ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਨੇ ਸਾਂਬਾ ਦਾ ਦੌਰਾ ਕੀਤਾ
Posted On:
07 OCT 2021 7:31PM by PIB Chandigarh
ਭਾਰਤ ਸਰਕਾਰ ਦੇ ਆਊਟਰੀਚ ਪ੍ਰੋਗਰਾਮ ਦੇ ਤਹਿਤ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਅੱਜ ਸਾਂਬਾ ਜ਼ਿਲ੍ਹੇ ਦਾ ਦੌਰਾ ਕੀਤਾ ਅਤੇ ਸਵੰਖਾ ਵਿਜਯਪੁਰ ਵਿੱਚ ਗ੍ਰਾਮੀਣ ਹਾਟ ਦੀ ਉਦਘਾਟਨ ਕੀਤਾ। ਉਨ੍ਹਾਂ ਨੇ ਜ਼ਿਲ੍ਹਾ ਸਾਂਬਾ ਦੇ ਰਾਮਗੜ੍ਹ ਵਿੱਚ ਜੀਰੋ ਲਾਈਨ ਸੀਮਾ (ਭਾਰਤ ਪਾਕਿਸਤਾਨ ਸੀਮਾ) ‘ਤੇ ਬਾਬਾ ਚਮਲਿਯਾਲ ਤੀਰਥ ਵਿੱਚ ਮੱਥਾ ਟੇਕਣ ਦੇ ਇਲਾਵਾ ਵੱਖ-ਵੱਖ ਪ੍ਰਤੀਨਿਧੀਆਂ ਦੇ ਨਾਲ ਵੀ ਗੱਲਬਾਤ ਕੀਤੀ।
ਡਾ. ਕੁਮਾਰ ਨੇ ਸਾਂਸਦ ਜੁਗਲ ਕਿਸ਼ੌਰ ਦੀ ਉਪਸਥਿਤੀ ਵਿੱਚ ਗ੍ਰਾਮੀਣ ਹਾਟ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਗ੍ਰਾਮੀਣ ਹਾਟ ਦੀ ਅਜਿਹੇ ਪਹਿਲ ਗ੍ਰਾਮੀਣ ਬਜ਼ਾਰਾਂ ਦੇ ਰਾਹੀਂ ਸਥਾਨਿਕ ਉਪਜ ਦੇ ਮਾਰਕਿਟਿੰਗ ਦੀ ਇੱਕ ਸਥਾਈ ਪ੍ਰਣਾਲੀ ਦੀ ਸਥਾਪਨਾ ਕਰਕੇ ਜ਼ਿਲ੍ਹੇ ਵਿੱਚ ਗ੍ਰਾਮੀਣ ਜਨ ਸੰਖਿਆ ਦੀ ਵਿੱਤ ਆਤਮਨਿਰਭਰਤਾ ਨੂੰ ਹੁਲਾਰਾ ਦੇਵੇਗੀ।
ਗ੍ਰਾਮੀਣ ਹਾਟ ਦੇ ਦੋ ਪੜਾਅ ਹਨ ਜਿਸ ਵਿੱਚ ਜੌਨ ‘ਏ’ ਵਿੱਚ ਵਰਤਮਾਨ ਵਿੱਚ ਗ੍ਰਾਮੀਣ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਲਈ ਕਿਓਸਕ/ਸ਼ੈੱਡ ਹਨ, ਜਦਕਿ ਪ੍ਰਸਤਾਵਿਤ ਜੌਨ “ਬੀ” ਵਿੱਚ ਫੂਡ ਕੋਰਟ, ਬਾਂਸ ਦਾ ਦਰਵਾਜ਼ਾ ਦੀ ਗ੍ਰਾਮ ਕਲਾ, ਗ੍ਰਾਮ ਚੋਪਾਲ ਆਦਿ ਵਿਕਸਿਤ ਕਰਨ ਦਾ ਪ੍ਰਾਵਧਾਨ ਅਤੇ ਵਾਹਨਾਂ ਲਈ ਪਾਰਕਿੰਗ ਸਥਾਨ ਬਣਾਉਣਾ ਪ੍ਰਸਤਾਵਿਤ ਹੈ।
ਬਾਅਦ ਵਿੱਚ ਕੇਂਦਰ ਮੰਤਰੀ ਨੇ ਜੀਰੋ ਲਾਈਨ ਆਵ੍ ਬਾਰਡਰ ਟੂਰਿਸਟ ਪਲੇਸ ਬਾਬਾ ਚਮਲਿਯਾਨ ਦਾ ਵੀ ਦੌਰਾ ਕੀਤਾ, ਜੋ ਦਲੀਪ ਮੰਹਾਸਜੀ ਦਾ ਇੱਕ ਮੰਦਿਰ ਹੈ ਅਤੇ ਜਿਸ ਨੂੰ ਬਾਬਾ ਚਮਲਿਯਾਨ ਦੇ ਨਾਲ ਨਾਲ ਜਾਣਿਆ ਜਾਂਦਾ ਹੈ।
ਯਾਤਰਾ ਦੇ ਦੌਰਾਨ ਮੰਤਰੀ ਮਹੋਦਯ ਨੇ ਸਥਾਨਕ ਸਰਪੰਚਾਂ, ਯੁਵਾ ਸੰਗਠਨਾਂ, ਪੰਚਾਇਤੀ ਰਾਜ ਸੰਸਥਾਵਾਂ (ਪੀਆਰਆਈ) ਅਤੇ ਸੀਮਾ ਕਲਿਆਣ ਸੰਗਠਨ ਦੇ ਇਲਾਵਾ ਸਥਾਨਕ ਲੋਕਾਂ ਦੇ ਵੱਖ-ਵੱਖ ਪ੍ਰਤਿਨਿਧੀ ਮੰਡਲਾਂ ਦੇ ਨਾਲ ਵੀ ਗੱਲਬਾਤ ਕੀਤੀ।
ਪ੍ਰਤਿਨਿਧੀਮੰਡਲਾਂ ਦੇ ਮੈਂਬਰਾਂ ਨੇ ਪਹਿਲੀ ਬਾਰ ਆਪਣੇ ਖੇਤਰ ਦਾ ਦੌਰਾ ਕਰਨ ਲਈ ਮੰਤਰੀ ਦੇ ਪ੍ਰਤੀ ਆਭਾਰ ਵਿਅਕਤ ਕੀਤਾ ਅਤੇ ਆਸ਼ਾ ਵਿਅਕਤ ਕੀਤੀ ਕਿ ਉਨ੍ਹਾਂ ਦੀ ਸਭ ਵਾਸਤਵਿਕ ਮੰਗਾਂ ਦਾ ਕੇਂਦਰੀ ਮੰਤਰੀ ਦੇ ਦਖਲਅੰਦਾਜ਼ੀ ਦੇ ਬਾਅਦ ਉਚਿਤ ਰੂਪ ਤੋਂ ਸਮਾਧਾਨ ਕੀਤਾ ਜਾਏਗਾ। ਮੰਤਰੀ ਮਹੋਦਯ ਨੇ ਜ਼ਿਲ੍ਹਾ ਪ੍ਰਸ਼ਾਸਨ ਸਾਂਬਾ ਦੇ ਨਾਲ ਵੀ ਗੱਲਬਾਤ ਕੀਤੀ ਅਤੇ ਆਯੂਸ਼ਮਾਨ ਭਾਰਤ, ਪ੍ਰਧਾਨ ਮੰਤਰੀ ਆਵਾਸ ਯੋਜਨਾ (ਪੀਐੱਮਏਵਾਈ) ਜਲ ਜੀਵਨ ਮਿਸ਼ਨ, ਸਕਾਲਰਸ਼ਿਪ ਅਤੇ ਹੋਰ ਸਮਾਜਿਕ ਸੁਰੱਖਿਆ ਯੋਜਨਾਵਾਂ ਜਿਵੇਂ ਕੇਂਦਰੀ ਪ੍ਰਾਯੋਜਿਤ ਯੋਜਨਾਵਾਂ ਦੇ 100% ਲਾਗੂਕਰਨ ਨੂੰ ਸੁਨਿਸ਼ਚਿਤ ਕਰਨ ਦਾ ਸੱਦਾ ਦਿੱਤਾ।
ਕੇਂਦਰੀ ਮੰਤਰੀ ਨੇ ਫੋਰਵਰਡ ਪੋਸਟਾਂ ਦਾ ਵੀ ਦੌਰਾ ਕੀਤਾ ਅਤੇ ਸੀਮਾਵਰਤੀ ਚੌਕੀ (ਬੀਓਪੀ) ਚਮਲਿਯਾਲ ਵਿੱਚ ਤੈਨਾਤ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਨੌਜਵਾਨਾਂ ਨਾਲ ਗੱਲਬਾਤ ਕੀਤੀ। ਮੰਤਰੀ ਮਹੋਦਯ ਦੇ ਨਾਲ ਉਪ ਰਾਜਪਾਲ ਦੇ ਸਲਾਹਕਾਰ ਫਾਰੂਕ ਖਾਨ, ਸਮਾਜ ਕਲਿਆਣ ਸਕੱਤਰ ਸ਼ੀਤਲ ਨੰਦਾ, ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਦੇ ਚੇਅਰਮੈਨ ਕੇਸ਼ਵ ਦੱਤ ਸ਼ਰਮਾ, ਸੀਮਾ ਸੁਰੱਖਿਆ ਬਲ ਦੇ ਡੀਆਈਜੀ ਸੁਰਜੀਤ ਸਿੰਘ, ਸਾਂਬਾ ਦੀ ਡਿਪਟੀ ਕਮਿਸ਼ਨਰ (ਬੀਐੱਸਐੱਫ) ਅਨੁਰਾਧਾ ਗੁਪਤਾ, ਜ਼ਿਲ੍ਹਾ ਵਿਕਾਸ ਪਰਿਸ਼ਦ (ਡੀਡੀਸੀ) ਦੇ ਚੇਅਰਪਰਸਨ ਅਤੇ ਸਥਾਨਕ ਪ੍ਰਖੰਡ ਵਿਕਾਸ ਕਮੇਟੀ (ਬੀਡੀਸੀ) ਚੇਅਰਪਰਸਨ ਦੇ ਇਲਾਵਾ ਹੋਰ ਡੀਡੀਸੀ ਮੈਂਬਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
*********
ਐੱਮਜੀ/ਆਰਐੱਨਐੱਮ
(Release ID: 1762320)
Visitor Counter : 125