ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ
azadi ka amrit mahotsav

ਸਰਬ ਭਾਰਤੀ ਕਰਜ਼ ਅਤੇ ਨਿਵੇਸ਼ ਸਰਵੇਖਣ ਐੱਨਐੱਸਐੱਸ77 ਵਾਂ ਦੌਰ (ਜਨਵਰੀ - ਦਸੰਬਰ, 2019)

Posted On: 10 SEP 2021 7:37PM by PIB Chandigarh

ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ), ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ ਨੇ ਰਾਸ਼ਟਰੀ ਨਮੂਨਾ ਸਰਵੇਖਣ (ਐੱਨਐੱਸਐੱਸ) ਦੇ 77 ਵੇਂ ਗੇੜ ਦੇ ਹਿੱਸੇ ਦੇ ਰੂਪ ਵਿੱਚ ਜਨਵਰੀ - ਦਸੰਬਰ, 2019 ਦੀ ਮਿਆਦ ਦੇ ਦੌਰਾਨ ਸਰਬ ਭਾਰਤੀ ਕਰਜ਼ ਅਤੇ ਨਿਵੇਸ਼ ਸਰਵੇਖਣ ਬਾਰੇ ਤਾਜ਼ਾ ਸਰਵੇਖਣ ਕੀਤਾ ਹੈ। ਇਸ ਤੋਂ ਪਹਿਲਾਂ ਇਹ ਸਰਵੇਖਣ ਐੱਨਐੱਸਐੱਸ ਦੇ 26 ਵੇਂ ਦੌਰ (1971-72), 37 ਵੇਂ ਦੌਰ (1981-82), 48 ਵੇਂ ਦੌਰ (1992), 59 ਵੇਂ ਦੌਰ (2003) ਅਤੇ 70 ਵੇਂ ਦੌਰ (2013) ਵਿੱਚ ਕੀਤਾ ਗਿਆ ਸੀ।

ਕਰਜ਼ੇ ਅਤੇ ਨਿਵੇਸ਼ ਬਾਰੇ ਸਰਵੇਖਣ ਦਾ ਮੁੱਖ ਉਦੇਸ਼ 30.6.2018 ਨੂੰ ਪਰਿਵਾਰਾਂ ਦੀਆਂ ਸੰਪੱਤੀ ਆਂ ਅਤੇ ਦੇਣਦਾਰੀਆਂ ਬਾਰੇ ਮੁੱਢਲੀ ਮਾਤਰਾਤਮਕ ਜਾਣਕਾਰੀ ਇਕੱਠਾ ਕਰਨਾ ਸੀ। ਇਸ ਤੋਂ ਇਲਾਵਾ, ਸਰਵੇਖਣ ਨੇ ਖੇਤੀਬਾੜੀ ਸਾਲ 2018-19 (ਜੁਲਾਈ-ਜੂਨ) ਦੌਰਾਨ ਪਰਿਵਾਰਾਂ ਦੁਆਰਾ ਕੀਤੇ ਪੂੰਜੀਗਤ ਖਰਚਿਆਂ ਦੇ ਅੰਕੜਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ, ਇਹ ਜਾਣਕਾਰੀ ਰਿਹਾਇਸ਼ੀ ਇਮਾਰਤਾਂ, ਖੇਤੀਬਾੜੀ ਕਾਰੋਬਾਰ ਅਤੇ ਗੈਰ-ਖੇਤੀਬਾੜੀ ਕਾਰੋਬਾਰ ਬਾਰੇ ਸੀ।

ਮੌਜੂਦਾ ਸਰਵੇਖਣ ਸਮੁੱਚੇ ਭਾਰਤੀ ਤੋਂ ਇਕੱਠਾ ਕੀਤਾ ਗਿਆ ਸੀ ਅਤੇ ਨਮੂਨੇ ਵਾਲੇ ਪਰਿਵਾਰਾਂ ਦੇ ਇੱਕੋ ਸਮੂਹ ਤੋਂ ਦੋ ਫੇਰੀਆਂ (ਪਹਿਲੀ ਫੇਰੀ: ਜਨਵਰੀ -ਅਗਸਤ, 2019 ਅਤੇ ਦੂਜੀ ਫੇਰੀ: ਸਤੰਬਰ - ਦਸੰਬਰ, 2019) ਵਿੱਚ ਅੰਕੜਾ ਇਕੱਠਾ ਕੀਤਾ ਗਿਆ ਸੀ। ਇਹ ਸਰਵੇਖਣ ਗ੍ਰਾਮੀਣ ਖੇਤਰ ਦੇ 69,455 ਪਰਿਵਾਰਾਂ ਦੇ 5,940 ਪਿੰਡਾਂ ਅਤੇ ਸ਼ਹਿਰੀ ਖੇਤਰ ਦੇ 47,006ਪਰਿਵਾਰਾਂ ਦੇ 3,995 ਬਲਾਕਾਂ ਨੂੰ ਕਵਰ ਕਰਦਾ ਸੀ।

ਸਰਬ ਭਾਰਤੀ ਕਰਜ਼ ਅਤੇ ਨਿਵੇਸ਼ ਦੇ ਸਰਵੇਖਣ ਤੋਂ ਹੇਠਾਂ ਦਿੱਤੇ ਸੰਕੇਤਕ ਤਿਆਰ ਕੀਤੇ ਗਏ ਹਨ:

·         ਸੰਪੱਤੀਆਂ ਦਾ ਔਸਤ ਮੁੱਲ (ਏਵੀਏ): 30.06.2018 ਨੂੰ ਪ੍ਰਤੀ ਪਰਿਵਾਰ ਦੀ ਮਲਕੀਅਤ ਵਾਲੀਆਂ ਸਾਰੀਆਂ ਭੌਤਿਕ ਅਤੇ ਵਿੱਤੀ ਸੰਪੱਤੀਆਂ ਦਾ ਔਸਤ ਮੁੱਲ

·         ਕਰਜ਼ੇ ਦਾ ਪ੍ਰਭਾਵ (ਆਈਓਆਈ): 30.06.2018 ਨੂੰ ਕਰਜ਼ਦਾਰ ਪਰਿਵਾਰਾਂ ਦੀ ਪ੍ਰਤੀਸ਼ਤਤਾ

·         ਕਰਜ਼ੇ ਦੀ ਔਸਤ ਰਕਮ (ਏਓਡੀ): 30.06.2018 ਨੂੰ ਪ੍ਰਤੀ ਪਰਿਵਾਰਔਸਤ ਨਕਦ ਬਕਾਇਆ।

·         01.07.2018 ਤੋਂ 30.06.2019 ਦੇ ਦੌਰਾਨ ਪਰਿਵਾਰਾਂ ਦੁਆਰਾ ਔਸਤ ਸਥਿਰ ਪੂੰਜੀਗਤ ਖਰਚਾ

ਐੱਨਐੱਸਐੱਸ ਦੇ 77 ਵੇਂ ਦੌਰ ਦੇ ਸਰਵੇਖਣ ਦੇ ਵਿਸਤ੍ਰਿਤ ਨਤੀਜਿਆਂ ਨੂੰ ਐੱਨਐੱਸਓ ਦੁਆਰਾ “ਆਲ ਇੰਡੀਆ ਡੈਬਟ ਅਤੇ ਇੰਵੈਸਟਮੈਂਟ ਸਰਵੇ –2019” (ਰਿਪੋਰਟ ਨੰਬਰ 588) ਸਿਰਲੇਖ ਵਾਲੀ ਸਰਬ ਭਾਰਤੀ ਕਰਜ਼ ਅਤੇ ਨਿਵੇਸ਼ ਦੀ ਮੁੱਖ ਰਿਪੋਰਟ ਰਾਹੀਂ ਸਾਹਮਣੇ ਲਿਆਂਦਾ ਗਿਆ ਹੈ।

ਯੂਨਿਟ ਪੱਧਰ ਦੇ ਅੰਕੜਿਆਂ ਦੇ ਨਾਲ “ਰਿਪੋਰਟ ਨੰ. 588: ਸਰਬ ਭਾਰਤੀ ਕਰਜ਼ ਅਤੇ ਨਿਵੇਸ਼ ਸਰਵੇਖਣ - 2019” ਦੀ ਰਿਪੋਰਟ ਦੀ ਸਾਫਟ ਕਾਪੀ ਵੈਬਸਾਈਟ http://www.mospi.gov.in/ ’ਤੇ ਉਪਲਬਧ ਹੈ।

ਸਰਵੇਖਣ ਦੇ ਕੁਝ ਮਹੱਤਵਪੂਰਨ ਪਹਿਲੂ ਇਸ ਤਰ੍ਹਾਂ ਹਨ:

ਏ. ਸੰਪੱਤੀ ਹੋਲਡਿੰਗਜ਼

·         30.06.2018 ਨੂੰ ਸੰਪੱਤੀਆਂ ਦੀ ਮਾਲਕੀ ਵਾਲੇ ਪਰਿਵਾਰਾਂ ਦਾ ਪ੍ਰਤੀਸ਼ਤ

·         ਗ੍ਰਾਮੀਣ ਭਾਰਤ ਦੇ ਲਗਭਗ 99.4% ਪਰਿਵਾਰਾਂ (100% ਕਾਸ਼ਤਕਾਰ ਪਰਿਵਾਰਾਂ ਅਤੇ 98.6% ਗੈਰ-ਕਾਸ਼ਤਕਾਰ ਪਰਿਵਾਰਾਂ) ਨੇ 30.06.2018 ਨੂੰ ਕਿਸੇ ਵੀ ਸੰਪੱਤੀ  (ਭੌਤਿਕ ਜਾਂ ਵਿੱਤੀ) ਦੇ ਮਾਲਕ ਹੋਣ ਦੀ ਰਿਪੋਰਟ।

·         30.06.2018 ਨੂੰ ਸ਼ਹਿਰੀ ਭਾਰਤ ਦੇ ਲਗਭਗ 98%ਪਰਿਵਾਰਾਂ (99.7% ਸਵੈ-ਰੁਜ਼ਗਾਰ ਵਾਲੇ ਪਰਿਵਾਰ ਅਤੇ 97.3% ਹੋਰ ਪਰਿਵਾਰ) ਕਿਸੇ ਵੀ ਸੰਪੱਤੀ (ਭੌਤਿਕ ਜਾਂ ਵਿੱਤੀ) ਦੇ ਮਾਲਕ ਹਨ।

·         ਗ੍ਰਾਮੀਣ ਭਾਰਤ ਵਿੱਚ, 97.5% ਪਰਿਵਾਰਾਂ ਕੋਲ ਭੌਤਿਕ ਸੰਪੱਤੀਆਂ ਅਤੇ 96.6% ਪਰਿਵਾਰਾਂ ਕੋਲ ਵਿੱਤੀ ਸੰਪੱਤੀਆਂ ਹਨ

·         ਸ਼ਹਿਰੀ ਭਾਰਤ ਵਿੱਚ, 85.4% ਪਰਿਵਾਰਾਂ ਕੋਲ ਭੌਤਿਕ ਸੰਪੱਤੀਆਂ ਅਤੇ 94.7% ਪਰਿਵਾਰਾਂ ਕੋਲ ਵਿੱਤੀ ਸੰਪੱਤੀਆਂ ਹਨ

·         30.06.2018 ਨੂੰ ਪ੍ਰਤੀ ਪਰਿਵਾਰ ਦੀ ਔਸਤ ਸੰਪੱਤੀ ਦਾ ਮੁੱਲ (ਏਵੀਏ)

·         ਗ੍ਰਾਮੀਣ ਭਾਰਤ ਵਿੱਚ ਪ੍ਰਤੀ ਪਰਿਵਾਰ ਸੰਪੱਤੀ ਦਾ ਔਸਤ ਮੁੱਲ 15,92,379 ਰੁਪਏ ਸੀ(ਕਾਸ਼ਤਕਾਰ ਪਰਿਵਾਰਾਂ ਲਈ 22,07,257 ਰੁਪਏ, ਗੈਰ-ਕਾਸ਼ਤਕਾਰ ਪਰਿਵਾਰਾਂ ਲਈ 7,85,063 ਰੁਪਏ)

·         ਸ਼ਹਿਰੀ ਭਾਰਤ ਵਿੱਚ ਪ੍ਰਤੀ ਪਰਿਵਾਰ ਸੰਪੱਤੀ  ਦਾ ਔਸਤ ਮੁੱਲ 27,17,081 ਰੁਪਏ ਸੀ। (ਸਵੈ-ਰੁਜ਼ਗਾਰ ਵਾਲੇ ਪਰਿਵਾਰਾਂ ਲਈ 41,51,226 ਰੁਪਏ, ਹੋਰ ਪਰਿਵਾਰਾਂ ਲਈ 22,10,707 ਰੁਪਏ)

·         ਗ੍ਰਾਮੀਣ ਭਾਰਤ ਵਿੱਚ ਪ੍ਰਤੀ ਪਰਿਵਾਰ ਭੌਤਿਕ ਸੰਪੱਤੀ ਦਾ ਔਸਤ ਮੁੱਲ 15,19,771 ਰੁਪਏ ਸੀ ਅਤੇ ਵਿੱਤੀ ਸੰਪੱਤੀ ਦਾ ਔਸਤ ਮੁੱਲ 72,608ਰੁਪਏ ਸੀ

·         ਸ਼ਹਿਰੀ ਭਾਰਤ ਵਿੱਚ ਪ੍ਰਤੀ ਪਰਿਵਾਰ ਭੌਤਿਕ ਸੰਪੱਤੀ ਦਾ ਔਸਤ ਮੁੱਲ 24,65,277 ਰੁਪਏ ਸੀਅਤੇ ਵਿੱਤੀ ਸੰਪੱਤੀ ਦਾ ਔਸਤ ਮੁੱਲ 2,51,804 ਰੁਪਏ ਸੀ

·         30.06.2018 ਨੂੰ ਸੰਪੱਤੀਆਂ ਦੇ ਕੁੱਲ ਮੁੱਲ ਵਿੱਚ ਸੰਪੱਤੀਆਂ ਦੇ ਵੱਖ-ਵੱਖ ਹਿੱਸਿਆਂ ਦਾ ਪ੍ਰਤੀਸ਼ਤ ਹਿੱਸਾ

·         ਗ੍ਰਾਮੀਣ ਭਾਰਤ ਵਿੱਚ, ਜ਼ਮੀਨ ਅਤੇ ਇਮਾਰਤ ਸ਼ਾਮਲ ਕਰ ਕੇ ਸੰਪੱਤੀ ਦੇ ਕੁੱਲ ਮੁੱਲ ਵਿੱਚ 91% ਹਿੱਸੇਦਾਰੀ ਰੱਖਦੇ ਹਨ, ਜਿਸ ਵਿੱਚ ਜ਼ਮੀਨ ਦਾ 69%, ਇਮਾਰਤਾਂ ਦਾ 22% ਹਿੱਸਾ ਹੈ, ਇਸਤੋਂ  ਬਾਅਦ ਜਮ੍ਹਾਂ (5%) ਅਤੇ ਹੋਰ ਸੰਪੱਤੀਆਂ (4%) ਹਨ।

·         ਸ਼ਹਿਰੀ ਭਾਰਤ ਵਿੱਚ ਸੰਪੱਤੀਆਂ ਦੇ ਕੁੱਲ ਮੁੱਲ ਵਿੱਚ ਜ਼ਮੀਨ ਦਾ ਹਿੱਸਾ ਲਗਭਗ 49%ਹੈ, ਇਸਤੋਂ ਬਾਅਦ ਬਿਲਡਿੰਗ (38%), ਡਿਪਾਜ਼ਿਟ (9%) ਅਤੇ ਹੋਰ ਸੰਪੱਤੀਆਂ (4%) ਹਨ

ਨੋਟ: ਹੋਰ ਸੰਪੱਤੀਆਂ ਵਿੱਚ ਪਸ਼ੂਧਨ, ਆਵਾਜਾਈ ਉਪਕਰਣ, ਖੇਤੀਬਾੜੀ ਮਸ਼ੀਨਰੀ, ਗੈਰ-ਖੇਤੀ ਕਾਰੋਬਾਰ ਉਪਕਰਣ ਅਤੇ ਸ਼ੇਅਰ ਸ਼ਾਮਲ ਹਨ

ਬੀ. ਪਰਿਵਾਰਕ ਕਰਜ਼ਾ

·         30.06.2018 ਨੂੰ ਕਰਜ਼ੇ ਦਾ ਪ੍ਰਭਾਵ (ਆਈਓਆਈ)

·         ਸ਼ਹਿਰੀ ਭਾਰਤ ਦੇ 22.4% ਪਰਿਵਾਰਾਂ(27.5% ਸਵੈ-ਰੁਜ਼ਗਾਰ ਵਾਲੇ ਪਰਿਵਾਰ, 20.6% ਹੋਰ ਪਰਿਵਾਰ) ਦੇ ਮੁਕਾਬਲੇ ਗ੍ਰਾਮੀਣ ਭਾਰਤ ਵਿੱਚ ਤਕਰੀਬਨ 35% ਪਰਿਵਾਰਾਂ(40.3% ਕਾਸ਼ਤਕਾਰ ਪਰਿਵਾਰ, 28.2% ਗੈਰ-ਕਾਸ਼ਤਕਾਰ ਪਰਿਵਾਰ) ਕੋਲ ਕਰਜ਼ਾ ਸੀ

·         ਸ਼ਹਿਰੀ ਭਾਰਤ ਦੇ 14.5% ਪਰਿਵਾਰ(18% ਸਵੈ-ਰੁਜ਼ਗਾਰ ਵਾਲੇ ਪਰਿਵਾਰ, 13.3% ਹੋਰ ਪਰਿਵਾਰ)ਦੇ ਮੁਕਾਬਲੇ ਗ੍ਰਾਮੀਣ ਭਾਰਤ ਵਿੱਚ ਤਕਰੀਬਨ 35% ਪਰਿਵਾਰ(21.2% ਕਾਸ਼ਤਕਾਰ ਪਰਿਵਾਰ, 13.5% ਗੈਰ-ਕਾਸ਼ਤਕਾਰ ਪਰਿਵਾਰ)ਸੰਸਥਾਗਤ ਕ੍ਰੈਡਿਟ ਏਜੰਸੀਆਂ ਦੇ ਕਰਜ਼ਦਾਰ ਸਨ

·         ਸ਼ਹਿਰੀ ਭਾਰਤ ਦੇ 4.9%ਪਰਿਵਾਰਾਂ (5.2% ਸਵੈ-ਰੁਜ਼ਗਾਰ ਵਾਲੇ ਪਰਿਵਾਰ, 4.8% ਹੋਰ ਪਰਿਵਾਰ) ਦੇ ਮੁਕਾਬਲੇ ਗ੍ਰਾਮੀਣ ਭਾਰਤ ਵਿੱਚ 10.2%ਪਰਿਵਾਰ (10.3% ਕਾਸ਼ਤਕਾਰ ਪਰਿਵਾਰ, 10% ਗੈਰ-ਕਾਸ਼ਤਕਾਰ ਪਰਿਵਾਰ) ਗੈਰ-ਸੰਸਥਾਗਤ ਕ੍ਰੈਡਿਟ ਏਜੰਸੀਆਂ ਦੇ ਕਰਜ਼ਦਾਰ ਸਨ

·         ਸ਼ਹਿਰੀ ਭਾਰਤ ਦੇ 3%ਪਰਿਵਾਰਾਂ (4.3% ਸਵੈ-ਰੁਜ਼ਗਾਰ ਪਰਿਵਾਰਾਂ, 2.5% ਹੋਰ ਪਰਿਵਾਰਾਂ) ਦੇ ਮੁਕਾਬਲੇ ਲਗਭਗ ਗ੍ਰਾਮੀਣ ਭਾਰਤ ਵਿੱਚ 7% ਪਰਿਵਾਰ (8.8% ਕਾਸ਼ਤਕਾਰ ਪਰਿਵਾਰ, 4.7% ਗੈਰ-ਕਾਸ਼ਤਕਾਰ ਪਰਿਵਾਰ)ਸੰਸਥਾਗਤ ਕ੍ਰੈਡਿਟ ਏਜੰਸੀਆਂ ਅਤੇ ਗੈਰ-ਸੰਸਥਾਗਤ ਕ੍ਰੈਡਿਟ ਏਜੰਸੀਆਂ ਦੇ ਕਰਜ਼ਦਾਰ ਸਨ।

·         30.06.2018 ਨੂੰ ਪ੍ਰਤੀ ਪਰਿਵਾਰ ਔਸਤਨ ਕਰਜ਼ਾ (ਏਓਡੀ)

·         ਗ੍ਰਾਮੀਣ ਪਰਿਵਾਰਾਂ (ਕਾਸ਼ਤਕਾਰ ਪਰਿਵਾਰਾਂ ਲਈ 74,460 ਰੁਪਏ, ਗੈਰ-ਕਾਸ਼ਤਕਾਰ ਪਰਿਵਾਰਾਂ ਲਈ 40,432 ਰੁਪਏ)ਵਿੱਚ ਕਰਜ਼ੇ ਦੀ ਔਸਤ ਰਕਮ 59,748ਰੁਪਏ ਸੀ

·         ਸ਼ਹਿਰੀ ਪਰਿਵਾਰਾਂ (ਸਵੈ-ਰੁਜ਼ਗਾਰ ਵਾਲੇ ਪਰਿਵਾਰਾਂ ਲਈ 1,79,765 ਰੁਪਏ, ਹੋਰ ਪਰਿਵਾਰਾਂ ਲਈ 99,353 ਰੁਪਏ)ਵਿੱਚ ਕਰਜ਼ੇ ਦੀ ਔਸਤ ਰਕਮ 1,20,336ਰੁਪਏ ਸੀ

·         ਗ੍ਰਾਮੀਣ ਭਾਰਤ ਵਿੱਚ, ਗੈਰ-ਸੰਸਥਾਗਤ ਕ੍ਰੈਡਿਟ ਏਜੰਸੀਆਂ ਦੇ 34% ਦੇ ਮੁਕਾਬਲੇ,ਸੰਸਥਾਗਤ ਕ੍ਰੈਡਿਟ ਏਜੰਸੀਆਂ ਦੇ ਬਕਾਇਆ ਨਕਦ ਕਰਜ਼ੇ ਦਾ ਹਿੱਸਾ 66% ਸੀ। ਸ਼ਹਿਰੀ ਭਾਰਤ ਵਿੱਚ, ਗੈਰ-ਸੰਸਥਾਗਤ ਕ੍ਰੈਡਿਟ ਏਜੰਸੀਆਂ ਦੇ 13% ਦੇ ਮੁਕਾਬਲੇ,ਸੰਸਥਾਗਤ ਕ੍ਰੈਡਿਟ ਏਜੰਸੀਆਂ ਦੇ ਬਕਾਇਆ ਨਕਦ ਕਰਜ਼ੇ ਦਾ ਹਿੱਸਾ 87% ਸੀ

·         30.06.2018 ਨੂੰ ਪ੍ਰਤੀ ਕਰਜ਼ਦਾਰ ਪਰਿਵਾਰ (ਏਓਡੀਐੱਲ) ਦੇ ਕਰਜ਼ੇ ਦੀ ਔਸਤ ਰਕਮ

·         ਗ੍ਰਾਮੀਣ ਭਾਰਤ (ਕਾਸ਼ਤਕਾਰ ਪਰਿਵਾਰਾਂ ਲਈ 1,84,903 ਰੁਪਏ, ਗੈਰ-ਕਾਸ਼ਤਕਾਰ ਪਰਿਵਾਰਾਂ ਲਈ 1,43,557 ਰੁਪਏ) ਦੇ ਕਰਜ਼ਦਾਰ ਪਰਿਵਾਰਾਂ ਵਿੱਚ ਕਰਜ਼ੇ ਦੀ ਔਸਤ ਰਕਮ 1,70,533 ਰੁਪਏ ਸੀ

·         ਸ਼ਹਿਰੀ ਭਾਰਤ (ਸਵੈ-ਰੁਜ਼ਗਾਰ ਵਾਲੇ ਪਰਿਵਾਰਾਂ ਲਈ 6,52,768 ਰੁਪਏ, ਹੋਰ ਪਰਿਵਾਰਾਂ ਲਈ 4,82,162 ਰੁਪਏ)ਦੇ ਕਰਜ਼ਦਾਰ ਪਰਿਵਾਰਾਂ ਵਿੱਚ ਕਰਜ਼ੇ ਦੀ ਔਸਤ ਰਕਮ 5,36,861 ਰੁਪਏ ਸੀ

ਸੀ. ਪੂੰਜੀਗਤ ਖਰਚਾ

·         01.07.2018 ਤੋਂ 30.06.2019 ਦੌਰਾਨ ਪਰਿਵਾਰਾਂ ਦੁਆਰਾ ਸਥਿਰ ਪੂੰਜੀਗਤ ਖਰਚ (ਐੱਫ਼ਸੀਈ) ਦਾ ਪ੍ਰਤੀਸ਼ਤ

·         ਲਗਭਗ 35%ਗ੍ਰਾਮੀਣ ਪਰਿਵਾਰਾਂ ਨੇ ਸਥਿਰ ਪੂੰਜੀ ਬਣਾਉਣ ਲਈ ਖਰਚ ਕੀਤੇ (45.1% ਕਾਸ਼ਤਕਾਰ ਪਰਿਵਾਰ, 21.5% ਗੈਰ-ਕਾਸ਼ਤਕਾਰ ਪਰਿਵਾਰ)

·         ਲਗਭਗ 15% ਸ਼ਹਿਰੀ ਪਰਿਵਾਰਾਂ ਨੇ ਸਥਿਰ ਪੂੰਜੀ ਬਣਾਉਣ ਲਈ ਖਰਚ ਕੀਤੇ (25.3% ਸਵੈ-ਰੁਜ਼ਗਾਰ ਵਾਲੇ ਪਰਿਵਾਰ, 11% ਹੋਰ ਪਰਿਵਾਰ)

·         01.07.2018 ਤੋਂ 30.06.2019 ਦੇ ਦੌਰਾਨ ਸਥਿਰ ਪੂੰਜੀਗਤ ਖਰਚ (ਐੱਫ਼ਸੀਈ) ਦੀ ਔਸਤ ਰਕਮ

·         ਗ੍ਰਾਮੀਣ ਭਾਰਤ ਵਿੱਚ(ਕਾਸ਼ਤਕਾਰ ਪਰਿਵਾਰਾਂ ਲਈ 10,689 ਰੁਪਏ, ਗੈਰ-ਕਾਸ਼ਤਕਾਰ ਪਰਿਵਾਰਾਂ ਲਈ 6,712 ਰੁਪਏ)ਪ੍ਰਤੀ ਪਰਿਵਾਰ ਔਸਤ ਨਿਰਧਾਰਤ ਪੂੰਜੀਗਤ ਖਰਚਾ 8,966 ਰੁਪਏ ਸੀ

·         ਸ਼ਹਿਰੀ ਭਾਰਤ ਵਿੱਚ (ਸਵੈ-ਰੁਜ਼ਗਾਰ ਵਾਲੇ ਪਰਿਵਾਰਾਂ ਲਈ 15,899 ਰੁਪਏ, ਹੋਰ ਪਰਿਵਾਰਾਂ ਲਈ 9,070 ਰੁਪਏ)ਪ੍ਰਤੀ ਪਰਿਵਾਰ ਔਸਤ ਨਿਰਧਾਰਤ ਪੂੰਜੀਗਤ ਖਰਚਾ 10,863 ਰੁਪਏ ਸੀ

ਡੀ. ਬੈਂਕ ਵਿੱਚ ਜਮ੍ਹਾਂ ਖਾਤੇ

·         ਬਾਲਗ ਆਬਾਦੀ (18 ਸਾਲ ਅਤੇ ਇਸਤੋਂ ਵੱਧ) ਦੁਆਰਾ ਬੈਂਕ ਵਿੱਚ ਜਮ੍ਹਾਂ ਖਾਤਾ ਹੋਣ ਦੀ ਪ੍ਰਤੀਸ਼ਤਤਾ

·         ਗ੍ਰਾਮੀਣ ਭਾਰਤ (88.1% ਮਰਦ ਅਤੇ 80.7% ਔਰਤਾਂ) ਦੀ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਲਗਭਗ 84.4% ਆਬਾਦੀ ਦਾ ਬੈਂਕਾਂ ਵਿੱਚ ਖਾਤਾ ਸੀ

·         ਸ਼ਹਿਰੀ ਭਾਰਤ (89.0% ਮਰਦ ਅਤੇ 81.3% ਔਰਤਾਂ) ਦੀ 18 ਸਾਲ ਜਾਂ ਇਸ ਤੋਂ ਵੱਧ ਉਮਰ ਦੀ ਲਗਭਗ 85.2% ਆਬਾਦੀ ਦਾ ਬੈਂਕਾਂ ਵਿੱਚ ਖਾਤਾ ਸੀ

****

ਡੀਐੱਸ/ ਵੀਜੇ


(Release ID: 1754528) Visitor Counter : 285


Read this release in: English