ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ

ਡੇਅਰੀ ਅਤੇ ਪਸ਼ੂ ਪਾਲਣ ਸੈਕਟਰ ਲਈ ਕਰਜ਼ ਦੇਣ ਦਾ ਪ੍ਰਬੰਧ

Posted On: 10 AUG 2021 5:01PM by PIB Chandigarh

ਸਰਕਾਰ ਦੇਸ਼ ਭਰ ਵਿੱਚ ਡੇਅਰੀ ਅਤੇ ਪਸ਼ੂ ਪਾਲਣ ਸੈਕਟਰ ਦੇ ਪ੍ਰਚਾਰ ਅਤੇ ਵਿਕਾਸ ਲਈ ਹੇਠ ਲਿਖੀਆਂ ਸਕੀਮਾਂ ਰਾਹੀਂ ਵਿਆਜ ਸਹਾਇਤਾ ਦੇ ਨਾਲ ਕਰਜ਼ੇ ਪ੍ਰਦਾਨ ਕਰਦੀ ਹੈ:

(i). ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ)

(ii). ਡੇਅਰੀ ਪ੍ਰੋਸੈਸਿੰਗ ਅਤੇ ਬੁਨਿਆਦੀ ਢਾਂਚਾ ਵਿਕਾਸ ਫੰਡ (ਡੀਆਈਡੀਐੱਫ)

(iii). ਡੇਅਰੀ ਗਤੀਵਿਧੀਆਂ ਵਿੱਚ ਲੱਗੇ ਡੇਅਰੀ ਸਹਿਕਾਰੀ ਅਤੇ ਕਿਸਾਨ ਉਤਪਾਦਕ ਸੰਗਠਨਾਂ ਦਾ ਸਮਰਥਨ ਕਰਨਾ (ਐੱਸਡੀਸੀ ਅਤੇ ਐੱਫਪੀਓ)

ਏਐੱਚਆਈਡੀਐੱਫ ਦੇ ਅਧੀਨਸਰਕਾਰ ਕਿਸਾਨ ਉਤਪਾਦਕ ਸੰਗਠਨਪ੍ਰਾਈਵੇਟ ਕੰਪਨੀਆਂਵਿਅਕਤੀਗਤ ਉੱਦਮੀ,  ਸੈਕਸ਼ਨ  8 ਕੰਪਨੀਆਂਸੂਖ਼ਮਲਘੂ ਅਤੇ ਦਰਮਿਆਨੇ ਉੱਦਮਾਂ ਨੂੰ ਪਹਿਲੇ ਸਾਲ ਵਿੱਚ ਬੈਂਕ ਵਲੋਂ ਪਹਿਲਾਂ ਅਤੇ ਬਾਅਦ ਵਿੱਚ ਹਰੇਕ  ਲਾਭਪਾਤਰੀ ਨੂੰ ਹਰ ਸਾਲ ਬਕਾਇਆ ਰਕਮ 'ਤੇ ਬੈਂਕ ਦੁਆਰਾ ਮੰਗ ਤੇ 3% ਵਿਆਜ ਸਹਾਇਤਾ ਪ੍ਰਦਾਨ ਕਰਦੀ ਹੈ।

ਡੀਆਈਡੀਐੱਫ ਦੇ ਅਧੀਨਨਾਬਾਰਡਐੱਨਡੀਡੀਬੀ ਅਤੇ ਐੱਨਸੀਡੀਸੀ ਵਲੋਂ ਯੋਗ ਅੰਤ ਉਧਾਰ (ਈਈਬੀ) ਨੂੰ 2.5% ਪ੍ਰਤੀ ਸਾਲ ਵਿਆਜ ਸਹਾਇਤਾ ਦੇ ਨਾਲ ਕਰਜ਼ਾ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ। ਡੀਆਈਡੀਐੱਫ ਦੇ ਅਧੀਨ ਯੋਗ ਅੰਤ ਉਧਾਰ ਲੈਣ ਵਾਲਿਆਂ ਵਿੱਚ (ਈਈਬੀ) ਸਹਿਕਾਰੀ ਦੁੱਧ ਯੂਨੀਅਨਾਂਰਾਜ ਸਹਿਕਾਰੀ ਦੁੱਧ ਫੈਡਰੇਸ਼ਨਾਂਮਲਟੀ-ਰਾਜ ਦੇ ਦੁੱਧ ਸਹਿਕਾਰੀਦੁੱਧ ਉਤਪਾਦਕ ਕੰਪਨੀਆਂਐੱਨਡੀਡੀਬੀ ਸਹਾਇਕਸਹਿਕਾਰੀ/ਕੰਪਨੀਆਂ ਐਕਟ ਅਧੀਨ ਰਜਿਸਟਰਡ ਐੱਫਪੀਓ/ਐੱਸਐੱਚਜੀ ਸ਼ਾਮਲ ਹਨ।

 ਐੱਸਡੀਸੀ ਅਤੇ ਐੱਫਪੀਓ ਦੇ ਅਧੀਨਡੇਅਰੀ ਸਹਿਕਾਰਤਾਵਾਂ/ਐੱਫਪੀਓ ਨੂੰ ਕਾਰਜਸ਼ੀਲ ਪੂੰਜੀ ਕਰਜ਼ਾ 5% ਦੀ ਸਧਾਰਨ ਸਲਾਨਾ ਵਿਆਜ ਦਰ 'ਤੇ ਦਿੱਤਾ ਜਾਂਦਾ ਹੈਜਿਸ ਦੀ ਗਣਨਾ ਮਾਸਿਕ ਅਧਾਰ 'ਤੇ ਕੀਤੀ ਜਾਂਦੀ ਹੈ।

ਡੇਅਰੀ ਸੈਕਟਰ 'ਤੇ ਕੋਵਿਡ -19 ਦਾ ਪ੍ਰਭਾਵਸਰਕਾਰ ਨੇ ਇਸ ਸਕੀਮ ਦੇ ਹਿੱਸੇ ਵਜੋਂ ਇੱਕ ਨਵੀਂ ਗਤੀਵਿਧੀ "ਡੇਅਰੀ ਸੈਕਟਰ ਲਈ ਕੰਮਕਾਜੀ ਪੂੰਜੀ ਕਰਜਾ 'ਤੇ ਵਿਆਜ ਸਹਾਇਤਾ" ਪੇਸ਼ ਕੀਤੀ ਹੈ।

ਕੰਪੋਨੈਂਟ ਡੀਏਐੱਚਡੀ ਦੁਆਰਾ ਐੱਨਡੀਡੀਬੀ ਦੁਆਰਾ ਲਾਗੂ ਕੀਤਾ ਗਿਆ ਹੈ। ਸੁਰੱਖਿਅਤ ਕੰਮਕਾਜੀ ਪੂੰਜੀ ਕਰਜ 'ਤੇ 2% ਵਿਆਜ ਦੀ ਛੋਟ ਪ੍ਰਦਾਨ ਕੀਤੀ ਜਾਂਦੀ ਹੈਜਿਸ ਵਿੱਚ ਤੁਰੰਤ ਅਤੇ ਸਮੇਂ ਸਿਰ ਅਦਾਇਗੀ ਲਈ ਵਾਧੂ 2% ਵਿਆਜ ਸਹਾਇਤਾ ਸ਼ਾਮਲ ਹੈ।

ਸਰਕਾਰ ਵੱਲੋਂ ਦੇਸ਼ ਭਰ ਵਿੱਚ ਡੇਅਰੀ ਅਤੇ ਪਸ਼ੂ ਪਾਲਣ ਨੂੰ ਉਤਸ਼ਾਹਤ ਕਰਨ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:

        I.            ਰਾਸ਼ਟਰੀ ਗੋਕੁਲ ਮਿਸ਼ਨ (ਆਰਜੀਐੱਮ)

      II.            ਰਾਸ਼ਟਰੀ ਡੇਅਰੀ ਵਿਕਾਸ ਪ੍ਰੋਗਰਾਮ (ਐੱਨਪੀਡੀਡੀ)

    III.            ਡੇਅਰੀ ਪ੍ਰੋਸੈਸਿੰਗ ਅਤੇ ਬੁਨਿਆਦੀ ਢਾਂਚਾ ਵਿਕਾਸ ਫੰਡ (ਡੀਆਈਡੀਐੱਫ)

    IV.            ਡੇਅਰੀ ਗਤੀਵਿਧੀਆਂ ਵਿੱਚ ਲੱਗੇ ਡੇਅਰੀ ਸਹਿਕਾਰੀ ਅਤੇ ਕਿਸਾਨ ਉਤਪਾਦਕ ਸੰਗਠਨਾਂ ਦਾ ਸਮਰਥਨ ਕਰਨਾ (ਐੱਸਡੀਸੀ ਅਤੇ ਐੱਫਪੀਓ)

      V.            ਰਾਸ਼ਟਰੀ ਪਸ਼ੂਧਨ ਮਿਸ਼ਨ (ਏਐੱਲਐੱਮ)

    VI.            ਪਸ਼ੂ ਪਾਲਣ ਬੁਨਿਆਦੀ ਢਾਂਚਾ ਵਿਕਾਸ ਫੰਡ (ਏਐੱਚਆਈਡੀਐੱਫ)

  VII.            ਪਸ਼ੂਧਨ ਸਿਹਤ ਅਤੇ ਰੋਗ ਨਿਯੰਤਰਣ

VIII.            ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਪ੍ਰੋਗਰਾਮ (ਐੱਨਏਡੀਸੀਪੀ)

ਮਾਨਯੋਗ ਵਿੱਤ ਮੰਤਰੀ ਦੇ ਬਜਟ ਭਾਸ਼ਣ 2021-22 ਵਿੱਚ ਐਲਾਨ ਕੀਤੇ ਅਨੁਸਾਰ ਪਸ਼ੂ ਪਾਲਣਡੇਅਰੀ ਅਤੇ ਮੱਛੀ ਪਾਲਣ ਕਿਸਾਨਾਂ ਨੂੰ ਕਿਸਾਨ ਕ੍ਰੈਡਿਟ ਕਾਰਡ (ਕੇਸੀਸੀ) ਦੇ ਰੂਪ ਵਿੱਚ ਵਧੇ ਹੋਏ ਕ੍ਰੈਡਿਟ ਪ੍ਰਵਾਹ ਨੂੰ ਯਕੀਨੀ ਬਣਾਉਣ ਲਈਪਸ਼ੂ ਪਾਲਣ,  ਡੇਅਰੀ ਲਈ 61,650 ਕਰੋੜ ਰੁਪਏ ਦਾ ਟੀਚਾ ਰੱਖਿਆ ਗਿਆ ਹੈ ਅਤੇ ਮੱਛੀ ਪਾਲਣ ਖੇਤੀ ਲਈ 6,85,000 ਕਰੋੜ ਰੁਪਏ ਦੇ ਸਮੁੱਚੇ ਮਿਆਦ ਦੇ ਕਰਜ਼ੇ ਦੇ ਟੀਚੇ ਨਿਰਧਾਰਤ ਕੀਤੇ ਗਏ ਹਨ। 2021-22 ਲਈ ਪਸ਼ੂ ਪਾਲਣਡੇਅਰੀ ਅਤੇ ਮੱਛੀ ਪਾਲਣ ਦੇ ਪ੍ਰਸਤਾਵਿਤ ਟੀਚੇ ਹੇਠ ਲਿਖੇ ਅਨੁਸਾਰ ਹਨ:

 

(Rs in Crore)

Dairy

35,141

Poultry

13,563

Sheep Goat & Piggery

6781

Fisheries

6165

Total

61,650

 

ਇਹ ਜਾਣਕਾਰੀ ਮੱਛੀ ਪਾਲਣਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।

*****

ਐੱਮਵੀ/ਐੱਮਜੀ(Release ID: 1744637) Visitor Counter : 70


Read this release in: English