ਸਿੱਖਿਆ ਮੰਤਰਾਲਾ

ਵਿਦਿਆਰਥੀਆਂ ਨੂੰ ਆਨਲਾਈਨ ਸਿੱਖਿਆ ਮੁਹੱਈਆ ਕਰਨ ਲਈ ਸਰਕਾਰ ਦੁਆਰਾ ਚੁੱਕੇ ਗਏ ਕਦਮ

Posted On: 05 AUG 2021 4:15PM by PIB Chandigarh

17 ਮਈ 2020 ਨੂੰ ਆਤਮਨਿਰਭਰ ਭਾਰਤ ਅਭਿਆਨ ਦੇ ਇੱਕ ਹਿੱਸੇ ਵਜੋਂ ਇੱਕ ਸਮੁੱਚੀ ਪਹਿਲਕਦਮੀ ਪੀ ਐੱਮ ਈ ਵਿੱਦਿਆ ਦੇ ਨਾਂ ਨਾਲ ਸ਼ੁਰੂ ਕੀਤੀ ਗਈ ਸੀ , ਜੋ ਡਿਜੀਟਲ / ਆਨਲਾਈਨ / ਆਨ ਏਅਰ ਸਿੱਖਿਆ ਨਾਲ ਸੰਬੰਧਿਤ ਸਾਰੇ ਯਤਨਾਂ ਨੂੰ ਇਕੱਠਿਆਂ ਕਰਦਿਆਂ ਸਿੱਖਿਆ ਲਈ ਬਹੁ ਢੰਗੀ ਪਹੁੰਚ ਦਿੰਦੀ ਹੈ । ਪਹਿਲਕਦਮੀ ਵਿੱਚ ਹੇਠ ਲਿਖੇ ਸ਼ਾਮਲ ਹਨ —
1.   ਦੀਕਸ਼ਾ (ਇੱਕ ਰਾਸ਼ਟਰ , ਇੱਕ ਡਿਜੀਟਲ ਪਲੇਟਫਾਰਮ) ਸੂਬਿਆਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਸਕੂਲ ਵਿੱਦਿਆ ਲਈ ਮਿਆਰੀ ਈ—ਕੰਟੈਂਟ ਮੁਹੱਈਆ ਕਰਨ ਲਈ ਕੌਮੀ ਡਿਜੀਟਲ ਬੁਨਿਆਦੀ ਢਾਂਚਾ ਹੈ ਅਤੇ ਇਸ ਤੇ ਕਿਉ ਆਰ ਕੋਡੇਡ ਇਨਰਜਾਈਜ਼ਡ ਪਾਠ ਪੁਸਤਕਾਂ ਸਾਰੇ ਗਰੇਡਾਂ ਲਈ ਉਪਲਬੱਧ ਹਨ ।
2.   ਇੱਕ ਵਿਸ਼ੇਸ਼ ਸੰਵਯਮ ਪ੍ਰਭਾ ਟੀ ਵੀ ਚੈਨਲ ਪ੍ਰਤੀ ਕਲਾਸ ਇੱਕ ਜਮਾਤ ਤੋਂ 12 ਜਮਾਤਾਂ ਤੱਕ (1 ਜਮਾਤ ਇੱਕ ਚੈਨਲ) ।
3.   ਰੇਡੀਓ , ਕਮਿਊਨਿਟੀ ਰੇਡੀਓ ਅਤੇ ਸੀ ਬੀ ਐੱਸ ਈ ਬਰੋਡਕਾਸਟ — ਸਿ਼ਕਸ਼ਾ ਵਾਣੀ ਦੀ ਵਿਸਥਾਰਿਤ ਵਰਤੋਂ ।
4.   ਦਿਵਿਯਾਂਗ ਵਿਅਕਤੀਆਂ ਲਈ ਵਿਸ਼ੇਸ਼ ਈ—ਕੰਟੈਂਟ ਡਿਜੀਟਲੀ ਅਸੈਸੀਬਲ ਇਨਫੋਰਮੇਸ਼ਨ ਸਿਸਟਮ ਤੇ ਵਿਕਸਿਤ ਕੀਤਾ ਗਿਆ ਹੈ ਅਤੇ ਇਸ਼ਾਰਿਆਂ ਦੀ ਭਾਸ਼ਾ ਵਿੱਚ ਐੱਨ ਆਈ ਓ ਐੱਸ ਵੈੱਬਸਾਈਟ ਅਤੇ ਯੂ ਟਿਊਬ ਤੇ ਹੈ ।
ਇਹ ਸਾਰੀਆਂ ਸਕੀਮਾਂ/ਪ੍ਰੋਗਰਾਮ ਦੇਸ਼ ਭਰ ਵਿੱਚ ਸਾਰੇ ਵਿਦਿਆਰਥੀਆਂ ਲਈ ਮੁਫ਼ਤ ਉਪਲਬੱਧ ਹਨ ।
ਇਸ ਦੇ ਨਾਲ ਹੀ ਉਹਨਾਂ ਵਿਦਿਆਰਥੀਆਂ ਤੱਕ ਪਹੁੰਚ ਕਰਨ ਲਈ ਜਿਹਨਾਂ ਦੀ ਤਕਨਾਲੋਜੀ ਤੱਕ ਪਹੁੰਚ ਨਹੀਂ ਹੈ, ਕੌਮੀ ਸੂਬੇ ਅਤੇ ਜਿ਼ਲ੍ਹਾ ਪੱਧਰ ਤੇ ਕਈ ਨਵਾਚਾਰ ਗਤੀਵਿਧੀਆਂ ਜਿਵੇਂ ਗਲੀ ਗਲੀ ਸਿਮ ਸਿਮ , ਤਿਲੀ ਮਿਲੀ ਪ੍ਰੋਗਰਾਮ , ਮੋਟਰ ਸਕੂਲ  , ਰੋਵਿੰਗ ਅਧਿਆਪਕ , ਪ੍ਰਾਜੈਕਟ ਐੱਸ ਐੱਮ ਆਈ ਐੱਲ ਈ (ਸੋਸ਼ਲ ਮੀਡੀਆ ਇੰਟਰਫੇਸ ਫਾਰ ਲਰਨਿੰਗ ਇੰਗੇਜ਼ਮੈਂਟ), ਈ—ਕਕਸ਼ਾ , ਵਾਟਸਐਪ ਕਾਇਮ ਕਰਨਾ ਅਤੇ ਹੋਰ ਸੋਸ਼ਲ ਮੀਡੀਆ ਗਰੁੱਪ , ਵਰਕ ਬੁੱਕਾਂ ਦੀ ਘਰਾਂ ਵਿੱਚ ਵੰਡ , ਅਧਿਆਪਕ ਵੱਲੋਂ ਵਿਦਿਆਰਥੀਆਂ ਨਾਲ ਸੰਪਰਕ ਕਰਨ ਲਈ ਕਾਲ ਕਰਨਾ ਆਦਿ ਕੀਤੀਆਂ ਜਾ ਰਹੀਆਂ ਹਨ । ਸਕੂਲ ਸਿੱਖਿਆ ਸੰਵਿਧਾਨ ਦੀ ਕਾਨਕਰੰਟ ਸੂਚੀ ਵਿੱਚ ਹੈ ਅਤੇ ਸੂਬਾ ਸਰਕਾਰਾਂ ਨੂੰ ਹਰੇਕ ਥਾਂ ਤੇ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਅਤੇ ਉਹਨਾਂ ਨੂੰ ਡਿਜੀਟਲੀ ਸਿੱਖਿਆ ਲਈ ਲੋੜੀਂਦੀ ਡਿਜੀਟਲ ਪਹੁੰਚ ਮੁਹੱਈਆ ਕਰਨ ਲਈ ਸਥਿਤੀ ਦੇ ਅਧਾਰ ਤੇ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ । ਸੂਬਿਆਂ ਦੀਆਂ ਲੋੜਾਂ ਤੇ ਨਿਰਭਰ ਸਿੱਖਿਆ ਮੰਤਰਾਲਾ ਕੰਪਿਊਟਰ ਲੈਬ ਸਥਾਪਿਤ ਕਰਨ ਲਈ 6.40 ਲੱਖ ਰੁਪਏ ਮੁਹੱਈਆ ਕਰਦਾ ਹੈ ਅਤੇ ਸਮਾਰਟ ਕਲਾਸ ਰੂਮਸ ਲਈ 2.40 ਲੱਖ ਰੁਪਏ ਦਿੱਤੇ ਜਾਂਦੇ ਹਨ । ਇਸ ਤੋਂ ਇਲਾਵਾ ਆਈ ਸੀ ਟੀ , ਦੀਕਸ਼ਾ ਅਤੇ ਸਮਾਰਟ ਕਲਾਸ ਰੂਮਸ ਲਈ 2021—22 ਵਿੱਚ ਦਿੱਤੀ ਗਈ ਮਨਜ਼ੂਰੀ ਹੇਠ ਲਿਖੇ ਅਨੁਸਾਰ ਹੈ -
1.   10,727 ਸਕੂਲਾਂ ਵਿੱਚ ਆਈ ਸੀ ਟੀ ਲੈਬ ਲਈ ਗੈਰ ਰੈਕਰਿੰਗ ਹੈੱਡ ਤਹਿਤ 68,685.2 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ ।
2.   ਗੈਰ ਰੈਕਰਿੰਗ ਹੈੱਡ ਤਹਿਤ 42,204 ਸਕੂਲਾਂ ਵਿੱਚ ਸਮਾਰਟ ਕਲਾਸ ਰੂਮਾਂ ਲਈ 94,633.20 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕੀਤੀ ਗਈ ਹੈ ।
3.   ਦੀਕਸ਼ਾ ਤਹਿਤ ਡਿਜੀਟਲ ਕੰਟੈਂਟ ਦੇ ਵਿਕਾਸ ਲਈ 1,098.01 ਲੱਖ ਦੀ ਰਾਸ਼ੀ ਦੀ ਵੀ ਸਿਫਾਰਸ਼ ਕੀਤੀ ਗਈ ਹੈ ।

 

ਇਹ ਜਾਣਕਾਰੀ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ  ।
****************

ਐੱਮ ਜੇ ਪੀ ਐੱਸ / ਏ ਕੇ



(Release ID: 1742977) Visitor Counter : 136


Read this release in: English