ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਜੀਡੀਪੀ ਵਿੱਚ ਐੱਮਐੱਸਐੱਮਈ'ਜ ਦਾ ਯੋਗਦਾਨ
Posted On:
09 AUG 2021 2:54PM by PIB Chandigarh
ਅੰਕੜਾ ਅਤੇ ਪੀਆਈ ਮੰਤਰਾਲੇ ਦੇ ਕੇਂਦਰੀ ਅੰਕੜਾ ਦਫਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਸਾਲ 2018-19 ਅਤੇ 2019-20 ਲਈ ਮੌਜੂਦਾ ਕੀਮਤਾਂ (2011-12) ਤੇ ਆਲ ਇੰਡੀਆ ਕੁੱਲ ਘਰੇਲੂ ਉਤਪਾਦ ਵਿੱਚ ਐੱਮਐੱਸਐੱਮਈ'ਜ ਦਾ ਕੁੱਲ ਮੁੱਲ ਜੋੜ (ਜੀਵੀਏ) ਹਿੱਸਾ ਕ੍ਰਮਵਾਰ 30.5% ਅਤੇ 30.0%. ਸੀ।
ਐੱਮਐੱਸਐੱਮਈ ਸੈਕਟਰ ਭਾਰਤੀ ਅਰਥਵਿਵਸਥਾ ਦਾ ਇੱਕ ਮਹੱਤਵਪੂਰਨ ਖੇਤਰ ਹੈ। ਅੰਕੜਾ ਅਤੇ ਪੀਆਈ ਮੰਤਰਾਲੇ ਦੇ ਕੇਂਦਰੀ ਅੰਕੜਾ ਦਫਤਰ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, ਸਾਲ 2018-19 ਅਤੇ 2019-20 ਲਈ ਮੌਜੂਦਾ ਕੀਮਤਾਂ (2011-12) ਤੇ ਆਲ ਇੰਡੀਆ ਕੁੱਲ ਘਰੇਲੂ ਉਤਪਾਦ ਵਿੱਚ ਐੱਮਐੱਸਐੱਮਈ ਕੁੱਲ ਮੁੱਲ ਜੋੜ (ਜੀਵੀਏ) ਦਾ ਹਿੱਸਾ ਕ੍ਰਮਵਾਰ 30.5% ਅਤੇ 30.0% ਸੀ। ਸਾਲ 2018-19 ਅਤੇ 2019-20 ਦੇ ਦੌਰਾਨ ਆਲ ਇੰਡੀਆ ਨਿਰਮਾਣ ਦੇ ਕੁੱਲ ਮੁੱਲ ਉਤਪਾਦਨ ਵਿੱਚ ਐੱਮਐੱਸਐੱਮਈ ਨਿਰਮਾਣ ਦਾ ਹਿੱਸਾ ਕ੍ਰਮਵਾਰ 36.9% ਅਤੇ 36.9% ਸੀ। ਇਸ ਤੋਂ ਇਲਾਵਾ, ਡਾਇਰੈਕਟੋਰੇਟ ਜਨਰਲ ਆਫ ਕਮਰਸ਼ੀਅਲ ਇੰਟੈਲੀਜੈਂਸ ਐਂਡ ਸਟੈਟਿਸਟਿਕਸ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ, 2019-20 ਅਤੇ 2020-21 ਦੇ ਦੌਰਾਨ ਆਲ ਇੰਡੀਆ ਦਰਾਮਦ ਵਿੱਚ ਨਿਰਧਾਰਤ ਐੱਮਐੱਸਐੱਮਈ ਨਾਲ ਸਬੰਧਤ ਉਤਪਾਦਾਂ ਦੇ ਦਰਾਮਦ ਦਾ ਹਿੱਸਾ ਕ੍ਰਮਵਾਰ 49.8% ਅਤੇ 49.5% ਸੀ I
ਅੰਕੜਾ ਅਤੇ ਪੀਆਈ ਮੰਤਰਾਲੇ ਵੱਲੋਂ ਸ਼ਾਮਲ ਨਾ ਕੀਤੇ ਗਏ ਗੈਰ-ਖੇਤੀਬਾੜੀ ਉਧਮਾਂ '(ਜੁਲਾਈ 2015- ਜੂਨ 2016) ਬਾਰੇ ਐਨਐਸਐਸ ਰਿਪੋਰਟ ਦੇ 73 ਵੇਂ ਗੇੜ ਦੇ ਅਨੁਸਾਰ, ਐੱਮਐੱਸਐੱਮਈ ਸੈਕਟਰ ਵਿੱਚ ਕਰਮਚਾਰੀਆਂ ਦੀ ਅਨੁਮਾਨਤ ਗਿਣਤੀ 11.10 ਕਰੋੜ ਸੀ।
ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐਮਈਜੀਪੀ) ਦੇ ਅਧੀਨ, ਸਾਲ 2020-21 ਅਤੇ 2021-22 (01.07.2021 ਨੂੰ) ਦੇ ਦੌਰਾਨ ਸੂਖਮ ਉੱਦਮਾਂ ਵਿੱਚ ਅਨੁਮਾਨਤ ਰੋਜ਼ਗਾਰ (ਵਿਅਕਤੀਆਂ ਦੀ ਗਿਣਤੀ) ਕ੍ਰਮਵਾਰ 5.95 ਲੱਖ ਅਤੇ 1.19 ਲੱਖ ਹਨ।
ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਸ਼੍ਰੀ ਨਾਰਾਇਣ ਰਾਣੇ ਵੱਲੋਂ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਇਹ ਜਾਣਕਾਰੀ ਦਿੱਤੀ ਗਈ।
------------
ਐੱਮਜੇਪੀਐੱਸ/ਐੱਮਐੱਮ
(Release ID: 1744283)
Visitor Counter : 337