ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਕੇਂਦਰੀ ਰਾਜ ਮੰਤਰੀ ਡਾ. ਐੱਲ. ਮੁਰੂਗਨ ਨੇ ਕਿਹਾ ਕਿ ਕੇਂਦਰ ਸਰਕਾਰ ਫਿਲਮ ਉਦਯੋਗ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਲਿਆਉਣ ਦੇ ਲਈ ਪ੍ਰਤੀਬੱਧ ਹੈ
ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰੀ ਐਜੂਕੇਸ਼ਨ ਇੰਸਟੀਟਿਊਟ ਫਾਰ ਐਨੀਮੇਸ਼ਨ ਐਂਡ ਵੀਐੱਫਐਕਸ ਦੀ ਸਥਾਪਨਾ ਕੀਤੀ ਜਾਵੇਗੀ
प्रविष्टि तिथि:
08 OCT 2021 5:30PM by PIB Chandigarh
ਸੂਚਨਾ ਤੇ ਪ੍ਰਸਾਰਣ ਲਈ ਕੇਂਦਰੀ ਰਾਜ ਮੰਤਰੀ, ਡਾ. ਐੱਲ ਮੁਰੂਗਨ ਨੇ ਕਿਹਾ ਕਿ ਕੇਂਦਰ ਸਰਕਾਰ ਫਿਲਮ ਉਦਯੋਗ ਵਿੱਚ ਈਜ਼ ਆਵ੍ ਡੂਇੰਗ ਬਿਜ਼ਨਸ ਲਿਆਉਣ ਦੇ ਲਈ ਪ੍ਰਤੀਬੱਧ ਹੈ। ਉਨ੍ਹਾਂ ਨੇ ਅੱਜ ਚੇਨਈ ਵਿਖੇ ਸਾਊਥ ਇੰਡੀਅਨ ਫਿਲਮ ਚੈਂਬਰ ਆਵ੍ ਕਮਰਸ ਦੇ ਅਧਿਕਾਰੀਆਂ ਨਾਲ ਆਪਣੀ ਮੀਟਿੰਗ ਦੌਰਾਨ ਇਹ ਗੱਲ ਕਹੀ ਹੈ।
ਸੂਚਨਾ ਤੇ ਪ੍ਰਸਾਰਣ ਮੰਤਰਾਲੇ ਨੇ ਇੱਕ ਪੋਰਟਲ ਲਾਂਚ ਕੀਤਾ ਹੈ ਜਿੱਥੇ ਕੋਈ ਵੀ ਵਿਭਿੰਨ ਵਿਭਾਗਾਂ ਤੋਂ ਸ਼ੂਟਿੰਗ ਕਰਨ ਦੀ ਮਨਜ਼ੂਰੀ ਲਈ ਅਰਜ਼ੀ ਦੇ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਿਰਮਾਤਾ ਭਾਰਤ ਵਿੱਚ ਕਿਤੇ ਵੀ ਸ਼ੂਟਿੰਗ ਕਰਨ ਦੀ ਔਨਲਾਈਨ ਮਨਜ਼ੂਰੀ ਪ੍ਰਾਪਤ ਕਰ ਸਕਣਗੇ, ਇਸ ਤਰ੍ਹਾਂ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਸੁਨਿਸ਼ਚਿਤ ਕੀਤਾ ਸਕੇਗਾ।

ਉਨ੍ਹਾਂ ਨੇ ਕਿਹਾ ਕਿ ਆਈਆਈਟੀ, ਮੁੰਬਈ ਦੇ ਨਾਲ ਐਨੀਮੇਸ਼ਨ ਅਤੇ ਵੀਐੱਫਐਕਸ ਲਈ ਇੱਕ ਵਿਸ਼ਵ ਪੱਧਰੀ ਸਿੱਖਿਆ ਸੰਸਥਾਨ ਸਥਾਪਤ ਕਰਨ ਲਈ ਇੱਕ ਸਮਝੌਤਾ ਸਹੀਬੱਧ ਕੀਤਾ ਗਿਆ ਹੈ।
ਸਮਾਗਮ ਦੌਰਾਨ ਵਿਭਿੰਨ ਫਿਲਮ ਵਪਾਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਮੌਜੂਦ ਸਨ ਅਤੇ ਉਨ੍ਹਾਂ ਨੇ ਫਿਲਮ ਉਦਯੋਗ ਦੀਆਂ ਵਿਭਿੰਨ ਬੇਨਤੀਆਂ ਅਤੇ ਮੰਗਾਂ ਬਾਰੇ ਮੰਗ ਪੱਤਰ ਦਿੱਤਾ। ਕੋਵਿਡ ਕਾਰਨ ਫਿਲਮ ਉਦਯੋਗ ਨੂੰ ਦਰਪੇਸ਼ ਹੋਈਆਂ ਸਮੱਸਿਆਵਾਂ, ਪਸ਼ੂ ਭਲਾਈ ਬੋਰਡ ਪ੍ਰਮਾਣੀਕਰਣ, ਗੋਪਨੀਯਤਾ ਦੇ ਮੁੱਦੇ, ਫਿਲਮ ਦੀ ਸ਼ੂਟਿੰਗ ਲਈ ਸਿੰਗਲ ਵਿੰਡੋ ਕਲੀਅਰੈਂਸ, ਫਿਲਮਾਂ ’ਤੇ ਦੋਹਰਾ ਟੈਕਸ ਜਿਹੇ ਮੁੱਦੇ ਮੰਗ ਪੱਤਰ ਵਿੱਚ ਸ਼ਾਮਲ ਸਨ। ਉਨ੍ਹਾਂ ਨੇ ਪਸ਼ੂ ਭਲਾਈ ਬੋਰਡ ਦੀ ਇਕਾਈ ਨੂੰ ਖੇਤਰੀ ਸੈਂਸਰ ਬੋਰਡ ਦਫ਼ਤਰਾਂ ਵਿੱਚ ਮੌਜੂਦ ਰਹਿਣ ਦੀ ਬੇਨਤੀ ਵੀ ਕੀਤੀ।

ਫਿਲਮ ਉਦਯੋਗ ਦੇ ਹੋਰ ਮੈਂਬਰਾਂ ਨੂੰ ਸੈਂਸਰ ਬੋਰਡ ਵਿੱਚ ਸ਼ਾਮਲ ਕਰਨਾ, ਸੈਂਸਰ ਬੋਰਡ ਟ੍ਰਿਬਿਊਨਲ ਬਣਾਉਣਾ ਅਤੇ ਉਨ੍ਹਾਂ ਪ੍ਰਸਿੱਧ ਫਿਲਮਾਂ ਦਾ ਪ੍ਰਸਾਰਣ ਕਰਨਾ ਜਿਨ੍ਹਾਂ ਨੂੰ ਦੂਰਦਰਸ਼ਨ ਦੁਆਰਾ ਫਿਲਮ ਫੇਅਰ ਅਵਾਰਡਾਂ ਲਈ ਚੁਣਿਆ ਗਿਆ ਸੀ, ਮੰਤਰੀ ਨੂੰ ਪੇਸ਼ ਕੀਤੀਆਂ ਗਈਆਂ ਬਾਕੀ ਬੇਨਤੀਆਂ ਸਨ।
ਵਿਭਿੰਨ ਐਸੋਸੀਏਸ਼ਨਾਂ ਦੇ ਲੀਡਰਾਂ ਦੁਆਰਾ ਮੰਗ ਪੱਤਰ ਅਤੇ ਬੇਨਤੀਆਂ ਪ੍ਰਾਪਤ ਕਰਨ ਤੋਂ ਬਾਅਦ, ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਫਿਲਮ ਉਦਯੋਗ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਹਰ ਸੰਭਵ ਪ੍ਰਯਤਨ ਕਰੇਗੀ। ਉਨ੍ਹਾਂ ਨੇ ਕਿਹਾ ਕਿ ਦੱਖਣੀ ਭਾਰਤੀ ਫਿਲਮ ਉਦਯੋਗ ਦਾ ਮੱਕਾ ਮੰਨੇ ਜਾਂਦੇ ਐੱਸਆਈਐੱਫਸੀਸੀ ਵਿਖੇ ਵਿਭਿੰਨ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੂੰ ਮਿਲਣਾ ਮਾਣ ਵਾਲੀ ਗੱਲ ਹੈ। ਮੰਤਰੀ ਜੀ ਨੇ ਸਾਰੇ ਮੈਂਬਰਾਂ ਨੂੰ ਵਿਚਾਰਾਂ ਦੇ ਅਦਾਨ-ਪ੍ਰਦਾਨ ਲਈ ਆਗਾਮੀ ਗੋਆ ਫਿਲਮ ਫੈਸਟੀਵਲ ਵਿੱਚ ਸ਼ਾਮਲ ਹੋਣ ਦੀ ਬੇਨਤੀ ਵੀ ਕੀਤੀ।
****
ਜੀਬੀ/ ਐੱਨਟੀ/ ਐੱਮਐੱਸਵੀ
(रिलीज़ आईडी: 1762295)
आगंतुक पटल : 165