ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ

ਮਹਾਮਾਰੀ ਦੇ ਕਾਰਨ ਐਮਐਸਐਮਈ'ਜ ਦੀਆਂ ਕਾਰਵਾਈਆਂ ਨੂੰ ਘਟਾਉਣਾ

Posted On: 09 AUG 2021 2:51PM by PIB Chandigarh

ਕੋਵਿਡ -19 ਮਹਾਮਾਰੀ ਨੇ ਦੇਸ਼ ਦੇ ਸੂਖਮ, ਲਘੂ ਅਤੇ ਦਰਮਿਆਨੇ ਉੱਦਮਾਂ ਸਮੇਤ ਵੱਖ-ਵੱਖ ਖੇਤਰਾਂ ਨੂੰ ਅਸਥਾਈ ਤੌਰ 'ਤੇ ਪ੍ਰਭਾਵਤ ਕੀਤਾ ਹੈ। ਸਰਕਾਰ ਵੱਲੋਂ ਲਾਗੂ ਕੀਤੇ ਗਏ ਸਖਤ ਲਾਕਡਾਉਨ ਉਪਾਵਾਂ ਦੇ ਕਾਰਨ ਆਰਥਿਕ ਗਤੀਵਿਧੀਆਂ ਸੁੰਗੜ ਗਈਆਂ ਹਨ। ਇਸ ਸੁੰਗੜਨ ਦਾ ਐਮਐਸਐਮਈ ਸੈਕਟਰ 'ਤੇ ਵੀ ਪ੍ਰਭਾਵ ਪਿਆ ਹੈ।

ਰਾਸ਼ਟਰੀ ਲਘੂ ਉਦਯੋਗ ਨਿਗਮ (ਐਨਐਸਆਈਸੀ) ਅਤੇ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ (ਕੇਵੀਆਈਸੀ) ਵੱਲੋਂ ਐਮਐਸਐਮਈਜ਼ 'ਤੇ ਕੋਵਿਡ -19 ਮਹਾਮਾਰੀ ਦੇ ਪ੍ਰਭਾਵਾਂ ਦਾ ਮੁਲਾਂਕਣ ਕਰਨ ਲਈ ਅਧਿਐਨ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਰੋਜ਼ਗਾਰ ਉਤਪਤੀ ਪ੍ਰੋਗਰਾਮ (ਪੀਐਮਈਜੀਪੀ) ਦੇ ਅਧੀਨ ਸਥਾਪਤ ਕੀਤੀਆਂ ਗਈਆਂ ਇਕਾਈਆਂ ਵੀ ਸ਼ਾਮਲ ਹਨ।

ਕੋਵਿਡ -19 ਮਹਾਮਾਰੀ ਦੇ ਦੌਰਾਨ ਐਨਐਸਆਈਸੀ ਸਕੀਮਾਂ ਦੇ ਲਾਭਪਾਤਰੀਆਂ ਦੀਆਂ ਕਾਰਜਸ਼ੀਲ ਸਮਰੱਥਾਵਾਂ ਅਤੇ ਮੁਸ਼ਕਲਾਂ ਨੂੰ ਸਮਝਣ ਲਈ ਐਨਐਸਆਈਸੀ ਵੱਲੋਂ ਕਰਵਾਏ ਗਏ ਆਨਲਾਈਨ ਅਧਿਐਨ ਦੇ ਮੁੱਖ ਸਿੱਟੇ ਹੇਠ ਲਿਖੇ ਅਨੁਸਾਰ ਹਨ:

91% ਐੱਮਐੱਸਐੱਮਈ'ਜ ਕਾਰਜਸ਼ੀਲ ਪਾਏ ਗਏ ਹਨ। 

ਐਮਐਸਐਮਈਜ਼ ਨੂੰ ਦਰਪੇਸ਼ ਪੰਜ ਸਭ ਤੋਂ ਗੰਭੀਰ ਸਮੱਸਿਆਵਾਂ ਦੀ ਪਛਾਣ, ਨਕਦੀ (ਲਿਕੁਈਡਿਟੀ- 55% ਇਕਾਈਆਂ), ਤਾਜ਼ਾ ਆਰਡਰ (17% ਇਕਾਈਆਂ), ਲੇਬਰ (9% ਇਕਾਈਆਂ), ਲੌਜਿਸਟਿਕਸ (12% ਇਕਾਈਆਂ) ਅਤੇ ਕੱਚੇ ਮਾਲ ਦੀ ਉਪਲਬਧਤਾ (8% ਇਕਾਈਆਂ) ਵਜੋਂ ਕੀਤੀ ਗਈ ਸੀ। 

ਕੇਵੀਆਈਸੀ ਵੱਲੋਂ ਕੀਤੇ ਗਏ ਅਧਿਐਨ ਦੇ ਸਿੱਟੇ ਹੇਠ ਲਿਖੇ ਅਨੁਸਾਰ ਹਨ:

 

1. ਪੀਐਮਈਜੀਪੀ ਸਕੀਮ ਦੇ 88% ਲਾਭਪਾਤਰੀਆਂ ਨੇ ਰਿਪੋਰਟ ਕੀਤੀ ਹੈ ਕਿ  ਉਹ ਕੋਵਿਡ -19 ਕਾਰਨ ਨਕਾਰਾਤਮਕ ਤੌਰ ਤੇ ਪ੍ਰਭਾਵਤ ਹੋਏ ਹਨ ਜਦੋਂ ਕਿ ਬਾਕੀ 12% ਨੇ ਕਿਹਾ ਕਿ ਉਨ੍ਹਾਂ ਨੂੰ ਕੋਵਿਡ -19 ਮਹਾਮਾਰੀ ਦੇ ਦੌਰਾਨ ਲਾਭ ਹੋਇਆ ਸੀ।

2.  ਪ੍ਰਭਾਵਤ ਹੋਏ 88% ਲੋਕਾਂ ਵਿੱਚੋਂ 57% ਨੇ ਕਿਹਾ ਕਿ ਇਸ ਸਮੇਂ ਦੌਰਾਨ ਉਨ੍ਹਾਂ ਦੀਆਂ ਇਕਾਈਆਂ ਕੁਝ ਸਮੇਂ ਲਈ ਬੰਦ ਰਹੀਆਂ, ਜਦੋਂ ਕਿ 30% ਨੇ ਉਤਪਾਦਨ ਅਤੇ ਆਮਦਨੀ ਵਿੱਚ ਕਮੀ ਦੀ ਰਿਪੋਰਟ ਕੀਤੀ।

3.  ਲਾਭ ਪ੍ਰਾਪਤ ਕਰਨ ਵਾਲੇ 12% ਲੋਕਾਂ ਵਿੱਚੋਂ, 65% ਨੇ ਕਿਹਾ ਕਿ ਉਨ੍ਹਾਂ ਦੇ ਕਾਰੋਬਾਰ ਵਿੱਚ ਵਾਧਾ ਹੋਇਆ ਹੈ ਕਿਉਂਕਿ ਉਨ੍ਹਾਂ ਕੋਲ ਪ੍ਰਚੂਨ ਅਤੇ ਸਿਹਤ ਖੇਤਰ ਵਿੱਚ ਇਕਾਈਆਂ ਸਨ ਅਤੇ ਲਗਭਗ  25%  ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਇਕਾਈਆਂ ਨੂੰ ਲਾਭ ਹੋਇਆ ਕਿਉਂਕਿ ਉਹ ਜ਼ਰੂਰੀ ਵਸਤੂਆਂ ਜਾਂ ਸੇਵਾਵਾਂ ਵਿੱਚ ਡੀਲ ਕਰ ਰਹੇ ਸਨ। 

4. ਕਰਮਚਾਰੀਆਂ ਨੂੰ ਤਨਖਾਹਾਂ ਦੀ ਨਿਯਮਤ ਅਦਾਇਗੀ ਦੇ ਸਵਾਲ 'ਤੇ,  ਲਗਭਗ 46.60%   ਰਿਸਪੋਂਡੈਂਟਸ ਨੇ ਕਿਹਾ ਕਿ ਉਨ੍ਹਾਂ ਨੇ ਤਨਖਾਹਾਂ ਦਾ ਪੂਰਾ ਭੁਗਤਾਨ ਕੀਤਾ  ਹੈ , 42.54% ਨੇ ਅੰਸ਼ਕ ਤੌਰ' ਤੇ ਭੁਗਤਾਨ ਕੀਤਾ ਹੈ ਅਤੇ 10.86% ਨੇ ਇਸ ਸਮੇਂ ਦੌਰਾਨ ਕੁਝ ਸਮੇਂ ਲਈ ਤਨਖਾਹ ਦਾ ਭੁਗਤਾਨ ਨਾ ਕੀਤੇ ਜਾਣ ਦੀ ਰਿਪੋਰਟ ਦਿੱਤੀ ਹੈ। 

5. ਲਾਭਪਾਤਰੀਆਂ ਵਿੱਚੋਂ ਜਿਆਦਾਤਰ ਨੇ ਉਨ੍ਹਾਂ ਦੇ ਉਤਪਾਦਾਂ ਲਈ ਵਾਧੂ ਵਿੱਤੀ ਸਹਾਇਤਾ, ਵਿਆਜ ਮੁਆਫੀ ਦੀ ਛੋਟ ਅਤੇ ਮਾਰਕੀਟਿੰਗ ਸਹਾਇਤਾ ਦੀ ਜ਼ਰੂਰਤ ਦੱਸੀ। 

ਇਹ ਜਾਣਕਾਰੀ ਕੇਂਦਰੀ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗ ਮੰਤਰੀ ਸ਼੍ਰੀ ਨਾਰਾਇਣ ਰਾਣੇ ਵੱਲੋਂ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ। 

----------------------  

ਐਮਜੇਪੀਐਸ/ਐਮਐਸ



(Release ID: 1744175) Visitor Counter : 126


Read this release in: English