ਪੇਂਡੂ ਵਿਕਾਸ ਮੰਤਰਾਲਾ

ਪ੍ਰਧਾਨ ਮੰਤਰੀ ਨੇ ‘ਆਤਮਨਿਰਭਰ ਨਾਰੀਸ਼ਕਤੀ ਸੇ ਸੰਵਾਦ’ ‘ਚ ਮਹਿਲਾ ਸੈਲਫ ਹੈਲਪ ਗਰੁੱਪਾਂ ਨਾਲ ਗੱਲਬਾਤ ਕੀਤੀ


ਕੋਰੋਨਾ ਕਾਲ ਦੌਰਾਨ ਮਹਿਲਾਵਾਂ ਦੇ ਸੈਲਫ ਹੈਲਪ ਗਰੁੱਪਾਂ ਦੀਆਂ ਬੇਮਿਸਾਲ ਸੇਵਾਵਾਂ ਦੀ ਸ਼ਲਾਘਾ ਕੀਤੀ



ਸਰਕਾਰ ਨਿਰੰਤਰ ਇੱਕ ਅਜਿਹਾ ਮਾਹੌਲ ਤੇ ਸਥਿਤੀਆਂ ਸਿਰਜ ਰਹੀ ਹੈ, ਜਿੱਥੇ ਸਾਰੀਆਂ ਭੈਣਾਂ ਆਪਣੇ ਪਿੰਡਾਂ ਨੂੰ ਭਰਪੂਰ ਖ਼ੁਸ਼ਹਾਲੀ ਨਾਲ ਜੋੜ ਸਕਦੀਆਂ ਹਨ: ਪ੍ਰਧਾਨ ਮੰਤਰੀ



ਭਾਰਤ ‘ਚ ਬਣੇ ਖਿਡੌਣਿਆਂ ਨੂੰ ਉਤਸ਼ਾਹਿਤ ਕਰਨ ਵਿੱਚ ਸੈਲਫ ਹੈਲਪ ਗਰੁੱਪਾਂ ‘ਚ ਬਹੁਤ ਜ਼ਿਆਦਾ ਸੰਭਾਵਨਾ ਹੈ: ਪ੍ਰਧਾਨ ਮੰਤਰੀ



ਪ੍ਰਧਾਨ ਮੰਤਰੀ ਨੇ 4 ਲੱਖ ਸੈਲਫ ਹੈਲਪ ਗਰੁੱਪਾਂ ਨੂੰ 1,625 ਕਰੋੜ ਰੁਪਏ ਦੀ ਪੂੰਜੀਕਰਣ ਮਦਦ ਲਈ ਰਕਮ ਜਾਰੀ ਕੀਤੀ



ਫੂਡ ਪ੍ਰੋਸੈੱਸਿੰਗ ਉਦਯੋਗ ਦੀ ਪੀਐੱਮਐੱਫਐੱਮਈ (ਪ੍ਰਾਈਮ ਮਿਨਿਸਟਰ ਫ਼ੌਰਮਲਾਈਜੇਸ਼ਨ ਆਵ੍ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਇੰਟਰਪ੍ਰਾਈਜ਼ਸ) ਯੋਜਨਾ ਦੇ ਤਹਿਤ ਸੈਲਫ ਹੈਲਪ ਗਰੁੱਪਾਂ ਦੇ 7,500 ਮੈਂਬਰਾਂ ਲਈ ਅਧਾਰ–ਰਾਸ਼ੀ ਵਜੋਂ 25 ਕਰੋੜ ਰੁਪਏ ਅਤੇ 75 FPOs (ਫ਼ਾਰਮਰ ਪ੍ਰੋਡਿਊਸਰ ਆਰਗੇਨਾਇਜ਼ੇਸ਼ਨਜ਼) ਨੂੰ 4.13 ਕਰੋੜ ਰੁਪਏ ਮਿਸ਼ਨ ਦੇ ਤਹਿਤ ਪ੍ਰੋਮੋਟ ਕੀਤੇ ਜਾ ਰਹੇ ਹਨ

Posted On: 12 AUG 2021 4:41PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫ਼ਰੰਸਿੰਗ ਦੇ ਜ਼ਰੀਏ ਆਤਮਨਿਰਭਰ ਨਾਰੀਸ਼ਕਤੀ ਸੇ ਸੰਵਾਦਵਿੱਚ ਹਿੱਸਾ ਲਿਆ ਅਤੇ ਦੀਨਦਿਆਲ ਅੰਤਯੋਦਯ ਯੋਜਨਾਰਾਸ਼ਟਰੀ ਗ੍ਰਾਮੀਣ ਆਜੀਵਿਕਾ ਮਿਸ਼ਨ’ (DAY-NRLM) ਦੇ ਤਹਿਤ ਪ੍ਰੋਮੋਟ ਕੀਤੇ ਮਹਿਲਾ ਸੈਲਫ ਹੈਲਪ ਗਰੁੱਪ (SHG) / ਕਮਿਊਨਿਟੀ ਰਿਸੋਰਸ ਵਿਅਕਤੀਆਂ ਨਾਲ ਗੱਲਬਾਤ ਕੀਤੀ। ਇਸ ਸਮਾਰੋਹ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਖੇਤੀ ਆਜੀਵਿਕਾਵਾਂ ਦੇ ਸਰਬਵਿਆਪੀਕਰਣ ਬਾਰੇ ਇੱਕ ਹੈਂਡਬੁੱਕ ਦੇ ਨਾਲਨਾਲ ਪੂਰੇ ਦੇਸ਼ ਦੇ ਸੈਲਫ ਹੈਲਪ ਗਰੁੱਪਾਂ (SHGs) ਦੀਆਂ ਮਹਿਲਾ ਮੈਂਬਰਾਂ ਦੀ ਸਫ਼ਲਤਾ ਦੀਆਂ ਕਹਾਣੀਆਂ ਦਾ ਇੱਕ ਕੰਪੈਂਡੀਅਮ ਵੀ ਜਾਰੀ ਕੀਤਾ ਗਿਆ।

ਪ੍ਰਧਾਨ ਮੰਤਰੀ ਨੇ 4 ਲੱਖ ਸੈਲਫ ਹੈਲਪ ਗਰੁੱਪਾਂ (SHGs) ਲਈ 1,625 ਕਰੋੜ ਰੁਪਏ ਦੇ ਪੂੰਜੀਕਰਣ ਸਹਾਇਤਾ ਫੰਡਸ ਵੀ ਜਾਰੀ ਕੀਤੇ। ਇਸ ਤੋਂ ਇਲਾਵਾ, ਉਨ੍ਹਾਂ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰਾਲੇ ਦੀ ਪੀਐੱਮਐੱਫਐੱਮਈ (ਪ੍ਰਾਈਮ ਮਿਨਿਸਟਰ ਫ਼ੌਰਮਲਾਈਜ਼ੇਸ਼ਨ ਆਵ੍ ਮਾਈਕ੍ਰੋ ਫੂਡ ਪ੍ਰੋਸੈੱਸਿੰਗ ਇੰਟਰਪ੍ਰਾਈਜ਼ਸ) ਯੋਜਨਾ ਦੇ ਤਹਿਤ 7,500 ਸੈਲਫ ਹੈਲਪ ਗਰੁੱਪਾਂ ਦੇ ਮੈਂਬਰਾਂ ਲਈ ਅਧਾਰਰਾਸ਼ੀ ਵਜੋਂ 25 ਕਰੋੜ ਰੁਪਏ ਅਤੇ ਇਸ ਮਿਸ਼ਨ ਦੇ ਤਹਿਤ ਪ੍ਰੋਤਸਾਹਿਤ ਕੀਤੇ ਜਾ ਰਹੇ 75 FPOs (ਕਿਸਾਨ ਉਤਪਾਦਕ ਸੰਗਠਨ ਫ਼ਾਰਮਰ ਪ੍ਰੋਡਿਊਸਰ ਆਰਗੇਨਾਇਜ਼ੇਸ਼ਨ) ਲਈ 4.3 ਕਰੋੜ ਰੁਪਏ ਜਾਰੀ ਕੀਤੇ।

ਕੇਂਦਰੀ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਗਿਰੀਰਾਜ ਸਿੰਘ; ਕੇਂਦਰੀ ਫੂਡ ਪ੍ਰੋਸੈੱਸਿੰਗ ਉਦਯੋਗ ਮੰਤਰੀ ਸ਼੍ਰੀ ਪਸ਼ੂਪਤੀ ਕੁਮਾਰ ਪਾਰਸ; ਗ੍ਰਾਮੀਣ ਵਿਕਾਸ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਅਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਫੱਗਣ ਸਿੰਘ ਕੁਲਸਤੇ; ਪੰਚਾਇਤੀ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਰਾਜ ਮੰਤਰੀ ਸ਼੍ਰੀ ਪ੍ਰਹਲਾਦ ਸਿੰਘ ਪਟੇਲ ਵੀ ਇਸ ਮੌਕੇ ਮੌਜੂਦ ਸਨ।

ਇਸ ਮੌਕੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕੋਰੋਨਾ ਦੇ ਸਮੇਂ ਦੌਰਾਨ ਬੇਮਿਸਾਲ ਸੇਵਾਵਾਂ ਲਈ ਮਹਿਲਾਵਾਂ ਦੇ ਸੈਲਫ ਹੈਲਪ ਗਰੁੱਪਾਂ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਨੇ ਮਾਸਕ ਅਤੇ ਸੈਨੀਟਾਈਜ਼ਰ ਬਣਾਉਣ, ਲੋੜਵੰਦਾਂ ਨੂੰ ਭੋਜਨ ਮੁਹੱਈਆ ਕਰਵਾਉਣ ਅਤੇ ਜਾਗਰੂਕਤਾ ਫੈਲਾਉਣ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਬਾਰੇ ਚਾਨਣਾ ਪਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ, ਰੱਖੜੀ ਦੀ ਪੂਰਵ ਸੰਧਿਆ 'ਤੇ, ਮਹਿਲਾਵਾਂ ਵਿੱਚ ਉੱਦਮਤਾ ਦੇ ਦਾਇਰੇ ਨੂੰ ਵਧਾਉਣ ਅਤੇ ਆਤਮਨਿਰਭਰ ਭਾਰਤ ਦੇ ਸੰਕਲਪ ਵਿੱਚ ਉਨ੍ਹਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਵਧਾਉਣ ਲਈ 4 ਲੱਖ ਤੋਂ ਵੱਧ ਸੈਲਫ ਹੈਲਪ ਗਰੁੱਪਾਂ ਨੂੰ ਵੱਡੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸੈਲਫ ਹੈਲਪ ਗਰੁੱਪਾਂ ਅਤੇ ਦੀਨਦਿਆਲ ਅੰਤਯੋਦਯ ਯੋਜਨਾ ਨੇ ਗ੍ਰਾਮੀਣ ਭਾਰਤ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਂਦੀ ਹੈ। ਉਨ੍ਹਾਂ ਕਿਹਾ ਕਿ ਮਹਿਲਾ ਸੈਲਫ ਹੈਲਪ ਗਰੁੱਪਾਂ ਦੀ ਇਹ ਲਹਿਰ ਪਿਛਲੇ 6-7 ਸਾਲਾਂ ਵਿੱਚ ਤੇਜ਼ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਭਰ ਵਿੱਚ 70 ਲੱਖ ਸੈਲਫ ਹੈਲਪ ਗਰੁੱਪ ਹਨ, ਜੋ 6-7 ਸਾਲਾਂ ਦੇ ਅੰਕੜੇ ਨਾਲੋਂ ਤਿੰਨ ਗੁਣਾ ਜ਼ਿਆਦਾ ਹਨ।

ਪ੍ਰਧਾਨ ਮੰਤਰੀ ਨੇ ਇਸ ਸਰਕਾਰ ਤੋਂ ਪਹਿਲਾਂ ਦੇ ਸਮੇਂ ਨੂੰ ਯਾਦ ਕੀਤਾ, ਜਦੋਂ ਕਰੋੜਾਂ ਭੈਣਾਂ ਦੇ ਬੈਂਕ ਖਾਤੇ ਨਹੀਂ ਸਨ ਅਤੇ ਉਹ ਬੈਂਕਿੰਗ ਪ੍ਰਣਾਲੀ ਤੋਂ ਬਹੁਤ ਦੂਰ ਸਨ। ਉਨ੍ਹਾਂ ਕਿਹਾ ਕਿ ਇਸੇ ਲਈ ਇਸ ਸਰਕਾਰ ਨੇ ਜਨਧਨ ਖਾਤੇ ਖੋਲ੍ਹਣ ਲਈ ਵਿਆਪਕ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅੱਜ 42 ਕਰੋੜ ਤੋਂ ਵੱਧ ਜਨਧਨ ਖਾਤੇ ਹਨ, ਜਿਨ੍ਹਾਂ ਵਿੱਚੋਂ ਲਗਭਗ 55 ਪ੍ਰਤੀਸ਼ਤ ਖਾਤੇ ਮਹਿਲਾਵਾਂ ਦੇ ਹਨ। ਉਨ੍ਹਾਂ ਕਿਹਾ ਕਿ ਇਹ ਬੈਂਕ ਖਾਤੇ ਬੈਂਕਾਂ ਤੋਂ ਕਰਜ਼ਾ ਲੈਣਾ ਸੌਖਾ ਬਣਾਉਣ ਲਈ ਖੋਲ੍ਹੇ ਗਏ ਸਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਰਕਾਰ ਨੇ ਰਾਸ਼ਟਰੀ ਆਜੀਵਿਕਾ ਮਿਸ਼ਨ ਤਹਿਤ ਭੈਣਾਂ ਨੂੰ ਜੋ ਸਹਾਇਤਾ ਦਿੱਤੀ ਹੈ, ਉਹ ਪਿਛਲੀ ਸਰਕਾਰ ਦੇ ਮੁਕਾਬਲੇ ਕਈ ਗੁਣਾ ਜ਼ਿਆਦਾ ਹੈ। ਸੈਲਫ ਹੈਲਪ ਗਰੁੱਪਾਂ ਨੂੰ ਲਗਭਗ 4 ਲੱਖ ਕਰੋੜ ਰੁਪਏ ਦੇ ਅਸੁਰੱਖਿਅਤ ਕਰਜ਼ੇ ਵੀ ਉਪਲਬਧ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਪਿਛਲੇ 7 ਸਾਲਾਂ ਵਿੱਚ, ਸੈਲਫ ਹੈਲਪ ਗਰੁੱਪਾਂ ਨੇ ਬੈਂਕਾਂ ਨੂੰ ਕਰਜ਼ਿਆਂ ਦੀ ਅਦਾਇਗੀ ਵਿੱਚ ਵੀ ਚੰਗਾ ਕੰਮ ਕੀਤਾ ਹੈ। ਇੱਕ ਸਮਾਂ ਸੀ ਜਦੋਂ ਲਗਭਗ 9 ਪ੍ਰਤੀਸ਼ਤ ਬੈਂਕ ਕਰਜ਼ੇ ਗੈਰ-ਕਾਰਗੁਜ਼ਾਰੀ ਸੰਪਤੀਆਂ (ਐੱਨਪੀਏ – NPA) ਬਣ ਜਾਂਦੇ ਸਨ। ਹੁਣ ਇਹ ਘਟ ਕੇ 2-3 ਫੀਸਦੀ ਰਹਿ ਗਿਆ ਹੈ। ਉਨ੍ਹਾਂ ਸੈਲਫ ਹੈਲਪ ਗਰੁੱਪਾਂ ਨਾਲ ਜੁੜੀਆਂ ਮਹਿਲਾਵਾਂ ਦੀ ਈਮਾਨਦਾਰੀ ਦੀ ਸ਼ਲਾਘਾ ਕੀਤੀ।

ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਹੁਣ ਸੈਲਫ ਹੈਲਪ ਗਰੁੱਪਾਂ ਨੂੰ ਗਰੰਟੀ ਤੋਂ ਬਿਨਾ ਲੋਨ ਮੁਹੱਈਆ ਕਰਵਾਉਣ ਦੀ ਸੀਮਾ ਦੁੱਗਣੀ ਕਰਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਬੱਚਤ ਖਾਤਿਆਂ ਨੂੰ ਕਰਜ਼ੇ ਦੇ ਖਾਤਿਆਂ ਨਾਲ ਜੋੜਨ ਦੀ ਸ਼ਰਤ ਨੂੰ ਵੀ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੇ ਬਹੁਤ ਸਾਰੇ ਯਤਨਾਂ ਦੇ ਨਾਲ, ਹੁਣ ਤੁਸੀਂ ਆਤਮਨਿਰਭਰਤਾ ਦੀ ਮੁਹਿੰਮ ਵਿੱਚ ਵਧੇਰੇ ਉਤਸ਼ਾਹ ਨਾਲ ਅੱਗੇ ਵਧ ਸਕੋਗੇ।

ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਇਹ ਆਜ਼ਾਦੀ ਦੇ 75ਵੇਂ ਸਾਲ ਦਾ ਸਮਾਂ ਹੈ। ਇਹ ਸਮਾਂ ਹੈ ਨਵੇਂ ਟੀਚੇ ਨਿਰਧਾਰਿਤ ਕਰਨ ਅਤੇ ਨਵੀਂ ਊਰਜਾ ਨਾਲ ਅੱਗੇ ਵਧਣ ਦਾ। ਭੈਣਾਂ ਦੀ ਸਮੂਹਿਕ ਸ਼ਕਤੀ ਨੇ ਵੀ ਹੁਣ ਨਵੀਂ ਤਾਕਤ ਨਾਲ ਅੱਗੇ ਵਧਣਾ ਹੈ। ਸਰਕਾਰ ਲਗਾਤਾਰ ਅਜਿਹਾ ਮਾਹੌਲ ਅਤੇ ਮੌਕੇ ਪੈਦਾ ਕਰ ਰਹੀ ਹੈ, ਤਾਂ ਜੋ ਤੁਸੀਂ ਸਾਰੇ ਭੈਣਾਂ ਸਾਡੇ ਪਿੰਡਾਂ ਨੂੰ ਖੁਸ਼ਹਾਲੀ ਅਤੇ ਸੰਪੰਨਤਾ ਨਾਲ ਜੋੜ ਸਕੋ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਅਤੇ ਖੇਤੀ ਅਧਾਰਿਤ ਉਦਯੋਗਾਂ ਵਿੱਚ ਮਹਿਲਾਵਾਂ ਦੇ ਸੈਲਫ ਹੈਲਪ ਗਰੁੱਪਾਂ ਲਈ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਕਿਹਾ ਕਿ ਇੱਕ ਵਿਸ਼ੇਸ਼ ਫੰਡ ਬਣਾਇਆ ਗਿਆ ਹੈ। ਸੈਲਫ ਹੈਲਪ ਗਰੁੱਪ ਇਸ ਫੰਡ ਤੋਂ ਸਹਾਇਤਾ ਲੈ ਕੇ ਖੇਤੀ ਅਧਾਰਿਤ ਸੁਵਿਧਾਵਾਂ ਦਾ ਨਿਰਮਾਣ ਵੀ ਕਰ ਸਕਣਗੇ। ਸੈਲਫ ਹੈਲਪ ਗਰੁੱਪਾਂ ਦੀਆਂ ਸਾਰੀਆਂ ਮਹਿਲਾਵਾਂ ਉਚਿਤ ਰੇਟ ਤੈਅ ਕਰਕੇ ਇਨ੍ਹਾਂ ਸੁਵਿਧਾਵਾਂ ਦਾ ਲਾਭ ਲੈ ਸਕਦੀਆਂ ਹਨ ਅਤੇ ਦੂਜਿਆਂ ਨੂੰ ਕਿਰਾਏ 'ਤੇ ਵੀ ਦੇ ਸਕਦੀਆਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਨਵੇਂ ਖੇਤੀਬਾੜੀ ਸੁਧਾਰਾਂ ਨਾਲ ਨਾ ਸਿਰਫ ਸਾਡੇ ਕਿਸਾਨਾਂ ਨੂੰ ਲਾਭ ਹੋਵੇਗਾ, ਸਗੋਂ ਉਨ੍ਹਾਂ ਦੁਆਰਾ ਸੈਲਫ ਹੈਲਪ ਗਰੁੱਪਾਂ ਲਈ ਅਸੀਮ ਸੰਭਾਵਨਾਵਾਂ ਪੈਦਾ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਸੈਲਫ ਹੈਲਪ ਗਰੁੱਪ ਸਿੱਧੇ ਕਿਸਾਨਾਂ ਤੋਂ ਖਰੀਦ ਸਕਦੇ ਹਨ ਅਤੇ ਦਾਲ਼ਾਂ ਜਿਹੇ ਉਤਪਾਦਾਂ ਦੀ ਹੋਮ ਡਿਲਿਵਰੀ ਵੀ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਹੁਣ ਤੁਸੀਂ ਕਿਸੇ ਵੀ ਮਾਤਰਾ ਵਿੱਚ ਉਤਪਾਦਾਂ ਨੂੰ ਸਟੋਰ ਕਰ ਸਕਦੇ ਹੋ। ਸਟੋਰੇਜ ਤੇ ਕੋਈ ਪਾਬੰਦੀ ਨਹੀਂ ਹੈ। ਸੈਲਫ ਹੈਲਪ ਗਰੁੱਪਾਂ ਕੋਲ ਵਿਕਲਪ ਹੈ ਕਿ ਉਹ ਸਿੱਧਾ ਫਾਰਮ ਤੋਂ ਉਤਪਾਦ ਵੇਚਣ ਜਾਂ ਫੂਡ ਪ੍ਰੋਸੈੱਸਿੰਗ ਯੂਨਿਟ ਸਥਾਪਿਤ ਕਰਨ ਅਤੇ ਇਸ ਨੂੰ ਚੰਗੀ ਪੈਕਿੰਗ ਨਾਲ ਵੇਚਣ। ਉਨ੍ਹਾਂ ਸੁਝਾਅ ਦਿੱਤਾ ਕਿ ਸੈਲਫ ਹੈਲਪ ਗਰੁੱਪ ਆਪਣੇ ਉਤਪਾਦਾਂ ਨੂੰ ਔਨਲਾਈਨ ਕੰਪਨੀਆਂ ਨਾਲ ਜੋੜ ਕੇ ਅਸਾਨੀ ਨਾਲ ਪੈਕ ਕੀਤੇ ਅਤੇ ਸ਼ਹਿਰਾਂ ਵਿੱਚ ਭੇਜ ਸਕਦੇ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਮੇਡ ਇਨ ਇੰਡੀਆਦੇ ਖਿਡੌਣਿਆਂ ਨੂੰ ਵੀ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਦੇ ਲਈ ਹਰ ਸੰਭਵ ਸਹਾਇਤਾ ਵੀ ਪ੍ਰਦਾਨ ਕਰ ਰਹੀ ਹੈ। ਖਾਸ ਕਰਕੇ ਸਾਡੇ ਆਦਿਵਾਸੀ ਖੇਤਰਾਂ ਦੀਆਂ ਭੈਣਾਂ ਰਵਾਇਤੀ ਤੌਰ ਤੇ ਇਸ ਹੁਨਰ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਇਸ ਖੇਤਰ ਵਿੱਚ ਸੈਲਫ ਹੈਲਪ ਗਰੁੱਪਾਂ ਲਈ ਵੀ ਬਹੁਤ ਸੰਭਾਵਨਾਵਾਂ ਹਨ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਬਣਾਉਣ ਦੀ ਮੁਹਿੰਮ ਚੱਲ ਰਹੀ ਹੈ। ਸੈਲਫ ਹੈਲਪ ਗਰੁੱਪਾਂ ਦੀ ਇਸ ਵਿੱਚ ਦੋਹਰੀ ਭੂਮਿਕਾ ਹੈ। ਉਨ੍ਹਾਂ ਸੈਲਫ ਹੈਲਪ ਗਰੁੱਪਾਂ ਨੂੰ ਅਪੀਲ ਕੀਤੀ ਕਿ ਉਹ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਇਸ ਦੇ ਬਦਲ ਲਈ ਕੰਮ ਕਰਨ। ਉਨ੍ਹਾਂ ਸੈਲਫ ਹੈਲਪ ਗਰੁੱਪਾਂ ਨੂੰ ਔਨਲਾਈਨ ਸਰਕਾਰੀ ਈ-ਮਾਰਕਿਟ ਪਲੇਸ ਦਾ ਪੂਰਾ ਲਾਭ ਲੈਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਬਦਲਦੇ ਭਾਰਤ ਵਿੱਚ ਦੇਸ਼ ਦੀਆਂ ਭੈਣਾਂ ਅਤੇ ਬੇਟੀਆਂ ਲਈ ਮੌਕੇ ਵਧ ਰਹੇ ਹਨ ਅਤੇ ਦੇਸ਼ ਉਨ੍ਹਾਂ ਦੇ ਨਾਲ ਅੱਗੇ ਵਧ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਰੀਆਂ ਭੈਣਾਂ ਨੂੰ ਘਰ, ਪਖਾਨਾ, ਬਿਜਲੀ, ਪਾਣੀ ਅਤੇ ਗੈਸ ਜਿਹੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਸਰਕਾਰ ਭੈਣਾਂ ਅਤੇ ਧੀਆਂ ਦੀ ਸਿੱਖਿਆ, ਸਿਹਤ, ਪੋਸ਼ਣ, ਟੀਕਾਕਰਣ ਅਤੇ ਹੋਰ ਲੋੜਾਂ ਨੂੰ ਲੈ ਕੇ ਪੂਰੀ ਸੰਵੇਦਨਸ਼ੀਲਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਾ ਸਿਰਫ ਮਹਿਲਾਵਾਂ ਦਾ ਸਨਮਾਨ ਵਧਿਆ ਹੈ, ਬਲਕਿ ਬੇਟੀਆਂ-ਭੈਣਾਂ ਦਾ ਆਤਮਵਿਸ਼ਵਾਸ ਵੀ ਵਧਿਆ ਹੈ।

ਪ੍ਰਧਾਨ ਮੰਤਰੀ ਨੇ ਸੈਲਫ ਹੈਲਪ ਗਰੁੱਪਾਂ ਦੇ ਰਾਸ਼ਟਰ ਨਿਰਮਾਣ ਨਾਲ ਸਬੰਧਿਤ ਪ੍ਰਯਤਨਾਂ ਨੂੰ ਅੰਮ੍ਰਿਤ ਮਹੋਤਸਵ ਨਾਲ ਜੋੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ 8 ਕਰੋੜ ਤੋਂ ਵੱਧ ਭੈਣਾਂ ਅਤੇ ਧੀਆਂ ਦੀ ਸਮੂਹਿਕ ਸ਼ਕਤੀ ਨਾਲ ਅੰਮ੍ਰਿਤ ਮਹੋਤਸਵ ਨੂੰ ਨਵੇਂ ਸਿਖਰਾਂ 'ਤੇ ਲਿਜਾਇਆ ਜਾਵੇਗਾ। ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਇਸ ਬਾਰੇ ਸੋਚਣ ਲਈ ਕਿਹਾ ਕਿ ਉਹ ਇਸ ਲਈ ਸੇਵਾ ਭਾਵਨਾ ਨਾਲ ਕਿਵੇਂ ਸਹਿਯੋਗ ਕਰ ਸਕਦੇ ਹਨ। ਉਨ੍ਹਾਂ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਮੁਹਿੰਮਾਂ ਜਿਵੇਂ ਕਿ ਮਹਿਲਾਵਾਂ ਲਈ ਪੋਸ਼ਣ ਜਾਗਰੂਕਤਾ ਮੁਹਿੰਮ, ਕੋਵਿਡ-19 ਟੀਕੇ ਲਗਾਉਣਾ, ਸਵੱਛਤਾ ਅਤੇ ਪਿੰਡਾਂ ਵਿੱਚ ਪਾਣੀ ਦੀ ਸੰਭਾਲ਼ ਦੀਆਂ ਉਦਾਹਰਣਾਂ ਵੀ ਦਿੱਤੀਆਂ। ਉਨ੍ਹਾਂ ਨੇ ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਕਿ ਉਹ ਨੇੜਲੇ ਡੇਅਰੀ ਪਲਾਂਟ, ਗੋਬਰ ਪਲਾਂਟ, ਸੋਲਰ ਪਲਾਂਟ ਦਾ ਦੌਰਾ ਕਰਨ ਅਤੇ ਉੱਥੇ ਕੰਮ ਕਰਨ ਦੇ ਵਧੀਆ ਢੰਗ ਸਿੱਖਣ।

ਪ੍ਰਧਾਨ ਮੰਤਰੀ ਨੇ ਸੈਲਫ ਹੈਲਪ ਗਰੁੱਪਾਂ ਦੇ ਕੰਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅੰਮ੍ਰਿਤ ਮਹੋਤਸਵ ਦੀ ਸਫ਼ਲਤਾ ਦਾ ਅੰਮ੍ਰਿਤ ਉਨ੍ਹਾਂ ਦੇ ਪ੍ਰਯਤਨਾਂ ਦੁਆਰਾ ਹਰ ਜਗ੍ਹਾ ਫੈਲ ਜਾਵੇਗਾ ਅਤੇ ਪੂਰਾ ਦੇਸ਼ ਇਸ ਤੋਂ ਲਾਭ ਪ੍ਰਾਪਤ ਕਰੇਗਾ।

 

 

 

 

***

ਡੀਐੱਸ



(Release ID: 1745290) Visitor Counter : 228


Read this release in: English , Urdu , Hindi