ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਸਰਕਾਰੀ ਨੌਕਰੀ ਤੋਂ ਜ਼ਿਆਦਾ ਆਕਰਸ਼ਕ ਹੈ ਸਟਾਰਟਅੱਪ ਵਿੱਚ ਸਵੈ ਰੋਜ਼ਗਾਰ ਦਾ ਅਵਸਰ


ਸੀਐੱਸਆਈਆਰ-ਅਰੋਮਾ ਮਿਸ਼ਨ ਪੜਾਅ- II ਤਹਿਤ ਸੀਐੱਸਆਈਆਰ-ਇੰਡੀਅਨ ਇੰਸਟੀਚਿਊਟ ਆਵ੍ ਇੰਟੀਗ੍ਰੇਟਿਵ ਮੈਡੀਸਿਨ ਵਿੱਚ ਜੰਮੂ ਦੇ ਖੇਤੀਬਾੜੀ ਸਟਾਰਟਅੱਪ, ਨੌਜਵਾਨ ਉੱਦਮੀਆਂ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ

Posted On: 17 AUG 2021 8:11PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ ਵਿੱਚ ਕਿਹਾ ਕਿ ਸਟਾਰਟਅੱਪ ਵਿੱਚ ਸਵੈਰੋਜ਼ਗਾਰ ਦੇ ਕਈ ਅਵਸਰ ਸਰਕਾਰੀ ਨੌਕਰੀਆਂ ਦੇ ਮੁਕਾਬਲੇ ਕਿਤੇ ਅਧਿਕ ਆਕਰਸ਼ਕ ਹਨ ਅਤੇ ਜ਼ਰੂਰਤ ਕੇਵਲ ਉਸ ਮਾਨਸਿਕਤਾ ਨੂੰ ਬਦਲਣ ਦੀ ਹੈ ਜੋ ਮਾਮੂਲੀ ਵੇਤਨ ਅਤੇ ਥੋੜ੍ਹੇ ਸਮੇਂ ਦੀ ਸਰਕਾਰੀ ਨੌਕਰੀ ਨੂੰ ਤਰਜੀਹ ਦਿੰਦੀ ਹੈ। ਇਸ ਦੀ ਬਜਾਏ ਸਵੈ ਰੋਜ਼ਗਾਰ ਲਈ ਸਟਾਰਟਅੱਪਸ ਸੰਬੰਧੀ ਪਹਿਲ ਦੀ ਸ਼ੁਰੂਆਤ ਨਾਲ ਹੀ ਤੁਲਾਨਤਮਕ ਕਈ ਗੁਣਾ ਅਧਿਕ ਰਿਟਰਨ ਹਾਸਿਲ ਕੀਤਾ ਜਾ ਸਕਦਾ ਹੈ।

ਸੀਐੱਸਆਈਆਰ-ਇੰਡੀਅਨ ਇੰਸਟੀਟਿਊਟ ਆਵ੍ ਇੰਟੀਗ੍ਰੇਟਿਵ ਮੈਡੀਸਿਨ (ਆਈਆਈਆਈਐੱਮ) ਵਿੱਚ ਸੀਐੱਸਆਈਆਰ-ਅਰੋਮਾ ਮਿਸ਼ਨ ਫੇਜ਼-II ਤਹਿਤ ਕਿਸਾਨਾਂ ਲਈ ਇੱਕ ਦਿਨਾਂ ਜਾਗਰੂਕਤਾ ਸਹਿ ਟ੍ਰੇਨਿੰਗ ਪ੍ਰੋਗਰਾਮ ਦਾ ਉਦਘਾਟਨ ਕਰਨ ਦੇ ਬਾਅਦ ਖੇਤੀਬਾੜੀ ਸਟਾਰਟਅੱਪ, ਨੌਜਵਾਨ ਉੱਦਮੀਆਂ ਅਤੇ ਕਿਸਾਨਾਂ ਦੇ ਨਾਲ ਗੱਲਬਾਤ ਦੌਰਾਨ ਡਾ. ਜਿਤੇਂਦਰ ਸਿੰਘ ਨੂੰ ਇੱਕ ਨੌਜਵਾਨ ਉੱਦਮੀ ਨੇ ਦੱਸਿਆ ਕਿ ਉਨ੍ਹਾਂ ਨੇ ਖੇਤੀ ਵਿੱਚ ਆਧੁਨਿਕ ਤਕਨੀਕ ਦਾ ਉਪਯੋਗ ਕਰਕੇ ਮਹਜ ਇੱਕ ਹੈਕਟੇਅਰ ਭੂਮੀ ਤੋਂ 3 ਲੱਖ ਰੁਪਏ ਪ੍ਰਤੀ ਸਾਲ ਕਮਾਉਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਕਿ ਦੋ ਬੀ-ਟੈੱਕ ਗ੍ਰੈਜੂਏਟ  ਇੰਜੀਨੀਅਰਾਂ ਨੇ ਕਿਹਾ ਕਿ ਇਸੇ ਤਰ੍ਹਾਂ ਦੀ ਸਟਾਰਟਅੱਪ ਪਹਿਲ ਦੇ ਜ਼ਰੀਏ ਉਨ੍ਹਾਂ ਦੀ ਆਮਦਨ ਮਹਿਜ ਪੰਜ ਮਹੀਨੇ ਦੀ ਇੱਕ ਛੋਟੀ ਮਿਆਦ ਵਿੱਚ ਦੋਗੁਣੀ ਹੋ ਗਈ ਸੀ

 

https://ci3.googleusercontent.com/proxy/rSV-Sj3J8i0cJSfSddxTxtC3dIg-Oyt9A6RPbLrhejwKWOOr7cnxzeUdDuON3Vdi5V-0vgCqctTn7GDXLftFNXxqWjcPYjMJGvCfbkWT0Ktunf0dLvFUKBH61qH2=s0-d-e1-ft#https://static.pib.gov.in/WriteReadData/userfiles/image/jammu-1(1)F4IG.jpg

ਇਸ ਦੇ ਜਵਾਬ ਵਿੱਚ ਮੰਤਰੀ ਨੇ ਕਿਹਾ, ਇਹ ਉਨ੍ਹਾਂ ਭਟਕੇ ਹੋਏ ਨੌਜਵਾਨਾਂ ਲਈ ਇੱਕ ਸੰਦੇਸ਼ ਹੈ ਜੋ ਦਿਹਾੜੀ ਮਜ਼ਦੂਰੀ ਵਾਲੀ ਨੌਕਰੀ ਲਈ ਸੰਘਰਸ਼ ਕਰਦੇ ਹਨ ਜਿਸ ਤੋਂ ਉਨ੍ਹਾਂ 6000 ਰੁ. ਪ੍ਰਤੀ ਮਹੀਨੇ ਤੋਂ ਅਧਿਕ ਨਹੀਂ ਮਿਲ ਸਕਦਾ ਹੈ। ਜਦੋਂਕਿ ਸਾਡੇ ਕੋਲ ਅਜਿਹੇ ਨੌਜਵਾਨ ਸਟਾਰਟਅੱਪ ਹਨ ਜੋ ਨਾ ਕੇਵਲ ਆਪਣੇ ਲਈ ਬਲਿਕ ਆਪਣੇ ਸਾਥੀਆਂ ਲਈ ਵੀ ਆਰਸ਼ਕ ਆਜੀਵਿਕਾ ਪ੍ਰਦਾਨ ਕਰ ਰਹੇ ਹਨ। ਮੰਤਰੀ ਨੇ ਕਿਹਾ ਕਿ ਨੌਜਵਾਨਾਂ ਅਤੇ ਉਨ੍ਹਾਂ ਦੇ ਮਾਤਾ-ਪਿਤਾ ਲਈ ਸਪਸ਼ਟ ਤੌਰ ‘ਤੇ ਪ੍ਰਾਥਮਿਕਤਾਵਾਂ ਨਿਰਧਾਰਿਤ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆਂ ਵਿੱਚ ਕੋਈ ਵੀ ਸਰਕਾਰ ਹਰੇਕ ਨੌਜਵਾਨ ਨੂੰ ਸਰਕਾਰੀ ਨੌਕਰੀ ਨਹੀਂ ਦੇ ਸਕਦੀ ਹੈ ਲੇਕਿਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਇੱਕ ਜ਼ਿੰਮੇਵਾਰ ਸਰਕਾਰ ਨੇ ਨੌਜਵਾਨਾਂ ਲਈ ਸਵੈ ਰੋਜ਼ਗਾਰ ਦੇ ਜ਼ਰੀਏ  ਆਜੀਵਿਕਾ ਕਮਾਉਣ ਲਈ ਅਦਭੁੱਤ ਅਵਸਰ ਪੈਦਾ ਕੀਤੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਰਸੋਨਲ ਅਤੇ ਟ੍ਰੇਨਿੰਗ ਵਿਭਾਗ (ਡੀਓਪੀਟੀ) ਨੇ ਸਰਕਾਰੀ ਨੌਕਰੀਆਂ ਵਿੱਚ ਵੀ ਇੰਟਰਵਿਊ ਨੂੰ ਸਮਾਪਤ ਕਰ ਦਿੱਤੀ ਹੈ ਜਿਸ ਦੇ ਨਤੀਜੇ ਵਜੋਂ ਇੰਟਰਵਿਊ ਦੇ ਅੰਕਾਂ ਵਿੱਚ ਹੇਰਫੇਰ ਕਰਕੇ ਭਾਈ-ਭਜੀਤਾਵਾਦ, ਪੱਖਪਾਤ ਜਾਂ ਕਿਸੇ ਹੋਰ ਤਰੀਕੇ ਨਾਲ ਨੌਕਰੀ ਹਾਸਿਲ ਕਰਨ ਦੀ ਗੁੰਜਾਇਸ਼ ਘੱਟ ਤੋਂ ਘੱਟ ਹੋ ਗਈ ਹੈ। ਉਨ੍ਹਾਂ ਨੇ ਕਿਹਾ ਅਜਿਹੇ ਵਿੱਚ ਹਰੇਕ ਨਾਗਰਿਕ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਨੌਜਵਾਨਾਂ ਨੂੰ ਬਿਲਕੁੱਲ ਸਪਸ਼ਟਤਾ ਦੇ ਨਾਲ ਆਪਣੀ ਪ੍ਰਾਥਮਿਕਤਾ ਨਿਰਧਾਰਿਤ ਕਰਨ ਲਈ ਸਿੱਖਿਅਤ ਕਰੋ ਅਤੇ ਇਹ ਤੈਅ ਕਰੋ ਕਿ ਕੀ ਉਸ ਦੇ ਕੋਲ ਸਰਕਾਰੀ ਨੌਕਰੀ ਲਈ ਯੋਗਤਾ ਅਤੇ ਪ੍ਰਤਿਭਾ ਹੈ ਅਤੇ ਇਹ ਸਰਕਾਰੀ ਖੇਤਰ ਦੇ ਬਾਹਰ ਕਿਸੇ ਕਾਰੋਬਾਰ ਦੇ ਜ਼ਰੀਏ ਆਜੀਵਿਕਾ ਕਮਾਉਣ ਲਈ ਕੌਸ਼ਲ ਅਤੇ ਉੱਦਮਤਾ ਹਾਸਿਲ ਕਰੋ।

ਡਾ. ਜਿਤੇਂਦਰ ਸਿੰਘ ਨੇ ਸੰਸਥਾਨ ਦੀ ਇਤਿਹਾਸਿਕ ਉਪਲੱਬਧੀਆਂ ਬਾਰੇ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਾਰੋਬਾਰ ਤੌਰ ‘ਤੇ ਵਿਆਪਕ ਉਪਯੋਗ ਕੀਤੇ ਜਾਣ ਵਾਲੇ ਪੁਦੀਨੇ ਦੇ ਪੌਦੇ ਦਾ ਵਿਸ਼ੇਸ ਤੌਰ ‘ਤੇ ਉਲੇਖ ਕੀਤਾ ਜੋ ਸੰਸਥਾਨ ਦੀ ਵਿਰਾਸਤ ਦਾ ਜਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਸੰਸਥਾਨ ਨੇ ਭਾਰਤ ਵਿੱਚ ਬੈਂਗਨੀ ਕ੍ਰਾਂਤੀ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਜੋ ਕਿਸਾਨ ਭਾਈਚਾਰੇ ਨੂੰ ਉਨ੍ਹਾਂ ਦੀ ਆਮਦਨ ਵਧਾਉਣ ਅਤੇ ਆਜੀਵਿਕਾ ਵਿੱਚ ਸੁਧਾਰ ਕਰਨ ਵਿੱਚ ਮਦਦ ਕਰ ਰਿਹਾ ਹੈ। 

ਮੰਤਰੀ ਨੇ ਵਿਗਿਆਨਿਕ ਭਾਈਚਾਰੇ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਸੀਐੱਸਆਈਆਰ ਨੇ ਭਾਰਤ ਵਿੱਚ ਸੁਗੰਧ ਉਦਯੋਗ ਦੇ ਵਿਕਾਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਅਤੇ ਕਿਸਾਨਾਂ ਦੀ ਖੇਤੀਬਾੜੀ ਆਮਦਨ ਵਿੱਚ ਵਾਧਾ  ਕਰਕੇ ਉਨ੍ਹਾਂ ਦੀ  ਮਦਦ ਕੀਤੀ ਹੈ। ਸੰਸਥਾਨ ਨੇ ਸੁਗੰਧ ਅਧਾਰਿਤ ਉੱਦਮੀਆਂ ਦੇ ਵਿਕਾਸ ਵਿੱਚ ਯੋਗਦਾਨ ਕੀਤਾ ਹੈ ਅਤੇ ਆਪਣੇ ਖੋਜ, ਕੌਸ਼ਲ ਵਿਕਾਸ ਅਤੇ ਆਊਟਰੀਚ ਪਹਿਲ ਦੇ ਜ਼ਰੀਏ ਰੋਜ਼ਗਾਰ ਦੇ ਅਵਸਰ ਪੈਦਾ ਕਰਨ ਵਿੱਚ ਮਦਦ ਕੀਤੀ ਹੈ।

ਸਾਲ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਦਿੱਤੇ ਗਏ ਸੱਦੇ ਦਾ ਜ਼ਿਕਰ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਸਹਾਇਕ ਖੇਤਰਾਂ ਅਤੇ ਆਈਆਈਆਈਐੱਮ ਜੰਮੂ ਵਰਗੇ ਸੰਸਥਾਨਾਂ ਦੀ ਮਦਦ ਨਾਲ ਕਿਸਾਨਾਂ ਦੀ ਆਮਦਨ ਵਿੱਚ ਪ੍ਰਗਤੀਸ਼ੀਲ ਸੁਧਾਰ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕੇ ਖੇਤੀਬਾੜੀ ਅਤੇ ਸਹਾਇਕ ਖੇਤਰਾਂ ਅਤੇ ਖੋਜਕਾਰਾਂ ਦਾ ਧਿਆਨ ਉਤਪਾਦਨ ਦੀ ਬਜਾਏ  ਉਤਪਾਦਕਤਾ ‘ਤੇ ਹੋਣਾ ਚਾਹੀਦਾ ਹੈ।

ਮੰਤਰੀ ਨੇ ਕਿਹਾ ਕਿ ਸਾਰੇ ਵਿਭਾਗਾਂ ਨੂੰ ਨਾਲ ਮਿਲਾ ਕੇ ਲੋਕਾਂ ਦੀ ਆਜੀਵਿਕਾ ਵਿੱਚ ਸੁਧਾਰ ਲਿਆਉਣ ਲਈ ਟੈਕਨੋਲੋਜੀ  ਵਿੱਚ ਅਪਾਰ ਸੰਭਾਵਨਾਵਾਂ ਦਾ ਉਪਯੋਗ ਕਰਨਾ ਚਾਹੀਦਾ। ਉਨ੍ਹਾਂ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਸਰਕਾਰ ਦੁਆਰ ਸਰਜਿਤ ਆਜੀਵਿਕਾ ਦੇ ਅਵਸਰਾਂ ਦੀ ਤੇਜ਼ੀ  ਨਾਲ ਤਲਾਸ਼ ਕਰੋ। ਉਨ੍ਹਾਂ ਨੇ ਨੌਜਵਾਨਾਂ ਨੂੰ ਅਧਿਕ ਆਮਦਨ ਅਰਜਿਤ  ਕਰਨ ਵਾਲੇ ਖੇਤੀਬਾੜੀ-ਉੱਦਮੀ ਬਣਨ ਲਈ ਪ੍ਰੋਤਸਾਹਿਤ ਕੀਤਾ।

ਉਨ੍ਹਾਂ ਨੇ ਕਿਹਾ ਕਿ ਖੇਤੀ ਵਰਗੇ ਖੇਤਰਾਂ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਦੇ ਵਿਕਾਸ ਨੂੰ ਜਨਤਕ ਚਰਚਾ ਦੇ ਕੇਂਦਰ ਵਿੱਚ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਕਈ ਖੇਤਰਾਂ ਵਿੱਚ ਵਿਗਿਆਨ ਦੀ ਭੂਮਿਕਾ ਦੀ ਬੇਹਤਰ ਪਹਿਚਾਣ ਕਰਨ ਅਤੇ ਜਾਗਰੂਕਤਾ ਫੈਲਾਉਣ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਲੋਕਾਂ ਦੇ ਵਿੱਚ ਵਿਗਿਆਨਿਕ ਸੋਚ ਦਾ ਵਿਕਾਸ ਹੋਵੇਗਾ।

ਡਾ. ਜਿਤੇਂਦਰ ਸਿੰਘ ਨੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕਈ ਖੇਤਰਾਂ ਵਿੱਚ ਸੰਤੁਲਿਤ ਵਿਕਾਸ ਦੇ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਏਮਸ ਜੰਮੂ, ਜੰਮੂ ਖੇਤਰ ਵਿੱਚ ਰਿੰਗ ਰੋਡ ਪਰਿਯੋਜਨਾ ਵਰਗੀਆਂ ਕਈ ਪਰਿਯੋਜਨਾਵਾਂ ਤੇਜ਼ੀ ਨਾਲ ਅੱਗੇ ਵੱਧ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਇਸ ਪ੍ਰਕਾਰ ਦੀ ਸਮਾਜਿਕ ਅਤੇ ਭੌਤਿਕ ਬੁਨਿਆਦੀ ਢਾਂਚਾ ਪਰਿਯੋਜਨਾਵਾਂ ਤੋਂ ਇਸ ਖੇਤਰ ਦੇ ਲੋਕਾਂ ਨੂੰ ਲਾਭ ਹੋਣਗੇ। 

ਨਵੀਨ ਚੌਧਰੀ ਨੇ ਇਸ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਉਤਪਾਦਕਤਾ, ਵੈਲਿਊ ਐਡੀਸ਼ਨ, ਟੈਕਨੋਲੋਜੀ ਅਤੇ ਖਰਾਬ ਹੋਣ ਵਾਲੀ ਖੇਤੀ ਉਪਜ ਦੀ ਬਰਬਾਦੀ ਨੂੰ ਘਟ ਕਰਨ ‘ਤੇ ਧਿਆਨ ਦੇਣ ਦੇ ਨਾਲ-ਨਾਲ ਰਣਨੀਤੀ ਵਿੱਚ ਬਦਲਾਅ ਕਿਸਾਨਾਂ ਦੀ ਆਮਦਨ ਵਧਾਉਣ ਲਈ ਗੇਮ ਚੇਂਜਰ ਸਾਬਿਤ ਹੋਇਆ ਹੈ। ਸੀਐੱਸਆਈਆਰ-ਆਈਆਈਆਈਐੱਮ ਦੇ ਡਾਇਰੈਕਟਰ ਡਾ. ਡੀ. ਐੱਮ  ਰੈੱਡੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਹਾਲ  ਦੇ ਸਾਲਾਂ ਵਿੱਚ ਲਗਾਤਾਰ ਗੱਲਬਾਤ ਅਤੇ ਤਾਲਮੇਲ ਦੇ ਜ਼ਰੀਏ ਵਿਗਿਆਨੀ ਸਮੁਦਾਏ ਅਤੇ ਖੇਤੀਬਾੜੀ ਵਿਭਾਗ  ਦੇ ਸਹਿਯੋਗਾਤਮਕ ਯਤਨਾਂ  ਦੇ ਸਦਕਾ ਅਰੋਮਾ ਪਰਿਯੋਜਨਾ ਕਾਫ਼ੀ ਸਕਾਰਾਤਮਕ ਨਤੀਜੇ ਦੇ ਰਹੀ ਹੈ ।  ਐੱਸਊਕੇਏਐੱਸਟੀ ,  ਜੰਮੂ  ਦੇ ਵਾਈਸ ਚਾਂਸਲਰ ਪ੍ਰੋ.  ਜੇ. ਪੀ.  ਸ਼ਰਮਾ ਨੇ ਇਸ ਸਚਾਈ ਉੱਤੇ ਜ਼ੋਰ ਦਿੱਤਾ ਕਿ ਸੁੰਗਧਿਤ ਅਤੇ ਔਸ਼ਧੀ ਪੌਦਿਆਂ ਉੱਤੇ ਧਿਆਨ ਦੇਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਕਾਫ਼ੀ ਵਾਧਾ ਹੋ ਸਕਦਾ ਹੈ ।

ਡਾ.  ਜਿਤੇਂਦਰ ਸਿੰਘ  ਨੇ ਇਸ ਮਿਸ਼ਨ  ਦੇ ਪ੍ਰਤੀ ਜਾਗਰੂਕਤਾ ਫੈਲਾਉਣ ਲਈ ਦੋ ਮੋਬਾਇਲ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ।  ਉਨ੍ਹਾਂ ਨੇ ਇਸ ਕੇਂਦਰ ਸ਼ਾਸਿਤ ਪ੍ਰਦੇਸ਼  ਦੇ ਸੁੰਗਧਿਤ ਪੌਦਿਆਂ ਨਾਲ ਬਣੇ ਪ੍ਰੋਸੈੱਸਡ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਲੇ ਸਟਾਲਾਂ ਦਾ ਨਿਰੀਖਣ ਕੀਤਾ ।  ਉਨ੍ਹਾਂ ਨੇ ਲੈਵੇਂਡਰ ਦੀ ਖੇਤੀ  ਦੇ ਪ੍ਰਤੀ ਕਿਸਾਨ ਭਾਈਚਾਰੇ ਨੂੰ ਆਕਰਸ਼ਿਤ ਕਰਨ ਅਤੇ ਜਨ ਜਾਗਰੂਕਤਾ ਫੈਲਾਉਣ ਲਈ ਕਲਾਕਾਰ ਮਲੂਪ ਸਿੰਘ  ਦੁਆਰਾ ਰਚਿਤ ਬਦਰਵਾਹੀ ਭਾਸ਼ਾ ਵਿੱਚ ਇੱਕ ਗੀਤ ਦਾ ਵੀ ਉਦਘਾਟਨ ਕੀਤਾ ।

ਸੀਐੱਸਆਈਆਰ-ਆਈਆਈਆਈਐੱਮ ਦੀ ਅਰੋਮਾ ਪਰਿਯੋਜਨਾ ਅਧਿਕ ਮੁੱਲ ਵਾਲੇ ਮੇਪਲ ਦੀ ਖੇਤੀ ਅਤੇ ਪ੍ਰੋਸੈੱਸਿੰਗ ਨੂੰ ਹੁਲਾਰਾ ਦੇਣ ਅਤੇ ਉਸ ਦੀ ਮਾਰਕੀਟਿੰਗ ਲਈ ਸਹਿਕਾਰੀ ਸਮਿਤੀਆਂ ਦੀ ਸਥਾਪਨਾ ਨੂੰ ਪ੍ਰੋਤਸਾਹਿਤ ਕਰਨ,  ਬਿਹਤਰੀਨ ਕਿਸਮਾਂ ਅਤੇ ਉਨ੍ਹਾਂ ਦੀ ਖੇਤੀਬਾੜੀ ਟੈਕਨੋਲੋਜੀਆਂ  ਦੇ ਵਿਕਾਸ,  ਆਸਵਨ ਇਕਾਈਆਂ ਅਤੇ ਪ੍ਰੋਸੈੱਸਿੰਗ ਪਲਾਂਟਾਂ ਦੀ ਸਥਾਪਨਾ ,  ਕੌਸ਼ਲ ਅਤੇ ਉਦਮਿਤਾ ਵਿਕਾਸ ,  ਵੈਲਿਊ ਐਡੀਸ਼ਨ ਅਤੇ ਉਤਪਾਦ ਵਿਕਾਸ ਉੱਤੇ ਕੇਂਦ੍ਰਿਤ ਹੈ ।  ਸੰਸਥਾਨ ਦਾ ਟੀਚਾ ਅਗਲੇ ਤਿੰਨ ਸਾਲਾਂ  ਦੇ ਦੌਰਾਨ ਜੰਮੂ ਵਿੱਚ 9,000 ਹੈਕਟੇਅਰ ਖੇਤਰ ਨੂੰ ਕਵਰ ਕਰਨਾ ਹੈ ।  ਅਰੋਮਾ ਮਿਸ਼ਨ ਦੇ ਦੂਜੇ ਪੜਾਅ ਦੇ ਤਹਿਤ ਸੁੰਗਧਿਤ ਪੌਦਿਆਂ ਦੀਆਂ ਕਿਸਮਾਂ ਵਿੱਚ ਹਿਮਰੋਸਾ ਸੀਕੇ 10 ,  ਪੁਦੀਨਾ ,  ਲੈਵੇਂਡਰ ,  ਲੇਮਨ ਗ੍ਰਾਸ ,  ਰੋਜਾ ਗ੍ਰਾਸ ,  ਓਸਿਮਮ ,  ਮਹਿੰਦੀ ,  ਜੰਗਲੀ ਗੇਂਦਾ ,  ਸਾਲਵਿਆ ਆਦਿ ਸ਼ਾਮਿਲ ਹਨ ।  ਇਹ ਪਰਿਯੋਜਨਾ 14 ਉੱਚ ਮੁੱਲ ਵਾਲੀਆਂ ਸੁੰਗਧਿਤ ਫਸਲਾਂ ਨੂੰ ਕਵਰ ਕਰਦੀ ਹੈ 17 ਰਾਜਾਂ ਵਿੱਚ 3 , 247 ਹੈਕਟੇਅਰ ਖੇਤਰ ਵਿੱਚ ਫੈਲੀ ਹੈ ਅਤੇ ਇਸ ਨਾਲ 3,100 ਤੋਂ ਅਧਿਕ ਕਿਸਾਨਾਂ ਲਾਭ ਮਿਲ ਰਿਹਾ ਹੈ।  ਸੀਐੱਸਆਈਆਰ  ਅਰੋਮਾ ਮਿਸ਼ਨ  ਦੇ ਤਹਿਤ 13 ਰਾਜਾਂ ਵਿੱਚ ਲਗਭਗ 190 ਟ੍ਰੇਨਿੰਗ/ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ ।

 ਮਾਰਚ 2021 ਤੱਕ ਜੰਮੂ ਖੇਤਰ  ( ਵਰਗੇ ਡੋਡਾ  ਬਦਰਵਾਹ )  ਵਿੱਚ 800 ਤੋਂ ਅਧਿਕ ਕਿਸਾਨਾਂ ਨੂੰ 200 ਏਕੜ ਤੋਂ ਅਧਿਕ ਭੂਮੀ ਲਈ ਲੈਵੇਂਡਰ  ਦੇ 13 ਲੱਖ ਤੋਂ ਅਧਿਕ ਜੜ੍ਹ ਵਾਲੇ ਪੌਦੇ ਪ੍ਰਦਾਨ ਕੀਤੇ ਗਏ।  ਸੰਸਥਾਨ  ਦੇ ਅਨੁਮਾਨਾਂ ਦੇ ਅਨੁਸਾਰ ,  ਲੈਵੇਂਡਰ ਨੂੰ ਅਪਣਾਉਣ ਵਾਲੇ ਕਿਸਾਨਾਂ ਦੀ ਆਮਦਨ ਲਗਭਗ 20,000 ਰੁਪਏ ਪ੍ਰਤੀ ਏਕੜ ਤੋਂ ਵਧਕੇ ਕਰੀਬ 1,80,000 ਰੁਪਏ ਪ੍ਰਤੀ ਏਕੜ ਹੋ ਚੁੱਕੀ ਹੈ ।

 

 

<><><><><>

ਐੱਸਐੱਨਸੀ/ਟੀਐੱਮ/ਆਰਆਰ


(Release ID: 1747225) Visitor Counter : 203


Read this release in: English , Urdu , Hindi , Tamil