ਼ਨ ਮਨਾਉਣ ਲਈ 100 ਸਮਾਰਕਾਂ ਨੂੰ ਤਿਰੰਗੇ ਦੇ ਰੰਗ ਨਾਲ ਜਗਮਗਾਇਆ

Posted On: 21 OCT 2021 6:46PM by PIB Chandigarh

ਮੁੱਖ ਬਿੰਦੂ:

  • ਸਮਾਰਕ ਨੂੰ ਤਿਰੰਗੇ ਦੇ ਰੰਗਾਂ ਦੀ ਰੋਸ਼ਨੀ ਨਾਲ ਸਜਾਉਣਾ ਕੋਰੋਨਾ ਯੋਧੇ- ਟੀਕਾਕਰਣ ਕਰਮਚਾਰੀ, ਸਫਾਈ ਕਰਮਚਾਰੀ, ਪੈਰਾਮੈਡੀਕਲ, ਸਹਾਇਕ ਕਰਮਚਾਰੀ, ਪੁਲਿਸ ਕਰਮਚਾਰੀ ਦੇ ਪ੍ਰਤੀ ਆਭਾਰ ਦਾ ਪ੍ਰਗਟਾਵਾ ਹੈ

  • ਤਿਰੰਗੇ ਦੇ ਰੰਗਾਂ ਦੀ ਰੋਸ਼ਨੀ ਨਾਲ ਜਗਮਗਾਏ 100 ਸਮਾਰਕਾਂ ਵਿੱਚ ਯੂਨੇਸਕੋ ਦੇ ਵਿਸ਼ਵ ਵਿਰਾਸਤ ਸਥਾਨ ਵੀ ਸ਼ਾਮਿਲ ਹਨ

ਭਾਰਤ ਦੁਆਰਾ ਦੁਨੀਆ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਤੇਜ਼ ਟੀਕਾਕਰਣ ਅਭਿਯਾਨ ਵਿੱਚੋਂ ਲੋਕਾਂ ਨੂੰ ਕੋਵਿਡ-19 ਦੀ 100 ਕਰੋੜ ਡੋਜ਼ ਦੇਣ ਦਾ ਇਤਿਹਾਸਿਕ ਮੁਕਾਮ ਹਾਸਿਲ ਕਰਨ ਦੇ ਨਾਲ ਸੱਭਿਆਚਾਰ ਮੰਤਰਾਲੇ ਦੇ ਤਹਿਤ ਆਉਣ ਵਾਲਾ ਭਾਰਤੀ ਪੁਰਾਤੱਤਵ ਸਰਵੇਖਣ (ਏਐੱਸਆਈ) ਦੇਸ਼ ਭਰ ਵਿੱਚ 100 ਸਮਾਰਕਾਂ ਨੂੰ ਤਿਰੰਗੇ ਦੇ ਰੰਗ ਨਾਲ ਰੋਸ਼ਨ ਕਰ ਰਿਹਾ ਹੈ। ਅਜਿਹਾ ਉਨ੍ਹਾਂ ਕੋਰੋਨਾ ਯੋਧਾਵਾਂ ਦੇ ਸਨਮਾਨ ਅਤੇ ਸ਼ੁਕਰਾਨਾ ਦੇ ਪ੍ਰਤੀਕ ਦੇ ਰੂਪ ਵਿੱਚ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੇ ਕੋਵਿਡ ਮਹਾਮਾਰੀ ਦੇ ਖਿਲਾਫ ਲੜਾਈ ਵਿੱਚ ਅਣਥੱਕ ਯੋਗਦਾਨ ਦਿੱਤਾ ਹੈ।

 

C:\Users\Punjabi\Downloads\unnamed (14).jpg

 

ਹੁਮਾਯੂੰ ਦਾ ਮਕਬਰਾ

ਤਿਰੰਗੇ ਦੇ ਰੰਗਾਂ ਨਾਲ ਰੋਸ਼ਨ ਕੀਤੇ ਜਾ ਰਹੇ 100 ਸਮਾਰਕਾਂ ਵਿੱਚ ਯੂਨੇਸਕੋ ਦੇ ਵਿਸ਼ਵ ਵਿਰਾਸਤ ਸਥਾਨ- ਦਿੱਲੀ ਵਿੱਚ ਲਾਲ ਕਿਲ੍ਹਾ, ਹੁਮਾਯੂੰ ਦਾ ਮਕਬਰਾ ਅਤੇ ਕੁਤੁਬਮੀਨਾਰ, ਉੱਤਰ ਪ੍ਰਦੇਸ਼ ਵਿੱਚ ਆਗਰਾ ਦਾ ਕਿਲ੍ਹਾ ਅਤੇ ਫਤਿਹਪੁਰ ਸੀਕਰੀ, ਉਡੀਸ਼ਾ ਵਿੱਚ ਕੋਨਾਰਕ ਮੰਦਿਰ, ਤਾਮਿਲਨਾਡੂ ਵਿੱਚ ਮਮੱਲਾਪੁਰਮ ਰੱਥ ਮੰਦਿਰ, ਗੋਆ ਵਿੱਚ ਸੇਂਟ ਫ੍ਰਾਂਸਿਸ ਆਵ੍ ਅਸੀਸੀ ਚਰਚ, ਮੱਧ ਪ੍ਰਦੇਸ਼ ਵਿੱਚ ਖਜੁਰਾਹੋ, ਰਾਜਸਥਾਨ ਵਿੱਚ ਚਿਤੌੜ ਅਤੇ ਕੁੰਭਲਗੜ ਦੇ ਕਿਲ੍ਹੇ, ਬਿਹਾਰ ਵਿੱਚ ਪ੍ਰਾਚੀਨ ਨਾਲੰਦਾ ਯੂਨੀਵਰਸਿਟੀ ਦੇ ਅਵਸ਼ੇਸ਼ ਅਤੇ ਗੁਜਰਾਤ ਵਿੱਚ ਧੋਲਾਵੀਰਾ (ਹਾਲ ਹੀ ਵਿੱਚ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਗਿਆ) ਸ਼ਾਮਿਲ ਹਨ।

 

C:\Users\Punjabi\Downloads\unnamed (15).jpg

 

ਸੂਰਜ ਮੰਦਰ, ਕੋਨਾਰਕ

 

C:\Users\Punjabi\Downloads\unnamed (16).jpg

 

 

ਲਾਲ ਕਿਲ੍ਹਾ

ਭਾਰਤ ਦੇ ਕੋਵਿਡ-19 ਟੀਕੇ ਦੀ 100 ਕਰੋੜ ਡੋਜ਼ ਦੇਣ ਦਾ ਇਤਿਹਾਸਿਕ ਮੁਕਾਮ ਹਾਸਿਲ ਕਰਨ ਦੇ ਉਦੇਸ਼ ਅਤੇ ਮਹਾਮਾਰੀ ਦੇ ਪ੍ਰਭਾਵੀ ਢੰਗ ਨਾਲ ਨਿਪਟਾਰੇ ਅਤੇ ਮਾਨਵ ਜਾਤੀ ਦੇ ਲਈ ਆਪਣੀਆਂ ਨਿਰਸਵਾਰਥ ਸੇਵਾਵਾਂ ਦੇ ਰਾਹੀਂ ਦੇਸ਼ ਦੀ ਮਦਦ ਕਰਨ ਲਈ ਆਪਣੇ ਕਰੱਤਵ ਤੋਂ ਪਰੇ ਕੰਮ ਕਰਨ ਵਾਲੇ ਕੋਰੋਨਾ ਯੋਧਾ- ਟੀਕਾਕਰਣ ਕਰਮਚਾਰੀ, ਸਵੱਛਤਾ ਕਰਮਚਾਰੀ, ਪੈਰਾਮੈਡੀਕਲ, ਸਹਾਇਕ ਕਰਮਚਾਰੀ, ਪੁਲਿਸ ਕਰਮਚਾਰੀ ਆਦਿ ਦੇ ਪ੍ਰਤੀ ਸਨਮਾਨ ਵਿਅਕਤ ਕਰਨ ਲਈ 100 ਸਮਾਰਕ 21 ਅਕਤੂਬਰ, 2021 ਦੀ ਰਾਤ ਨੂੰ ਤਿਰੰਗੇ ਦੇ ਰੰਗਾਂ ਨਾਲ ਜਗਮਗਾਉਂਦੇ ਰਹਿਣਗੇ।

 

C:\Users\Punjabi\Downloads\unnamed (17).jpg

 

ਖੁਜਰਾਹੋ

ਟੀਕਾਕਰਣ ਨੇ ਕੋਰੋਨਾ ਦੇ ਪ੍ਰਸਾਰ ਨੂੰ ਕੰਟਰੋਲ ਕਰਨ ਅਤੇ ਤੀਜੀ ਲਹਿਰ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਕੋਵਿਡ-19 ਟੀਕੇ ਦੀ 100 ਕਰੋੜ ਡੋਜ਼ ਦੇਣ ਦੇ ਬਾਅਦ ਭਾਰਤ ਚੀਨ ਦੇ ਨਾਲ ਇੱਕ ਅਰਬ ਖੁਰਾਕ ਦੇਣ ਵਾਲਾ ਦੁਨੀਆ ਵਿੱਚ ਕੇਵਲ ਦੂਜਾ ਦੇਸ਼ ਬਣ ਗਿਆ ਹੈ।

 

ਤਿਰੰਗੇ ਦੀ ਰੋਸ਼ਨੀ ਲਈ ਚੁਣੇ ਗਏ 100 ਸਮਾਰਕਾਂ ਦੀ ਸੂਚੀ ਦੇਖਣ ਲਈ ਕ੍ਰਿਪਾ ਕਰਕੇ ਕਲਿੱਕ ਕਰੇ।

*******


ਐੱਨਬੀ/ਓਏ



(Release ID: 1765871) Visitor Counter : 186


Read this release in: English , Urdu , Marathi , Hindi