ਖੇਤੀਬਾੜੀ ਮੰਤਰਾਲਾ

ਐਗਰੋਫੌਰੇਸਟਰੀ ਲਈ ਸੰਭਾਵਨਾ


ਇਹ ਯੋਜਨਾ ਜ਼ਮੀਨ ਮਾਲਿਕ ਕਿਸਾਨਾਂ ਨੂੰ ਰੁੱਖ ਲਗਾਉਣ ਲਈ ਉਤਸ਼ਾਹਤ ਕਰਦੀ ਹੈ

Posted On: 06 AUG 2021 7:28PM by PIB Chandigarh

ਐਗਰੋਫੌਰੈਸਟਰੀ ਦੀ ਸਮਰੱਥਾ ਨੂੰ ਵਰਤਣ ਲਈਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ 2016 -17 ਤੋਂ ਐਗਰੋਫੌਰੇਸਟਰੀ ਤੇ ਉਪ ਮਿਸ਼ਨ (ਐਸਐਮਏਐਫ) ਯੋਜਨਾ ਨੂੰ ਲਾਗੂ ਕਰ ਰਿਹਾ ਹੈ। 

ਕਿਸਾਨਾਂ ਲਈ ਮਿਆਰੀ ਪਲਾਂਟਿੰਗ ਸਮੱਗਰੀ/ਬੀਜਾਂ ਦੀ ਲੋੜ ਨੂੰ ਪੂਰਾ ਕਰਨ ਲਈ ਬੀਜ,  ਪੌਦੇ,  ਕਲੋਨਸੁਧਰੀਆਂ ਕਿਸਮਾਂ ਜਿਵੇਂ ਕਿ ਸੀਡਸੀਡਲਿੰਗਜਕਲੋਨਸੁਧਰੀਆਂ ਕਿਸਮਾਂ ਤਿਆਰ ਕਰਨ ਲਈ ਕਈ ਕਿਸਮਾਂ ਦੀਆਂ ਨਰਸਰੀਆਂ ਦੇ ਵਿਕਾਸ ਦੇ ਨਾਲ -ਨਾਲ ਪੌਦੇ ਲਗਾਉਣ ਦੀਆਂ ਗਤੀਵਿਧੀਆਂ ਲਈ ਯੋਜਨਾ ਦੇ ਅਧੀਨ ਕਿਸਾਨਾਂ ਨੂੰ ਵਿੱਤੀ ਸਹਾਇਤਾ ਦਾ ਪ੍ਰਬੰਧ ਹੈ। ਸਮਰੱਥਾ ਨਿਰਮਾਣ ਅਤੇ ਸਿਖਲਾਈ ਵੀ ਖੇਤੀਬਾੜੀ ਖੇਤਰ ਨੂੰ ਸਮਰਥਨ ਦੇਣ ਲਈ ਯੋਜਨਾ ਦੇ ਮਹੱਤਵਪੂਰਨ ਦਖਲਅੰਦਾਜ਼ੀਆਂ ਵਿੱਚੋਂ ਇੱਕ ਹੈ। 

ਮਾਰਕੀਟ ਸੰਪਰਕਾਂ ਅਤੇ ਪਹੁੰਚ ਨੂੰ ਵਧਾਉਣ ਅਤੇ ਐਗਰੋਫਾਰੇਸਟਰੀ ਵਸਤਾਂ ਦੇ ਉਪਭੋਗ ਨੂੰ ਉਤਸ਼ਾਹਤ ਕਰਨ ਲਈਇਹ ਯੋਜਨਾ ਉਨ੍ਹਾਂ ਰਾਜਾਂ ਵਿੱਚ ਲਾਗੂ ਕੀਤੀ ਗਈ ਹੈ ਜਿਨ੍ਹਾਂ ਵਿੱਚ ਮਹੱਤਵਪੂਰਨ ਐਗਰੋਫੌਰੇਸਟਰੀ ਵੰਨ -ਸੁਵੰਨੀਆਂ ਕਿਸਮਾਂ ਲਈ ਕਟਾਈ ਅਤੇ ਆਵਾਜਾਈ ਦੇ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ। ਇਸ ਤੋਂ ਇਲਾਵਾਕਿਸਾਨਾਂ ਨੂੰ ਸੰਗਠਿਤ ਢੰਗ ਨਾਲ ਬਾਜ਼ਾਰ ਅਤੇ ਉਦਯੋਗ ਨਾਲ ਜੋੜਨ ਲਈ ਐਗਰੋਫੌਰੇਸਟਰੀ ਸੈਕਟਰ ਵਿੱਚ 15 ਕਿਸਾਨ ਉਤਪਾਦਕ ਸੰਗਠਨ (ਐਫਪੀਓ) ਬਣਾਉਣ ਲਈ ਪਹਿਲਕਦਮੀ ਕੀਤੀ ਗਈ ਹੈ। 

ਯੋਜਨਾ ਸਿਰਫ ਜ਼ਮੀਨ ਮਾਲਿਕ ਕਿਸਾਨਾਂ ਲਈ ਰੁੱਖ ਲਗਾਉਣ ਨੂੰ ਉਤਸ਼ਾਹਤ ਕਰਦੀ ਹੈ। 

ਅਲਾਟ ਕੀਤੇ ਗਏ ਫੰਡਾਂ ਵਿੱਚੋਂ 5% ਦੀ ਵਰਤੋਂ ਸਮਰੱਥਾ ਨਿਰਮਾਣ ਅਤੇ ਸਿਖਲਾਈ ਗਤੀਵਿਧੀਆਂ ਜਿਵੇਂ ਕਿ ਕਿਸਾਨਾਂ/ਖੇਤ ਕਰਮਚਾਰੀਆਂ ਦੀ ਸਿਖਲਾਈਹੁਨਰ ਵਿਕਾਸਜਾਗਰੂਕਤਾ ਮੁਹਿੰਮਪ੍ਰਕਾਸ਼ਨਾਂ,  ਸੈਮੀਨਾਰਾਂ/ਵਰਕਸ਼ਾਪਾਂਕਾਨਫਰੰਸ ਆਦਿ ਲਈ ਕੀਤੀ ਜਾਂਦੀ ਹੈ, ਤਾਂ ਜੋ ਕਿਸਾਨਾਂ ਵਿੱਚ ਯੋਜਨਾ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇ I

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਵੱਲੋਂ ਇਹ ਜਾਣਕਾਰੀ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ ਗਈ।

------------ 

ਏਪੀਐਸ


(Release ID: 1743446) Visitor Counter : 182


Read this release in: English