ਟੈਕਸਟਾਈਲ ਮੰਤਰਾਲਾ

ਹੈਂਡਲੂਮ ਸੈਕਟਰ ਦੇਸ਼ ਦੇ ਸਮ੍ਰਿੱਧ ਅਤੇ ਵਿਵਿਧਤਾਪੂਰਨ ਸੱਭਿਆਚਾਰ ਵਿਰਾਸਤ ਦਾ ਪ੍ਰਤੀਕ ਹੈ: ਟੈਕਸਟਾਈਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼


ਮਹਿਲਾ ਸਾਂਸਦਾਂ ਨੇ ਦਿੱਲੀ ਹਾਟ ਵਿੱਚ ‘ਮਾਈ ਹੈਂਡਲੂਮ ਮਾਈ ਪ੍ਰਾਈਡ’ ਐਕਸਪੋ ਦਾ ਦੌਰਾ ਕੀਤਾ

Posted On: 04 AUG 2021 9:35PM by PIB Chandigarh

ਟੈਕਸਟਾਈਲ ਅਤੇ ਰੇਲ ਰਾਜ ਮੰਤਰੀ ਸ਼੍ਰੀਮਤੀ ਦਰਸ਼ਨਾ ਜਰਦੋਸ਼, ਵਪਾਰ ਰਾਜ ਮੰਤਰੀ ਸ਼੍ਰੀਮਤੀ ਅਨੁਪ੍ਰਿਯਾ ਪਟੇਲ, ਵਿਦੇਸ਼ ਅਤੇ ਸੱਭਿਆਚਾਰ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਸਨਮਾਨਿਤ ਮਹਿਲਾ ਸਾਂਸਦਾਂ ਦੇ ਨਾਲ ਦਿੱਲੀ ਹਾਟ ਵਿੱਚ ਆਯੋਜਿਤ ‘ਮਾਈ ਹੈਂਡਲੂਮ ਮਾਈ ਪ੍ਰਾਈਡ’ ਐਕਸਪੋ ਦਾ ਅੱਜ ਦੌਰਾ ਕੀਤਾ। ਉਨ੍ਹਾਂ ਨੇ ਬੁਣਕਰਾਂ ਅਤੇ ਦਸਤਕਾਰਾਂ ਨਾਲ ਗੱਲਬਾਤ ਕੀਤੀ ਅਤੇ ਵਧੀਆ ਹੈਂਡਲੂਮ ਉਤਪਾਦਾਂ ਨੂੰ ਖਰੀਦਿਆ। ਸ਼੍ਰੀਮਤੀ ਜਰਦੋਸ਼ ਨੇ ਸਾਰੇ ਮਹਿਲਾ ਸਾਂਸਦਾਂ ਨੂੰ ਦਿੱਲੀ ਹਾਟ ਵਿੱਚ ਆਯੋਜਿਤ ਹੈਂਡਲੂਮ ਪ੍ਰਦਰਸ਼ਨੀ ਦੇਖਣ ਲਈ ਸੱਦਾ ਦਿੱਤਾ ਸੀ, ਤਾਕਿ ਉੱਥੇ ਜਾ ਕੇ ਸਮ੍ਰਿੱਧ ਹੈਂਡਲੂਮ ਵਿਰਾਸਤ ਦਾ ਜ਼ਾਇਜਾ ਲਿਆ ਜਾਵੇ ਅਤੇ ਹੈਂਡਲੂਮ ਉਦਯੋਗ ਨੂੰ ਪ੍ਰੋਤਸਾਹਿਤ ਕਰਨ ਲਈ ਬੁਣਕਰਾਂ ਦਾ ਹੌਂਸਲਾ ਵਧਾਇਆ ਜਾਵੇ।

 

ਸੁਤੰਤਰਾ ਦੇ 75ਵੇਂ ਸਾਲ ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸਾਨੂੰ ਸਾਰਿਆਂ ਨੂੰ ਤਾਕੀਦ ਕੀਤੀ ਹੈ ਕਿ ਇੱਕ ਰਾਸ਼ਟਰ ਦੇ ਰੂਪ ਵਿੱਚ ਅਸੀਂ ਭਾਰਤੀ ਹੈਂਡਲੂਮ ਉਤਪਾਦ ਖਰੀਦੋ ਅਤੇ #ਮਾਈ ਹੈਂਡਲੂਮ ਮਾਈ ਪ੍ਰਾਈਡ ਨਾਲ ਜੁੜਕੇ ਹੈਂਡਲੂਮ ਉਤਪਾਦਾਂ ਦੀ ਸ਼ਾਨੋ-ਸ਼ੌਕਤ ਨੂੰ ਦਰਸਾਓ। ਪ੍ਰਧਾਨ ਮੰਤਰੀ ਦੇ ਇਸ ਸੱਦੇ ‘ਤੇ ਰਾਸ਼ਟਰੀ ਪੱਧਰ ‘ਤੇ ‘ਮਾਈ ਹੈਂਡਲੂਮ ਮਾਈ ਪ੍ਰਾਈਡ ਐਕਸਪੋ’ ਨੂੰ ਰਾਜਧਾਨੀ ਦੇ ਆਈਐੱਨਏ ਸਥਿਤ ਦਿੱਲੀ ਹਾਟ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨੀ 01 ਤੋਂ 15 ਅਗਸਤ, 2021 ਤੱਕ ਚਲੇਗੀ ਸੱਤਵੇਂ ਰਾਸ਼ਟਰੀ ਹੈਂਡਲੂਮ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਰਾਸ਼ਟਰੀ ਹੈਂਡਲੂਮ ਵਿਕਾਸ ਨਿਗਮ (ਐੱਨਐੱਚਡੀਸੀ) ਨੇ ਇਸ ਦਾ ਆਯੋਜਨ ਕੀਤਾ ਹੈ।

 

ਇਸ ਮੌਕੇ ‘ਤੇ ਸ਼੍ਰੀਮਤੀ ਦਰਸ਼ਨਾ ਜਰਦੋਸ਼ ਨੇ ਕਿਹਾ ਕਿ ਹੈਂਡਲੂਮ ਸੈਕਟਰ ਦੇਸ਼ ਦੇ ਸਮ੍ਰਿੱਧ ਅਤੇ ਵਿਵਿਧਤਾਪੂਰਨ ਸੱਭਿਆਚਾਰ ਵਿਰਾਸਤ ਦਾ ਪ੍ਰਤੀਕ ਹੈ। ਉਨ੍ਹਾਂ  ਨੇ ਕਿਹਾ ਕਿ ‘ਮਾਈ ਹੈਂਡਲੂਮ ਮਾਈ ਪ੍ਰਾਈਡ’ ਦੇ ਆਯੋਜਨ ਨਾਲ ਇਸ ਮਹਾਮਾਰੀ ਦੇ ਦੌਰ ਵਿੱਚ ਵੀ ਸਾਡੇ ਬੁਣਕਰਾਂ ਅਤੇ ਦਸਤਕਾਰਾਂ ਨੂੰ ਬਹੁਤ ਹੌਂਸਲਾ ਮਿਲੇਗਾ। ਸ਼੍ਰੀਮਤੀ ਜਰਦੋਸ਼ ਨੇ ਕਿਹਾ ਕਿ ਹੈਂਡਲੂਮ ਸੈਕਟਰ ਮਹਿਲਾਵਾਂ ਨੂੰ ਸ਼ਕਤੀ ਸੰਪੰਨ ਬਣਾਉਣ ਵਿੱਚ ਸਿੱਧਾ ਯੋਗਦਾਨ ਕਰਦਾ ਹੈ। ਜ਼ਿਕਰਯੋਗ ਹੈ ਕਿ ਸਾਰੇ ਬਣਕਾਰਾਂ ਅਤੇ ਹੋਰ ਸੰਬੰਧਿਤ ਕਾਰੀਗਰਾਂ ਵਿੱਚ 70 ਪ੍ਰਤੀਸ਼ਤ ਮਹਿਲਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਹੈਂਡਲੂਮ ਸੈਟਰ ਦੇ ਨਿਰੰਤਰ ਵਿਕਾਸ ਨੂੰ ਸੁਨਿਸ਼ਚਿਤ ਕਰਨ ਲਈ ਤਮਾਮ ਕਦਮ ਉਠਾ ਰਹੀ ਹੈ, ਜਿਨ੍ਹਾਂ ਦੇ ਤਹਿਤ ਹੈਂਡਲੂਮ ਸੈਕਟਰ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ, ਬੁਣਕਰਾਂ  ਅਤੇ ਕਾਰੀਗਰਾਂ ਨੂੰ ਆਰਥਿਕ ਰੂਪ ਨਾਲ ਸ਼ਕਤੀ ਸੰਪੰਨ ਬਣਾਇਆ ਜਾ ਰਿਹਾ ਹੈ ਅਤੇ ਅਜਿਹੇ ਕਦਮ ਉਠਾਏ ਜਾ ਰਹੇ ਹਨ ਉਨ੍ਹਾਂ ਦੀ ਸ਼ਾਨਦਾਰ ਕਾਰੀਗਰੀ ਦੇ ਪ੍ਰਤੀ ਗੌਰਵ ਦਾ ਅਹਿਸਾਸ ਬਣਾਓ।

 

C:\Users\user\Downloads\image001R9H9.jpg

 

ਸ਼੍ਰੀਮਤੀ ਅਨੁਪ੍ਰਿਯਾ ਪਟੇਲ ਨੇ ਕਿਹਾ ਕਿ ਹੈਂਡਲੂਮ ਹਮਾਰਾ ਗੌਰਵ ਹੈ। ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਦਾ ਸੱਦਾ ਦਿੱਤਾ ਕਿ ਹੈਂਡਲੂਮ ਦੇ ਉਤਪਾਦਾਂ ਨੂੰ ਆਪਣੇ ਫੈਸ਼ਨ ਅਤੇ ਸਟਾਇਲ ਦਾ ਹਿੱਸਾ ਬਣਾਓ। ਉਨ੍ਹਾਂ ਨੇ ਕਿਹਾ ਕਿ ਟੈਕਸਟਾਈਲ ਸੈਕਟਰ, ਖੇਤੀ ਦੇ ਬਾਅਦ ਦੇਸ਼ ਵਿੱਚ ਦੂਸਰਾ ਸਭ ਤੋਂ ਵੱਡਾ ਖੇਤਰ ਹੈ, ਜਿੱਥੇ ਸਭ ਤੋਂ ਅਧਿਕ ਰੋਜ਼ਗਾਰ ਪੈਦਾ ਹੁੰਦੇ ਹਨ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਪ੍ਰਦਰਸ਼ਨੀਆਂ ਨਾਲ ਬੁਣਕਰਾਂ ਦਾ ਹੌਂਸਲਾ ਵਧੇਗਾ, ਹੈਂਡਲੂਮ ਉਦਯੋਗ ਦੀ ਮਜ਼ਬੂਤੀ ਮਿਲੇਗੀ ਅਤੇ ਨਿਰਯਾਤ ਨੂੰ ਹੁਲਾਰਾ ਮਿਲੇਗਾ। ਸ਼੍ਰੀਮਤੀ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਹੈਂਡਲੂਮ ਬਹੁਤ ਸਮ੍ਰਿੱਧ ਸੈਕਟਰ ਹੈ ਅਤੇ ਪ੍ਰਦਰਸ਼ਨੀ ਵਿੱਚ ਉਨ੍ਹਾਂ ਨੂੰ ਆਉਣ ਦਾ ਉਦੇਸ਼ ਬੁਣਕਰਾਂ ਅਤੇ ਦਸਤਕਾਰਾਂ ਨੂੰ ਪ੍ਰੋਤਸਾਹਿਤ ਕਰਨਾ ਅਤੇ ਉਨ੍ਹਾਂ ਵਿੱਚ ਅੱਗੇ ਵੱਧਦੇ ਰਹਿਣ ਲਈ ਆਤਮਵਿਸ਼ਵਾਸ ਪੈਦਾ ਕਰਨਾ ਹੈ।

 

C:\Users\user\Downloads\image003ZQIP.jpg

ਪ੍ਰਦਰਸ਼ਨੀ ਵਿੱਚ ਭਾਰਤ ਦੇ ਕਈ  ਖੇਤਰਾਂ ਦੇ ਹੈਂਡਲੂਮ ਬੁਣਕਰ ਨਾਲ ਸਿੱਧੇ ਸੰਪਰਕ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਦੇ ਸੱਚੇ ਅਤੇ ਅਸਲੀ ਹੈਂਡਲੂਮ ਉਤਪਾਦਾਂ ਨੂੰ ਉਪਭੋਗਤਾਵਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਐਕਸਪੋ ਦੇ ਜ਼ਰੀਏ, ਹੈਂਡਲੂਮ ਏਜੰਸੀਆਂ ਨਾ ਸਿਰਫ ਉਪਯੁਕਤ ਦਰਾਂ ‘ਤੇ ਉਨ੍ਹਾਂ ਦੇ ਉਤਪਾਦਾਂ ਨੂੰ ਬਜ਼ਾਰ ਵਿੱਚ ਉਤਾਰਦੀਆਂ ਹਨ, ਬਲਕਿ ਉਨ੍ਹਾਂ ਨੂੰ ਇਹ ਮੌਕਾ ਵੀ ਮਿਲਦਾ ਹੈ ਕਿ ਉਹ ਉਤਪਾਦਾਂ ਦੇ ਰੰਗ, ਡਿਜਾਈਨ ਅਤੇ ਉਸ ਦੇ ਬੁਣਨ ਦੇ ਤਰੀਕੇ ਬਾਰੇ ਗ੍ਰਾਹਕਾਂ ਦੀ ਪਸੰਦ ਦੇ ਅਨੁਸਾਰ ਉਤਪਾਦਾਂ ਵਿੱਚ ਅੱਗੇ ਸੁਧਾਰ ਕਰ ਸਕਣ। 

ਐਕਸਪੋ ਵਿੱਚ 22 ਰਾਜਾਂ ਦੇ 125 ਤੋਂ ਅਧਿਕ ਹੈਂਡਲੂਮ ਏਜੰਸੀਆਂ/ਰਾਸ਼ਟਰੀ ਪੁਰਸਕਾਰ ਪ੍ਰਾਪਤ ਕਾਰੀਗਰ ਹਿੱਸਾ ਲੈ ਰਹੇ ਹਨ। ਪ੍ਰਦਰਸ਼ਨੀ ਜਨਤਾ ਲਈ 15 ਅਗਸਤ, 2021, ਯਾਨੀ 15 ਦਿਨਾਂ ਤੱਕ ਖੁੱਲ੍ਹੀ ਹੈ ਅਤੇ ਸਵੇਰੇ 11 ਵਜੇ ਤੋਂ ਰਾਤ ਅੱਠ ਵਜੇ ਤੱਕ ਚਲੇਗੀ। ਆਸ਼ਾ ਕੀਤੀ ਜਾਂਦੀ ਹੈ ਕਿ 10 ਹਜ਼ਾਰ ਤੋਂ ਜ਼ਿਆਦਾ ਲੋਕ ਪ੍ਰਦਰਸ਼ਨੀ ਦੇਖਣ ਆਉਣਗੇ। 

ਭਾਰਤ  ਦੇ ਕੁੱ ਸੁੰਦਰ ਸਥਾਨਾਂ  ਦੇ ਹੈਂਡਲੂਮ ਉਤਪਾਦਾਂ ਨੂੰ ਪ੍ਰਦਰਸ਼ਨ ਵਿੱਚ ਰੱਖਿਆ ਗਿਆ ਹੈ ।  ਇਹ ਉਤਪਾਦ ਵਿਕਰੀ ਲਏ ਹਨ ।  ਇਨ੍ਹਾਂ ਦੀ ਸੰਖੇਪ ਸੂਚੀ ਹੇਠਾਂ ਦਿੱਤੀ ਜਾ ਰਹੀ ਹੈ: -

ਆਂਧਰਾ ਪ੍ਰਦੇਸ਼

ਕਲਮਕਾਰੀ ਹੈਂਡਲੂਮ ਡਰੈੱਸ ਮੈਟੀਰੀਅਲ

ਬਿਹਾਰ

 

ਭਾਗਲਪੁਰੀ ਟਸਰ ਸਿਲਕ ਸਾੜ੍ਹੀ ਅਤੇ ਡਰੈੱਸ ਮੈਟੀਰੀਅਲ

ਕਰਨਾਟਕ

ਇਲਕਲ ਸਿਲਕ ਸਾੜ੍ਹੀ, ਬੈੱਡਸ਼ੀਟ, ਦੁਪੱਟਾ

ਮੱਧ ਪ੍ਰਦੇਸ਼

ਚੰਦੇਰੀ ਸਾੜ੍ਹੀ, ਸੂਟ, ਦੁਪੱਟਾ

ਮਣੀਪੁਰ

ਮਣੀਪੁਰ ਪਾਰੰਪਰਿਕ ਹੈਂਡਲੂਮ ਉਤਪਾਦ

ਮਿਜ਼ੋਰਮ

ਮਿਜ਼ੋਰਮ ਪਾਰੰਪਰਿਕ ਹੈਂਡਲੂਮ ਉਤਪਾਦ

ਓਡੀਸ਼ਾ

ਸੰਭਲਪੁਰੀ ਇੱਕਤ ਸਾੜ੍ਹੀ, ਡਰੈੱਸ ਮੈਟੀਰੀਅਲ

ਪੰਜਾਬ

ਫੁਲਕਾਰੀ

ਰਾਜਸਥਾਨ

ਸੂਤੀ ਬੈੱਡਸ਼ੀਟ , ਤੌਲੀਆ, ਯੋਗ-ਚਟਾਈ

ਉੱਤਰ ਪ੍ਰਦੇਸ਼

ਬਨਾਰਸੀ ਸਾੜ੍ਹੀ, ਸੂਟ, ਡਰੈੱਸ ਮੈਟੀਰੀਅਲ

ਪੱਛਮ ਬੰਗਾਲ

ਜਾਮਦਾਨੀ ਸਾੜ੍ਹੀ, ਡਰੈੱਸ ਮੈਟੀਰੀਅਲ ਸਟੋਲ

ਤਾਮਿਲਨਾਡੂ

ਸਲੇਮ ਸਾੜ੍ਹੀ, ਡਰੈੱਸ ਮੈਟੀਰੀਅਲ

ਤੇਲੰਗਾਨਾ

ਪੋਚਮਪੱਲੀ ਇਕੱਤ ਸਾੜ੍ਹੀ, ਡਰੈੱਸ ਮੈਟੀਰੀਅਲ

 

******

ਡੀਜੇਐੱਨ/ਟੀਐੱਫਕੇ



(Release ID: 1742851) Visitor Counter : 129


Read this release in: English , Hindi