ਅੰਕੜੇ ਅਤੇ ਪ੍ਰੋਗਰਾਮ ਲਾਗੂ ਮੰਤਰਾਲਾ

ਐੱਨਐੱਸਐੱਸ ਰਿਪੋਰਟ ਨੰ. 587: ਗ੍ਰਾਮੀਣ ਭਾਰਤ ਵਿੱਚ ਖੇਤੀਬਾੜੀ ਪਰਿਵਾਰਾਂ ਅਤੇ ਪਰਿਵਾਰਾਂ ਦੀ ਜ਼ਮੀਨ ਅਤੇ ਪਸ਼ੂ ਧਨ ਦੀ ਸਥਿਤੀ ਦਾ ਮੁਲਾਂਕਣ, 2019 (ਜਨਵਰੀ - ਦਸੰਬਰ 2019)

Posted On: 10 SEP 2021 4:46PM by PIB Chandigarh

1. ਪਿਛੋਕੜ

1.1 ਰਾਸ਼ਟਰੀ ਅੰਕੜਾ ਦਫ਼ਤਰ (ਐੱਨਐੱਸਓ) ਨੇ ਆਪਣੇ 77 ਵੇਂ ਦੌਰ ਦੇ ਸਰਵੇਖਣ ਵਿੱਚ, ਜਿਸਨੂੰ 1 ਜਨਵਰੀ 2019 ਤੋਂ 31 ਦਸੰਬਰ 2019 ਦੀ ਮਿਆਦ ਦੇ ਦੌਰਾਨ ਕੀਤਾ ਗਿਆ ਸੀ। ਐੱਨਐੱਸਓ ਨੇ ਗ੍ਰਾਮੀਣ ਖੇਤਰਾਂ ਵਿੱਚ “ਪਰਿਵਾਰਾਂ ਦੀ ਜ਼ਮੀਨ ਅਤੇ ਪਸ਼ੂ ਧਨ ਦੀ ਸੰਭਾਲ ਅਤੇ ਖੇਤੀਬਾੜੀ ਪਰਿਵਾਰਾਂ ਦੀ ਸਥਿਤੀ ਦੇ ਮੁਲਾਂਕਣ” ਬਾਰੇ ਜਾਂਚ ਦੇ ਏਕੀਕ੍ਰਿਤ ਕਾਰਜਕ੍ਰਮ ਦੇ ਨਾਲ ਭਾਰਤ ਵਿੱਚ ਇੱਕ ਸਰਵੇਖਣ ਕੀਤਾ ਸੀ। 77 ਵੇਂ ਦੌਰ ਤੋਂ ਪਹਿਲਾਂ, ਖੇਤੀਬਾੜੀ ਪਰਿਵਾਰਾਂ ਦੀ ਜ਼ਮੀਨ ਅਤੇ ਪਸ਼ੂਧਨ ਸੰਭਾਲ ਸਰਵੇਖਣ (ਐੱਲਐੱਚਐੱਸ) ਅਤੇ ਸਥਿਤੀ ਮੁਲਾਂਕਣ ਸਰਵੇਖਣ (ਐੱਸਏਐੱਸ) ਪਰਿਵਾਰਾਂ ਦੇ ਵੱਖਰੇ ਸਮੂਹਾਂ ਵਿੱਚ ਵੱਖਰੇ ਸਰਵੇਖਣ ਵਜੋਂ ਕੀਤੇ ਜਾਂਦੇ ਸਨ।

2. ਸਰਵੇਖਣ ਦਾ ਉਦੇਸ਼

2.1 ਦੇਸ਼ ਦੇ ਗ੍ਰਾਮੀਣ ਖੇਤਰਾਂ ਵਿੱਚ ਕਰਵਾਏ ਗਏ ਪਰਿਵਾਰਾਂ ਦੀ ਜ਼ਮੀਨ ਅਤੇ ਪਸ਼ੂ ਧਨ ਅਤੇ ਖੇਤੀਬਾੜੀ ਪਰਿਵਾਰਾਂ ਦੀ ਸਥਿਤੀ ਮੁਲਾਂਕਣ ਬਾਰੇ ਏਕੀਕ੍ਰਿਤ ਸਰਵੇਖਣ ਦਾ ਉਦੇਸ਼ ਵੱਖ-ਵੱਖ ਸੰਕੇਤਕ ਪੈਦਾ ਕਰਨ ਦਾ ਸੀ।

  • ਗ੍ਰਾਮੀਣ ਪਰਿਵਾਰਾਂ ਦੀ ਮਲਕੀਅਤ ਅਤੇ ਓਪਰੇਸ਼ਨਲ ਹੋਲਡਿੰਗਸ

  • ਪਸ਼ੂਧਨ ਦੀ ਮਲਕੀਅਤ

  • ਖੇਤੀਬਾੜੀ ਪਰਿਵਾਰਾਂ ਦੀ ਆਮਦਨੀ, ਉਤਪਾਦਕ ਜਾਇਦਾਦ ਅਤੇ ਕਰਜ਼ਾ

  • ਖੇਤੀਬਾੜੀ ਪਰਿਵਾਰਾਂ ਦੇ ਖੇਤੀ ਅਭਿਆਸ

  • ਖੇਤੀਬਾੜੀ ਦੇ ਖੇਤਰ ਵਿੱਚ ਵੱਖ-ਵੱਖ ਤਕਨੀਕੀ ਵਿਕਾਸਾਂ ਪ੍ਰਤੀ ਜਾਗਰੂਕਤਾ ਅਤੇ ਪਹੁੰਚ

  • ਖੇਤੀਬਾੜੀ ਵਾਲੇ ਪਰਿਵਾਰਾਂ ਦੇ ਖੇਤੀ ਅਤੇ ਗੈਰ-ਖੇਤੀ ਕਾਰੋਬਾਰਾਂ ਦੀ ਆਮਦਨੀ ਅਤੇ ਖਰਚੇ ਅਤੇ ਖੇਤੀਬਾੜੀ ਪਰਿਵਾਰਾਂ ਦੇ ਮੈਂਬਰਾਂ ਦੁਆਰਾ ਅਪਣਾਈਆਂ ਗਈਆਂ ਹੋਰ ਸਾਰੀਆਂ ਆਰਥਿਕ ਗਤੀਵਿਧੀਆਂ ਦੀ ਆਮਦਨੀ

3 ਜਾਣਕਾਰੀ ਨੂੰ ਇਕੱਠਾ ਕਰਨਾ

3.1 ਖੇਤੀਬਾੜੀ ਸਾਲ ਜੁਲਾਈ 2018 - ਜੂਨ 2019 ਦੇ ਦੋ ਹਿੱਸਿਆਂ ਲਈ ਵੱਖਰੇ ਤੌਰ ’ਤੇ ਸੰਬੰਧਤ ਜਾਣਕਾਰੀ ਇਕੱਠੀ ਕਰਨ ਦੇ ਮਕਸਦ ਨਾਲ ਗ੍ਰਾਮੀਣ ਖੇਤਰਾਂ ਦੇ ਸੈਂਪਲ ਵਾਲੇ ਪਰਿਵਾਰਾਂ ਦੇ ਇੱਕੋ ਸਮੂਹ ਨਾਲ ਦੋ ਫੇਰੀਆਂ ਵਿੱਚ ਜਾਣਕਾਰੀ ਇਕੱਠੀ ਕੀਤੀ ਗਈ ਸੀ। ਪਹਿਲੀ ਫੇਰੀ ਜਨਵਰੀ - ਅਗਸਤ 2019 ਦੌਰਾਨ ਅਤੇ ਦੂਜੀ ਫੇਰੀ ਸਤੰਬਰ - ਦਸੰਬਰ 2019 ਦੌਰਾਨ ਕੀਤੀ ਗਈ ਸੀ।

4 ਖੇਤੀਬਾੜੀ ਪਰਿਵਾਰ

4.1 ਐੱਨਐੱਸਐੱਸ ਦੇ 77ਵੇਂ ਦੌਰ ਦੇ ਸਰਵੇਖਣ ਲਈ ਇੱਕ ਖੇਤੀਬਾੜੀ ਪਰਿਵਾਰ ਨੂੰ ਖੇਤੀਬਾੜੀ ਗਤੀਵਿਧੀਆਂ (ਜਿਵੇਂ ਕਿ, ਖੇਤੀ ਫ਼ਸਲਾਂ, ਬਾਗਬਾਨੀ ਫ਼ਸਲਾਂ, ਚਾਰਾ ਫ਼ਸਲਾਂ ਦੀ ਕਾਸ਼ਤ, ਪੌਦੇ ਲਗਾਉਣਾ, ਪਸ਼ੂ ਪਾਲਣ, ਪੋਲਟਰੀ, ਮੱਛੀ ਪਾਲਣ, ਸੂਰ ਪਾਲਣ, ਮਧੂ-ਮੱਖੀ ਪਾਲਣ, ਵਰਮੀਕਲਚਰ, ਸੈਰਿਕਲਚਰ, ਆਦਿ) ਤੋਂ 4000 ਰੁਪਏ ਤੋਂ ਵੱਧ ਪ੍ਰਾਪਤ ਕਰਨ ਵਾਲੇ ਅਤੇ ਪਿਛਲੇ 365 ਦਿਨਾਂ ਦੌਰਾਨ ਖੇਤੀਬਾੜੀ ਵਿੱਚ ਘੱਟੋ-ਘੱਟ ਇੱਕ ਮੈਂਬਰ ਦੇ ਸਵੈ-ਰੁਜ਼ਗਾਰ ਹੋਣ ਵਾਲੇ ਪਰਿਵਾਰ ਵਜੋਂ ਪਰਿਭਾਸ਼ਿਤ ਕੀਤਾ ਗਿਆ ਸੀ। ਐੱਨਐੱਸਐੱਸ ਦੇ ਪਿਛਲੇ ਦੌਰ ਦੀ ਤਰ੍ਹਾਂ, ਉਹ ਪਰਿਵਾਰ ਜੋ ਪੂਰੀ ਤਰ੍ਹਾਂ ਖੇਤੀਬਾੜੀ ਮਜ਼ਦੂਰ ਪਰਿਵਾਰ ਸਨ ਅਤੇ ਸਮੁੰਦਰੀ ਮੱਛੀ ਪਾਲਣ ਤੋਂ ਆਮਦਨੀ ਪ੍ਰਾਪਤ ਕਰਨ ਵਾਲੇ ਪਰਿਵਾਰ, ਗ੍ਰਾਮੀਣ ਕਾਰੀਗਰਾਂ ਅਤੇ ਖੇਤੀਬਾੜੀ ਸੇਵਾਵਾਂ ਦੇਣ ਵਾਲਿਆਂ ਨੂੰ ਖੇਤੀਬਾੜੀ ਪਰਿਵਾਰ ਨਹੀਂ ਮੰਨਿਆ ਗਿਆ ਸੀ ਅਤੇ ਉਨ੍ਹਾਂ ਨੂੰ ਸਰਵੇਖਣ ਦੇ ਦਾਇਰੇ ਤੋਂ ਬਾਹਰ ਰੱਖਿਆ ਗਿਆ ਸੀ।

5 ਸੈਂਪਲ ਦਾ ਆਕਾਰ

ਐੱਫ਼ਐੱਸਯੂ/ਪਰਿਵਾਰ/ਵਿਅਕਤੀ

ਪਹਿਲੀ ਫੇਰੀ

ਦੂਜੀ ਫੇਰੀ

ਐੱਫ਼ਐੱਸਯੂ ਅਲਾਟ ਕੀਤਾ ਗਿਆ

5950

ਐੱਫ਼ਐੱਸਯੂ ਦਾ ਸਰਵੇਖਣ ਕੀਤਾ

5,940

5,894

ਪਰਿਵਾਰਾਂ ਦਾ ਸਰਵੇਖਣ ਕੀਤਾ ਗਿਆ

58,035

56,894

ਖੇਤੀਬਾੜੀ ਪਰਿਵਾਰਾਂ ਦਾ ਸਰਵੇਖਣ ਕੀਤਾ ਗਿਆ

45,714

44,770

 

6 ਅਹਿਮ ਨਤੀਜੇ

ਇਹ ਨੋਟ ਕੀਤਾ ਜਾ ਸਕਦਾ ਹੈ ਕਿ ਸਾਰੇ ਅਨੁਮਾਨ ਭਾਰਤ ਦੇ ਗ੍ਰਾਮੀਣ ਖੇਤਰਾਂ ਨਾਲ ਸੰਬੰਧਤ ਹਨ।

6.1 ਖੇਤੀਬਾੜੀ ਪਰਿਵਾਰਾਂ ਅਤੇ ਗੈਰ-ਖੇਤੀਬਾੜੀ ਪਰਿਵਾਰਾਂ ਦੀ ਪ੍ਰਤੀਸ਼ਤ ਵੰਡ

ਸਾਰਣੀ 1: ਖੇਤੀਬਾੜੀ ਸਾਲ ਜੁਲਾਈ 2018 - ਜੂਨ 2019 ਲਈ ਭਾਰਤ ਦੇ ਗ੍ਰਾਮੀਣ ਖੇਤਰਾਂ ਵਿੱਚ ਸਮਾਜਿਕ ਸਮੂਹਾਂ ਦੁਆਰਾ ਖੇਤੀਬਾੜੀ ਪਰਿਵਾਰਾਂ ਅਤੇ ਗੈਰ-ਖੇਤੀਬਾੜੀ ਪਰਿਵਾਰਾਂ ਦੀ ਪ੍ਰਤੀਸ਼ਤ ਵੰਡ

ਸਮਾਜਿਕ ਸਮੂਹ

ਖੇਤੀਬਾੜੀ ਪਰਿਵਾਰ

ਗੈਰ-ਖੇਤੀਬਾੜੀ ਪਰਿਵਾਰ

ਗ੍ਰਾਮੀਣ ਪਰਿਵਾਰ

ਐੱਸਟੀ 

14.2

10.0

12.3

ਐੱਸਸੀ

15.9

28.4

21.6

ਓਬੀਸੀ

45.8

42.8

44.4

ਹੋਰ

24.1

18.8

21.7

ਸਾਰੇ

100.0

100.0

100.0

6.2 ਜ਼ਮੀਨ ਰੱਖਣ ਦੇ ਹਿਸਾਬ ਅਨੁਸਾਰ ਖੇਤੀਬਾੜੀ ਪਰਿਵਾਰਾਂ ਅਤੇ ਗੈਰ-ਖੇਤੀਬਾੜੀ ਪਰਿਵਾਰਾਂ ਦੇ ਵਰਗਾਂ ਦੀ ਪ੍ਰਤੀਸ਼ਤ ਵੰਡ

ਸਾਰਣੀ 2: ਖੇਤੀਬਾੜੀ ਸਾਲ ਜੁਲਾਈ 2018 - ਜੂਨ 2019 ਲਈ ਜ਼ਮੀਨ ਰੱਖਣ ਦੇ ਹਿਸਾਬ (ਹੈਕਟੇਅਰ) ਦੁਆਰਾ ਖੇਤੀਬਾੜੀ ਅਤੇ ਗੈਰ-ਖੇਤੀਬਾੜੀ ਪਰਿਵਾਰਾਂ ਦੇ ਵਰਗਾਂ ਦੀ ਪ੍ਰਤੀਸ਼ਤ ਵੰਡ

ਜ਼ਮੀਨ ਦੇ ਆਕਾਰ ਦੀ ਸ਼੍ਰੇਣੀ (ਹੈਕਟੇਅਰ)

ਖੇਤੀਬਾੜੀ ਪਰਿਵਾਰ

ਗੈਰ-ਖੇਤੀਬਾੜੀ ਪਰਿਵਾਰ

ਗ੍ਰਾਮੀਣ ਪਰਿਵਾਰ

< 0.01

0.6

26.8

12.7

0.01 - 0.40

34.2

69.0

50.2

0.40 - 1.00

35.6

3.1

20.6

1.01 - 2.00

17.7

0.7

9.9

2.01 - 4.00

8.6

0.4

4.8

4.01 - 10.00

2.8

0.0

1.5

10.00 +

0.4

0.0

0.2

ਸਾਰੇ ਆਕਾਰ

100.0

100.0

100.0

 

6.3 ਜ਼ਮੀਨ ਰੱਖਣ ਵਾਲੇ ਪਰਿਵਾਰਾਂ ਦੀ ਮਾਲਕੀਅਤ

ਟਾਈਟਲ ਨੂੰ ਤਬਦੀਲ ਕਰਨ ਦੇ ਅਧਿਕਾਰ ਦੇ ਨਾਲ ਜਾਂ ਉਸਤੋਂ ਬਿਨਾਂ ਸਥਾਈ ਵਿਰਾਸਤ ਵਾਲੀ ਜ਼ਮੀਨ ਨੂੰ ਮਲਕੀਅਤ ਵਾਲੀ ਜ਼ਮੀਨ ਮੰਨਿਆ ਜਾਂਦਾ ਸੀ। ਲੰਬੇ ਸਮੇਂ ਦੇ ਪਟੇ ਜਾਂ ਨਿਯੁਕਤੀ ਦੇ ਅਧੀਨ ਮਾਲਕ ਵਰਗੇ ਕਬਜ਼ੇ ਵਿੱਚ ਰੱਖੀ ਗਈ ਜ਼ਮੀਨ (ਉਦਾਹਰਣ ਲਈ, ਰਵਾਇਤੀ ਕਬਾਇਲੀ ਅਧਿਕਾਰਾਂ ਅਨੁਸਾਰ ਇੱਕ ਕਬਾਇਲੀ ਪਰਿਵਾਰ ਦੀ ਮਲਕੀਅਤ ਵਾਲੀ ਪਿੰਡ ਦੀ ਜ਼ਮੀਨ ਜਾਂ ਕਿਸੇ ਮੁਜ਼ਾਰੇ ਦੁਆਰਾ ਲੰਮੇ ਸਮੇਂ ਲਈ ਸੰਚਾਲਤ ਕਮਿਊਨਿਟੀ ਜ਼ਮੀਨ) ਨੂੰ ਵੀ ਮਲਕੀਅਤ ਵਾਲੀ ਜ਼ਮੀਨ ਮੰਨਿਆ ਗਿਆ ਸੀ।

6.3.1 ਮਾਲਕੀ ਧਾਰਕਾਂ ਦਾ ਆਕਾਰ

ਸਾਰਣੀ 3: 2019 ਦੇ ਦੌਰਾਨ ਪਰਿਵਾਰਕ ਮਾਲਕੀ ਧਾਰਕਾਂ ਦਾ ਔਸਤ ਆਕਾਰ ਅਤੇ ਬੇਜ਼ਮੀਨੇ ਪਰਿਵਾਰਾਂ ਦੀ ਪ੍ਰਤੀਸ਼ਤਤਾ

ਪ੍ਰਤੀ ਪਰਿਵਾਰ ਦੀ ਮਲਕੀਅਤ ਵਾਲਾ ਔਸਤ ਖੇਤਰ (ਹੈਕਟੇਅਰ)

0.512

ਬੇਜ਼ਮੀਨੇ ਪਰਿਵਾਰਾਂ ਦੀ ਪ੍ਰਤੀਸ਼ਤਤਾ

8.2

ਬੇਜ਼ਮੀਨੇ ਪਰਿਵਾਰਾਂ ਨੂੰ ਛੱਡ ਕੇ ਪ੍ਰਤੀ ਪਰਿਵਾਰ ਦੀ ਮਲਕੀਅਤ ਵਾਲਾ ਔਸਤ ਖੇਤਰ (ਹੈਕਟੇਅਰ)

0.558

ਉਹ ਪਰਿਵਾਰ ਜਿਨ੍ਹਾਂ ਕੋਲ ਕੋਈ ਜ਼ਮੀਨ ਨਹੀਂ ਹੈ ਜਾਂ ਜਿਨ੍ਹਾਂ ਕੋਲ 0.002 ਹੈਕਟੇਅਰ ਤੋਂ ਘੱਟ ਜਾਂ ਇਸਦੇ ਬਰਾਬਰ ਮਾਲਕੀ ਹੈ, ਉਨ੍ਹਾਂ ਨੂੰ ‘ਬੇਜ਼ਮੀਨੇ’ ਮੰਨਿਆ ਜਾਂਦਾ ਹੈ

 

6.4 ਪਰਿਵਾਰ ਦੀ ਓਪਰੇਸ਼ਨਲ ਹੋਲਡਿੰਗਜ਼

6.4.1 ਪਰਿਵਾਰਕ ਓਪਰੇਸ਼ਨਲ ਹੋਲਡਿੰਗ ਨੂੰ ਅਜਿਹੀ ਜ਼ਮੀਨ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ ਜੋ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ’ਤੇ ਖੇਤੀਬਾੜੀ ਉਤਪਾਦਨ ਲਈ ਵਰਤੀ ਜਾਂਦੀ ਸੀ ਅਤੇ ਟਾਈਟਲ, ਆਕਾਰ ਜਾਂ ਸਥਾਨ ਦੀ ਪਰਵਾਹ ਕੀਤੇ ਬਿਨਾਂ, ਇਕੱਲੇ ਜਾਂ ਕਿਸੇ ਹੋਰ ਦੇ ਸਹਿਯੋਗ ਨਾਲ ਸੰਚਾਲਿਤ (ਨਿਰਦੇਸ਼ਤ/ ਪ੍ਰਬੰਧਿਤ) ਕੀਤੀ ਜਾਂਦੀ ਸੀ। ਕਿਸੇ ਪਰਿਵਾਰ ਦੇ ਅੰਦਰ, ਮਲਟੀਪਲ ਓਪਰੇਸ਼ਨਲ ਹੋਲਡਿੰਗਜ਼ ਨੂੰ ਵੱਖਰਾ ਨਹੀਂ ਕੀਤਾ ਗਿਆ ਸੀ। ਜ਼ਮੀਨ ਦਾ ਸੰਚਾਲਨ ਇੱਕ ਹੀ ਪਰਿਵਾਰ ਦੇ ਮੈਂਬਰਾਂ ਦੁਆਰਾ ਜਾਂ ਇੱਕ ਤੋਂ ਵੱਧ ਪਰਿਵਾਰਾਂ ਦੇ ਮੈਂਬਰਾਂ ਦੁਆਰਾ ਸਾਂਝੇ ਤੌਰ ’ਤੇ ਚਲਾਇਆ ਜਾ ਸਕਦਾ ਹੈ। ਹਾਲਾਂਕਿ, ਸਹਿਕਾਰੀ ਖੇਤਾਂ ਦੇ ਰੂਪ ਵਿੱਚ ਓਪਰੇਸ਼ਨਲ ਹੋਲਡਿੰਗਜ਼ ਨੂੰ ਇਸ ਸਰਵੇਖਣ ਵਿੱਚ ਪਰਿਵਾਰਕ ਓਪਰੇਸ਼ਨਲ ਹੋਲਡਿੰਗ ਦੇ ਰੂਪ ਵਿੱਚ ਨਹੀਂ ਮੰਨਿਆ ਗਿਆ ਸੀ। ਜੋ ਪਰਿਵਾਰ ਰਸੋਈ ਦੇ ਬਗੀਚੇ ਵਿੱਚ ਸਬਜ਼ੀ ਉਗਾਉਂਦਾ ਹੈ ਜਾਂ ਵਿਹੜੇ ਵਿੱਚ ਫੁੱਲ ਜਾਂ ਪਸ਼ੂ ਅਤੇ ਪੋਲਟਰੀ ਪਾਲਣ ਜਾਂ ਪਿਸੀਕਲਚਰ ਪਾਲਣ ਕਰਦਾ ਹੈ, ਉਸ ਨੂੰ ਕਿਸੇ ਹੋਲਡਿੰਗ ਚਲਾਉਣ ਲਈ ਮੰਨਿਆ ਜਾਂਦਾ ਸੀ, ਭਾਵੇਂ ਸੰਦਰਭ ਮਿਆਦ ਦੇ ਦੌਰਾਨ ਇਸ ਦੁਆਰਾ ਕੋਈ ਫ਼ਸਲ ਦਾ ਉਤਪਾਦਨ ਨਾ ਕੀਤਾ ਗਿਆ ਹੋਵੇ।

ਓਪਰੇਸ਼ਨਲ ਹੋਲਡਿੰਗ ਦਾ ਖੇਤਰ: ਓਪਰੇਸ਼ਨਲ ਹੋਲਡਿੰਗ ਸਾਰੀ ਉਸ ਜ਼ਮੀਨ ਨੂੰ ਕਹਿੰਦੇ ਹੈ - ਜਿਸਦੀ ਮਲਕੀਅਤ, ਠੇਕੇ ’ਤੇ ਜਾਂ ਕਿਸੇ ਦੇ ਕਬਜ਼ੇ ਅਧੀਨ ਹੈ, ਅਤੇ ਇਸਤੇ ਇਹ ਸ਼ਰਤ ਲਾਗੂ ਹੁੰਦੀ ਹੈ ਕਿ ਪ੍ਰਸੰਗ ਮਿਆਦ ਦੇ ਦੌਰਾਨ ਇਸ ਜ਼ਮੀਨ ਦੇ ਕਿਸੇ ਵੀ ਹਿੱਸੇ ’ਤੇ ਕੋਈ ਖੇਤੀਬਾੜੀ ਗਤੀਵਿਧੀ ਕੀਤੀ ਗਈ ਸੀ।

ਸੰਚਾਲਿਤ ਖੇਤਰ: ਸਿਰਫ ਪ੍ਰਸੰਗ ਮਿਆਦ ਵਿੱਚ ਓਪਰੇਸ਼ਨਲ ਹੋਲਡਿੰਗ ਵਿੱਚ ਖੇਤੀਬਾੜੀ ਗਤੀਵਿਧੀਆਂ ਲਈ ਵਰਤੇ ਜਾਣ ਵਾਲੇ ਖੇਤਰ ਨੂੰ ਸੰਚਾਲਿਤ ਖੇਤਰ ਕਿਹਾ ਜਾਂਦਾ ਹੈ।

6.4.2 ਓਪਰੇਸ਼ਨਲ ਹੋਲਡਿੰਗਜ਼ ਦਾ ਖੇਤਰ

ਸਾਰਣੀ 4: ਓਪਰੇਸ਼ਨਲ ਹੋਲਡਿੰਗਜ਼ ਦੀ ਅਨੁਮਾਨਤ ਗਿਣਤੀ, ਓਪਰੇਸ਼ਨਲ ਹੋਲਡਿੰਗ ਦਾ ਔਸਤ ਖੇਤਰ ਅਤੇ ਪ੍ਰਤੀ ਓਪਰੇਸ਼ਨਲ ਹੋਲਡਿੰਗਜ਼ ਪਿੱਛੇ ਓਪਰੇਟਡ ਔਸਤ ਖੇਤਰ 

ਸੂਚਕ                                               

ਜੁਲਾਈ 18 - ਦਸੰਬਰ 18

ਜਨਵਰੀ 19 - ਜੂਨ 19

ਜੁਲਾਈ 18 - ਜੂਨ 19

ਓਪਰੇਸ਼ਨਲ ਹੋਲਡਿੰਗਜ਼ ਦੀ ਗਿਣਤੀ (ਮਿਲੀਅਨ)

103.454

85.913

101.982

ਪ੍ਰਤੀ ਓਪਰੇਸ਼ਨਲ ਹੋਲਡਿੰਗਜ਼ ਪਿੱਛੇ ਔਸਤ ਖੇਤਰ (ਹੈਕਟੇਅਰ)

0.902

0.880

0.913

ਪ੍ਰਤੀ ਹੋਲਡਿੰਗਜ਼ (ਹੈਕਟੇਅਰ) ਪਿੱਛੇ ਔਸਤ ਖੇਤਰ ਓਪਰੇਟਡ

0.815

0.682

0.833

 

6.5 ਫ਼ਸਲ ਉਤਪਾਦਨ

6.5.1 ਰਿਪੋਰਟ ਵਿੱਚ ਫ਼ਸਲਾਂ ਦੇ ਅਨੁਮਾਨ ਪੇਸ਼ ਕਰਨ ਲਈ 25 ਚੁਣੀਆਂ ਗਈਆਂ ਫ਼ਸਲਾਂ ਦੀ ਪਛਾਣ ਕੀਤੀ ਗਈ ਹੈ। ਇਹ ਹਨ: ਝੋਨਾ, ਜਵਾਰ, ਬਾਜਰਾ, ਮੱਕੀ, ਰਾਗੀ, ਕਣਕ, ਜੌਂ, ਛੋਲੇ, ਅਰਹਰ (ਤੂਰ), ਉੜਦ, ਮੂੰਗੀ, ਮਸਰੀ (ਦਾਲ), ਗੰਨਾ, ਆਲੂ, ਪਿਆਜ਼, ਮੂੰਗਫਲੀ, ਸੀਸਾਮੁਮ, ਤਾਰਾਮੀਰਾ /ਸਰ੍ਹੋਂ, ਨਾਰੀਅਲ, ਸੂਰਜਮੁਖੀ ਬੀਜ, ਕੇਸਰ, ਸੋਇਆਬੀਨ, ਨਾਈਜਰਸੀਡ, ਕਪਾਹ, ਜੂਟ। ਹਾਲਾਂਕਿ, ਚੁਣੀਆਂ ਹੋਈਆਂ ਫ਼ਸਲਾਂ ਦੇ ਸੰਬੰਧ ਵਿੱਚ ਉਨ੍ਹਾਂ ਫ਼ਸਲਾਂ ਦੇ ਅਨੁਮਾਨ ਪੇਸ਼ ਕੀਤੇ ਗਏ ਹਨ ਜੋ ਕਿ ਖੇਤੀਬਾੜੀ ਸਾਲ ਦੇ ਦੋ ਹਿੱਸਿਆਂ ਲਈ ਵੱਖਰੇ ਤੌਰ ’ਤੇ ਸਾਰੇ ਭਾਰਤ ਪੱਧਰ ’ਤੇ ਸਰਵੇਖਣ ਕੀਤੇ ਗਏ ਖੇਤੀਬਾੜੀ ਪਰਿਵਾਰਾਂ ਦੇ ਘੱਟੋ-ਘੱਟ 1 ਫ਼ੀਸਦੀ ਦੁਆਰਾ ਰਿਪੋਰਟ ਕੀਤੇ ਗਏ ਸਨ।

6.5.2 ਫ਼ਸਲ ਪੈਦਾ ਕਰਨ ਵਾਲੇ ਪਰਿਵਾਰਾਂ ਦਾ ਪ੍ਰਤੀਸ਼ਤ

ਸਾਰਣੀ 5: ਔਸਤਨ ਕੁੱਲ ਫ਼ਸਲੀ ਰਕਬਾ, ਪੈਦਾ ਕੀਤੀ ਗਈ ਮਾਤਰਾ ਅਤੇ ਚੁਣੀਆਂ ਗਈਆਂ ਫ਼ਸਲਾਂ ਦੇ ਉਤਪਾਦਨ ਦੀ ਰਿਪੋਰਟਿੰਗ ਕਰਨ ਵਾਲੇ ਖੇਤੀਬਾੜੀ ਪਰਿਵਾਰਾਂ ਲਈ ਮੁੱਲ

ਫ਼ਸਲ

ਫ਼ਸਲਾਂ ਦੇ ਉਤਪਾਦਨ ਦੀ ਰਿਪੋਰਟਿੰਗ ਕਰਨ ਵਾਲੇ ਖੇਤੀਬਾੜੀ ਪਰਿਵਾਰਾਂ ਦੀ ਪ੍ਰਤੀਸ਼ਤਤਾ

ਫ਼ਸਲਾਂ ਦੀ ਵਿਕਰੀ ਦੀ ਰਿਪੋਰਟਿੰਗ ਕਰਨ ਵਾਲੇ ਖੇਤੀਬਾੜੀ ਪਰਿਵਾਰਾਂ ਦੀ ਪ੍ਰਤੀਸ਼ਤਤਾ

ਫ਼ਸਲਾਂ ਦੇ ਉਤਪਾਦਨ ਦੀ ਰਿਪੋਰਟਿੰਗ ਕਰਨ ਵਾਲੇ ਖੇਤੀਬਾੜੀ ਪਰਿਵਾਰ ਦੀ ਪ੍ਰਤੀ ਔਸਤ 

ਕੁੱਲ ਫ਼ਸਲੀ ਰਕਬਾ (0.000 ਹੈਕਟੇਅਰ)

ਪੈਦਾ ਕੀਤੀ ਗਈ ਮਾਤਰਾ (ਕਿਲੋਗ੍ਰਾਮ/ਨੰਬਰ)

ਕੁੱਲ ਉਤਪਾਦਨ ਦਾ ਮੁੱਲ (ਰੁਪਏ)*

ਜੁਲਾਈ 2018 - ਦਸੰਬਰ 2018

ਝੋਨਾ

53.2

52.6

0.617

2,035

36,139

ਜਵਾਰ

3.5

48.1

0.713

677

15,420

ਬਾਜਰਾ

8.3

48.6

0.769

672

12,692

ਮੱਕੀ

11.3

47.1

0.467

815

13,671

ਰਾਗੀ

1.6

36.3

0.398

336

9,154

ਅਰਹਰ (ਤੂਰ)

2.9

60.4

0.684

388

18,953

ਉੜਦ

4.1

50.5

0.568

264

9,860

ਮੂੰਗ

2.7

44.8

0.667

216

10,973

ਗੰਨਾ

3.5

95.9

0.608

37,474

1,01,625

ਆਲੂ

1.4

48.5

0.111

1143

9,240

ਮੂੰਗਫਲੀ

2.1

77.6

0.810

737

31,859

ਨਾਰੀਅਲ

2.0

61.2

0.185

1,227

15,109

ਸੋਇਆਬੀਨ

6.0

94.4

1.175

1,202

37,584

ਕਪਾਹ

7.2

94.6

1.108

1,209

62,291

ਸਾਰੀਆਂ ਫ਼ਸਲਾਂ

92.7

xxx

0.889

xxx

46,277

ਜਨਵਰੀ 2019 - ਜੂਨ 2019

ਝੋਨਾ

9.3

76.6

0.606

2,755

45,866

ਜਵਾਰ

1.8

60.1

0.861

1,233

32,064

ਮੱਕੀ

3.5

82.0

0.458

2,014

34,419

ਕਣਕ

41.2

50.8

0.630

1,948

37,657

ਛੋਲੇ

6.7

63.2

0.625

584

23,891

ਅਰਹਰ (ਤੂਰ)

1.7

51.9

0.418

311

15,203

ਮੂੰਗ

1.5

51.1

0.429

191

9,608

ਮਸਰੀ

2.1

47.8

0.271

233

9,952

ਗੰਨਾ

2.4

95.7

0.600

34,774

1,05,189

ਆਲੂ

5.3

55.0

0.160

2,933

17,270

ਪਿਆਜ

1.3

55.6

0.272

3,873

31,255

ਤਾਰਾਮੀਰਾ /ਸਰ੍ਹੋਂ

7.5

45.2

0.402

601

22,584

ਨਾਰੀਅਲ

1.9

56.4

0.175

880

10,468

ਕਪਾਹ

1.3

90.7

1.137

963

48,298

ਸਾਰੀਆਂ ਫ਼ਸਲਾਂ

72.5

xxx

0.775

xxx

50,807

* ਉਤਪਾਦਨ ਦੇ ਕੁੱਲ ਮੁੱਲ ਵਿੱਚ ਪੈਦਾ ਕੀਤੀ ਗਈ ਫ਼ਸਲ ਦਾ ਮੁੱਲ, ਵਾਢੀ ਤੋਂ ਪਹਿਲਾਂ ਦੀ ਵਿਕਰੀ ਅਤੇ ਪੈਦਾ ਹੋਣ ਵਾਲੇ ਬਾਕੀ ਉਤਪਾਦਾਂ ਦਾ ਮੁੱਲ ਸ਼ਾਮਲ ਹੁੰਦਾ ਹੈ।

# ਨਾਰੀਅਲ ਨੂੰ ਛੱਡ ਕੇ ਸਾਰੀਆਂ ਫ਼ਸਲਾਂ ਲਈ, ਕਟਾਈ ਦੀ ਮਾਤਰਾ ਕਿੱਲੋ ਵਿੱਚ ਤੈਅ ਹੁੰਦੀ ਹੈ ਅਤੇ ਨਾਰੀਅਲ ਦੀ ਕਟਾਈ ਦੀ ਮਾਤਰਾ ਗਿਣਤੀ ਵਿੱਚ ਦੱਸੀ ਗਈ ਹੈ।

 

 

6.6 ਪ੍ਰਤੀ ਖੇਤੀਬਾੜੀ ਪਰਿਵਾਰਕ ਔਸਤਨ ਮਹੀਨਾਵਾਰ ਆਮਦਨ

6.6.1 ਸਰਵੇਖਣ ਵਿੱਚ ਖੇਤੀਬਾੜੀ ਸਾਲ ਜੁਲਾਈ 2018 - ਜੂਨ 2019 ਦੇ ਦੋ ਹਿੱਸਿਆਂ ਲਈ ਵੱਖਰੇ ਤੌਰ ’ਤੇ ਫ਼ਸਲਾਂ ਦੇ ਉਤਪਾਦਨ, ਪਸ਼ੂਆਂ ਨੂੰ ਪਾਲਣ ਅਤੇ ਗੈਰ-ਖੇਤੀ ਕਾਰੋਬਾਰਾਂ ਨਾਲ ਜੁੜੀ ਆਮਦਨੀ ਅਤੇ ਖਰਚਿਆਂ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਹੈ। ਰੁਜ਼ਗਾਰ ਤੋਂ ਆਮਦਨੀ ਅਤੇ ਜ਼ਮੀਨ ਨੂੰ ਠੇਕੇ ’ਤੇ ਦੇਣ ਤੋਂ ਆਮਦਨੀ ਨੂੰ ਵੀ ਉਸੇ ਸਮੇਂ ਲਈ ਦਰਜ ਕੀਤਾ ਗਿਆ ਸੀ। ਇਸ ਜਾਣਕਾਰੀ ਦੇ ਅਧਾਰ ’ਤੇ, ਖੇਤੀਬਾੜੀ ਸਾਲ ਜੁਲਾਈ 2018 - ਜੂਨ 2019 ਦੇ ਲਈ ਔਸਤਨ ਮਹੀਨਾਵਾਰ ਆਮਦਨੀ ਕੱਢੀ ਗਈ ਹੈ। ਜਿਸ ਵਿੱਚ ਜ਼ਮੀਨ ਨੂੰ ਠੇਕੇ ’ਤੇ ਦੇ ਕੇ ਹੋਣ ਵਾਲੀ ਆਮਦਨੀ, ਫ਼ਸਲਾਂ ਦੇ ਉਤਪਾਦਨ ਤੋਂ ਪੱਕੀ ਪ੍ਰਾਪਤੀ, ਪਸ਼ੂ ਪਾਲਣ ਅਤੇ ਗੈਰ-ਖੇਤੀ ਕਾਰੋਬਾਰਾਂ ਦੀ ਆਮਦਨੀ ਨੂੰ ਜੋੜਿਆ ਗਿਆ ਹੈ। ਆਮਦਨੀ ਦੇ ਹਰੇਕ ਸਰੋਤ ਲਈ ਕੁੱਲ ਆਮਦਨੀ ਵਿੱਚੋਂ ਕੁੱਲ ਖਰਚਿਆਂ ਨੂੰ ਘਟਾ ਕੇ ਸ਼ੁੱਧ ਆਮਦਨੀ ਤਿਆਰ ਕੀਤੀ ਜਾਂਦੀ ਹੈ।

ਸਾਰਣੀ 6: ਜੁਲਾਈ 2018 - ਜੂਨ 2019 ਦੇ ਦੌਰਾਨ ਪ੍ਰਤੀ ਖੇਤੀਬਾੜੀ ਪਰਿਵਾਰ ਦੇ ਵੱਖੋ-ਵੱਖਰੇ ਸਰੋਤਾਂ ਤੋਂ ਔਸਤ ਮਹੀਨਾਵਾਰ ਆਮਦਨੀ (ਰੁਪਏ)

ਪਹੁੰਚ

ਆਮਦਨੀ ਦੇ ਹਿੱਸੇ

ਤਨਖਾਹ ਤੋਂ ਆਮਦਨੀ

ਜ਼ਮੀਨ ਨੂੰ ਠੇਕੇ ’ਤੇ ਦੇਣ ਤੋਂ ਆਮਦਨੀ

ਫ਼ਸਲ ਉਤਪਾਦਨ ਤੋਂ ਸ਼ੁੱਧ ਆਮਦਨੀ

ਪਸ਼ੂ-ਪਾਲਣ ਤੋਂ ਸ਼ੁੱਧ ਆਮਦਨੀ

ਗੈਰ-ਖੇਤੀਬਾੜੀ ਕਾਰੋਬਾਰ ਤੋਂ ਸ਼ੁੱਧ ਆਮਦਨੀ

ਕੁੱਲ

ਆਮਦਨੀ

 

ਖਰਚਿਆਂ ਦੀ ਅਦਾਇਗੀ ਦੀ ਪਹੁੰਚ

4,063

134

3,798

1,582

641

10,218

ਖਰਚਿਆਂ ਦੀ ਅਦਾਇਗੀ ਅਤੇ ਲਗਾਏ ਗਏ ਖਰਚੇ ਦੋਵੇਂ

4,063

134

3,058

441

641

8,337

 

6.7 ਖੇਤੀਬਾੜੀ ਪਰਿਵਾਰਾਂ ਦਾ ਕਰਜ਼ਾ

ਸਰਵੇਖਣ ਦੀ ਤਾਰੀਖ ਦੇ ਅਨੁਸਾਰ (ਭਾਵ, ਜਿਸ ਦਿਨ ਪਰਿਵਾਰ ਤੋਂ ਅੰਕੜਾ ਇਕੱਠਾ ਕੀਤਾ ਗਿਆ ਸੀ) ਪਹਿਲੀ ਮੁਲਾਕਾਤ ਦੇ ਦੌਰਾਨ ਹਰੇਕ ਸਰਵੇਖਣ ਕੀਤੇ ਗਏ ਖੇਤੀਬਾੜੀ ਪਰਿਵਾਰਾਂ ਤੋਂ ਬਕਾਇਆ ਕਰਜ਼ੇ ਦੀ ਰਕਮ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ ਸੀ।

ਸਾਰਣੀ 7: ਕਰਜ਼ਦਾਰ ਖੇਤੀਬਾੜੀ ਪਰਿਵਾਰਾਂ ਦੀ ਪ੍ਰਤੀਸ਼ਤਤਾ ਅਤੇ ਪ੍ਰਤੀ ਖੇਤੀਬਾੜੀ ਪਰਿਵਾਰ ਦੇ ਬਕਾਇਆ ਕਰਜ਼ਿਆਂ ਦੀ ਔਸਤ ਰਕਮ (ਰੁਪਏ)

ਸੂਚਕ

ਮੁੱਲ

ਕਰਜ਼ਦਾਰ ਖੇਤੀਬਾੜੀ ਪਰਿਵਾਰਾਂ ਦੀ ਪ੍ਰਤੀਸ਼ਤਤਾ

50.2%

ਪ੍ਰਤੀ ਖੇਤੀਬਾੜੀ ਪਰਿਵਾਰ ਦੇ ਬਕਾਇਆ ਕਰਜ਼ੇ ਦੀ ਔਸਤ ਰਕਮ (ਰੁਪਏ)

74,121 ਰੁਪਏ

 

*********

ਡੀਐੱਸ/ ਵੀਜੇ/ ਏਕੇ



(Release ID: 1754234) Visitor Counter : 266


Read this release in: English , Tamil