ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਕੋਇਰ ਉਦਯੋਗ ਗ਼ੈਰ ਰਵਾਇਤੀ ਖੇਤਰਾਂ ਵਿੱਚ ਵੱਧ ਫੁੱਲ ਰਿਹਾ ਹੈ

Posted On: 25 SEP 2021 12:19PM by PIB Chandigarh

ਭਾਰਤ ਸਰਕਾਰ ਦੁਆਰਾ ਕੋਇਰ ਬੋਰਡ ਦੀ ਸਥਾਪਨਾ ਭਾਰਤ ਸਰਕਾਰ ਦੁਆਰਾ ਕੁਆਇਰ ਉਦਯੋਗ ਐਕਟ 1953 ਤਹਿਤ ਦੇਸ਼ ਵਿੱਚ ਕੋਇਰ ਉਦਯੋਗ ਦੇ ਸਮੁੱਚੇ ਟਿਕਾਉਣਯੋਗ ਵਿਕਾਸ ਲਈ ਕੀਤੀ ਗਈ ਸੀ  ਐਕਟ ਅਧੀਨ ਨਿਰਧਾਰਤ ਕੀਤੇ ਗਏ ਬੋਰਡ ਦੇ ਕਾਰਜਾਂ ਵਿੱਚ ਵਿਗਿਆਨਕ , ਤਕਨੀਕੀ ਅਤੇ ਆਰਥਿਕ ਖੋਜ , ਆਧੁਨਿਕੀਕਰਨ , ਗੁਣਵੱਤਾ ਵਿੱਚ ਸੁਧਾਰ , ਮਨੁੱਖੀ ਸ੍ਰੋਤ ਵਿਕਾਸ , ਮਾਰਕੀਟ ਪ੍ਰੋਤਸਾਹਨ ਅਤੇ ਉਨ੍ਹਾਂ ਸਾਰੇ ਲੋਕਾਂ ਦੀ ਭਲਾਈ ਸ਼ਾਮਲ ਹੈ , ਜੋ ਇਸ ਉਦਯੋਗ ਵਿੱਚ ਲੱਗੇ ਹੋਏ ਹਨ  ਬੋਰਡ ਦਾ ਮੁੱਖ ਦਫ਼ਤਰ ਕੋਇਰ ਹਾਊਸ ਐੱਮ ਜੀ ਰੋਡ , ਕੋਚੀ , ਕੇਰਲ ਵਿੱਚ ਸਥਿਤ ਹੈ ਅਤੇ ਇਹ ਦੇਸ਼ ਭਰ ਵਿੱਚ 29 ਮਾਰਕੀਟ ਆਊਟਲੈੱਟਸ ਸਮੇਤ 48 ਸੰਸਥਾਵਾਂ ਚਲਾ ਰਿਹਾ ਹੈ  ਪਿਛਲੇ 60 ਸਾਲਾਂ ਤੋਂ ਵੱਧ ਸਮੇਂ ਤੋਂ ਕੋਇਰ ਬੋਰਡ ਉਦਯੋਗ ਨੂੰ ਚਲਾ ਰਿਹਾ ਹੈ ਅਤੇ ਉਦਯੋਗ ਅੱਜ ਦੇਸ਼ ਦੇ ਪਿੰਡਾਂ ਦੇ ਆਰਥਿਕ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ  ਕੋਇਰ ਉਦਯੋਗ ਕੇਰਲ ਸੂਬੇ ਵਿੱਚ ਕੇਂਦਰਿਤ ਸੀ , ਜੋ ਹੁਣ ਵੱਧ ਫੁੱਲ ਕੇ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਪਹੁੰਚ ਗਿਆ ਹੈ ਅਤੇ ਇਹ ਬੋਰਡ ਦੁਆਰਾ ਕੀਤੇ ਯਤਨਾਂ ਸਦਕਾ ਹੋਇਆ ਹੈ ।   

ਕੋਇਰ ਉਦਯੋਗ ਐਕਟ ਦੇ ਅਧੀਨ ਲਾਜ਼ਮੀ ਕਾਰਜਾਂ ਵਿੱਚ ਖੋਜ ਅਤੇ ਵਿਕਾਸ ਗਤੀਵਿਧੀਆਂ ਸਿਖਲਾਈ ਪ੍ਰੋਗਰਾਮ, ਕੋਇਰ ਯੂਨਿਟ ਸਥਾਪਿਤ ਕਰਨ ਲਈ ਵਿੱਤੀ ਸਹਾਇਤਾ ਦੇਣਾ , ਸਵਦੇਸ਼ੀ ਦੇ ਨਾਲ ਨਾਲ ਬਰਾਮਦ ਮਾਰਕੀਟ ਦਾ ਵਿਕਾਸ , ਕਾਮਿਆਂ ਲਈ ਭਲਾਈ ਉਪਾਅ ਸਮੇਤ ਵੱਖ ਵੱਖ ਸਕੀਮਾਂ ਅਤੇ ਪ੍ਰੋਗਰਾਮ ਚਲਾਏ ਜਾ ਰਹੇ ਹਨ 

1. ਕੋਇਰ ਉਦਯੋਗ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ 7 ਲੱਖ ਤੋਂ ਵੱਧ ਕੋਇਰ ਕਾਮਿਆਂ , ਜਿ਼ਆਦਾਤਰ ਮਹਿਲਾਵਾਂ ਨੂੰ ਸੰਭਾਲ ਰਿਹਾ ਹੈ । 
2. ਇਹ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਉਦਯੋਗ ਵਿੱਚ 80% ਮਨੁੱਖੀ ਕਾਰਜਬਲ ਔਰਤਾਂ ਦਾ ਹੈ ਅਤੇ ਇਹ ਦੇਸ਼ ਦੇ ਕਈ ਤੱਟੀ ਜਿ਼ਲਿ੍ਆਂ ਦੀਆਂ ਪੇਂਡੂ ਮਹਿਲਾ ਸਸ਼ਕਤੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ 
3. ਦੇਸ਼ ਵਿੱਚ 1570 ਪੰਜੀਕ੍ਰਿਤ ਕੋਇਰ ਬਰਾਮਦਕਾਰ ਹਨ 
4. ਸਾਲ 2020—21 ਦੌਰਾਨ ਭਾਰਤ ਤੋਂ ਕੋਇਰ ਅਤੇ ਕੋਇਰ ਉਤਪਾਦਾਂ ਦੀ ਬਰਾਮਦ ਪਿਛਲੇ ਸਾਲ 1021 ਕਰੋੜ ਰੁਪਏ ਤੋਂ ਵਾਧੇ ਨਾਲ 3778.98 ਕਰੋੜ ਰੁਪਏ ਦਾ ਸਭ ਤੋਂ ਉੱਚਾ ਰਿਕਾਰਡ ਦਰਜ ਕੀਤਾ ਗਿਆ ਹੈ  2019 — 20 ਅੰਕੜਿਆਂ ਦੇ ਮੁਕਾਬਲੇ ਵਿੱਚ ਇਹ ਵਾਧਾ 37% ਬਣਦਾ ਹੈ  ਕੋਇਰ ਬੋਰਡ ਕੁਝ ਸਾਲਾਂ ਵਿੱਚ 70000 ਕਰੋੜ ਰੁਪਏ ਦੀ ਕੋਇਰ ਬਰਾਮਦ ਪ੍ਰਾਪਤ ਕਰਨ ਤੇ ਕੇਂਦਰਿਤ ਹੈ ।  
5. ਪੀ ਐੱਮ  ਜੀ ਪੀ (ਪ੍ਰਧਾਨ ਮੰਤਰੀ ਰੋਜ਼ਗਾਰ ਜਨਰੇਸ਼ਨ ਪ੍ਰੋਗਰਾਮਤਹਿਤ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਕੋਇਰ ਇਕਾਈਆਂ ਸਥਾਪਤ ਕਰ ਰਿਹਾ ਹੈ 
6. ਕੋਇਰ ਉਤਪਾਦ ਵਾਤਾਵਰਨ ਦੋਸਤਾਨਾ ਹਨ ਅਤੇ ਭਾਰਤ ਸਰਕਾਰ ਦੇ ਵਾਤਾਵਰਨ ਤੇ ਵੰਡ ਮੰਤਰਾਲੇ ਦੁਆਰਾ “ਈਕੋ ਮਾਰਕ” ਪ੍ਰਮਾਣੀਕਰਨ ਪ੍ਰਾਪਤ ਕਰ ਚੁੱਕੇ ਹਨ 
7. ਕੋਇਰ ਉਤਪਾਦ ਵਾਤਾਵਰਨ ਨੂੰ ਬਚਾਉਂਦੇ ਹਨ ਅਤੇ ਗਲੋਬਲ ਵਾਰਮਿੰਗ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ 
* “ਕੋਇਰ ਪਿੱਥ” ਪਾਣੀ ਬਚਾਉਣ ਲਈ ਵਰਤਿਆਰ ਜਾਂਦਾ ਹੈ 
* “ਕੋਇਰ ਜੀਓ ਟੈਕਸਟਾਈਲ” ਭੂਮੀ ਨੂੰ ਬਚਾਉਣ ਲਈ ਵਰਤਿਆ ਜਾਂਦਾ ਹੈ 
* “ਕੋਇਰ ਵੁੱਡ” ਰੁੱਖਾਂ ਅਤੇ ਜੰਗਲਾਂ ਨੂੰ ਬਚਾਉਣ ਲਈ ਵਰਤਿਆ ਜਾਂਦਾ ਹੈ 

8. ਬੋਰਡ ਦੀਆਂ ਹੋਰ ਸੰਸਥਾਵਾਂ ਕਤਾਈ ਅਤੇ ਉਤਪਾਦ ਵਿਭਿੰਨਤਾ ਦੇ ਖੇਤਰ ਵਿੱਚ ਵੱਖ ਵੱਖ ਸੀ ਐੱਸ ਆਈ ਆਰ ਇਕਾਈਆਂ ਅਤੇ ਯੂਨੀਵਰਸਿਟੀਆਂ ਦੇ ਨਾਲ ਮਿਲ ਕੇ ਨਵੇਂ ਖੋਜ ਅਤੇ ਵਿਕਾਸ ਪ੍ਰਾਜੈਕਟ ਚਲਾ ਰਹੇ ਹਨ 
9. ਕੋਇਰ ਬੋਰਡ ਦੀਆਂ ਪਹਿਲਕਦਮੀਆਂ ਨੇ ਉਤਪਾਦਾਂ ਦੇ ਵਿਕਾਸ ਅਤੇ ਵਿਭਿੰਨਤਾ ਗਤੀਵਿਧੀਆਂ ਦੀ ਇੱਕ ਲੜੀ ਦੀ ਅਗਵਾਈ ਕੀਤੀ ਹੈ , ਜਿਸ ਨੇ ਖਪਤਕਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਿਆਂ ਬਹੁਤ ਸਾਰੇ ਵੈਲੀਊ ਐਡਡ ਉਤਪਾਦ ਲਾਂਚ ਕਰਨ ਵਿੱਚ ਮਦਦ ਕੀਤੀ ਹੈ  ਕੋਇਰ ਦੇ ਨਵੀਆਂ ਅਤੇ ਵਰਤੀਆਂ ਐਪਲੀਕੇਸ਼ਨਸ ਜਿਵੇਂ ਕੋਇਰ ਜੀਓ ਟੈਕਸਟਾਈਲ ਦੀ ਵਰਤੋਂ ਨਾਲ ਭੂਮੀ ਖੁਰਨ ਤੋਂ ਰੋਕਣਾ ਕੁਆਇਰ ਪਿਥ ਦੇ ਬਦਲਾਅ ਨਾਲ ਕੀਮਤੀ ਜੈਵਿਕ ਖਾਦ ਬਣਾਉਣਾ ਅਤੇ ਭੂਮੀ ਕੰਡੀਸ਼ਨਰ ਵਿੱਚ ਬਦਲਣਾ ਅਤੇ ਕੋਇਰ ਬਾਗ ਵਸਤਾਂ ਨੇ ਦੇਸ਼ ਅਤੇ ਵਿਦੇਸ਼ ਵਿੱਚ ਹਰਮਨ ਪਿਆਰੀਆਂ ਹੋਈਆਂ ਹਨ  ਵਾਤਾਵਰਨ ਦੋਸਤਾਨਾ ਉਤਪਾਦਾਂ ਨੇ ਸਵਦੇਸ਼ੀ ਦੇ ਨਾਲ ਨਾਲ ਵਿਦੇਸ਼ੀ ਬਜ਼ਾਰਾਂ ਵਿੱਚ ਕੋਇਰ ਅਤੇ ਕੋਇਰ ਉਤਪਾਦਾਂ ਦੀ ਮਦਦ ਕੀਤੀ ਹੈ 
10. ਗੁਜਰਾਤ ਵਿੱਚ ਐੱਮ ਐੱਸ ਐੱਮ  ਮੰਤਰਾਲੇ ਨੇ ਦੋ ਸਫੁਰਤੀ (ਐੱਸ ਐੱਫ ਯੂ ਆਰ ਟੀ ਆਈਕਲਸਟਰਾਂ ਨਾਲ ਇੱਕ ਪ੍ਰਾਜੈਕਟ ਲਈ 472.73 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਹੈ , ਜੋ ਹੋਰ ਰੋਜ਼ਗਾਰ ਮੌਕੇ ਪੈਦਾ ਕਰਨਗੇ 

ਸੰਵੇਦਨਾ ਕੋਇਰ ਕਲਸਟਰ
ਤਾਰਾਪੁਰ ਕੋਇਰ ਕਲਸਟਰ

11. ਮਹਾਰਾਸ਼ਟਰ ਵਿੱਚ ਐੱਮ ਐੱਸ ਐੱਮ  ਮੰਤਰਾਲੇ ਨੇ ਸਫੁਰਤੀ (ਐੱਸ ਐੱਫ ਯੂ ਆਰ ਟੀ ਆਈਕਲਸਟਰਸ ਨਾਲ ਇੱਕ ਪ੍ਰਾਜੈਕਟ ਲਈ 361.86 ਲੱਖ ਰੁਪਏ ਮਨਜ਼ੂਰ ਕੀਤੇ ਹਨ 

ਪੇਂਡੂਰ ਕੋਇਰ ਕਲਸਟਰ
ਸਵੰਤਵਾਦੀ ਕੋਇਰ ਕਲਸਟਰ

12. ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੀ ਕਲਪਨਾ ਅਤੇ ਮਾਣਯੋਗ ਐੱਮ ਐੱਸ ਐੱਮ  ਮੰਤਰੀ ਸ਼੍ਰੀ ਨਾਰਾਇਣ ਤਾਤੂ ਰਾਣੇ ਜੀ ਅਤੇ ਮਾਣਯੋਗ ਐੱਮ ਐੱਸ ਐੱਮ  ਰਾਜ ਮੰਤਰੀ ਸ਼੍ਰੀ ਭਾਨੂ ਪ੍ਰਤਾਪ ਸਿੰਘ ਵਰਮਾ ਜੀ ਦੇ ਨਿਰਦੇਸ਼ਾਂ ਅਨੁਸਾਰ ਕੋਇਰ ਬੋਰਡ ਨੇ ਕੌਂਕਣ ਜ਼ੋਨ ਵਿੱਚ ਕੋਇਰ ਉਦਯੋਗ ਦੇ ਵਿਕਾਸ ਲਈ ਹੇਠ ਲਿਖੇ ਕਾਰਜ ਤਜਵੀਜ਼ ਕੀਤੇ ਹਨ 

ਮੌਜੂਦਾ ਸਬ ਖੇਤਰੀ ਦਫ਼ਤਰ , ਕੋਇਰ ਬੋਰਡ , ਸਿੰਧੂ ਡਰਗ ਨੂੰ ਕਾਫੀ ਸਟਾਫ ਅਤੇ ਦਫ਼ਤਰ ਜਗ੍ਹਾ ਨਾਲ ਖੇਤਰੀ ਆਫਿ਼ਸ ਕੁਡਲ ਵਿੱਚ ਬਦਲਿਆ ਅਤੇ ਅੱਪਗ੍ਰੇਡ ਕੀਤਾ ਜਾਵੇਗਾ  ਇਹ ਦਫ਼ਤਰ ਮਹਾਰਾਸ਼ਟਰ , ਗੁਜਰਾਤ ਅਤੇ ਗੋਆ ਵਿੱਚ ਕੋਇਰ ਉਦਯੋਗ ਦੇ ਵਿਕਾਸ ਲਈ ਗਤੀਵਿਧੀਆਂ ਨੂੰ ਵਧਾਏਗਾ 

ਖੇਤਰੀ ਦਫ਼ਤਰ ਅਧੀਨ ਕੌਂਕਣ ਜ਼ੋਨ ਦੇ ਨਾਲ ਨਾਲ ਸਮੁੱਚੇ ਸੂਬਿਆਂ ਵਿੱਚ ਹੋਰ ਵਿਕਾਸ ਗਤੀਵਿਧੀਆਂ ਤੇ ਕੇਂਦਰਿਤ ਕਰਨ ਲਈ 
ਬੋਰਡ ਦੀਆਂ ਪ੍ਰਸਾਰ ਸੇਵਾਵਾਂ ਦੇ ਵਿਸ਼ੇਸ਼ ਕੇਂਦਰ ਵਜੋਂ ਕਾਰਜ ਕਰਨ ਅਤੇ ਮਹਾਰਾਸ਼ਟਰ , ਗੋਆ ਤੇ ਗੁਜਰਾਤ ਸੂਬਿਆਂ ਵਿੱਚ ਵੱਖ ਵੱਖ ਕੋਇਰ ਵਿਕਾਸ ਗਤੀਵਿਧੀਆਂ ਜਿਵੇਂ ਇਨਕੁਵੇਸ਼ਨ / ਨਿਪੁੰਨਤਾ , ਮਾਰਕੀਟਿੰਗ (ਸਵਦੇਸ਼ੀ ਤੇ ਬਰਾਮਦ ਪ੍ਰੋਤਸਾਹਨ) , ਖੋਜ ਅਤੇ ਵਿਕਾਸ ਕੇਂਦਰ , ਤਕਨੀਕੀ ਸਹਾਇਤਾ , ਸਕੀਮ ਨੂੰ ਲਾਗੂ ਕਰਨ ਲਈ ਇੱਕ ਏਕੀਕ੍ਰਿਤ ਹੱਬ ਵਜੋਂ ਕਾਰਜ ਕਰੇਗਾ 
ਬਰਾਮਦ ਖੇਤਰ ਨੂੰ ਮਜ਼ਬੂਤ ਕਰਨ ਲਈ ਸਫੁਰਤੀ ਸਕੀਮ , ਮਾਰਕੀਟ ਵਿਕਾਸ ਪ੍ਰੋਗਰਾਮਾਂ ਸਮੇਤ ਉਦਮਤਾ ਵਿਕਾਸ ਪ੍ਰੋਗਰਾਮ ਅਤੇ ਮੰਤਰਾਲੇ ਦੀਆਂ ਵੱਖ ਵੱਖ ਸਕੀਮ ਲਈ ਜਾਗਰੂਕਤਾ ਪ੍ਰੋਗਰਾਮਾਂ ਲਈ ਜਾਗਰੂਕਤਾ ਪੈਦਾ ਕਰਨਾ 
ਐੱਮ ਐੱਸ ਐੱਮ  ਮੰਤਰਾਲੇ ਦੁਆਰਾ ਸਹਾਇਤਾ ਅਤੇ ਵਿੱਤੀ ਸਹਾਇਤਾ ਦੁਆਰਾ ਪੀ ਐੱਮ  ਜੀ ਪੀ ਅਤੇ ਸਫੁਰਤੀ ਸਕੀਮਾਂ ਨੂੰ ਵਰਤਦਿਆਂ ਭਵਿੱਖਤ ਉਦਮੀਆਂ ਨੂੰ ਪੈਦਾ ਕਰਨਾ 
ਕੋਇਰ ਖੇਤਰ ਦੇ ਐੱਮ ਐੱਸ ਐੱਮ  ਉਤਪਾਦਾਂ ਅਤੇ ਸਿਖਲਾਈ ਕਰਤਾਵਾਂ ਦੇ ਉਤਪਾਦਾਂ ਦੀ ਵਿੱਕਰੀ ਲਈ ਕੇਂਦਰ ਇੱਕ ਪ੍ਰਦਰਸ਼ਨ / ਪ੍ਰੋਤਸਾਹਨ ਆਊਟਲੈੱਟ ਬਣਾਵੇਗਾ 
ਸੀ ਵੀ ਵਾਈ — ਨਿਪੁੰਨਤਾ ਅਪਗ੍ਰੇਡੇਸ਼ਨ ਅਤੇ ਮਹਿਲਾ ਕੋਇਰ ਯੋਜਨਾ ਸਕੀਮ ਤਹਿਤ ਵੱਖ ਵੱਖ ਪ੍ਰੋਸੈਸਿੰਗ  ਤਕਨਾਲੋਜੀਆਂ ਵਿੱਚ 600 ਲਾਭਪਾਤਰੀਆਂ ਨੂੰ ਸਿਖਲਾਈ ਦਿੱਤੀ ਜਾਵੇਗੀ , ਤਾਂ ਜੋ ਉਹ  ਐੱਮ  ਜੀ ਪੀ / ਸਫੁਰਤੀ ਸਕੀਮਾਂ ਦੀ ਉਪਲਬਧਤਾ ਦੁਆਰਾ ਕੋਇਰ ਖੇਤਰ ਵਿੱਚ ਟਿਕਾਉਣਯੋਗ ਰੋਜ਼ਗਾਰ ਅਤੇ ਮਾਲੀਆ ਜਨਰੇਟ ਕਰਨਯੋਗ ਹੋਣ  ਸੰਭਾਵਿਤ ਲਾਭਪਾਤਰੀਆਂ ਨੂੰ ਹੁਨਰ ਸਿਖਲਾਈ ਮੁਹੱਈਆ ਕਰਨ ਲਈ ਸਾਲ 2021—22 ਲਈ ਇੱਕ ਕਾਰਜਯੋਜਨਾ ਟੀਚਾ ਮਿੱਥਿਆ ਗਿਆ ਹੈ ਤਾਂ ਜੋ ਇਸ ਜ਼ੋਨ ਵਿੱਚ ਕੋਇਰ ਉਦਯੋਗ ਦਾ ਵਿਕਾਸ ਹੋਵੇ । 
* 25 ਕਰੋੜ ਰੁਪਏ ਦੇ ਕੁੱਲ ਵਿੱਤੀ ਖਰਚੇ ਨਾਲ ਸਫੁਰਤੀ ਸਕੀਮ ਤਹਿਤ 5 ਨਵੇਂ ਕੋਇਰ ਕਲਸਟਰ ਬਣਾਏ ਗਏ ਹਨ , ਜੋ 1600 ਕੋਇਰ ਕਾਰੀਗਰਾਂ ਦੀ ਮੁੱਖ ਤਰਜੀਹ ਨਾਲ ਰੋਜ਼ਗਾਰ ਮੌਕੇ ਪੈਦਾ ਕਰਨਗੇ 
ਪੀ ਐੱਮ  ਜੀ ਪੀ ਸਕੀਮ ਤਹਿਤ 1000 ਲਾਭਪਾਤਰੀਆਂ ਲਈ ਰੋਜ਼ਗਾਰ ਪੈਦਾ ਕਰਨ 50 ਵਿਅਕਤੀਗਤ ਇਕਾਈਆਂ ਦੀ ਸਥਾਪਨਾ , ਮੁੱਖ ਤੌਰ ਤੇ ਕੋਇਰ ਫਾਈਬਰ ਤੇ ਧਾਗਾ , ਕੋਇਰ ਜੀਓ ਟੈਕਸਟਾਈਲ , ਕੋਇਰ ਮੈਟਸ ਅਤੇ ਦਸਤਕਾਰੀ , ਬਾਗ ਦੇ ਆਰਟੀਕਲ , ਪਿੱਥ ਬਲਾਕ , ਪਿੱਥ ਖਾਦ ਆਦਿ ਬਣਾਉਣ ਤੇ ਕੇਂਦਰਤ ਕਰਨਗੇ  ਇਸ ਲਈ ਕਰੀਬ 5.00 ਕਰੋੜ ਰੁਪਏ ਦਾ ਬਜਟ ਹੈ । 
ਪੁਣੇ ਦੇ ਅਲੀਬਾਗ਼ ਤੇ ਇਸ ਦੇ ਆਸ ਪਾਸ ਦੇ ਸ਼ਹਿਰਾਂ ਵਿੱਚ ਉਪਲਬਧ ਵੱਡੀਆਂ ਮਾਰਕੀਟ ਸੰਭਾਵਨਾਵਾਂ ਦੀ ਪੜਚੋਲ ਕਰਨ ਲਈ ਪੁਣੇ ਵਿਖੇ ਇੱਕ ਨਵਾਂ ਕੋਇਰ ਬੋਰਡ ਸ਼ੋਅਰੂਮ ਅਤੇ ਵਿੱਕਰੀ ਡੀਪੂ ਖੋਲਿ੍ਆ ਜਾਵੇਗਾ 
ਪੁਣੇ ਅਤੇ ਮੁੰਬਈ ਵਿੱਚ ਖ਼ਰੀਦਦਾਰ ਵਿਕਰੇਤਾ ਮੀਟਿੰਗਾਂ ਆਯੋਜਿਤ ਕੀਤੀਆਂ ਜਾਣਗੀਆਂ 
* 50 ਕੋਇਰ ਬਰਾਮਦਕਾਰਾਂ ਦੀ ਪਛਾਣ ਕੀਤੀ ਜਾਵੇਗੀ ਅਤੇ ਕਾਂਡਲਾ ਤੇ ਵਿਜ਼ਾਗ , ਮੁੰਬਈ ਬੰਦਰਗਾਹਾਂ ਤੇ ਕੇਂਦਰਿਤ ਕਰਦਿਆਂ ਬੋਰਡ ਤਹਿਤ ਪੰਜੀਕ੍ਰਿਤ ਕੀਤੇ ਜਾਣਗੇ ਤਾਂ ਜੋ 3 ਸਾਲਾਂ ਦੇ ਸਮੇਂ ਅੰਦਰ ਬਰਾਮਦ ਬਜ਼ਾਰਾਂ ਨੂੰ ਉਤਸ਼ਾਹਤ ਕੀਤਾ ਜਾ ਸਕੇ 
ਦੂਰਦਰਸ਼ਨ , ਐੱਫ ਐੱਮ ਰੇਡੀਓ , ਸੋਸ਼ਲ ਮੀਡੀਆ ਪਲੈਟਫਾਰਮਾਂ ਵਰਗੇ ਫੇਸਬੁੱਕ ਅਤੇ ਯੂਟਿਊਬ ਰਾਹੀਂ ਜਾਗਰੂਕਤਾ ਮੁਹਿੰਮਾਂ ਅਤੇ ਵੱਡੀ ਪੱਧਰ ਤੇ ਪ੍ਰਚਾਰ ਕੀਤਾ ਜਾਵੇਗਾ 

ਐੈੱਮ ਐੱਸ ਐੱਮ ਈਜ਼ ਦੇਸ਼ ਦੇ ਸਮਾਜਿਕ ਆਰਥਿਕ ਵਿਕਾਸ ਲਈ ਕਾਫੀ ਯੋਗਦਾਨ ਅਤੇ ਰੋਜ਼ਗਾਰ ਮੌਕੇ ਪੈਦਾ ਕਰਨ ਵਿੱਚ ਮਹੱਤਪੂਰਨ ਭੂਮਿਕਾ ਨਿਭਾਉਂਦੇ ਹਨ  ਕੋਇਰ ਉਦਯੋਗ ਉਪਲਬਧ ਸੇਵਾਵਾਂ ਅਤੇ ਸਕੀਮਾਂ ਦੀ ਹਰਮਨਪਿਆਰਤਾ ਦੇ ਨਾਲ ਪੂਰੇ ਭਾਰਤ ਵਿੱਚ ਫੈਲ ਰਿਹਾ ਹੈ ਅਤੇ ਆਪਣੇ ਉਤਪਾਦਾਂ ਦੀ ਵਰਤੋਂ ਲਈ ਨਵੇਂ ਮੌਕੇ ਖੋਲ੍ਹ ਰਿਹਾ ਹੈ  ਜਿਸ ਨਾਲ ਰੋਜ਼ਗਾਰ ਮੌਕੇ ਅਤੇ ਉਤਪਾਦਾਂ ਤੇ ਇਸ ਦੇ ਉਪਯੋਗਾਂ ਨੂੰ ਵੀ ਮੁਹੱਈਆ ਕੀਤਾ ਜਾ ਰਿਹਾ ਹੈ । 


 

******************ਐੱਮ ਜੇ ਪੀ ਐੱਸ / ਐੱਮ ਐੱਸ(Release ID: 1758192) Visitor Counter : 182


Read this release in: English , Hindi