ਰਸਾਇਣ ਤੇ ਖਾਦ ਮੰਤਰਾਲਾ

ਖਾਦ ਵਿਭਾਗ ਨੇ ਚਿੰਤਨ ਸ਼ਿਵਿਰ ਲਈ ਕਿਸਾਨਾਂ ਨੂੰ ਸਿੱਧਾ ਲਾਭ ਪਹੁੰਚਾਉਣ ਲਈ ਇੱਕ ਕਾਰਜ ਸਮੂਹ ਦਾ ਗਠਨ ਕੀਤਾ


ਸਾਲ 2021-22 ਲਈ ਐਨਬੀਐਸ ਸਕੀਮ ਅਧੀਨ 31.10.2021 ਤੱਕ ਡੀਏਪੀ ਅਤੇ ਐਨਪੀਕੇ ਖਾਦਾਂ ਲਈ 14,775 ਕਰੋੜ ਰੁਪਏ ਦੀ ਵਾਧੂ ਰਕਮ ਦਾ ਐਲਾਨ ਕੀਤਾ ਗਿਆ, ਜਿਹੜਾ ਖਾਦ ਸਬਸਿਡੀ ਲਈ ਸਾਲ ਦੇ ਬਜਟ ਤੋਂ ਵੱਧ ਹੈ

Posted On: 10 AUG 2021 2:55PM by PIB Chandigarh

ਖਾਦ ਵਿਭਾਗ ਨੇ ਮਾਨਯੋਗ ਰਸਾਇਣ ਅਤੇ ਖਾਦ ਮੰਤਰੀ ਦੀ ਪ੍ਰਧਾਨਗੀ ਹੇਠ ਕਿਸਾਨਾਂ ਨੂੰ ਸਿੱਧਾ ਲਾਭ

ਟ੍ਰਾਂਸਫਰ (ਉਦਯੋਗ ਦੀ ਬਜਾਏ ਕਿਸਾਨਾਂ ਦੇ ਖਾਤੇ ਵਿੱਚ ਸਿੱਧੀ ਖਾਦ ਸਬਸਿਡੀ ਟ੍ਰਾਂਸਫਰ) ਲਈ

ਚਿੰਤਨ ਸ਼ਿਵਿਰ ਲਈ ਇੱਕ ਕਾਰਜ ਸਮੂਹ ਦਾ ਗਠਨ ਕੀਤਾ ਹੈ। ਵਰਕਿੰਗ ਗਰੁੱਪ- V ਨੂੰ

ਕਿਸਾਨਾਂ ਨੂੰ ਸਿੱਧੀ ਖਾਦ ਸਬਸਿਡੀ ਟ੍ਰਾਂਸਫਰ ਕਰਨ ਦੀ ਸੰਭਾਵਨਾ ਦੀ ਜਾਂਚ ਕਰਨ,

ਕੀਮਤਾਂ ਵਿੱਚ ਭਾਰੀ ਵਾਧੇ ਅਤੇ ਖਾਦਾਂ ਦੀ ਗੈਰ- ਉਪਲਬਧਤਾ ਤੋਂ ਬਚਾਅ ਦੇ ਤਰੀਕਿਆਂ,

ਕਿਸਾਨਾਂ ਦੀ ਚੋਣ ਦੇ ਮਾਪਦੰਡ ਅਤੇ ਉਨ੍ਹਾਂ ਦੀ ਹੱਕਦਾਰੀ, ਸਬਸਿਡੀ ਦੀ ਮਾਤਰਾ

ਨਿਰਧਾਰਤ ਕਰਨ ਦੇ ਮਾਪਦੰਡਾਂ ਦੀ ਜਾਂਚ ਕਰਨ ਦਾ ਕੰਮ ਸੌਂਪਿਆ ਗਿਆ ਸੀ। ਸਬਸਿਡੀ ਨੂੰ

ਕਿਸਾਨਾਂ ਦੇ ਖਾਤਿਆਂ ਵਿੱਚ ਟ੍ਰਾਂਸਫਰ ਕੀਤਾ ਜਾਣਾ, ਸਬਸਿਡੀ ਟ੍ਰਾਂਸਫਰ ਸਮੇਂ -ਸਮੇਂ ਤੇ,

ਖਾਦ ਉਦਯੋਗ ਤੇ ਨਕਾਰਾਤਮਕ ਪ੍ਰਭਾਵ ਤੋਂ ਬਚਣ ਲਈ ਕੋਈ ਵੀ ਉਪਾਅ ਅਤੇ ਫੰਡ ਟ੍ਰਾਂਸਫਰ

ਦੀ ਅਸਲ ਵਿਧੀ । ਨੋਟੀਫਿਕੇਸ਼ਨ ਮਿਤੀ 04.05.2020 ਰਾਹੀਂ, ਖਾਦ ਵਿਭਾਗ ਨੇ ਮਾਨਯੋਗ ਰਸਾਇਣ ਅਤੇ

ਖਾਦ ਮੰਤਰੀ ਦੀ ਪ੍ਰਧਾਨਗੀ ਹੇਠ, ਕਿਸਾਨ ਨੂੰ ਸਿੱਧਾ ਲਾਭ ਟ੍ਰਾਂਸਫਰ (ਉਦਯੋਗ ਦੀ ਬਜਾਏ ਕਿਸਾਨਾਂ 

ਦੇ ਖਾਤੇ ਵਿੱਚ ਸਿੱਧੀ ਖਾਦ ਸਬਸਿਡੀ) ਲਈ ਚਿੰਤਨ ਸ਼ਿਵਿਰ ਲਈ ਕਾਰਜ ਸਮੂਹ ਦਾ ਗਠਨ ਕੀਤਾ  ।

ਸਾਲ 2021-22 ਲਈ ਐਨਬੀਐਸ ਸਕੀਮ ਅਧੀਨ 31.10.2021 ਤੱਕ ਡੀਏਪੀ ਅਤੇ

ਐਨਪੀਕੇ ਖਾਦਾਂ ਲਈ 14,775 ਕਰੋੜ ਰੁਪਏ ਦੀ ਵਾਧੂ ਰਕਮ ਦਾ ਐਲਾਨ ਕੀਤਾ ਗਿਆ ਹੈ,

ਜੋ ਕਿ ਖਾਦ ਸਬਸਿਡੀ ਲਈ ਰੱਖੇ ਗਏ ਸਾਲ ਦੇ ਬਜਟ ਦੀ ਰਕਮ ਤੋਂ ਵੱਧ ਹੈ।

 

ਇਹ ਜਾਣਕਾਰੀ ਸਿਹਤ ਅਤੇ ਪਰਿਵਾਰ ਭਲਾਈ ਅਤੇ ਰਸਾਇਣ ਅਤੇ ਖਾਦ ਮੰਤਰੀ ਸ਼੍ਰੀ ਮਨਸੁਖ ਮਾਂਡਵੀਯਾ

ਨੇ ਅੱਜ ਲੋਕ ਸਭਾ ਵਿੱਚ ਇੱਕ ਪ੍ਰਸ਼ਨ ਦੇ ਲਿਖਤੀ ਜਵਾਬ ਵਿੱਚ ਦਿੱਤੀ।

*******

 

ਐਮਵੀ/ਏਐਲ


(Release ID: 1744546)
Read this release in: English