ਟੈਕਸਟਾਈਲ ਮੰਤਰਾਲਾ
azadi ka amrit mahotsav

ਸ਼੍ਰੀ ਪੀਯੂਸ਼ ਗੋਇਲ ਨੇ ਪਹਿਲਗਾਮ ਦਾ ਦੌਰਾ ਕਰ ਪੰਚਾਇਤੀ ਰਾਜ ਸੰਸਥਾਨਾਂ ਅਤੇ ਉਦਯੋਗਪਤੀਆਂ ਦੇ ਵਫ਼ਦ ਨਾਲ ਮੁਲਾਕਾਤ ਕੀਤੀ

Posted On: 18 OCT 2021 7:53PM by PIB Chandigarh

ਕੇਂਦਰੀ ਕੱਪੜਾ,  ਵਣਜ ਅਤੇ ਉਦਯੋਗ ਅਤੇ ਖਪਤਕਾਰ ਮਾਮਲੇ,  ਖੁਰਾਕ ਅਤੇ ਜਨਤਕ ਵੰਡ ਮੰਤਰੀ  ਸ਼੍ਰੀ ਪੀਯੂਸ਼ ਗੋਇਲ  ਨੇ ਅੱਜ ਪਹਿਲਗਾਮ  ਦਾ ਦੌਰਾ ਕੀਤਾ ।

ਕੇਂਦਰੀ ਮੰਤਰੀ ਨੇ ਪਸ਼ੂਪਾਲਨਜ਼ਿਲ੍ਹਾ ਉਦਯੋਗ,  ਆਈਸੀਡੀਐੱਸ,  ਸਮਾਜ ਭਲਾਈ,  ਬਾਗਵਾਨੀ ,  ਭੇਡ ਪਾਲਣ,  ਖੱਡੀ ਅਤੇ ਹਸਤਸ਼ਿਲਪ ਵਿਭਾਗ ਆਦਿ ਦੁਆਰਾ ਲਗਾਈਆਂ ਗਈਆਂ ਸਟਾਲਾਂ ਦੀ ਜਾਂਚ ਕੀਤੀ ।

ਇਸ ਮੌਕੇ ਤੇ ਕੇਂਦਰੀ ਵਿਕਾਸ ਕਮਿਸ਼ਨਰ-ਹਸਤਸ਼ਿਲਪ ਸ਼ਾਂਤਮਨੁ,  ਪ੍ਰਿੰਸੀਪਲ ਸਕੱਤਰ - ਉਦਯੋਗ ਅਤੇ ਵਣਜ ਰੰਜਨ ਪੀ ਠਾਕੁਰਕਮਿਸ਼ਨਰ/ਸਕੱਤਰ ਐੱਫਸੀਐੱਸ ਐਂਡ ਸੀਏ ਜੁਬੈਰ ਅਹਿਮਦਡੀਡੀਸੀ ਚੇਅਰਮੈਨ ਅਨੰਤਨਾਗਡੀਸੀ ਅਨੰਤਨਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਮੌਜੂਦ ਰਹੇ।

ਸਟਾਲਾਂ ਤੇ ਕਈ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਕਈ ਉਤਪਾਦਾਂ  ਬਾਰੇ ਜਾਣਕਾਰੀ ਵੀ ਲਈ। ਉਨ੍ਹਾਂ ਨੇ ਇਨ੍ਹਾਂ ਉਤਪਾਦਾਂ ਦੇ ਉਤਪਾਦਨ ਬਾਰੇ ਵੀ ਪੁੱਛਗਿਛ ਕੀਤੀ।  ਉਨ੍ਹਾਂ ਨੇ ਵਿਸ਼ੇਸ਼ ਰੂਪ ਨਾਲ ਉਨ੍ਹਾਂ ਉਤਪਾਦਾਂ ਨੂੰ ਹੁਲਾਰਾ ਦੇਣ ਤੇ ਜ਼ੋਰ ਦਿੱਤਾ ਜੋ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਨਿਰਯਾਤ ਸਮਰੱਥਾ ਵਿੱਚ ਵਾਧਾ ਕਰ ਸਕਦੇ ਹਨ। ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਉਤਪਾਦਕਤਾ ਵਧਾਉਣ ਲਈ ਸਥਾਨਕ ਉੱਦਮੀਆਂ ਅਤੇ ਕਾਰੀਗਰਾਂ ਨੂੰ ਹਰ ਸੰਭਵ ਸਹਾਇਤਾ ਦੇਣ  ਦੇ ਨਿਰਦੇਸ਼ ਦਿੱਤੇ ।

ਮੰਤਰੀ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਯੋਜਨਾ ਦੇ ਤਹਿਤ ਨਵਜਾਤ ਸ਼ਿਸ਼ੂਆਂ ਦੇ ਵਿੱਚ ਬੇਬੀ ਕਿੱਟ ਵੀ ਵੰਡੀਆਂ।  ਲਾਡਲੀ ਬੇਟੀ ਯੋਜਨਾ ਦੇ ਤਹਿਤ ਲਾਭਾਰਥੀਆਂ ਵਿੱਚ ਗ੍ਰਾਂਟ ਵੰਡੀ ਗਈ।  ਉਨ੍ਹਾਂ ਨੇ ਦੁੱਧ ਵੈਨ ਦੀ ਖਰੀਦ ਲਈ ਲਾਭਾਰਥੀਆਂ ਦੇ ਵਿੱਚ ਮਨਜੂਰੀ ਪੱਤਰ ਵੰਡੇ ।  ਸਮਾਜ ਭਲਾਈ ਵਿਭਾਗ ਵਲੋਂ ਦਿਵਿਯਾਗਾਂ ਲਈ ਟ੍ਰਾਈਸਾਈਕਿਲ ਵੀ ਵੰਡੇ ਗਏ ।

ਕੇਂਦਰੀ ਮੰਤਰੀ ਨੇ ਹਾਲ ਵਿੱਚ ਚੁਣੇ ਹੋਏ ਪੀਆਰਆਈ (ਪੰਚਾਇਤੀ ਰਾਜ ਸੰਸਥਾਨ) ਮੈਬਰਾਂ ਦੇ ਵਫ਼ਦਾਂ ਨਾਲ ਮੁਲਾਕਾਤ ਕੀਤੀ।  ਮੈਬਰਾਂ ਨੇ ਕੇਂਦਰੀ ਮੰਤਰੀ ਨੂੰ ਯੋਜਨਾ ਅਤੇ ਲਾਗੂਕਰਨ ਪ੍ਰਕਿਰਿਆ ਵਿੱਚ ਆਪਣੀ ਸਰਗਰਮ ਭਾਗੀਦਾਰੀ ਤੋਂ ਜਾਣੂ ਕਰਾਇਆ।  ਵਫ਼ਦ ਨੇ ਵਿਕਾਸ ਫੈਸਲਿਆਂ ਵਿੱਚ ਉਨ੍ਹਾਂ ਨੂੰ ਸ਼ਾਮਿਲ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਦੀ ਪ੍ਰਸ਼ੰਸਾ ਕੀਤੀ ।

ਪੰਚਾਇਤੀ ਰਾਜ ਸੰਸਥਾਵਾਂ ਨੂੰ ਨਾਲ ਲੈ ਕੇ ਚੱਲਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਸ਼੍ਰੀ ਗੋਇਲ ਨੇ ਪੀਆਰਆਈ ਵਲੋਂ ਰੱਖੀਆਂ ਗਈਆਂ ਸਾਰੀਆਂ ਸਮੱਸਿਆਵਾਂ ਦੇ ਜਲਦੀ ਨਿਪਟਾਰੇ ਦਾ ਭਰੋਸਾ ਦਿੱਤਾ।  ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਪਹਿਲਗਾਮ  ਵਿੱਚ ਹੋਮਸਟੇ ਟੂਰਿਜ਼ਮ ਦੀ ਯੋਜਨਾ ਬਣਾਉਣ ਦਾ ਨਿਰਦੇਸ਼ ਦਿੱਤਾਜੋ ਸਥਾਨਕ ਅਰਥਵਿਵਸਥਾ ਨੂੰ ਹੁਲਾਰਾ ਦੇਵੇਗਾ ਅਤੇ ਪਹਿਲਗਾਮ  ਦੀ ਟੂਰਿਜ਼ਮ ਸਮਰੱਥਾ ਨੂੰ ਵਧਾਏਗਾ।  ਉਨ੍ਹਾਂ ਨੇ ਜਨ ਪ੍ਰਤੀਨਿਧੀਆਂ ਅਤੇ ਆਮ ਜਨਤਾ ਦੀਆਂ ਸ਼ਿਕਾਇਤਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚਾਉਣ  ਦੇ ਮਾਧਿਅਮ  ਦੇ ਤੌਰ ਤੇ ਪੰਚਾਇਤੀ ਰਾਜ ਸੰਸਥਾਵਾਂ ਦੀ ਭੂਮਿਕਾ ਤੇ ਜ਼ੋਰ ਦਿੱਤਾ।

ਸ਼੍ਰੀ ਪੀਯੂਸ਼ ਗੋਇਲ ਨੇ ਘਾਟੀ ਦੇ ਉਦਯੋਗਪਤੀਆਂ ਦੇ ਇੱਕ ਵਫ਼ਦ ਨਾਲ ਵੀ ਮੁਲਾਕਾਤ ਕੀਤੀ ।  ਉਦਯੋਗਪਤੀਆਂ ਨੇ ਉਦਯੋਗ ਦੇ ਸਾਹਮਣੇ ਆ ਰਹੀਆਂ ਸਥਾਨਕ ਸਮੱਸਿਆਵਾਂ ਤੋਂ ਮੰਤਰੀ ਨੂੰ ਜਾਣੂ ਕਰਾਇਆ। ਕਸ਼ਮੀਰੀ ਸ਼ਾਲ  ਦੇ ਨਿਰਯਾਤ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੇ ਗਹਿਰੀ ਚਰਚਾ ਹੋਈ। ਨਵੇਂ ਉਦਯੋਗਿਕ ਪੈਕੇਜ ਅਤੇ ਮੌਜੂਦਾ ਉਦਯੋਗਿਕ ਇਕਾਈਆਂ ਨੂੰ ਉਨ੍ਹਾਂ ਦੀ ਪ੍ਰਗਤੀ ਸੁਨਿਸ਼ਚਿਤ ਕਰਨ ਲਈ ਪੈਕੇਜ ਦਾ ਵਿਸਤਾਰ ਕਰਨ ਦੀ ਜ਼ਰੂਰਤ ਤੇ ਵੀ ਚਰਚਾ ਹੋਈ।

ਕੇਂਦਰੀ ਮੰਤਰੀ ਨੇ ਵਫ਼ਦ ਨੂੰ ਸਥਾਨਕ ਉਦਯੋਗਾਂ ਨੂੰ ਹੁਲਾਰਾ ਦੇਣ ਲਈ ਕੇਂਦਰ ਸਰਕਾਰ ਵਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸ਼ਾਲ ਦੇ ਨਿਰਯਾਤ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੇ ਤੱਤਕਾਲ ਕਦਮ ਉਠਾਉਂਦੇ ਹੋਏਉਨ੍ਹਾਂ ਨੇ ਅਧਿਕਾਰੀਆਂ ਨੂੰ ਸ਼੍ਰੀਨਗਰ ਅਤੇ ਦਿੱਲੀ ਹਵਾਈ ਅੱਡਿਆਂ ਤੇ ਕਸ਼ਮੀਰੀ ਸ਼ਾਲ ਲਈ ਟੈਸਟ ਸੁਵਿਧਾਵਾਂ ਸਥਾਪਿਤ ਕਰਨ ਦੇ ਨਾਲ ਹੀ ਅਤਿਆਧੁਨਿਕ ਮਸ਼ੀਨਾਂ ਦੀ ਮਦਦ ਨਾਲ ਸਥਾਨਕ ਟੈਸਟ ਸਹੂਲਤਾਂ ਨੂੰ ਬਿਹਤਰ ਕਰਨ ਦਾ ਨਿਰਦੇਸ਼ ਦਿੱਤਾ,  ਜਿਸ ਦੇ ਨਾਲ ਇਨ੍ਹਾਂ ਉਤਪਾਦਾਂ  ਦੇ ਨਿਰਯਾਤ ਨੂੰ ਹੁਲਾਰਾ ਦਿੱਤਾ ਜਾ ਸਕੇ।

ਉਨ੍ਹਾਂ ਨੇ ਇੱਕ ਕਾਲੀਨ ਪਿੰਡ ਸਥਾਪਿਤ ਕਰਨ ਦਾ ਵੀ ਪ੍ਰਸਤਾਵ ਰੱਖਿਆਜੋ ਆਉਣ ਵਾਲੇ ਟੂਰਿਸਟਾਂ ਲਈ ਸਥਾਨਕ ਸ਼ਿਲਪ ਦੇ ਪ੍ਰਦਰਸ਼ਨ ਕੇਂਦਰ ਦੇ ਰੂਪ ਵਿੱਚ ਕਾਰਜ ਕਰੇਗਾ ਅਤੇ ਵਿਸ਼ਵ ਪੱਧਰ ਤੇ ਸਥਾਨਕ ਕਾਲੀਨ ਉਦਯੋਗ ਨੂੰ ਹੁਲਾਰਾ ਦੇਵੇਗਾ ।  ਉਨ੍ਹਾਂ ਨੇ ਇਸ ਤੱਥ ਤੇ ਜ਼ੋਰ ਦਿੱਤਾ ਕਿ ਸਥਾਨਕ ਉਦਯੋਗ ਦੇ ਲੋਕਾਂ ਨੂੰ ਆਪਣੀਆਂ ਵਿਸ਼ੇਸ਼ਤਾ ਅਤੇ ਸੈੱਟ ਅਪ ਯੂਨਿਟਾਂ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ ,  ਇੱਥੇ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਸਥਾਪਤ ਕੀਤੇ ਜਾ ਰਹੇ ਉਦਯੋਗਾਂ ਦੇ ਨਿਰਵਾਹ ਨੂੰ ਸੁਨਿਸ਼ਚਿਤ ਕਰਨ ਦੇ ਤੁਲਨਾਤਮਕ ਲਾਭ ਹਨ ।

ਕੇਂਦਰੀ ਮੰਤਰੀ ਦੋ ਦਿਨ ਦੇ ਦੌਰੇ ਤੇ ਹਨ ਅਤੇ ਕਈ ਵਿਕਾਸ ਕੰਮਾਂ ਦਾ ਉਦਘਾਟਨ ਕਰਨਗੇ ।

*****

ਜੀਏ/ਐੱਮਪੀ


(Release ID: 1765253) ਵਿਜ਼ੀਟਰ ਕਾਊਂਟਰ : 171