ਟੈਕਸਟਾਈਲ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ 250 ਮਿਲੀਮੀਟਰ ਸੀਰ ਜਲ ਸਪਲਾਈ ਯੋਜਨਾ ਦਾ ਉਦਘਾਟਨ ਕੀਤਾ


ਪ੍ਰੋਜੈਕਟ ਤੋਂ ਲਗਭਗ 10,000 ਲੋਕਾਂ ਨੂੰ ਲਾਭ ਹੋਵੇਗਾ
ਸ਼੍ਰੀ ਪੀਯੂਸ਼ ਗੋਇਲ ਦਾ ਦੋ ਦਿਨ ਜੰਮੂ-ਕਸ਼ਮੀਰ ਦੌਰਾ ਸੰਪਨ
ਯਾਤਰਾ ਦੇ ਦੌਰਾਨ ਇਤਿਹਾਸਿਕ ਸਹਿਮਤੀ ਪੱਤਰ ‘ਤੇ ਹਸਤਾਖਰ ਕੀਤੇ ਗਏ
ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਵਿਕਾਸ ਅਤੇ ਖੁਸ਼ਹਾਲੀ ਦੇ ਪੰਥ ‘ਤੇ ਅੱਗੇ- ਸ਼੍ਰੀ ਪੀਯੂਸ਼ ਗੋਇਲ

Posted On: 19 OCT 2021 6:55PM by PIB Chandigarh

ਕੇਂਦਰ ਵਣਜ ਅਤੇ ਉਦਯੋਗ, ਉਪਭੋਗਤਾ ਅਤੇ ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਕੇਂਦਰ ਸਰਕਾਰ ਦੇ ਜਨਤਕ ਜਨ ਸੰਪਰਕ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ ਪਹਿਲਗਾਮ ਦੀ ਦੋ ਦਿਨਾਂ ਯਾਤਰਾ ਅੱਜ ਸੰਪੰਨ ਹੋ ਗਈ।

ਕੇਂਦਰੀ ਮੰਤਰੀ ਨੇ ਗੋਲਫ ਕੋਰਸ, ਪਹਿਲਗਾਮ ਵਿੱਚ ਪਹਿਲਗਾਮ ਵਿਕਾਸ ਅਥਾਰਿਟੀ ਦੀ ਟੂਰਿਸਟ ਹਟ ਦਾ ਵੀ ਉਦਘਾਟਨ ਕੀਤਾ। ਸ਼੍ਰੀ ਗੋਇਲ ਨੇ ਹਰਿਤ ਜੰਮੂ-ਕਸ਼ਮੀਰ ਅਭਿਯਾਨ ਦੇ ਬੈਨਰ ਤਲੇ ਚਲਾਏ ਜਾ ਰਹੇ ਵਨ ਵਿਭਾਗ ਦੇ ਦੇਵਦਾਰ ਪੌਦੇ ਲਗਾਉਣ ਦੇ ਅਭਿਯਾਨ ਦਾ ਉਦਘਾਟਨ ਵੀ ਕੀਤਾ। ਅਭਿਯਾਨ ਦੇ ਤਹਿਤ ਕੁੱਲ ਇੱਕ ਲੱਖ ਪੌਦੇ ਲਗਾਏ ਜਾਣਗੇ। ਪੌਦੇ ਲਗਾਉਣ ਦੇ ਬਾਅਦ ਦੀ ਦੇਖਭਾਲ ਦੇ ਬਾਰੇ ਵਿੱਚ ਜਾਂਚ ਕਰਦੇ ਹੋਏ ਸ਼੍ਰੀ ਗੋਇਲ ਨੂੰ ਜਾਣੂ ਕਰਾਇਆ ਗਿਆ ਕਿ ਵਾੜ ਲਗਾਉਣ ਅਤੇ ਹੋਰ ਉਚਿਤ ਨਿਗਰਾਨੀ ਅਤੇ ਦੇਖਭਾਲ ਦੇ ਉਪਾਅ ਕੀਤੇ ਗਏ ਹਨ। 

ਪਹਿਲਗਾਮ ਵਿੱਚ ਇੱਕ ਸਭਾ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਕਸ਼ਮੀਰ ਦੇ ਲੋਕਾਂ ਨੂੰ ਵਿਕਾਸ ਪ੍ਰਕਿਰਿਆ ਵਿੱਚ ਉਨ੍ਹਾਂ ਦੀ ਭਾਗੀਦਾਰੀ ਲਈ ਧੰਨਵਾਦ ਦਿੱਤਾ ਅਤੇ ਸੈਲਾਨੀ ਗਤੀਵਿਧੀ ਨੂੰ ਹੁਲਾਰਾ ਦੇਣ ਲਈ ਉਨ੍ਹਾਂ ਦੇ ਸਮਰਪਣ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਵਿਕਾਸ ਦੀ ਦਿਸ਼ਾ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਪ੍ਰਸਾਸ਼ਨ ਦੇ ਠੋਸ ਯਤਨਾਂ ਦਾ ਪਰਿਣਾਮ ਮਿਲਣਾ ਸ਼ੁਰੂ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਅਤੇ ਵਿਦੇਸ਼ ਦੇ ਨਿਵੇਸ਼ਕ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਨਿਵੇਸ਼ ਕਰਨ ਲਈ ਉਤਸੁਕ ਹਨ।

ਸ਼੍ਰੀ ਗੋਇਲ ਨੇ ਸੈਲਾਨੀ ਪਰਿਦ੍ਰਿਸ਼ ਵਿੱਚ ਵਿਕਾਸ ‘ਤੇ ਚਰਚਾ ਕੀਤੀ ਅਤੇ ਇਹ ਦੇਖਕੇ ਪ੍ਰਸੰਨਤਾ ਵਿਅਕਤ ਕੀਤੀ ਕਿ ਪਹਿਲਗਾਮ ਵਿੱਚ ਸੈਲਾਨੀ ਗਤੀਵਿਧੀ ਤੇਜ ਹੈ। ਉਨ੍ਹਾਂ ਨੇ ਅਧਿਕ ਵਿਦੇਸ਼ੀ ਸੈਲਾਨੀਆਂ ਨੂੰ ਆਰਕਸ਼ਿਤ ਕਰਨ ਲਈ ਸੈਰ-ਸਪਾਟਾ ਬੁਨਿਆਦੀ ਢਾਂਚੇ ਨੂੰ ਵਧਾਉਣ ਦੀ ਜ਼ਰੂਰਤ ‘ਤੇ ਚਾਨਣਾ ਪਾਇਆ।

 

ਕੇਂਦਰੀ ਮੰਤਰੀ ਸ਼੍ਰੀ ਗੋਇਲ ਨੇ ਅੱਜ 250 ਮਿਲੀਮੀਟਰ ਸੀਰ ਜਲ ਸਪਲਾਈ ਯੋਜਨਾ ਦਾ ਉਦਘਾਟਨ ਕੀਤਾ। ਇਸ ਪ੍ਰੋਜੈਕਟ ਤੋਂ ਲਗਭਗ 10,000 ਲੋਕਾਂ ਨੂੰ ਲਾਭ ਹੋਵੇਗਾ ਅਤੇ ਇਹ ਜਲ ਜੀਵਨ ਮਿਸ਼ਨ ਦੇ ਤਹਿਤ ਤਿੰਨ ਮਹੀਨੇ ਦੇ ਅੰਦਰ ਪੂਰੀ ਹੋ ਜਾਏਗੀ। ਉਨ੍ਹਾਂ ਨੇ ਵਿਕਾਸ ਕਾਰਜਾਂ ਦੀ ਤੇਜ ਗਤੀ ਦੀ ਸਰਾਹਨਾ ਕੀਤੀ ਅਤੇ ਸਾਰੇ ਘਰਾਂ ਲਈ ਨਲ ਦੇ ਪਾਣੀ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਕੰਮ ਕਰਨ ਲਈ ਮੋਹਰੀ ਪੰਕਤੀ ਦੇ ਕਾਰਜਕਰਤਾਵਾਂ ਦੀ ਸਰਾਹਨਾ ਕੀਤੀ।

ਸ਼੍ਰੀ ਗੋਇਲ ਨੇ ਅਕੜ ਪਾਰਕ ਸਥਿਤ ਰਾਹੀ ਸ਼ਾਲ ਇਕਾਈ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਸਥਾਨਕ ਕਾਰੀਗਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਵੱਖ-ਵੱਖ ਹਸਤਸ਼ਿਲਪ ਜਿਵੇਂ ਜਰੀ, ਸੋਜਨੀ, ਟੇਪੇਸਟ੍ਰੀ ਆਦਿ ਦਾ ਵੀ ਨਿਰੀਖਣ ਕੀਤਾ। ਸ਼੍ਰੀ ਗੋਇਲ ਨੇ ਕਾਰੀਗਰਾਂ ਦੁਆਰਾ ਕੀਤੇ ਜਾ ਰਹੇ ਜਟਿਲ ਕਾਰਜਾਂ ਦੀ ਸਰਾਹਨਾ ਕੀਤੀ।

ਕੇਂਦਰੀ ਮੰਤਰੀ ਸ਼੍ਰੀ ਗੋਇਲ ਨੇ ਮਾਰਤੰਡ ਵਿੱਚ ਸੂਰਜ ਮੰਦਿਰ ਦਾ ਵੀ ਦੌਰਾ ਕੀਤਾ। ਇੱਕ ਪਹਾੜੀ ਦੇ ਉਪਰ ਸਥਿਤ, ਮੰਦਿਰ ਕੋਣਾਰਕ ਅਤੇ ਮੇਡਰਾ ਦੀ ਤੁਲਨਾ ਵਿੱਚ ਸਭ ਤੋਂ ਪੁਰਾਣੇ ਸੂਰਜ ਮੰਦਿਰਾਂ ਵਿੱਚੋਂ ਇੱਕ ਹੈ।

ਮੰਤਰੀ ਮਹੋਦਯ ਨੇ ਇਸ ਸਥਲ ਦੇ ਇਤਿਹਾਸਿਕ ਮਹੱਤਵ ਦੀ ਸਰਾਹਨਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੰਦਿਰ ਦਾ ਵਿਆਪਕ ਪ੍ਰਚਾਰ-ਪ੍ਰਸਾਰ ਕਰਨ ਅਤੇ ਇਸ ਨੂੰ ਸੈਰ-ਸਪਾਟਾ ਮਾਨਚਿੱਤਰ ‘ਤੇ ਲਿਆਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਜਿਹੇ ਹੋਰ ਘੱਟ ਜਾਣੇ ਜਾਣ ਵਾਲੇ ਇਤਿਹਾਸਿਕ ਸਥਲਾਂ ਨੂੰ ਸੈਰ-ਸਪਾਟਾ ਮਾਨਚਿਤਰ ‘ਤੇ ਲਿਆਉਣ ਦੀ ਜ਼ਰੂਰਤ ‘ਤੇ ਵੀ ਬਲ ਦਿੱਤਾ  

ਇਸ ਮੌਕੇ ‘ਤੇ ਵਣਜ ਅਤੇ ਉਦਯੋਗ ਵਿਭਾਗ ਦੇ ਪ੍ਰਮੁੱਖ ਸਕੱਤਰ, ਅਨੰਤਨਾਗ ਦੇ ਮੰਡਲ ਕਮਿਸ਼ਨਰ ਸਹਿਤ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਹਾਜ਼ਿਰ ਸਨ।

 

************

ਜੀਏ/ਐੱਮਪੀ



(Release ID: 1765241) Visitor Counter : 174


Read this release in: English , Urdu , Hindi