ਟੈਕਸਟਾਈਲ ਮੰਤਰਾਲਾ
azadi ka amrit mahotsav

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਕੁੱਲ ਕਪਾਹ ਵੈਲਿਊ ਚੇਨ ਦੇ ਸਾਮੂਹਿਕ ਯਤਨਾਂ ਨਾਲ, ਦੁਨੀਆ ਵਿੱਚ ਬਿਹਤਰ ਕਿਸਮ ਦੀ ਕਪਾਹ ਦੀ ਸਪਲਾਈ ਕਰਨ ਵਾਲਾ ਭਾਰਤ ਇਕੱਲਾ ਦੇਸ਼ ਹੋਵੇਗਾ


ਕਪਾਹ ਵੈਲਿਊ ਚੇਨ ਦੇ ਵਿਕਾਸ ਲਈ ਸਰਕਾਰ ਅਤੇ ਉਦਯੋਗ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ: ਸ਼੍ਰੀ ਪੀਯੂਸ਼ ਗੋਇਲ

ਭਾਰਤੀ ਕਪਾਹ ਦੀ ਉਤਪਾਦਕਤਾ ਵਧਾਉਣ, ਕਪਾਹ ਫਸਲ ਦੇ ਤੌਰ - ਤਰੀਕਿਆਂ ਵਿੱਚ ਸੁਧਾਰ ਅਤੇ ਅਯਾਤ ‘ਤੇ ਨਿਰਭਰਤਾ ਘੱਟ ਕਰਨ ਵਰਗੇ ਖੇਤਰਾਂ ‘ਤੇ ਧਿਆਨ ਦੇਣ ਦੀ ਜ਼ਰੂਰਤ: ਸ਼੍ਰੀ

Posted On: 07 OCT 2021 7:23PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਟੈਕਸਟਾਈਲ , ਖਪਤਕਾਰ ਮਾਮਲੇ ਅਤੇ ਜਨਤਕ ਵੰਡ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਹੈ ਕਿ ਕੁੱਲ ਕਪਾਹ ਵੈਲਿਊ ਚੇਨ ( ਯਾਨੀ ਖੇਤ ਤੋਂ ਮਿੱਲ ਤੱਕ ਦੀਆਂ ਸਾਰੀਆਂ ਗਤੀਵਿਧੀਆਂ) ਦੇ ਸਾਮੂਹਿਕ ਯਤਨਾਂ ਨਾਲ ਆਉਣ ਵਾਲੇ ਸਾਲਾਂ ਵਿੱਚ ਭਾਰਤ ਨਾ ਸਿਰਫ ਕਪਾਹ ਸੰਬੰਧੀ ਹਰ ਖੇਤਰ ਵਿੱਚ ਆਤਮਨਿਰਭਰ ਬਣ ਜਾਵੇਗਾ , ਸਗੋਂ ਦੁਨੀਆ ਵਿੱਚ ਬਿਹਤਰ ਕਿਸਮ ਦੀ ਕਪਾਹ ਦੀ ਸਪਲਾਈ ਕਰਨ ਵਾਲਾ ਇਕੱਲਾ ਦੇਸ਼ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਵਿੱਚ ਕਪਾਹ ਦੀ ਗੁਣਵੱਤਾ ਅਤੇ ਫਸਲ ਵਧਾਉਣ ਲਈ ਭਾਰਤ ਸਰਕਾਰ ਨੇ ਕਈ ਉਪਾਅ ਕੀਤੇ ਹਨ। ਕਪਾਹ ਦੀ ਉਤਪਾਦਕਤਾ ਵਧਾਉਣ ਲਈ ਭਾਰਤ ਉਚਿਤ ਪਹਿਲਕਦਮੀ ਕਰਨ ਤੇ ਕੰਮ ਕਰ ਰਿਹਾ ਹੈ , ਜਿਵੇਂ ਸੰਘਣੀ ਖੇਤੀ ਪ੍ਰਣਾਲੀ (ਐੱਚਡੀਪੀਐੱਸ), ਪਾਣੀ ਦੀ ਬੂੰਦ - ਬੂੰਦ ਨਾਲ ਸਿੰਚਾਈ ( ਡਰਿੱਪ ਇਰੀਗੇਸ਼ਨ), ਰੇਨ ਵਾਟਰ ਹਾਰਵੇਸਟਿੰਗ , ਫਸਲਾਂ ਦੇ ਵਿੱਚ ਫਸਲਾਂ ਦੀ ਫਸਲ, ਖੇਤੀ ਦੇ ਬਿਹਤਰ ਤੌਰ-ਤਰੀਕਿਆਂ ਨੂੰ ਪ੍ਰੋਤਸਾਹਨ ਅਤੇ ਕਪਾਹ ਦੀ ਖੇਤੀ ਦਾ ਮਸ਼ੀਨੀਕਰਨ। ਇਨ੍ਹਾਂ ਉਪਾਵਾਂ ਨਾਲ ਕਪਾਹ ਘੱਟ ਖ਼ਰਾਬ ਹੋਵੇਗੀ ਅਤੇ ਕਿਸਾਨਾਂ ਦੀ ਆਮਦਨ ਵਿੱਚ ਵੀ ਸੁਧਾਰ ਹੋਵੇਗਾ ।

ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਟੈਕਸਟਾਈਲ ਉਦਯੋਗ ਪਰਿਸੰਘ (ਸੀਟੀ) ਦੁਆਰਾ ਆਯੋਜਿਤ ਕਪਾਹ ਤੇ ਅਧਾਰਿਤ ਵੈਬੀਨਾਰ ਦਾ ਉਦਘਾਟਨ ਕੀਤਾ। ਵਰਨਣਯੋਗ ਹੈ ਕਿ ਵੈਬੀਨਾਰ ਦਾ ਆਯੋਜਨ ਵਿਸ਼ਵ ਕਪਾਹ ਦਿਵਸ ਅਤੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵਅਤੇ ਸੀਆਈਟੀਆਈ-ਸੀਡੀਆਰਏ ਦੇ ਗੋਲਡਨ ਜੁਬਲੀ ਸਮਾਰੋਹਾਂ ਦੇ ਮੌਕੇ ਤੇ ਹੋਇਆ । ਇਸ ਦੀ ਵਿਸ਼ਾ ਵਸਤੁ ਮੂਵਿੰਗ ਬੀਯੌਂਡ ਦੀ ਕਨਵੈਂਸ਼ਨਲ ਪੈਰਾਡਾਈਮਸ” ( ਪਰੰਪਰਿਕ ਪ੍ਰਤਿਮਾਨਾਂ ਤੋਂ ਅੱਗੇ) ਸੀ। ਉਦਘਾਟਨ ਕਰਦੇ ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਅੱਜ ਅਸੀਂ ਵਿਸ਼ਵ ਕਪਾਹ ਦਿਵਸ ਮਨਾ ਰਹੇ ਹਾਂ । ਇਸ ਦੇ ਨਾਲ ਹੀ ਅਸੀਂ ਇੱਕ ਅਜਿਹੇ ਭਵਿੱਖ ਦਾ ਵੀ ਜਸ਼ਨ ਮਨਾ ਰਹੇ ਹਾਂ , ਜਿੱਥੇ ਕਪਾਹ ਲਈ ਇੱਕ ਨਿਯਮਿਤ ਵੈਲਿਊ ਚੇਨ ਸੁਨਿਸ਼ਚਿਤ ਹੋਵੇਗੀ। ਇਸ ਤਰ੍ਹਾਂ ਇਹ ਕਪਾਹ ਬੇਮਿਸਾਲ ਹੋਵੇਗੀ। ਕਪਾਹ ਦਾ ਇੱਕ ਈਕੋ-ਸਿਸਟਮ ਵੀ ਹੋਵੇਗਾ, ਜਿਸ ਦੇ ਨਾਲ ਉਨ੍ਹਾਂ ਲੋਕਾਂ ਤੱਕ ਕਪਾਹ ਪਹੁੰਚਾਉਣ ਦਾ ਰਸਤਾ ਬਣਾਇਆ ਜਾਵੇਗਾ, ਜਿਨ੍ਹਾਂ ਨੂੰ ਉਸ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਭਾਰਤ ਨੇ ਕਪਾਹ ਕੱਤ - ਕੱਤ ਕੇ ਹੀ ਆਜ਼ਾਦੀ ਪ੍ਰਾਪਤ ਕੀਤੀ ਅਤੇ ਲੋਕਤੰਤਰ ਬਣਿਆ ਅਤੇ ਅੱਜ ਅਸੀਂ ਪ੍ਰਤੀਬੱਧ ਹਾਂ ਕਿ ਕਪਾਹ ਕੱਤ ਕੇ ਅਸੀਂ ਸਭ ਦੇ ਭਵਿੱਖ ਨੂੰ ਸਮ੍ਰਿੱਧ ਕਰਾਂਗੇ।

ਸ਼੍ਰੀ ਗੋਇਲ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੇਵਾ ਅਧਾਰਿਤ ਰਾਜਨੀਤੀ ਦਾ ਪੈਮਾਨਾ ਤੈਅ ਕਰ ਦਿੱਤਾ ਹੈ। ਭਾਰਤ ਨੂੰ ਹਰ ਖੇਤਰ ਵਿੱਚ ਆਤਮਨਿਰਭਰ ਬਣਾਉਣ ਦੇ ਪ੍ਰਧਾਨ ਮੰਤਰੀ ਦੇ ਸੁਪਨੇ ਅਤੇ ਉਨ੍ਹਾਂ ਦੀ ਪ੍ਰਤੀਬੱਧਤਾ ਨੂੰ ਧਿਆਨ ਵਿੱਚ ਰੱਖਦੇ ਹੋਏ , ਇਹ ਸਾਡੀ ਜ਼ਿੰਮੇਦਾਰੀ ਹੈ ਕਿ ਅਸੀਂ ਅੱਗੇ ਵਧੀਏ ਅਤੇ ਮੁੱਖ ਖੇਤਰਾਂ ਤੇ ਆਪਣਾ ਧਿਆਨ ਲਗਾਈਏ, ਜਿਵੇਂ ਭਾਰਤੀ ਕਪਾਹ ਦੀ ਫਸਲ ਵਧਾਉਣਾ, ਕਪਾਹ ਦੀ ਖੇਤੀ ਦੇ ਤੌਰ-ਤਰੀਕਿਆਂ ਨੂੰ ਬਿਹਤਰ ਬਣਾਉਣਾ, ਅਯਾਤ ਤੇ ਨਿਰਭਰਤਾ ਨੂੰ ਘੱਟ ਕਰਨਾ ਅਤੇ ਦੇਸ਼ ਵਿੱਚ ਜ਼ਿਆਦਾ ਲੰਬੇ ਰੇਸ਼ੇ ਵਾਲੀ ਕਪਾਹ , ਜੈਵਿਕ ਕਪਾਹ ਅਤੇ ਸਾਫ਼ - ਸੁਥਰੀ ਕਪਾਹ ਦਾ ਉਤਪਾਦਨ ।

ਸ਼੍ਰੀ ਗੋਇਲ ਨੇ ਕਿਹਾ ਕਿ ਕਪਾਹ ਵੈਲਿਊ ਚੇਨ ਦੇ ਵਿਕਾਸ ਲਈ ਸਰਕਾਰ ਅਤੇ ਉਦਯੋਗ ਨੂੰ ਮਿਲ ਕੇ ਕੰਮ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਖਾ ਦੇਣ ਦਾ ਵਕਤ ਆ ਗਿਆ ਹੈ ਕਿ ਇਸ ਸਾਲ 44 ਅਰਬ ਅਮਰੀਕੀ ਡਾਲਰ ਦਾ ਟੀਚਾ ਅਸੀਂ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹਾਂ। ਅਸੀਂ 350 ਅਰਬ ਅਮਰੀਕੀ ਡਾਲਰ ਵਾਲੇ ਬਜ਼ਾਰ ਤੱਕ ਪਹੁੰਚਾਉਣ ਵਰਗੀਆਂ ਜ਼ਿਆਦਾ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਤਿਆਰ ਹਾਂ, ਜਿਸ ਵਿੱਚ ਸਾਲ 2025-26 ਤੱਕ 100 ਅਰਬ ਅਮਰੀਕੀ ਡਾਲਰ ਦੀ ਕਪਾਹ ਦਾ ਨਿਰਯਾਤ ਟੀਚਾ ਵੀ ਸ਼ਾਮਿਲ ਹੈ ।

ਸ਼੍ਰੀ ਪੀਯੂਸ਼ ਗੋਇਲ ਨੇ ਇਸ ਮੌਕੇ ਤੇ ਮਹਾਤਮਾ ਗਾਂਧੀ ਦੇ ਕਥਨ ਨੂੰ ਯਾਦ ਕੀਤਾ: ਮੈਂ ਚਰਖੇ ਤੇ ਚੜ੍ਹੇ ਹਰ ਧਾਗੇ ਵਿੱਚ ਈਸ਼ਵਰ ਨੂੰ ਵੇਖਦਾ ਹਾਂ। ਚਰਖਾ ਜਨਤਾ ਦੀਆਂ ਉਮੀਦਾਂ ਦਾ ਪ੍ਰਤੀਨਿਧਤੀਤਵ ਕਰਦਾ ਹੈ।ਇਸ ਹਵਾਲੇ ਨਾਲ ਸ਼੍ਰੀ ਗੋਇਲ ਨੇ ਕਿਹਾ ਕਿ ਇਹ ਵਾਕਈ ਹੀ ਸ਼ਕਤੀ, ਪ੍ਰੋਤਸਾਹਨ ਦਾ ਸਰੋਤ ਹੈ ਅਤੇ ਕਪਾਹ ਸੈਕਟਰ ਲਈ ਪ੍ਰੇਰਨਾ ।

ਸ਼੍ਰੀ ਗੋਇਲ ਨੇ ਅੱਗੇ ਕਿਹਾ ਕਿ ਜਾਗਰੂਕਤਾ ਬੈਠਕਾਂ , ਸਮੇਂ ਰਹਿੰਦੇ ਦਿੱਤੀਆਂ ਜਾਣ ਵਾਲੀਆਂ ਸਲਾਹਾਂ ਅਤੇ ਤਕਨੀਕੀ ਨੂੰ ਪ੍ਰਯੋਗਸ਼ਾਲਾਵਾਂ ਤੋਂ ਕੱਢ ਕੇ ਖੇਤਾਂ ਤੱਕ ਪਹੁੰਚਾਉਣ ਨਾਲ ਕਿਸਾਨਾਂ ਨੂੰ ਪ੍ਰੇਰਿਤ ਕੀਤਾ ਜਾ ਸਕਦਾ ਹੈ। ਉਨ੍ਹਾਂ ਨੂੰ ਕੁਦਰਤੀ ਤੌਰ-ਤਰੀਕਿਆਂ ਦੇ ਕਾਰਗਰ ਇਸਤੇਮਾਲ ਅਤੇ ਆਧੁਨਿਕ ਵਿਗਿਆਨਿਕ ਖੇਤੀ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ। ਦੂਜੇ ਦੇਸ਼ਾਂ ਤੋਂ ਸਾਫ਼ – ਸੁਥਰੀ ਕਪਾਹ ਮੰਗਾਉਣ ਦੀ ਬਜਾਏ ਘਰੇਲੂ ਕਪਾਹ ਉਦਯੋਗ ਨੂੰ ਕਪਾਹ ਖੋਜ ਸੰਸਥਾਨਾਂ ਅਤੇ ਕਿਸਾਨਾਂ ਦੇ ਨਾਲ ਮਿਲ ਕੇ ਕਪਾਹ ਦੀ ਫਸਲ ਲਈ ਜ਼ਿਆਦਾ ਕਾਰਗਰ ਤਰੀਕਿਆਂ ਦੀ ਰਣਨੀਤੀ ਬਣਾਉਣੀ ਚਾਹੀਦੀ ਹੈ।

ਉਨ੍ਹਾਂ ਨੇ ਕਿਹਾ ਕਿ ਕਪਾਹ ਦੀ ਫਸਲ ਵਿੱਚ ਵਾਧਾ ਅਤੇ ਉਸ ਦੀ ਗੁਣਵੱਤਾ ਨੂੰ ਕਾਇਮ ਰੱਖਣਾ, ਦੋਵੇਂ ਇੱਕ-ਦੂਜੇ ਨਾਲ ਜੁੜੇ ਵਿਸ਼ੇ ਹਨ। ਸਾਡਾ ਧਿਆਨ ਇਸ ਗੱਲ ਤੇ ਹੈ ਕਿ ਇਸ ਸਮੇਂ ਦੇ ਲਗਭਗ 450 ਕਿੱਲੋਗ੍ਰਾਮ ਰੇਸ਼ਾ ਪ੍ਰਤੀ ਹੈਕਟੇਅਰ ਤੋਂ ਵਧਾ ਕੇ ਉਸ ਨੂੰ ਘੱਟ ਤੋਂ ਘੱਟ 800-900 ਕਿੱਲੋਗ੍ਰਾਮ ਲਿੰਟ ਪ੍ਰਤੀ ਹੈਕਟੇਅਰ ਕੀਤਾ ਜਾਵੇ , ਜੋ ਆਧੁਨਿਕ ਨਵੀਆਂ ਤਕਨੀਕਾਂ ਅਤੇ ਦੁਨੀਆ ਵਿੱਚ ਕਿਸਾਨੀ ਦੇ ਬਿਹਤਰ ਤੌਰ - ਤਰੀਕਿਆਂ ਨੂੰ ਅਪਣਾਉਣ ਨਾਲ ਸੰਭਵ ਹੋਵੇਗਾ ।

ਸ਼੍ਰੀ ਗੋਇਲ ਨੇ ਇਹ ਵੀ ਉਲੇਖ ਕੀਤਾ ਕਿ ਦੁਨੀਆ ਵਿੱਚ ਭਾਰਤ ਵਿੱਚ ਸਭ ਤੋਂ ਜ਼ਿਆਦਾ ਰਕਬੇ ਤੇ ਕਪਾਹ ਦੀ ਖੇਤੀ ਕੀਤੀ ਜਾਂਦੀ ਹੈ । ਇੱਥੇ 133.41 ਲੱਖ ਹੈਕਟੇਅਰ ਵਿੱਚ ਕਪਾਹ ਉਗਾਈ ਜਾਂਦੀ ਹੈ, ਯਾਨੀ ਵਿਸ਼ਵ ਭਰ ਦੇ 319.81 ਲੱਖ ਹੈਕਟੇਅਰ ਰਕਬੇ ਤੋਂ 42 ਫ਼ੀਸਦੀ ਅਧਿਕ ਰਕਬੇ ਤੇ ਕਪਾਹ ਦੀ ਫਸਲ ਹੁੰਦੀ ਹੈ। ਭਾਰਤ ਵਿੱਚ ਲਗਭਗ 67 ਫ਼ੀਸਦੀ ਕਪਾਹ ਦੀ ਫਸਲ ਮੀਂਹ ਤੇ ਨਿਰਭਰ ਖੇਤਰਾਂ ਵਿੱਚ ਅਤੇ 33 ਫ਼ੀਸਦੀ ਕਪਾਹ ਦੀ ਫਸਲ ਸਿੰਚਿਤ ਖੇਤਰਾਂ ਵਿੱਚ ਹੁੰਦੀ ਹੈ। ਵਿਸ਼ਵ ਵਿੱਚ ਭਾਰਤ ਕਪਾਹ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਭਾਰਤ ਵਿੱਚ 360 ਲੱਖ ਗੱਠਾਂ (6.12 ਮਿਲੀਅਨ ਮੀਟ੍ਰਿਕ ਟਨ) ਕਪਾਹ ਪੈਦਾ ਹੁੰਦੀ ਹੈ , ਜੋ ਪੂਰੀ ਦੁਨੀਆ ਵਿੱਚ ਪੈਦਾ ਹੋਣ ਵਾਲੀ ਕਪਾਹ ਦਾ ਲਗਭਗ 25 ਫ਼ੀਸਦੀ ਹੈ। ਭਾਰਤ , ਵਿਸ਼ਵ ਵਿੱਚ ਕਪਾਹ ਦਾ ਦੂਜਾ ਸਭ ਤੋਂ ਵੱਡਾ ਉਪਭੋਗਤਾ ਦੇਸ਼ ਵੀ ਹੈ । ਇੱਥੇ ਇੱਕ ਅਨੁਮਾਨ ਦੇ ਅਨੁਸਾਰ 303 ਲੱਖ ਗੱਠਾਂ ਦੀ ਖਪਤ ਹੋ ਜਾਂਦੀ ਹੈ। ਇਹ ਲਗਭਗ ਸੱਠ ਲੱਖ ਕਪਾਹ ਕਿਸਾਨਾਂ ਨੂੰ ਰੋਜ਼ੀ - ਰੋਟੀ ਦਿੰਦਾ ਹੈ ਅਤੇ ਲਗਭਗ ਪੰਜ ਕਰੋੜ ਲੋਕ ਕਪਾਹ ਪ੍ਰੋਸੈੱਸਿੰਗ ਅਤੇ ਵਪਾਰ ਵਰਗੀਆਂ ਸੰਬੰਧਿਤ ਗਤੀਵਿਧੀਆਂ ਵਿੱਚ ਲੱਗੇ ਹੋਏ ਹਨ ।

ਸ਼੍ਰੀ ਗੋਇਲ ਨੇ ਕਿਹਾ ਕਿ ਕਪਾਹ ਭਾਰਤੀ ਕੱਪੜਾ ਅਤੇ ਪਹਿਰਾਵਾ (ਪਰਿਧਾਨ) ਉਦਯੋਗ ਦੀ ਰੀੜ੍ਹ ਹੈ। ਕਪਾਹ ਅਧਾਰਿਤ ਵਸਤਰ ਉਤਪਾਦਕਾਂ ਦੇ ਕੁੱਲ ਟੀ-ਐਂਡ-ਏ ਉਤਪਾਦਾਂ ਵਿੱਚ ਲਗਭਗ 50 ਫ਼ੀਸਦੀ ਹਿੱਸਾ ਹੈ । ਉਨ੍ਹਾਂ ਨੇ ਅੱਗੇ ਕਿਹਾ ਕਿ ਇਸ ਤੋਂ ਪਤਾ ਚੱਲਦਾ ਹੈ ਕਿ ਕੱਪੜਾ ਉਦਯੋਗ ਅਤੇ ਸਾਡੀ ਅਰਥਵਿਵਸਥਾ ਦੇ ਨਾਲ - ਨਾਲ ਵਿਦੇਸ਼ੀ ਮੁਦਰਾ ਆਮਦਨ ਵਿੱਚ ਕਪਾਹ ਦੀ ਕਿੰਨੀ ਅਹਿਮੀਅਤ ਹੈ । ਸੱਠ ਲੱਖ 50 ਹਜਾਰ ਤੋਂ ਅਧਿਕ ਕਪਾਹ ਕਿਸਾਨ ਸਿੱਧੇ ਕਪਾਹ ਦੀ ਖੇਤੀ ਨਾਲ ਜੁੜੇ ਹਨ ਅਤੇ ਲਗਭਗ ਇੱਕ ਕਰੋੜ 50 ਲੱਖ ਲੋਕ ਸੰਬੰਧਿਤ ਸੈਕਟਰਾਂ ਨਾਲ ਜੁੜੇ ਹਨ ।

ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰ ਹਰ ਤਰ੍ਹਾਂ ਨਾਲ ਕੱਪੜਾ ਉਦਯੋਗ ਦੀ ਮਦਦ ਲਈ ਪ੍ਰਤੀਬੱਧ ਹੈ ਕਿ ਉਹ ਸਾਲ 2025 - 26 ਤੱਕ 350 ਅਰਬ ਅਮਰੀਕੀ ਡਾਲਰ ਦੇ ਕਪਾਹ ਬਜ਼ਾਰ ਦੇ ਬਰਾਬਰ ਪਹੁੰਚ ਜਾਵੇ , ਜਿਸ ਵਿੱਚ 100 ਅਰਬ ਅਮਰੀਕੀ ਡਾਲਰ ਦਾ ਨਿਰਯਾਤ ਵੀ ਸ਼ਾਮਿਲ ਹੈ । ਸਰਕਾਰ ਨੇ ਕੱਪੜਾ ਸੈਕਟਰ ਨੂੰ ਮਜਬੂਤੀ ਦੇਣ ਲਈ ਮਿੱਤਰ ਯੋਜਨਾ , ਰਾਸ਼ਟਰੀ ਤਕਨੀਕੀ ਵਸਤਰ ਮਿਸ਼ਨ , ਐਂਟੀ - ਡੰਪਿੰਗ ਡਿਊਟੀ ਮਿਸ਼ਨ ਨੂੰ ਹਟਾਉਣਾ , ਐੱਮਐੱਮਐੱਫ ਕੱਚੇ ਮਾਲ ਤੇ ਐਂਟੀ - ਡੰਪਿੰਗ ਫੀਸ ਨੂੰ ਹਟਾਉਣ , ਪਰਿਧਾਨ ਅਤੇ ਸਿਲੇ - ਸਿਲਾਏ ਕੱਪੜਿਆਂ ਲਈ ਆਰਓਐੱਸਸੀਟੀਐੱਲ, ਸਾਰੇ ਵਸਤਰ ਉਤਪਾਦਾਂ ਲਈ ਆਰਓਡੀਟੀਈਪੀ , ਐੱਮਐੱਮਐੱਫ ਫੈਬ੍ਰਿਕ ਲਈ ਪੀਐੱਲਆਈ ਯੋਜਨਾ, ਐੱਮਐੱਮਐੱਫ ਗਾਰਮੈਂਟਸ ਅਤੇ ਤਕਨੀਕੀ ਟੈਕਸਟਾਇਲਸ ਵਰਗੇ ਕਦਮ ਚੁੱਕੇ ਹਨ ।

ਕਪਾਹ ਕਿਸਾਨਾਂ ਦੇ ਵਿਕਾਸ ਅਤੇ ਉਤਪਾਦਕਤਾ ਵਿੱਚ ਸੁਧਾਰ ਸੰਬੰਧੀ ਯਤਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੀਆਈਟੀਆਈ - ਸੀਡੀਆਰਏ ਨੂੰ ਉਸ ਦੀ ਗੋਲਡਨ ਜੁਬਲੀ ਤੇ ਵਧਾਈ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਸੀਆਈਟੀਆਈ - ਸੀਡੀਆਰਏ ਦੀਆਂ ਗਤੀਵਿਧੀਆਂ ਬੁਨਿਆਦੀ ਤੌਰ ਤੇ ਕਪਾਹ ਦੀ ਫਸਲ ਵਧਾਉਣ , ਪਰਿਯੋਜਨਾ ਖੇਤਰਾਂ ਵਿੱਚ ਕਪਾਹ ਕਿਸਾਨਾਂ ਨੂੰ ਜਾਗਰੂਕ ਕਰਨ , ਪੌਦਿਆਂ ਦੀ ਸੁਰੱਖਿਆ ਅਤੇ ਪੋਸ਼ਣ ਪ੍ਰਬੰਧਨ ਟੈਕਨੋਲੋਜੀਆਂ ਨਾਲ ਜੁੜੀਆਂ ਹਨ । ਉਹ ਲੋਕ ਕਿਸਾਨਾਂ ਨੂੰ ਇਨ੍ਹਾਂ ਟੈਕਨੋਲੋਜੀਆਂ ਨਾਲ ਲੈਸ ਕਰ ਰਹੇ ਹਨ , ਤਾਕਿ ਕਪਾਹ ਦਾ ਨਿਰੰਤਰ ਉਤਪਾਦਨ ਹੋਵੇ ਅਤੇ ਕਪਾਹ ਵੈਲਿਊ ਚੇਨ ਦੀ ਸਭ ਤੋਂ ਕਮਜ਼ੋਰ ਕੜੀ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਰੇ ।

ਸ਼੍ਰੀ ਗੋਇਲ ਨੇ ਉਮੀਦ ਪ੍ਰਗਟਾਈ ਕਿ ਇਸ ਵੈਬੀਨਾਰ ਨਾਲ ਕੱਪੜਾ ਉਦਯੋਗ ਲਈ ਨਵੇਂ ਆਯਾਮ ਖੁੱਲ੍ਹਣਗੇ , ਨਵੇਂ ਸੰਦਰਭ , ਵਿਚਾਰ ਅਤੇ ਨਵੀਆਂ ਚਰਚਾਵਾਂ ਨੂੰ ਰਸਤਾ ਮਿਲੇਗਾ, ਜਿਸ ਦੇ ਨਾਲ ਉਹ ਸਹੀ ਦਿਸ਼ਾ ਵਿੱਚ ਅੱਗੇ ਵੱਧ ਸਕਣ ਅਤੇ ਆਉਣ ਵਾਲੇ ਸਮੇਂ ਵਿੱਚ ਨਵਾਂ ਮੁਕਾਮ ਹਾਸਲ ਕਰ ਸਕਣ ।

 

*****

ਡੀਜੇਐੱਨ/ਟੀਐੱਫਕੇ


(Release ID: 1762297) Visitor Counter : 185


Read this release in: English , Hindi