ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡਬਲਿਊਐੱਚਓ ਦੀ ਸਿਫਾਰਸ਼ ਅਨੁਸਾਰ ਭਾਰਤ ਡਾਕਟਰ-ਆਬਾਦੀ ਅਨੁਪਾਤ ਨੂੰ ਪ੍ਰਾਪਤ ਕਰਨ ਵੱਲ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ: ਡਾ. ਵਿਨੋਦ ਪਾਲ

Posted On: 09 AUG 2021 3:21PM by PIB Chandigarh

ਨੀਤੀ ਆਯੋਗ ਦੇ ਮੈਂਬਰ ਡਾ. ਵਿਨੋਦ ਪਾਲ ਨੇ ਇੱਕ ਭਾਸ਼ਣ ਲੜੀ ਦੌਰਾਨ ਉਜਾਗਰ ਕੀਤਾ ਹੈ ਕਿ

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੁਆਰਾ ਸਿਫਾਰਸ਼ ਕੀਤੇ ਗਏ ਡਾਕਟਰ-ਤੋਂ-ਆਬਾਦੀ ਦੇ ਅਨੁਪਾਤ ਦੇ ਅਨੁਸਾਰ ਭਾਰਤ 2024 ਤਕ, ਪ੍ਰਤੀ ਹਜ਼ਾਰ ਆਬਾਦੀ ਪਿਛੇ ਇੱਕ ਡਾਕਟਰ ਰੱਖਣ ਦੀ ਰਾਹ ‘ਤੇ ਹੈ, ਅਤੇ ਬੈੱਡਾਂ ਦੀ ਗਿਣਤੀ ਵੀ 11 ਲੱਖ ਤੋਂ ਵਧਾ ਕੇ 22 ਲੱਖ ਕਰ ਰਿਹਾ ਹੈ।

 

ਡਾ. ਪਾਲ ਨੇ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਅਧੀਨ ਨੈਸ਼ਨਲ ਕੌਂਸਲ ਫਾਰ ਸਾਇੰਸ ਐਂਡ ਟੈਕਨੋਲੋਜੀ ਸੰਚਾਰ ਅਤੇ ਵਿਗਿਆਨ ਪ੍ਰਸਾਰ ਦੁਆਰਾ ਆਯੋਜਿਤ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਨਿਊ ਇੰਡੀਆ @75 ਦੀ ਔਨਲਾਈਨ ਭਾਸ਼ਣ ਲੜੀ ਵਿੱਚ ਦੱਸਿਆ “ਪਿਛਲੇ 75 ਸਾਲਾਂ ਵਿੱਚ, ਭਾਰਤ ਨੇ ਸਿਹਤ ਖੇਤਰ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। ਆਜ਼ਾਦੀ ਦੇ ਸਮੇਂ, ਔਸਤ ਜੀਵਨ ਸਿਰਫ 28 ਸਾਲ ਸੀ, ਅਤੇ ਇਹ ਹੁਣ 70 ਸਾਲਾਂ ਦੇ ਨੇੜੇ ਪਹੁੰਚ ਗਿਆ ਹੈ। ਹਾਲਾਂਕਿ, ਸਿਹਤ ਸੇਵਾਵਾਂ ਤੱਕ ਪਹੁੰਚ ਦੇ ਮਾਮਲੇ ਵਿੱਚ ਅਸੀਂ ਅਜੇ ਵੀ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਤੋਂ ਬਹੁਤ ਦੂਰ ਹਾਂ, ਅਤੇ ਇਹ ਇੱਕ ਚੁਣੌਤੀ ਬਣੀ ਹੋਈ ਹੈ। ਪਿਛਲੇ ਛੇ-ਸੱਤ ਸਾਲਾਂ ਵਿੱਚ ਅਸੀਂ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਬਹੁਤ ਸਾਰੇ ਕਦਮ ਚੁੱਕੇ ਹਨ, ਅਤੇ ਨਤੀਜੇ ਉਤਸ਼ਾਹਜਨਕ ਰਹੇ ਹਨ।”

 

 ਉਨ੍ਹਾਂ ਅੱਗੇ ਕਿਹਾ “ਆਯੁਸ਼ਮਾਨ ਭਾਰਤ ਯੋਜਨਾ ਅਤੇ ਜਨ ਅਰੋਗਿਆ ਯੋਜਨਾ ਉਹ ਪ੍ਰੋਗਰਾਮ ਹਨ ਜੋ ਲੋਕਾਂ ਨੂੰ ਹਰ ਕਿਸਮ ਦੀਆਂ ਸਿਹਤ ਸੁਵਿਧਾਵਾਂ ਪ੍ਰਦਾਨ ਕਰਨ 'ਤੇ ਧਿਆਨ ਕੇਂਦ੍ਰਿਤ ਕਰਦੇ ਹਨ ਅਤੇ ਇਹ ਆਲਮੀ ਸਿਹਤ ਕਵਰੇਜ, ਕਿਫਾਇਤੀ ਅਤੇ ਸਿਹਤ ਸੁਵਿਧਾਵਾਂ ਦੀ ਪਹੁੰਚ ਵੱਲ ਚੁੱਕੇ ਗਏ ਕਦਮ ਵੀ ਹਨ। ਜਨ ਅਰੋਗਿਆ ਯੋਜਨਾ ਦੇ ਤਹਿਤ, ਹੁਣ 50 ਕਰੋੜ ਲੋਕ ਕਿਫਾਇਤੀ ਸਿਹਤ ਸੇਵਾਵਾਂ ਪ੍ਰਾਪਤ ਕਰਨ ਦੇ ਪਾਤਰ ਹਨ। ਪ੍ਰਾਇਮਰੀ ਹੈਲਥ ਕੇਅਰ ‘ਤੇ ਵੱਡਾ ਜ਼ੋਰ ਦਿੱਤਾ ਗਿਆ ਹੈ। ਸਾਲ 2022 ਤੱਕ, ਦੇਸ਼ ਦੇ ਗ੍ਰਾਮੀਣ ਅਤੇ ਸ਼ਹਿਰੀ ਖੇਤਰਾਂ ਵਿੱਚ 1,50,000 ਮੁੱਢਲੇ ਸਿਹਤ ਸੰਭਾਲ ਕੇਂਦਰ ਸਥਾਪਤ ਹੋ ਜਾਣਗੇ, ਅਤੇ ਇਹ ਸੈਂਟਰ ਮੁੱਢਲੀ ਸਿਹਤ ਸੰਭਾਲ ਦੇ ਕੇਂਦਰ ਹੋਣਗੇ। ਅਸੀਂ ਸਿਹਤ ਸੁਵਿਧਾਵਾਂ ਵਿੱਚ ਮਨੁੱਖੀ ਸੰਸਾਧਨਾਂ ਦੀ ਉਪਲਬਧਤਾ ਦੀ ਸਮੱਸਿਆ ਦੇ ਹੱਲ ਲਈ ਕਈ ਕਦਮ ਚੁੱਕੇ ਹਨ। ਡਾਕਟਰਾਂ ਨੂੰ ਟ੍ਰੇਨਿੰਗ ਦੇ ਕੇ ਅਤੇ ਪੋਸਟ ਗ੍ਰੈਜੂਏਟ ਸੀਟਾਂ ਨੂੰ ਦੁੱਗਣਾ ਕਰਕੇ ਇਸ ਪਾੜੇ ਨੂੰ ਪੂਰਾ ਕਰਨ 'ਤੇ ਬਹੁਤ ਜ਼ੋਰ ਦਿੱਤਾ ਗਿਆ ਹੈ।”

 

 ਡੀਐੱਸਟੀ ਦੇ ਸਕੱਤਰ ਪ੍ਰੋਫੈਸਰ ਆਸ਼ੂਤੋਸ਼ ਸ਼ਰਮਾ ਨੇ ਪਿਛਲੇ 50 ਸਾਲਾਂ ਵਿੱਚ ਦੇਸ਼ ਦੇ ਵਿਕਾਸ ਅਤੇ ਤਰੱਕੀ ਵਿੱਚ ਡੀਐੱਸਟੀ ਦੇ ਯੋਗਦਾਨ ਅਤੇ ਇਸ ਦੁਆਰਾ ਭਾਰਤ ਨੂੰ ਵਿਸ਼ਵ ਵਿੱਚ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾਕਾਰੀ ਸ਼ਕਤੀ ਬਣਾਉਣ ਲਈ ਕੀਤੇ ਗਏ ਯਤਨਾਂ ਬਾਰੇ ਚਾਨਣਾ ਪਾਇਆ।

 

 ਪ੍ਰੋਫੈਸਰ ਸ਼ਰਮਾ ਨੇ ਕਿਹਾ “ਡੀਐੱਸਟੀ ਦੇਸ਼ ਦੀ ਤਰੱਕੀ ਅਤੇ ਵਿਕਾਸ ਲਈ ਨੌਜਵਾਨ ਪ੍ਰਤਿਭਾਵਾਂ ਦੀ ਸਹਾਇਤਾ, ਪਾਲਣ ਪੋਸ਼ਣ ਅਤੇ ਵਿਕਾਸ ਲਈ ਇੱਕ ਨਰਸਰੀ ਹੈ। ਡੀਐੱਸਟੀ ਕੋਲ ਭਵਿੱਖ ਦੀਆਂ ਪ੍ਰਤਿਭਾਵਾਂ ਪੈਦਾ ਕਰਨ ਦੀ ਸਮਰੱਥਾ ਹੈ, ਅਤੇ ਪਿਛਲੇ ਪੰਜ ਸਾਲਾਂ ਵਿੱਚ, ਅਸੀਂ ਬਹੁਤ ਸਾਰੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਹਨ ਅਤੇ ਕਮੀਆਂ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਸੁਧਾਰਨ ਲਈ ਕਈ ਕਦਮ ਚੁੱਕੇ ਹਨ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਵਿਗਿਆਨ, ਟੈਕਨੋਲੋਜੀ ਅਤੇ ਨਵੀਨਤਾ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਉਂਦੀ ਹੈ।”

 

 ਉਨ੍ਹਾਂ ਨੇ ਸਾਇੰਸ ਟੈਕਨੋਲੋਜੀ ਅਤੇ ਇਨੋਵੇਸ਼ਨ ਪਾਲਿਸੀ 2021, ਜੋ ਦੇਸ਼ ਦੇ ਹਰ ਖੇਤਰ ਨੂੰ ਆਤਮਨਿਰਭਰ ਭਾਰਤ ਦੀ ਪ੍ਰਾਪਤੀ ਲਈ ਸਮਾਜਿਕ ਸਮਾਵੇਸ਼ ਅਤੇ ਵਾਤਾਵਰਣ ਦੀ ਸਥਿਰਤਾ ਦੇ ਨਾਲ ਆਰਥਿਕ ਵਿਕਾਸ ਵੱਲ ਵਧਣ ਲਈ ਸਸ਼ਕਤ ਕਰੇਗੀ, ਭੂ-ਸਥਾਨਿਕ ਡਾਟਾ ਨੀਤੀ ਜੋ ਇੱਕ ਗੇਮ-ਚੇਂਜਰ ਹੋਵੇਗੀ ਅਤੇ ਦੇਸ਼ ਦੇ ਕੋਨੇ-ਕੋਨੇ ਵਿੱਚ ਡੇਟਾ ਦੇ ਲੋਕਤੰਤਰੀਕਰਨ ਵਿੱਚ ਸਹਾਇਤਾ ਕਰੇਗੀ, ਵਿਗਿਆਨ ਅਤੇ ਟੈਕਨੋਲੋਜੀ ਵਿੱਚ ਬੁਨਿਆਦੀ ਢਾਂਚੇ ਬਾਰੇ ਨੀਤੀ ਦੇ ਨਾਲ ਨਾਲ

ਵਿਗਿਆਨਕ ਸਮਾਜਿਕ ਜ਼ਿੰਮੇਵਾਰੀ ਨੀਤੀ ਵਰਗੀਆਂ ਕਈ ਨੀਤੀਆਂ ਦੇ ਨਿਰਮਾਣ ਵਿੱਚ ਡੀਐੱਸਟੀ ਦੀ ਭੂਮਿਕਾ ਬਾਰੇ ਗੱਲ ਕੀਤੀ।

 

                  

 

*********

 

ਐੱਸਐੱਨਸੀ/ਟੀਐੱਮ/ਆਰਆਰ



(Release ID: 1744414) Visitor Counter : 113


Read this release in: English , Hindi , Marathi