ਕਬਾਇਲੀ ਮਾਮਲੇ ਮੰਤਰਾਲਾ

ਸ਼੍ਰੀ ਅਰਜੁਨ ਮੁੰਡਾ ਕਬਾਇਲੀ ਸਸ਼ਕਤੀਕਰਣ ਨੂੰ ਲੈ ਕੇ ਚੁੱਕੇ ਗਏ ਕਦਮਾਂ ਦੇ ਜਮੀਨੀ ਲਾਗੂਕਰਨ ਦੀ ਸਮੀਖਿਆ ਲਈ ਕੱਲ੍ਹ ਛੱਤੀਸਗੜ੍ਹ ਦੇ ਦੋ ਦਿਨਾ ਦੌਰੇ ‘ਤੇ ਜਾਣਗੇ

Posted On: 26 AUG 2021 5:19PM by PIB Chandigarh

ਕਬਾਇਲੀ ਮਾਮਲੇ ਦੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਕਬਾਇਲੀ ਸਸ਼ਕਤੀਕਰਣ ਲਈ ਸੰਚਾਲਿਤ ਪ੍ਰੋਗਰਾਮਾਂ ਜਿਵੇਂ, ਐੱਮਐੱਫਪੀ, ਵੀਡੀਵੀਕੇ ਅਤੇ ਟ੍ਰਾਈਫੂਡ ਦੇ ਲਾਗੂਕਰਨ ਦੀ ਪ੍ਰਗਤੀ ਦੀ ਸਮੀਖਿਆ ਕਰਨ ਲਈ ਸ਼ੁੱਕਰਵਾਰ, 27 ਅਗਸਤ 2021 ਨੂੰ ਛੱਤੀਸਗੜ੍ਹ ਰਾਜ ਦੇ ਦੋ ਦਿਨਾ ਦੌਰੇ ‘ਤੇ ਰਵਾਨਾ ਹੋਣਗੇ। ਉਨ੍ਹਾਂ ਦੇ ਨਾਲ  ਟ੍ਰਾਈਫੇਡ ਦੇ ਪ੍ਰਬੰਧ  ਨਿਦੇਸ਼ਕ ਸ਼੍ਰੀ ਪ੍ਰਵੀਨ ਕ੍ਰਿਸ਼ਣ ਅਤੇ ਕਬਾਇਲੀ ਕਾਰਜ ਮੰਤਰਾਲੇ ਅਤੇ ਟ੍ਰਾਈਫੇਡ ਦੇ ਸੀਨੀਅਰ ਅਧਿਕਾਰੀ ਵੀ ਹੋਣਗੇ।  

ਇਸ ਦੋ ਦਿਨਾ ਦੌਰੇ ਦੇ ਦੌਰਾਨ ਸ਼੍ਰੀ ਮੁੰਡਾ ਰਾਏਪੁਰ ਵਿੱਚ ਰਾਜ ਦੇ ਅਧਿਕਾਰੀਆਂ ਦੇ ਨਾਲ ਸਮੀਖਿਆ ਮੀਟਿੰਗ ਕਰਨਗੇ। ਇਸ ਦੇ ਬਾਅਦ ਉਹ ਬਸਤਰ ਜ਼ਿਲ੍ਹੇ ਦਾ ਦੌਰਾ ਕਰਨਗੇ ਅਤੇ ਜਗਦਲਪੁਰ ਵਿੱਚ ਬਣ ਰਹੇ ਟ੍ਰਾਈਫੂਡ ਫੂਡ ਪਾਰਕ ਦਾ ਨਿਰੀਖਣ ਕਰਨਗੇ। ਉਹ ਵਨ ਧਨ ਪ੍ਰਕਿਰਤਿਕ ਪੁਰਸਕਾਰ ਸਮਾਰੋਹ ਵਿੱਚ ਕਬਾਇਲੀ ਲਾਭਾਰਥੀਆਂ ਦੇ ਨਾਲ ਆਹਮਣੇ-ਸਾਹਮਣੇ ਗੱਲਬਾਤ ਵੀ ਕਰਨਗੇ। ਅਤੇ ਉਨ੍ਹਾਂ ਦੀਆਂ ਕੁਝ ਉਤਕ੍ਰਿਸ਼ਟ ਉਪਲਬੱਧੀਆਂ ਨੂੰ ਵੀ ਮਾਨਤਾ ਦੇਣਗੇ। ਸ਼੍ਰੀ ਅਰਜੁਨ ਮੁੰਡਾ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਨਾਲ ਧੁਰਾਗਾਂਵ ਵੀਡੀਵੀਕੇਸੀ ਦਾ ਵੀ ਦੌਰਾ ਕਰਨਗੇ ਅਤੇ ਕਬਾਇਲੀ ਲਾਭਾਰਥੀਆਂ ਜਾਂ ਵਨ ਸੰਗ੍ਰਹਿਕਰਤਾਵਾਂ ਅਤੇ ਕਾਰੀਗਰਾਂ, ਦੋਨਾਂ ਦੇ ਨਾਲ ਗੱਲਬਾਤ ਕਰਨਗੇ।  

ਇਸ ਦੌਰੇ ਦੇ ਦੌਰਾਨ, ਕੇਂਦਰੀ ਕਬਾਇਲੀ ਮਾਮਲੇ ਦੇ ਮੰਤਰੀ ਵਿਅਕਤੀਗਤ ਰੂਪ ਨਾਲ ਇਨ੍ਹਾਂ ਕਬਾਇਲੀ ਵਿਕਾਸ ਯੋਜਨਾਵਾਂ ਦੇ ਜਮੀਨੀ ਪੱਧਰ ਦੇ ਲਾਗੂਕਰਨ, ਚੁਣੌਤੀਆਂ ਤੇ ਪ੍ਰਗਤੀ ਦੀ ਸਮੀਖਿਆ ਤੇ ਮੁਲਾਂਕਨ ਕਰਨਗੇ। ਇਨ੍ਹਾਂ ਪ੍ਰੋਗਰਾਮਾਂ ਦਾ ਮੂਲ ਉਦੇਸ਼ ਪੂਰੇ ਦੇਸ਼ ਵਿੱਚ ਕਬਾਇਲੀ ਜੀਵਨ ਅਤੇ ਆਜੀਵਿਕਾ ਦੇ ਪੂਰਣ ਪਰਿਵਰਤਨ ‘ਤੇ ਪ੍ਰਭਾਵ ਪਾਉਣਾ ਅਤੇ ਇੱਕ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਪ੍ਰਗਤੀ ਕਰਨਾ ਹੈ।

********


ਐੱਨਬੀ/ਯੂਡੀ



(Release ID: 1749706) Visitor Counter : 121


Read this release in: English , Urdu , Hindi , Tamil