ਬਿਜਲੀ ਮੰਤਰਾਲਾ

ਪੀਓਐੱਸਓਸੀਓ ਨੇ ਦੂਸਰੇ ਟੀਕਾਕਰਣ ਕੈਂਪ ਦਾ ਆਯੋਜਨ ਕੀਤਾ ਜਿਸ ਵਿੱਚ ਊਰਜਾ ਖੇਤਰ ਨਾਲ ਜੁੜੇ ਜਨਤਕ ਉੱਦਮਾਂ ਦੇ 300 ਕਰਮਚਾਰੀਆਂ ਦਾ ਟੀਕਾਕਰਣ ਕੀਤਾ ਗਿਆ

Posted On: 04 AUG 2021 5:53PM by PIB Chandigarh

ਭਾਰਤੀ ਗ੍ਰਿਡ ਆਪਰੇਟਰ ਪੀਓਐੱਸਓਸੀਓ ਨੇ ਬੁਧਵਾਰ ਨੂੰ ਦੂਸਰੇ ਕੋਵਿਡ ਟੀਕਾਕਰਣ ਅਭਿਯਾਨ ਦਾ ਆਯੋਜਨ ਕੀਤਾ, ਜਿਸ ਵਿੱਚ ਊਰਜਾ ਮੰਤਰਾਲੇ ਦੇ ਤਹਿਤ ਆਉਣ ਵਾਲੇ ਵੱਖ-ਵੱਖ ਜਨਤਕ ਉੱਦਮਾਂ ਦੇ 300 ਤੋਂ ਵੱਧ ਕਰਮਚਾਰੀਆਂ ਦਾ ਟੀਕਾਕਰਣ ਕਰਵਾਇਆ ਗਿਆ।

ਇਸ ਅਭਿਯਾਨ ਦਾ ਆਯੋਜਨ ਪਾਵਰ ਸਿਸਟਮ ਓਪਰੇਸ਼ਨ ਨਿਗਮ ਨੇ ਅਪੋਲੋ ਹਸਪਤਾਲ, ਦਿੱਲੀ ਦੇ ਨਾਲ ਮਿਲ ਕੇ ਸੰਯੁਕਤ ਰੂਪ ਨਾਲ ਕੀਤਾ, ਜਿਸ ਵਿੱਚ ਕੋਵਿਡ ਸ਼ੀਲਡ ਟੀਕੇ ਦੀ ਪਹਿਲੀ ਅਤੇ ਦੂਸਰੀ ਖੁਰਾਕ ਲੋਕਾਂ ਨੂੰ ਲਗਾਈ ਗਈ।

ਇਸ ਅਭਿਯਾਨ ਦੇ ਤਹਿਤ ਊਰਜਾ ਖੇਤਰ ਨਾਲ ਜੁੜੀ ਸੀਪੀਐੱਸਈ ਅਤੇ ਸੰਗਠਨਾਂ ਜਿਸ ਵਿੱਚ ਪੀਓਐੱਸਓਸੀਓ, ਪੀਜੀਸੀਆਈਐੱਲ, ਐੱਨਆਰਪੀਸੀ, ਸੀਈਏ, ਸੀਈਆਰਸੀ ਅਤੇ ਐੱਮਓਪੀ ਆਦਿ ਦੇ ਨਿਯਮਿਤ ਤੇ ਕੰਟ੍ਰੈਕਟ ‘ਤੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਟੀਕਾਕਰਣ ਕੀਤਾ ਗਿਆ।

ਟੀਕਾਕਰਣ ਅਭਿਯਾਨ ਦੇ ਦੌਰਾਨ ਸਮਾਜਿਕ ਦੂਰੀ, ਹੈਂਡ ਸੈਨੀਟਾਈਜੇਸ਼ਨ ਸਮੇਤ ਸਾਰੇ ਸੁਰੱਖਿਆ ਨਿਯਮਾਂ ਦਾ ਪਾਲਨ ਕੀਤਾ ਗਿਆ। ਲੋਕਾਂ ਦੁਆਰਾ ਸਾਰੀਆਂ ਪ੍ਰਕਿਰਿਆਵਾਂ ਅਤੇ ਸਾਵਧਾਨੀਆਂ ਦਾ ਪਾਲਨ ਕਰਨ ਬਾਰੇ ਨਿਰਦੇਸ਼ ਲਈ ਉਚਿਤ ਪੋਸਟਰ ਸਾਰੀਆਂ ਥਾਵਾਂ ਪ੍ਰਦਰਸ਼ਿਤ ਕੀਤੇ ਗਏ।

ਇਸ ਟੀਕਾਕਰਣ ਅਭਿਯਾਨ ਦਾ ਆਯੋਜਨ ਕਟਵਾਰੀਆ ਸਰਾਏ, ਨਵੀਂ ਦਿੱਲੀ ਸਥਿਤ ਰਾਸ਼ਟਰੀ ਭਾਰ ਪ੍ਰੇਸ਼ਣ ਕੇਂਦਰ (ਐੱਨਐੱਲਡੀਸੀ) ਦਫ਼ਤਰ ਪਰਿਸਰ ਵਿੱਚ ਕੀਤਾ ਗਿਆ। ਊਰਜਾ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਅਤੇ ਊਰਜਾ ਸਕੱਤਰ ਸ਼੍ਰੀ ਆਲੋਕ ਕੁਮਾਰ, ਊਰਜਾ ਖੇਤਰ ਦੇ ਸਾਰੇ ਪੀਐੱਸਯੂ ਅਤੇ ਸੰਸਥਾਵਾਂ ਨਾਲ ਆਪਣੇ ਸਾਰੇ ਕਰਮਚਾਰੀਆਂ ਦੇ ਤਤਕਾਲ ਅਧਾਰ ‘ਤੇ ਟੀਕਾਕਰਣ ਦੇ ਲਈ ਪ੍ਰੋਤਸਾਹਿਤ ਕਰਦੇ ਰਹੇ ਹਨ।

ਪੀਓਐੱਸਓਸੀਓ ਨੇ ਇਸ ਤੋਂ ਪਹਿਲਾਂ 11 ਮਈ, 2021 ਨੂੰ ਇਸੇ ਤਰ੍ਹਾਂ ਦਾ ਟੀਕਾਕਰਣ ਅਭਿਯਾਨ ਚਲਾਇਆ ਸੀ ਜਿਸ ਵਿੱਚ ਊਰਜਾ ਖੇਤਰ ਦੇ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਦੇ ਨਾਲ-ਨਾਲ ਕੰਟ੍ਰੈਕਟ ਕਰਮਚਾਰੀਆਂ ਨੂੰ ਟੀਕੇ ਦੀ ਪਹਿਲੀ ਖੁਰਾਕ ਦਿੱਤੀ ਗਈ ਸੀ।

ਪੀਓਐੱਸਓਸੀਓ, ਊਰਜਾ ਮੰਤਰਾਲੇ ਦੇ ਤਹਿਤ ਭਾਰਤ ਸਰਕਾਰ ਦਾ ਇੱਕ ਪੂਰਣ ਮਾਲਕੀਅਤ ਵਾਲਾ ‘ਅਨੁਸੂਚੀ ਏ’ ਦਾ ਇੱਕ ਉੱਦਮ ਹੈ। ਇਹ ਸੰਗਠਨ ਭਰੋਸੇਯੋਗ, ਕੁਸ਼ਲ ਅਤੇ ਸੁਰੱਖਿਅਤ ਤਰੀਕੇ ਨਾਲ ਗ੍ਰਿਡ ਦਾ ਏਕੀਕ੍ਰਿਤ ਸੰਚਾਲਨ ਸੁਨਿਸ਼ਚਿਤ ਕਰਨ ਦੇ ਲਈ ਜਵਾਬਦੇਹੀ ਹੈ। ਇਸ ਵਿੱਚ ਪੰਜ ਖੇਤਰੀ ਭਾਰ ਪ੍ਰੇਸ਼ਣ ਕੇਂਦਰ (ਆਰਐੱਲਡੀਸੀ) ਅਤੇ ਰਾਸ਼ਟਰੀ ਭਾਰ ਪ੍ਰੇਸ਼ਣ ਕੇਂਦਰ (ਐੱਨਐੱਲਡੀਸੀ) ਸ਼ਾਮਲ ਹਨ।

 

****

ਐੱਮਵੀ/ਆਈਜੀ(Release ID: 1742846) Visitor Counter : 43


Read this release in: English , Hindi