ਰੱਖਿਆ ਮੰਤਰਾਲਾ
ਪੱਛਮੀ ਨੌਸੇਨਾ ਕਮਾਨ ਨੇ ਜੇਤੂ ਮਸ਼ਾਲ ਪ੍ਰਾਪਤ ਕੀਤੀ
Posted On:
02 SEP 2021 5:19PM by PIB Chandigarh
1971 ਦੀ ਜੰਗ ਦੀ ਜਿੱਤ ਦੀ ਗੋਲਡਨ ਜੁਬਲੀ ਮਨਾਉਣ ਲਈ ਦੇਸ਼ ਭਰ ਵਿੱਚ ਸਵਰਣਮ ਵਿਜੇ ਵਰਸ਼ ਮਨਾਇਆ ਜਾ ਰਿਹਾ ਹੈ। ਜਸ਼ਨਾਂ ਦੇ ਹਿੱਸੇ ਵਜੋਂ, ਵਿਜੇ ਜਯੋਤੀ, ਸਮੁੱਚੇ ਦੇਸ਼ ਦੀ ਯਾਤਰਾ ਦੌਰਾਨ, 01 ਸਤੰਬਰ 21 ਨੂੰ ਗੇਟਵੇ ਆਫ਼ ਇੰਡੀਆ, ਮੁੰਬਈ ਪਹੁੰਚੀ। ਇਸ ਨੂੰ 15 ਪੰਜਾਬ ਰੈਜੀਮੈਂਟ ਦੇ ਜਵਾਨਾਂ ਵਲੋਂ ਸਥਾਨ 'ਤੇ ਲਿਆਂਦਾ ਗਿਆ ਅਤੇ ਮਹਾਰਾਸ਼ਟਰ ਦੇ ਮਾਣਯੋਗ ਮੁੱਖ ਮੰਤਰੀ, ਸ਼੍ਰੀ ਊਧਵ ਠਾਕਰੇ ਨੇ ਤਿੰਨ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ, 1971 ਦੀ ਜੰਗ ਦੇ ਸਾਬਕਾ ਫੌਜੀਆਂ ਅਤੇ ਹੋਰ ਪਤਵੰਤਿਆਂ ਦੀ ਮੌਜੂਦਗੀ ਵਿੱਚ ਮਸ਼ਾਲ ਨੂੰ ਪ੍ਰਾਪਤ ਕੀਤਾ।
02 ਸਤੰਬਰ 21 ਨੂੰ, ਜੇਤੂ ਮਸ਼ਾਲ ਨੇ ਨੌਸੇਨਾ ਡੌਕਯਾਰਡ ਦੀ ਯਾਤਰਾ ਕੀਤੀ ਅਤੇ ਵਾਇਸ ਐਡਮਿਰਲ ਆਰ ਹਰੀ ਕੁਮਾਰ, ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਅਫਸਰ ਕਮਾਂਡਿੰਗ-ਇਨ-ਚੀਫ ਨੇ ਗੌਰਵ ਸਤੰਭ ਯਾਦਗਾਰ ਵਿਖੇ ਇੱਕ ਸਨਮਾਨ ਸਮਾਰੋਹ ਵਿੱਚ ਉਨ੍ਹਾਂ ਦਾ ਸਵਾਗਤ ਕੀਤਾ। ਕਮਾਂਡਰ-ਇਨ-ਚੀਫ ਨੇ ਬਹਾਦਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ, ਜਿਨ੍ਹਾਂ ਨੇ ਯੁੱਧ ਦੌਰਾਨ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਇਸ ਮੌਕੇ ਇੱਕ ਰਸਮੀ ਗਾਰਡ ਪਰੇਡ ਕੀਤੀ ਗਈ।
ਇਸ ਸਮਾਗ਼ਮ ਦੇ ਮੁਕੰਮਲ ਹੋਣ 'ਤੇ, ਵਿਜੇ ਮਸ਼ਾਲ ਨੂੰ 22ਵੀਂ ਮਿਜ਼ਾਈਲ ਵੈਸਲ ਸਕੁਐਡਰਨ, ਕਿਲਰ ਸਕੁਐਡਰਨ ਵਿੱਚ ਲਿਜਾਇਆ ਗਿਆ, ਜਿਸ ਨੂੰ 1971 ਦੇ ਯੁੱਧ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਵਾਲੀਆਂ ਕਿਸ਼ਤੀਆਂ ਤੋਂ ਹਿੰਮਤ ਅਤੇ ਬਹਾਦਰੀ ਦੀ ਵਿਰਾਸਤ ਮਿਲੀ ਸੀ। ਇਹ ਕਿਲਰ ਸਕੁਐਡਰਨ ਦੀਆਂ ਮਿਜ਼ਾਈਲ ਕਿਸ਼ਤੀਆਂ ਸਨ, ਜਿਨ੍ਹਾਂ ਨੇ ਦਸੰਬਰ 1971 ਵਿੱਚ ਕਰਾਚੀ ਵਿੱਚ ਤਬਾਹੀ ਮਚਾਈ ਅਤੇ 'ਕਿਲਰਜ਼' ਦੇ ਉਪਨਾਮ ਨੂੰ ਲਾਇਕ ਬਣਾਇਆ। ਨੌਸੈਨਾ ਦਿਵਸ ਹਰ ਸਾਲ 04 ਦਸੰਬਰ ਨੂੰ ਭਾਰਤੀ ਨੌਸੈਨਾ ਦੇ ਇਨ੍ਹਾਂ 'ਫਸਟ ਸਟ੍ਰਾਈਕ' ਤੱਤਾਂ ਦੇ ਬਹਾਦਰੀ ਭਰੇ ਕਾਰਨਾਮਿਆਂ ਦੀ ਯਾਦ ਵਿਚ ਮਨਾਇਆ ਜਾਂਦਾ ਹੈ, ਜੋ 'ਹਿੱਟ ਫਸਟ, ਹਿੱਟ ਹਾਰਡ' ਦੇ ਇਕੋ ਉਦੇਸ਼ ਅਤੇ ਟੀਚੇ ਨਾਲ ਜੀਉਂਦੇ ਹਨ। ਇਸ ਸਮਾਗਮ ਵਿੱਚ ਕਿਲਰ ਸਕੁਐਡਰਨ ਦੇ ਕੁਝ ਸਤਿਕਾਰਤ ਸਾਬਕਾ ਜਵਾਨਾਂ ਨੇ ਸ਼ਮੂਲੀਅਤ ਕੀਤੀ, ਜਿਨ੍ਹਾਂ ਨੇ ਯੁੱਧ ਦੌਰਾਨ ਆਪਰੇਸ਼ਨ ਟ੍ਰਾਈਡੈਂਟ ਅਤੇ ਆਪਰੇਸ਼ਨ ਪਾਇਥਨ ਵਿੱਚ ਹਿੱਸਾ ਲਿਆ ਸੀ।
ਇੱਕ ਪ੍ਰਭਾਵਸ਼ਾਲੀ ਸਮਾਰੋਹ ਵਿੱਚ, ਵਾਈਸ ਐਡਮਿਰਲ ਆਰ ਹਰੀ ਕੁਮਾਰ ਨੇ ਇਨ੍ਹਾਂ ਸਾਬਕਾ ਜਵਾਨਾਂ ਨੂੰ ਸਨਮਾਨਿਤ ਕੀਤਾ। ਕੁਝ ਸਾਬਕਾ ਜਵਾਨਾਂ ਨੇ ਸਮਾਗਮ ਦੌਰਾਨ ਭਾਸ਼ਣ ਦਿੱਤਾ ਅਤੇ ਬਹਾਦਰੀ ਦੇ ਆਪਣੇ ਸ਼ਾਨਦਾਰ ਤਜ਼ਰਬੇ ਸਾਂਝੇ ਕੀਤੇ। ਸਮਾਗਮ ਦੀ ਸਮਾਪਤੀ ਰਿਅਰ ਐਡਮ ਅਤੁਲ ਆਨੰਦ, ਫਲੈਗ ਅਫਸਰ ਕਮਾਂਡਿੰਗ ਮਹਾਰਾਸ਼ਟਰ ਨੇਵਲ ਏਰੀਆ (ਐੱਫਓਐੱਮਏ) ਨੇ ਧੰਨਵਾਦ ਦਾ ਮਤਾ ਦਿੱਤਾ।
****
ਐੱਮਕੇ/ਵੀਐੱਮ/ਪੀਐੱਸ
(Release ID: 1751550)
Visitor Counter : 129