ਕਬਾਇਲੀ ਮਾਮਲੇ ਮੰਤਰਾਲਾ
ਸਕ੍ਰੀਨਿੰਗ ਸਮੇਤ ਸਿਕਲ ਸੈੱਲ (Sickle Cell) ਅਨੀਮੀਆ ਨਾਲ ਨਜਿੱਠਣ ਲਈ ਗ੍ਰਾਂਟਾਂ ਦੀ ਮੰਗ ਕਰਨ ਵਾਲੇ ਰਾਜਾਂ ਨੂੰ 60.00 ਕਰੋੜ ਰੁਪਏ ਜਾਰੀ ਕੀਤੇ ਗਏ
ਸਿਕਲ ਸੈੱਲ ਡਿਜ਼ੀਜ਼ ਸਪੋਰਟ ਕਾਰਨਰ ਸਿਕਲ ਸੈੱਲ ਰੋਗ ਵਾਲੇ ਵਿਅਕਤੀਆਂ ਦਾ ਡੇਟਾਬੇਸ ਬਣਾਉਣ ਲਈ ਵਿਕਸਤ ਕੀਤਾ ਗਿਆ
Posted On:
09 AUG 2021 4:30PM by PIB Chandigarh
ਮੁੱਖ ਬਿੰਦੂ :
· ਜਨਜਾਤੀ ਮਾਮਲਿਆਂ ਦੇ ਮੰਤਰਾਲੇ ਨੇ ਆਈਸੀਐੱਮਆਰ ਦੇ ਸਹਿਯੋਗ ਨਾਲ ਆਦਿਵਾਸੀ ਵਿਦਿਆਰਥੀਆਂ ਦੀ ਜਾਂਚ ਲਈ ਫੰਡ ਦਿੱਤੇ ਸਨ।
· ਐੱਮਓਟੀਏ ਦੇ ਟੀਆਰਆਈ ਡਿਵੀਜ਼ਨ ਨੇ ਸਿਕਲ ਸੈੱਲ ਬਿਮਾਰੀ ’ਤੇ ਸਰ ਗੰਗਾ ਰਾਮ ਹਸਪਤਾਲ ਨੂੰ ਇੱਕ ਖੋਜ ਅਧਿਐਨ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ ਹੈ।
· 'ਸਿਕਲ ਸੈੱਲ ਅਨੀਮੀਆ ਅਤੇ ਥੈਲੇਸੀਮੀਆ ਪ੍ਰਭਾਵਿਤ ਮਰੀਜ਼ਾਂ ਲਈ ਨਿਦਾਨ, ਆਈਈਸੀ ਅਤੇ ਨਿਊਟਰੀ ਸਹਾਇਤਾ' ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ।
ਜਨਜਾਤੀ ਮਾਮਲਿਆਂ ਦੇ ਮੰਤਰਾਲੇ ਨੇ ਸਿਕਲ ਸੈੱਲ ਅਨੀਮੀਆ ਦੇ ਪ੍ਰਸਾਰ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ। ਸਿਕਲ ਸੈੱਲ ਰੋਗ ਮੱਧ, ਪੱਛਮੀ ਅਤੇ ਦੱਖਣੀ ਭਾਰਤ ਵਿੱਚ ਜਨਜਾਤੀ ਅਬਾਦੀ ਨੂੰ ਪ੍ਰਭਾਵਤ ਕਰਨ ਵਾਲੀ ਇੱਕ ਜੈਨੇਟਿਕ ਖੂਨ ਦੀ ਬਿਮਾਰੀ ਹੈ।
ਜਨਜਾਤੀ ਮਾਮਲਿਆਂ ਦੇ ਮੰਤਰਾਲੇ ਨੇ ਆਈਸੀਐੱਮਆਰ ਦੇ ਸਹਿਯੋਗ ਨਾਲ ਜਨਜਾਤੀ ਵਿਦਿਆਰਥੀਆਂ ਦੀ ਜਾਂਚ ਲਈ ਫੰਡ ਦਿੱਤੇ ਸਨ। ਸਿਕਲ ਸੈੱਲ ਲੱਛਣਾਂ ਦੀਆਂ ਘਟਨਾਵਾਂ ਦੀ ਮੈਪਿੰਗ ਲਈ ਬਾਇਓਟੈਕਨੋਲੋਜੀ ਵਿਭਾਗ ਦੇ ਸਹਿਯੋਗ ਨਾਲ ਰਾਜਾਂ ਵਿੱਚ ਵਰਕਸ਼ਾਪਾਂ ਆਯੋਜਿਤ ਕੀਤੀਆਂ ਗਈਆਂ ਹਨ। ਵੱਖ -ਵੱਖ ਰਾਜਾਂ ਦੁਆਰਾ ਰਿਪੋਰਟ ਕੀਤੇ ਗਏ 1,13,83,664 ਵਿਅਕਤੀਆਂ ਵਿੱਚੋਂ, ਲਗਭਗ 8.75% (9,96,368) ਪੋਜ਼ੇਟਿਵ ਟੈਸਟ ਕੀਤੇ ਗਏ (ਲੱਛਣ –949057, ਬਿਮਾਰੀ - 47311)।
ਜਨ ਸਿਹਤ ਇੱਕ ਰਾਜ ਦਾ ਵਿਸ਼ਾ ਹੈ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਸਿਕਲ ਸੈੱਲ ਸਮੇਤ ਸਾਰੇ ਸਿਹਤ ਮੁੱਦਿਆਂ ਲਈ ਸੈਕਟਰਲ ਮੰਤਰਾਲਾ ਹੈ। ਨੈਸ਼ਨਲ ਹੈਲਥ ਮਿਸ਼ਨ ਨੇ ਹੀਮੋਗਲੋਬਿਨੋਪੈਥੀ, ਜਿਸ ਵਿੱਚ ਸਿਕਲ ਸੈੱਲ ਬਿਮਾਰੀ ਸ਼ਾਮਲ ਹੈ, ਨੂੰ ਨਿਯੰਤਰਣ ਅਤੇ ਰੋਕਣ ਲਈ ਇੱਕ ਵਿਆਪਕ ਦਿਸ਼ਾ ਨਿਰਦੇਸ਼ ਤਿਆਰ ਕੀਤੀ ਹੈ ਅਤੇ ਇਸ ਨੂੰ ਰਾਜਾਂ ਵਿੱਚ ਪ੍ਰਸਾਰਿਤ ਕਰ ਦਿੱਤਾ ਹੈ। ਇਸ ਵਿੱਚ ਜਨਮ ਤੋਂ ਪਹਿਲਾਂ ਨਿਦਾਨ, ਕੌਂਸਲਿੰਗ ਅਤੇ ਬਿਮਾਰੀ ਤੋਂ ਪੈਦਾ ਹੋਣ ਵਾਲੀਆਂ ਪੇਚੀਦਗੀਆਂ ਨੂੰ ਰੋਕਣ ਅਤੇ ਇਲਾਜ ਲਈ ਸ਼ੁਰੂਆਤੀ ਦਖਲਅੰਦਾਜ਼ੀ ਕੇਂਦਰਾਂ ਦੀ ਸਥਾਪਨਾ ਸ਼ਾਮਲ ਹੈ। ਵਰਤਮਾਨ ਵਿੱਚ ਬਿਮਾਰੀ ਦਾ ਕੋਈ ਸਥਾਈ ਇਲਾਜ ਨਹੀਂ ਹੈ। ਹਾਲਾਂਕਿ ਬਿਮਾਰੀ ਦੇ ਚੰਗੇ ਪ੍ਰਬੰਧਨ ਨਾਲ, ਬਿਮਾਰੀ ਨਾਲ ਪੀੜਤ ਲੋਕਾਂ ਦੇ ਜੀਵਨ ਪੱਧਰ ਅਤੇ ਜੀਵਨ ਅਵਸਥਾ ਨੂੰ ਬਿਹਤਰ ਬਣਾਉਣ ਲਈ ਗੰਭੀਰਤਾ ਅਤੇ ਪੇਚੀਦਗੀਆਂ ਨੂੰ ਘੱਟ ਕੀਤਾ ਜਾ ਸਕਦਾ ਹੈ।
ਜਨਜਾਤੀ ਮਾਮਲਿਆਂ ਦੇ ਮੰਤਰਾਲੇ ਦੇ ਸਿਹਤ ਖੋਜ ਵਿਭਾਗ ਦੇ ਨਾਲ ਸਲਾਹ -ਮਸ਼ਵਰੇ ਨਾਲ ਸਿਕਲ ਸੈੱਲ ਰੋਗ ’ਤੇ ਅਡਵਾਇਜ਼ਰੀ ਜਾਰੀ ਕੀਤੀ ਹੈ, ਜਿਸ ਵਿੱਚ ਸਿਕਲ ਸੈੱਲ ਲੱਛਣਾਂ (ਕੈਰੀਅਰ) ਵਾਲੇ ਲੋਕਾਂ ਦੀ ਵਿਆਹ ਤੋਂ ਪਹਿਲਾਂ ਦੀ ਕੌਂਸਲਿੰਗ ਲਈ ਇੱਕ ਪ੍ਰੋਟੋਕੋਲ ਹੈ। ਸਕਿੱਲਿੰਗ ਸਮੇਤ ਸਿਕਲ ਸੈੱਲ ਅਨੀਮੀਆ ਨਾਲ ਨਜਿੱਠਣ ਲਈ ਗ੍ਰਾਂਟਾਂ ਦੀ ਮੰਗ ਕਰਨ ਵਾਲੇ ਰਾਜਾਂ ਨੂੰ ਲਗਭਗ 60.00 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
ਇਸ ਤੋਂ ਇਲਾਵਾ ਜਨਜਾਤੀ ਮਾਮਲਿਆਂ ਦੇ ਮੰਤਰਾਲੇ ਦੁਆਰਾ ਕੀਤੇ ਗਏ ਵੱਖ -ਵੱਖ ਪ੍ਰੋਜੈਕਟਾਂ ਦੇ ਵੇਰਵੇ ਹੇਠ ਲਿਖੇ ਅਨੁਸਾਰ ਹਨ:
(i) ਸਿਕਲ ਸੈੱਲ ਡਿਜ਼ੀਜ਼ ਸਪੋਰਟ ਕਾਰਨਰ (https://scdcorner.in/) ਨੂੰ ਪੀਰਾਮਲ ਸਵਾਸਥ ਪ੍ਰਬੰਧਨ ਅਤੇ ਖੋਜ ਸੰਸਥਾਨ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਗਿਆ ਹੈ, ਤਾਂ ਜੋ ਜਨਜਾਤੀ ਅਬਾਦੀ ਵਿੱਚ ਐੱਸਸੀਡੀ ਜਾਂ ਲੱਛਣਾਂ ਵਾਲੇ ਵਿਅਕਤੀਆਂ ਦਾ ਡੇਟਾਬੇਸ ਬਣਾਇਆ ਜਾ ਸਕੇ; ਅਤੇ ਇਨ੍ਹਾਂ ਵਿਅਕਤੀਆਂ ਨੂੰ ਕਲਿਆਣਕਾਰੀ ਯੋਜਨਾਵਾਂ, ਬਿਮਾਰੀ-ਵਿਸ਼ੇਸ਼ ਸਿਹਤ ਸੇਵਾਵਾਂ ਅਤੇ ਪ੍ਰਮਾਣਤ ਸਿਹਤ ਜਾਣਕਾਰੀ ਨਾਲ ਜੋੜਨ ਅਤੇ ਡਾਟਾ-ਅਧਾਰਤ ਨੀਤੀ ਦੀ ਸੂਝ ਅਤੇ ਰਣਨੀਤਕ ਜਾਣਕਾਰੀ ਨੂੰ ਸਮਰੱਥ ਬਣਾਉਣ ਲਈ। ਇਹ ਮੁੱਦਾ ਮੁੱਖ ਸਕੱਤਰ (ਸਕੱਤਰਾਂ) ਨਾਲ ਡੀ.ਓ. ਪੱਤਰ ਮਿਤੀ 18.06.2021 ਰਾਹੀਂ ਰਾਜ ਪੱਧਰ ’ਤੇ ਐੱਸਸੀਡੀ ਡੇਟਾ ਤਿਆਰ ਕਰਨ ਲਈ ਜਾਰੀ ਕੀਤਾ ਗਿਆ ਹੈ।
(ii) ਐੱਮਓਟੀਏ ਦੇ ਟੀਆਰਆਈ ਡਿਵੀਜ਼ਨ ਨੇ ਸਿਕਲ ਸੈੱਲ ਬਿਮਾਰੀ ਬਾਰੇ ਸਰ ਗੰਗਾ ਰਾਮ ਹਸਪਤਾਲ ਨੂੰ ਇੱਕ ਖੋਜ ਅਧਿਐਨ ਪ੍ਰੋਗਰਾਮ ਨੂੰ ਪ੍ਰਵਾਨਗੀ ਦਿੱਤੀ ਹੈ ਜਿਸ ਵਿੱਚ ਸੰਗਠਨ ਨੂੰ ਮੈਡੀਕਲ ਕਾਲਜਾਂ ਵਿੱਚ ਸਿਖਲਾਈ ਦੇਣ ਵਾਲਿਆਂ ਲਈ ਐੱਸਸੀਡੀ ਅਤੇ ਜ਼ਿਲ੍ਹਾ ਹਸਪਤਾਲਾਂ ਵਿੱਚ ਮੈਡੀਕਲ ਅਫ਼ਸਰਾਂ ਦੀ ਸਿਖਲਾਈ ਲਈ ਮੌਡਿਊਲ ਅਤੇ ਹੀਮੋਗਲੋਬਿਨੋਪੈਥੀ ਅਤੇ ਹੀਮੋਫਿਲਿਆ ਲਈ ਏਕੀਕ੍ਰਿਤ ਕੇਂਦਰ ਤਿਆਰ ਕਰਨ ਦੀ ਲੋੜ ਹੈ। ਪ੍ਰੋਜੈਕਟ ਟ੍ਰੇਨਰਾਂ ਦੀ ਸਿਖਲਾਈ ਲਈ 4-5 ਵਰਕਸ਼ਾਪਾਂ ਨੂੰ ਵੀ ਸ਼ਾਮਲ ਕਰੇਗਾ। ਹੁਣ ਤੱਕ ਸਰ ਗੰਗਾ ਰਾਮ ਹਸਪਤਾਲ ਨੇ ਡਰਾਫਟ ਮੌਡਲ ਤਿਆਰ ਕੀਤੇ ਹਨ ਅਤੇ ਇਨ੍ਹਾਂ ਦੀ ਤਕਨੀਕੀ ਮਾਹਰ ਸਮੂਹ (ਟੀਈਜੀ) ਦੁਆਰਾ ਜਾਂਚ ਕੀਤੀ ਗਈ ਹੈ ਜਿਸ ਵਿੱਚ ਖੇਤਰ ਦੇ ਮਾਹਰ ਸ਼ਾਮਲ ਹਨ;। ਮੌਡਿਊਲ ਹੁਣ ਉਨ੍ਹਾਂ ਦੀਆਂ ਟਿੱਪਣੀਆਂ ਲਈ ਸਿਹਤ ਸੇਵਾਵਾਂ ਦੇ ਡਾਇਰੈਕਟਰ ਜਨਰਲ (ਡੀਜੀਐੱਚਐੱਸ), ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੂੰ ਭੇਜ ਦਿੱਤੇ ਗਏ ਹਨ।
(iii) ਮਹਾਰਾਸ਼ਟਰ ਦੇ ਨੰਦੂਰਬਾਰ ਜ਼ਿਲ੍ਹੇ ਵਿੱਚ ਏਕੀਕ੍ਰਿਤ ਸਿਕਲ ਸੈੱਲ ਅਨੀਮੀਆ ਖੋਜ ਪ੍ਰੋਗਰਾਮ "ਆਈ-ਸਕਾਰਪ": ਟੀਆਰਆਈ ਡਿਵੀਜ਼ਨ ਨੇ ਸਵਾਮੀ ਵਿਵੇਕਾਨੰਦ ਯੋਗ ਅਨੁਸੰਧਾਨ ਸੰਸਥਾ, ਐੱਸ-ਵਿਆਸ ਯੂਨੀਵਰਸਿਟੀ, ਬੰਗਲੌਰ ਅਤੇ ਇਨਫੋਮੇਡ, ਅਹਿਮਦਾਬਾਦ ਨੂੰ ਇਹ ਪ੍ਰੋਜੈਕਟ ਦਿੱਤਾ ਹੈ। ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਸਿਕਲ ਸੈੱਲ ਅਨੀਮੀਆ ਬਿਮਾਰੀ ਦੇ ਇਲਾਜ ਲਈ ਕੁਦਰਤੀ ਇਲਾਜ ਅਤੇ ਯੋਗ ਵਿਧੀਆਂ ਦੀ ਖੋਜ ਕਰਨਾ ਹੈ ਅਤੇ ਇਹ ਚਲ ਰਿਹਾ ਹੈ।
(iv) ਟ੍ਰਾਈ ਡਿਵੀਜ਼ਨ ਨੇ ਰਾਜ ਦੇ ਜਨਜਾਤੀ ਭਾਈਚਾਰਿਆਂ ਵਿੱਚ ਜਨਜਾਤੀ ਉਪ ਯੋਜਨਾ ਖੇਤਰ ਵਿੱਚ ਸਿਕਲ ਸੈੱਲ ਅਨੀਮੀਆ ਦੇ ਮੈਪਿੰਗ ਅਤੇ ਓਡੀਆਈਐੱਸਐੱਚਏ ਦੇ ਜਨਜਾਤੀ ਭਾਈਚਾਰਿਆਂ ਵਿਚਕਾਰ ਸਿਕਲ ਸੈੱਲ ਅਨੀਮੀਆ ’ਤੇ ਅਨੁਭਵੀ ਅਧਿਐਨਾਂ ਅਤੇ ਇਸ ਦੇ ਸਿੱਟਿਆਂ ਦਾ ਇੱਕ ਸੰਗ੍ਰਹਿ ਟੀਆਰਆਈ, ਓਡੀਸ਼ਾ ਨੂੰ ਦਿੱਤਾ ਹੈ ਅਤੇ ਆਰਡੀਐੱਮਆਰਸੀ, ਓਡੀਸ਼ਾ ਦੇ ਸਹਿਯੋਗ ਨਾਲ ਲਾਗੂ ਕੀਤਾ ਜਾਵੇਗਾ।
(v) ਟੀਆਰਆਈ ਤੇਲੰਗਾਨਾ ਨੂੰ ਇੱਕ ਪ੍ਰੋਜੈਕਟ 'ਸਿਕਲ ਸੈੱਲ ਅਨੀਮੀਆ ਅਤੇ ਥੈਲੇਸੀਮੀਆ ਪ੍ਰਭਾਵਿਤ ਮਰੀਜ਼ਾਂ ਲਈ ਨਿਦਾਨ, ਆਈਈਸੀ ਅਤੇ ਨਿਊਟਰੀ ਸਹਾਇਤਾ' ਅਤੇ ਇਹ ਪੀਸੀਆਰਐੱਲ ਫਾਊਂਡੇਸ਼ਨ ਅਤੇ ਐੱਸਸੀਡੀ ਪ੍ਰੋਜੈਕਟ 'ਤੇ ਐੱਮਓਟੀਏ ਨਾਲ ਕੰਮ ਕਰਨ ਵਾਲੀਆਂ ਹੋਰ ਸੰਸਥਾਵਾਂ ਦੀ ਸਲਾਹ ਨਾਲ ਕੀਤਾ ਜਾਣਾ ਹੈ।
(vi) ਜਨਜਾਤੀ ਭਾਈਚਾਰਿਆਂ ਵਿੱਚ ਸਿਕਲ ਸੈੱਲ ਅਨੀਮੀਆ ਦਾ ਮੈਪਿੰਗ, ਡਾਟਾ ਇਕੱਤਰ ਕਰਨ ਦਾ ਸੰਗ੍ਰਹਿ, ਸਿਕਲ ਸੈੱਲ ਵਿੱਚ ਕੰਮ ਕਰ ਰਹੀਆਂ ਸੰਸਥਾਵਾਂ ਦਾ ਮੈਪਿੰਗ, ਐੱਮਓਐੱਚਐੱਫਡਬਲਿਊ ਦੇ ਨਾਲ ਤਾਲਮੇਲ ਵਿੱਚ ਸਿਕਲ ਸੈੱਲ ਤੇ ਮਾਸਟਰ ਟ੍ਰੇਨਰਾਂ ਦਾ ਡਾਟਾ ਬੇਸ, ਡੇਟਾ ਸ਼ੇਅਰਿੰਗ ਵਿਧੀ ਅਤੇ ਖੂਨ ਦਾ ਮੈਪਿੰਗ ਬੈਂਕਾਂ ਦੀ ਉਪਲੱਬਧਤਾ 'ਐੱਨਟੀਆਰਆਈ ਨੂੰ ਦਿੱਤੀ ਗਈ ਹੈ।
ਸਿਕਲ ਸੈੱਲ ਦੀ ਬਿਮਾਰੀ ਨੂੰ ਤਾਂ ਹੀ ਖਤਮ ਕੀਤਾ ਜਾ ਸਕਦਾ ਹੈ ਜੇ ਜਨ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ ਅਤੇ ਸਕੂਲਾਂ ਅਤੇ ਕਾਲਜ ਪੱਧਰ 'ਤੇ ਰਾਜਾਂ, ਚੁਣੇ ਹੋਏ ਨੁਮਾਇੰਦਿਆਂ, ਅਧਿਆਪਕਾਂ ਅਤੇ ਮੈਡੀਕਲ ਸਟਾਫ ਦੀ ਭਾਗੀਦਾਰੀ ਹੋਵੇ। ਸਿਹਤ ਦੇ ਐੱਸਟੀਸੀ ਹਿੱਸੇ ਦੀ ਪ੍ਰਭਾਵਸ਼ਾਲੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਮੰਤਰਾਲੇ ਵਿੱਚ ਸਮਰਪਿਤ ਸਿਹਤ ਸੈੱਲ ਦੀ ਸਥਾਪਨਾ ਕੀਤੀ ਗਈ ਹੈ। ਮੰਤਰਾਲੇ ਨੇ ਸੂਬਿਆਂ ਨੂੰ ਬੁਨਿਆਦੀ ਢਾਂਚੇ ਲਈ ਫੰਡਿੰਗ ਲਈ ਪ੍ਰਸਤਾਵ ਪੇਸ਼ ਕਰਨ ਲਈ ਕਿਹਾ ਹੈ- ਤਿਆਰ ਰਿਕਾਰਡ ਦੇ ਅਨੁਸਾਰ ਅਤੇ ਆਦਿਵਾਸੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਵੱਲੋਂ ਰਾਜਾਂ ਦੇ ਮੁੱਖ ਸਕੱਤਰਾਂ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਮੰਤਰਾਲੇ ਨੇ ਦਿਵਯਾਂਗ ਵਿਅਕਤੀਆਂ ਦੇ ਸ਼ਕਤੀਕਰਨ ਵਿਭਾਗ ਨਾਲ ਐੱਸਸੀਡੀ ਮਰੀਜ਼ਾਂ ਨੂੰ ਜਾਰੀ ਕੀਤੇ ਅਪੰਗਤਾ ਸਰਟੀਫਿਕੇਟ ਦਾ ਮੁੱਦਾ ਵੀ ਉਠਾਇਆ ਹੈ, ਜਿਨ੍ਹਾਂ ਨੇ ਅਧਿਸੂਚਿਤ ਕੀਤਾ ਹੈ ਕਿ 80% ਤੋਂ ਵੱਧ ਅਪੰਗਤਾ ਵਾਲੇ ਅਪੰਗਤਾ ਸਰਟੀਫਿਕੇਟ 3 ਸਾਲਾਂ ਲਈ ਯੋਗ ਹੋਣਗੇ।
ਇਹ ਜਾਣਕਾਰੀ ਜਨਜਾਤੀ ਮਾਮਲਿਆਂ ਦੀ ਰਾਜ ਮੰਤਰੀ ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ ਨੇ ਅੱਜ ਲੋਕ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
*****
ਐੱਨਬੀ/ਐੱਸਕੇ
(Release ID: 1744413)
Visitor Counter : 171