ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਰਾਸ਼ਟਰੀ ਡੇਅਰੀ ਯੋਜਨਾ

Posted On: 10 AUG 2021 5:00PM by PIB Chandigarh

ਰਾਸ਼ਟਰੀ ਡੇਅਰੀ ਯੋਜਨਾ ਪੜਾਅ -1 (ਐੱਨਡੀਪੀ-I) ਇੱਕ ਕੇਂਦਰੀ ਸੈਕਟਰ ਸਕੀਮ ਹੈਜਿਸ ਨੂੰ ਗੁਜਰਾਤ ਸਮੇਤ 18 ਪ੍ਰਮੁੱਖ ਡੇਅਰੀ ਰਾਜਾਂ ਵਿੱਚ ਮਾਰਚ 2012 ਤੋਂ ਨਵੰਬਰ 2019 ਦੌਰਾਨ 2242 ਕਰੋੜ ਰੁਪਏ ਦੀ ਲਾਗਤ ਨਾਲ ਲਾਗੂ ਕੀਤਾ ਗਿਆ ਹੈ। ਐੱਨਡੀਪੀ-1 ਦੇ ਉਦੇਸ਼ ਇਸ ਪ੍ਰਕਾਰ ਸਨ:

        I.            ਦੁਧਾਰੂ ਪਸ਼ੂਆਂ ਦੀ ਉਤਪਾਦਕਤਾ ਵਧਾਉਣਾ ਅਤੇ ਇਸ ਨਾਲ ਦੁੱਧ ਦੀ ਤੇਜ਼ੀ ਨਾਲ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ ਦੁੱਧ ਉਤਪਾਦਨ ਵਿੱਚ ਵਾਧਾ ਕਰਨਾ।

      II.            ਪੇਂਡੂ ਦੁੱਧ ਉਤਪਾਦਕਾਂ ਨੂੰ ਸੰਗਠਿਤ ਦੁੱਧ ਪ੍ਰੋਸੈਸਿੰਗ ਖੇਤਰ ਵਿੱਚ ਵਧੇਰੇ ਪਹੁੰਚ ਪ੍ਰਦਾਨ ਕਰਨੀ।

ਐੱਨਡੀਪੀ-1 ਦੇ ਹੇਠ ਲਿਖੇ ਮੁੱਖ ਭਾਗ :

        I.            ਕੰਪੋਨੈਂਟ ਏ: ਉਤਪਾਦਕਤਾ ਵਿੱਚ ਵਾਧਾ: ਇਸ ਹਿੱਸੇ ਦਾ ਉਦੇਸ਼ ਪਸ਼ੂਆਂ ਦੇ ਪ੍ਰਜਨਨ ਅਤੇ ਪੋਸ਼ਣ ਵਿੱਚ ਵਿਗਿਆਨਕ ਪਹੁੰਚ ਨਾਲ ਉਤਪਾਦਕਤਾ ਨੂੰ ਵਧਾਉਣਾ ਹੈ।

      II.            ਕੰਪੋਨੈਂਟ ਬੀ: ਦੁੱਧ ਦੇ ਤੋਲਗੁਣਵੱਤਾ ਦੀ ਜਾਂਚ ਲਈ ਪਿੰਡ ਅਧਾਰਤ ਦੁੱਧ ਖਰੀਦ ਪ੍ਰਣਾਲੀਆਂ

ਦੁੱਧ ਉਤਪਾਦਕਾਂ ਨੂੰ ਭੁਗਤਾਨ ਅਤੇ ਪ੍ਰਾਪਤੀ: ਇਸ ਹਿੱਸੇ ਦਾ ਉਦੇਸ਼ (i) ਛੋਟੇ ਧਾਰਕ ਦੁੱਧ ਉਤਪਾਦਕਾਂ ਦੀ ਲਾਮਬੰਦੀ ਅਤੇ ਸੰਸਥਾ ਨਿਰਮਾਣ, (ii) ਦੁੱਧ ਉਤਪਾਦਕਾਂ ਅਤੇ ਹੋਰ ਕਾਰਜਕਰਤਾਵਾਂ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਅਤੇ (iii) ਦੁੱਧ ਇਕੱਠਾ ਕਰਨ ਅਤੇ ਵਧਾਉਣ ਲਈ ਪਿੰਡ ਪੱਧਰ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਨਾਲ ਦੁੱਧ ਉਤਪਾਦਕਾਂ ਦੀਆਂ ਸੰਸਥਾਵਾਂ ਵਿੱਚ ਸੰਗਠਿਤ ਦੁੱਧ ਉਤਪਾਦਕਾਂ ਦੀ ਸੰਖਿਆ ਨੂੰ ਵਧਾਉਣਾ ਹੈ।

    III.            ਕੰਪੋਨੈਂਟ ਸੀ: ਪ੍ਰੋਜੈਕਟ ਪ੍ਰਬੰਧਨ ਅਤੇ ਸਿਖਲਾਈ : ਇਸ ਹਿੱਸੇ ਦਾ ਉਦੇਸ਼ ਵੱਖ -ਵੱਖ ਈਆਈਏ ਦੇ ਵਿੱਚ ਪ੍ਰੋਜੈਕਟ ਗਤੀਵਿਧੀਆਂ ਦੇ ਪ੍ਰਭਾਵਸ਼ਾਲੀ ਤਾਲਮੇਲ ਅਤੇ ਪ੍ਰੋਜੈਕਟ ਲਈ ਇੱਕ ਵਿਆਪਕ ਅਤੇ ਕਾਰਜਸ਼ੀਲ ਪ੍ਰਬੰਧਨ ਜਾਣਕਾਰੀ ਪ੍ਰਣਾਲੀ (ਐੱਮਆਈਐੱਸ) ਦੁਆਰਾ (i) ਸੂਚਨਾ ਅਤੇ ਸੰਚਾਰ ਤਕਨਾਲੋਜੀ (ਆਈਸੀਟੀ) ਅਧਾਰਤ ਐੱਮਆਈਐੱਸ ਅਤੇ (ii) ) ਸਿੱਖਣਾ ਅਤੇ ਮੁਲਾਂਕਣ ਕਰਨਾ।

ਐੱਨਡੀਪੀ-1 ਨੂੰ ਲਾਗੂ ਕਰਨ ਲਈ ਇਸ ਤੱਥ ਨੂੰ ਸਥਾਪਿਤ ਕੀਤਾ ਹੈ ਕਿ ਡੇਅਰੀ ਵਿਕਾਸ ਦੇ ਪ੍ਰਤੀ ਵਿਗਿਆਨਕ ਢੰਗ ਨਾਲ ਯੋਜਨਾਬੱਧ ਏਕੀਕ੍ਰਿਤ ਪਹੁੰਚ ਸੱਚਮੁੱਚ ਭਾਰਤ ਵਰਗੇ ਵਿਸ਼ਾਲ ਅਤੇ ਵਿਭਿੰਨ ਦੇਸ਼ ਵਿੱਚ ਸਫਲ ਹੋ ਸਕਦੀ ਹੈ। ਐੱਨਡੀਪੀ-1 ਦੇਸ਼ ਭਰ ਦੇ ਏ ਅਤੇ ਬੀ ਗ੍ਰੇਡਡ ਸੀਮਨ ਸਟੇਸ਼ਨਾਂ ਨੂੰ 2,456 ਤੋਂ ਵੱਧ ਹਾਈ ਜੈਨੇਟਿਕ ਮੈਰਿਟ ਬਲਦ ਉਪਲੱਬਧ ਕਰਾਉਣ ਦੇ ਯੋਗ ਸੀ,  ਜਿਸ ਨਾਲ ਮਿਆਰੀ ਬਿਮਾਰੀ ਰਹਿਤ ਸੀਮਨ ਦਾ ਉਤਪਾਦਨ ਹੋਇਆ। ਇਸ ਪ੍ਰੋਜੈਕਟ ਨੇ ਦੁੱਧ ਦੇ ਪ੍ਰਤੀ ਕਿਲੋ ਦੁੱਧ ਦੀ ਲਾਗਤ ਨੂੰ ਘਟਾਉਣ ਵਿੱਚ ਵੀ ਯੋਗਦਾਨ ਪਾਇਆਜਿਸਦੇ ਨਤੀਜੇ ਵਜੋਂ ਦੁੱਧ ਉਤਪਾਦਕਾਂ ਦੀ ਰੋਜ਼ਾਨਾ ਆਮਦਨ ਵਿੱਚ 25.52 ਰੁਪਏ ਦਾ ਵਾਧਾ ਹੋਇਆ। 16.8 ਲੱਖ ਤੋਂ ਵੱਧ ਰਜਿਸਟਰਡ ਦੁੱਧ ਉਤਪਾਦਕਾਂ ਨੂੰ ਮਾਰਕੀਟ ਪਹੁੰਚ ਮੁਹੱਈਆ ਕਰਵਾਈ ਗਈਜਿਨ੍ਹਾਂ ਵਿੱਚੋਂ 7.65 ਲੱਖ  ਮਹਿਲਾ ਮੈਂਬਰ ਹਨ। ਇਸ ਪ੍ਰੋਜੈਕਟ ਨੇ 97,000 ਪਿੰਡਾਂ ਦੇ ਲਗਭਗ 59 ਲੱਖ ਲਾਭਪਾਤਰੀਆਂ ਨੂੰ ਕਵਰ ਕੀਤਾ। ਐੱਨਡੀਪੀ -1 ਦੇ ਅਧੀਨ ਸਹਿਕਾਰੀ ਵਿਕਾਸ ਦੀਆਂ ਪਹਿਲਕਦਮੀਆਂ ਨੇ ਆਦਿਵਾਸੀ ਡੇਅਰੀ ਕਿਸਾਨਾਂ ਲਈ ਵਾਧੂਭਰੋਸੇਯੋਗ ਆਮਦਨੀ ਪ੍ਰਦਾਨ ਕੀਤੀ ਅਤੇ ਖਾਸ ਕਰਕੇ ਹਾਸ਼ੀਏ 'ਤੇ ਅਤੇ ਸਭ ਤੋਂ ਕਮਜ਼ੋਰ ਵਰਗਾਂ ਦੀ ਸਮੁੱਚੀ ਸਮਾਜਿਕ-ਆਰਥਿਕ ਸਥਿਤੀ ਵਿੱਚ ਸੁਧਾਰ ਕੀਤਾ। ਵੀਬੀਐੱਮਪੀਐੱਸ ਦੇ ਅਧੀਨ ਵਧੇਰੇ ਪਾਰਦਰਸ਼ੀ ਖਰੀਦ ਅਤੇ ਭੁਗਤਾਨ ਦੇ ਕਾਰਨ ਬਿਹਤਰ ਕੀਮਤਾਂ ਮਿਲੀਆਂ।

ਐੱਨਡੀਪੀ -1 ਦੇ ਅਧੀਨਅਨੁਸੂਚਿਤ ਜਾਤੀ ਅਤੇ ਜਨਜਾਤੀ ਆਬਾਦੀ ਦੇ ਸਸ਼ਕਤੀਕਰਨ ਦੇ ਸੰਬੰਧ ਵਿੱਚ ਐੱਨਡੀਪੀ-ਦੇ ਸਮਾਜਿਕ ਸਮਾਵੇਸ਼ ਪ੍ਰਭਾਵ ਉੱਤੇ ਇੱਕ ਅਧਿਐਨ ਕੀਤਾ ਗਿਆਜਿਸ ਵਿੱਚ ਦਿਖਾਇਆ ਗਿਆ ਹੈ ਕਿ ਡੇਅਰੀ ਸਹਿਕਾਰੀ ਸੁਸਾਇਟੀਆਂ (ਡੀਸੀਐੱਸ) ਦੇ ਦਾਖਲੇ ਅਤੇ ਸਵੈਚਲਿਤ ਦੁੱਧ ਸੰਗ੍ਰਹਿ ਯੂਨਿਟਾਂ ਦੀਆਂ ਸੇਵਾਵਾਂ ਵਿੱਚ ਐੱਸਸੀ ਅਤੇ ਐੱਸਟੀ ਭਾਈਚਾਰਿਆਂ ਦੀ ਪਹੁੰਚ ਗੈਰ-ਅਨੁਸੂਚਿਤ ਜਾਤੀ/ਅਨੁਸੂਚਿਤ ਜਨ ਜਾਤੀਆਂ ਦੇ ਪਰਿਵਾਰਾਂ ਨਾਲੋਂ ਬਹੁਤ ਵੱਖਰੀ ਨਹੀਂ ਪਾਈ ਗਈ। ਇਸਦਾ ਮਤਲਬ ਇਹ ਹੈ ਕਿ ਐੱਸਸੀ/ਐੱਸਟੀ ਲਾਭਪਾਤਰੀ ਪਰਿਵਾਰਾਂ ਨੂੰ ਡੀਸੀਐੱਸ ਦਾਖਲੇ ਅਤੇ ਇਸ ਦੀਆਂ ਸੇਵਾਵਾਂ ਤੱਕ ਗੈਰ-ਐੱਸਸੀ/ਐੱਸਟੀ ਪਰਿਵਾਰਾਂ ਦੇ ਬਰਾਬਰ ਪਹੁੰਚ ਪ੍ਰਦਾਨ ਕੀਤੀ ਗਈ ਸੀ।

ਨਾਲ ਹੀਗੁਜਰਾਤ ਦੇ ਸਾਬਰਕਾਂਠਾ ਖੇਤਰ ਵਿੱਚ ਐੱਨਡੀਪੀ -1 ਦੇ ਅਧੀਨ ਕੀਤੇ ਗਏ ਇੱਕ ਸਰਵੇਖਣ ਵਿੱਚ ਦਿਖਾਇਆ ਗਿਆ ਹੈ ਕਿ ਗੈਰ ਐੱਸਟੀ ਲਾਭਪਾਤਰੀਆਂ ਨੇ ਖੇਤੀਬਾੜੀ ਤੋਂ ਵਧੇਰੇ ਆਮਦਨੀ ਪ੍ਰਾਪਤ ਕੀਤੀ ਜਦੋਂ ਕਿ ਐੱਸਟੀ ਲਾਭਪਾਤਰੀਆਂ ਨੇ ਡੇਅਰੀ ਤੋਂ ਵਧੇਰੇ ਕਮਾਈ ਕੀਤੀ। ਨਾਲ ਹੀਗੈਰ-ਐੱਸਟੀ ਲਾਭਪਾਤਰੀਆਂ ਦੇ ਮੁਕਾਬਲੇ ਐੱਸਟੀ ਲਾਭਪਾਤਰੀਆਂ ਲਈ ਆਮਦਨੀ ਸਮਾਨਤਾ ਪ੍ਰਭਾਵ ਵਧੇਰੇ ਸਪੱਸ਼ਟ ਸੀ। ਐੱਸਟੀ ਪਰਿਵਾਰਾਂ ਵਿੱਚ ਦੁਧਾਰੂ ਪਸ਼ੂਆਂ ਦੀ ਵਧੇਰੇ ਸੰਖਿਆ ਵੀ ਪਾਈ ਗਈ। ਸਹਿਕਾਰੀ ਵਿਕਾਸ ਦੀਆਂ ਪਹਿਲਕਦਮੀਆਂ ਨੇ ਆਦਿਵਾਸੀ ਡੇਅਰੀ ਕਿਸਾਨਾਂ ਲਈ ਵਾਧੂਭਰੋਸੇਯੋਗ ਆਮਦਨੀ ਪ੍ਰਦਾਨ ਕੀਤੀ ਅਤੇ ਉਨ੍ਹਾਂ ਦੀ ਸਮੁੱਚੀ ਸਮਾਜਿਕ -ਆਰਥਿਕ ਸਥਿਤੀ ਵਿੱਚ ਸੁਧਾਰ ਕੀਤਾ।

ਇਸ ਪ੍ਰਕਾਰਐੱਨਡੀਪੀ-ਪ੍ਰੋਜੈਕਟ ਦਾ ਗੁਜਰਾਤ ਦੇ ਕਬਾਇਲੀ ਦੁੱਧ ਉਤਪਾਦਕਾਂ ਲਈ ਸਹਿਕਾਰੀ ਵਿਕਾਸ ਦਖਲਅੰਦਾਜ਼ੀ ਨਾਲ ਰੋਜ਼ੀ ਰੋਟੀ ਦੇ ਮੌਕਿਆਂ 'ਤੇ ਮਹੱਤਵਪੂਰਣ ਸਕਾਰਾਤਮਕ ਪ੍ਰਭਾਵ ਪਿਆ।

ਐੱਨਡੀਪੀ-ਦੇ ਅਧੀਨ ਗੁਜਰਾਤ ਵਿੱਚ ਕਾਰਜਸ਼ੀਲ ਲਾਗੂ ਕਰਨ ਵਾਲੀਆਂ ਏਜੰਸੀਆਂ (ਈਆਈਏ) ਨੂੰ ਪ੍ਰਦਾਨ ਕੀਤੀ ਗਈ ਕੁੱਲ ਗ੍ਰਾਂਟ ਸਹਾਇਤਾ 330.73 ਕਰੋੜ ਰੁਪਏ ਸੀ। ਗੁਜਰਾਤ ਦੇ ਆਦਿਵਾਸੀ ਖੇਤਰਾਂ ਵਿੱਚ ਕੰਮ ਕਰ ਰਹੀਆਂ ਲਾਗੂ ਕਰਨ ਵਾਲੀਆਂ ਏਜੰਸੀਆਂ (ਈਆਈਏ) ਨੂੰ ਪ੍ਰਦਾਨ ਕੀਤੀ ਗਈ ਗ੍ਰਾਂਟ ਸਹਾਇਤਾ ਹੇਠਾਂ ਦਿੱਤੀ ਗਈ ਹੈ:

ਇਹ ਜਾਣਕਾਰੀ ਮੱਛੀ ਪਾਲਣਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

 

EIA

 

 

Activities

 

 

Grant Provided (Rs. in

 

 

 

 

 

 

Crore)

 

 

 

 

 

 

 

 

 

 

 

 

 

 

 

 

 

 

 

Baroda Milk Union

 

Fodder Development (FD), Village based

13.22

 

 

 

milk procurement system (VBMPS)

 

 

 

 

 

 

 

 

 

 

 

 

 

 

 

 

 

Bharuch Milk Union

 

FD, Ration Balancing Program (RBP),

4.31

 

 

 

VBMPS

 

 

 

 

 

 

 

 

 

 

 

 

 

 

 

 

 

Panchmahal Milk

 

FD, RBP, VBMPS

6.18

 

 

Union

 

 

 

 

 

 

 

 

 

 

 

 

 

 

 

 

 

 

Sabarkantha Milk

 

FD, RBP, VBMPS

23.40

 

 

Union

 

 

 

 

 

 

 

 

 

 

 

 

 

 

 

 

 

 

Sabarmati Ashram

 

 

 

 

 

 

 

Gaushala

 

Progeny Testing- Murrah and CBHF

32.67

 

 

 

 

 

 

 

 

Surat Milk Union

 

FD, RBP,VBMPS

11.17

 

 

 

 

 

 

 

 

Valsad Milk Union

 

RBP, VBMPS

10.68

 

 

 

 

 

 

 

 

 

Grand Total

 

 

 

101.62

 

 

 

 

 

 

 

 

 

 

 

*****

ਐੱਮਵੀ/ਐੱਮਜੀ



(Release ID: 1744638) Visitor Counter : 142


Read this release in: English